India Languages, asked by harpreetaulakh923, 10 months ago

ਪੰਜਾਬ ਦੀ ਧਰਤੀ ਉਪਜਾਉ ਕਿਉਂ ਹੈ​

Answers

Answered by student00001
3

Answer:

ਨਵੀਂ ਦਿੱਲੀ: ਪੰਜਾਬ ਦੀ ਜਰਖੇਜ ਧਰਤੀ ਬੰਜਰ ਹੋਣ ਲੱਗੀ ਹੈ। ਗ਼ੈਰ ਵਿਗਿਆਨਕ ਢੰਗ ਨਾਲ ਪੌਸ਼ਟਿਕ ਤੱਤਾਂ ਦੀ ਕੀਤੀ ਜਾ ਰਹੀ ਵਰਤੋਂ ਨੇ ਨਾ ਸਿਰਫ਼ ਜ਼ਮੀਨ ਦੀ ਉਪਜਾਊ ਸ਼ਕਤੀ ’ਤੇ ਅਸਰ ਪਾਇਆ ਹੈ ਸਗੋਂ ਫ਼ਸਲੀ ਪੈਦਾਵਾਰ ਵੀ ਘੱਟ ਗਈ ਹੈ। ਇਹ ਖੁਲਾਸਾ ਇੱਕ ਰਿਪੋਰਟ ਵਿੱਚ ਹੋਇਆ ਹੈ।

ਸੀਨੀਅਰ ਭਾਜਪਾ ਆਗੂ ਮੁਰਲੀ ਮਨੋਹਰ ਜੋਸ਼ੀ ਦੀ ਅਗਵਾਈ ਹੇਠਲੀ ਲੋਕ ਸਭਾ ਦੀ ਕਮੇਟੀ ਵੱਲੋਂ ‘ਆਰਗੈਨਿਕ ਫਾਰਮਿੰਗ ਦੇ ਕੌਮੀ ਪ੍ਰਾਜੈਕਟ’ ਬਾਰੇ ਸੰਸਦ ’ਚ ਰੱਖੀ ਗਈ ਰਿਪੋਰਟ ’ਚ ਕਿਹਾ ਗਿਆ ਹੈ ਕਿ ਨਾਈਟ੍ਰੋਜਨ, ਫਾਸਫੋਰਸ ਅਤੇ ਪੋਟਾਸ਼ ਦਾ ਪੱਧਰ 39:9:1 ਦੇ ਅਨੁਪਾਤ ਅਨੁਸਾਰ ਹੈ ਜਦਕਿ ਇਸ ਦੀ ਸਹੀ ਮਾਤਰਾ 4:2:1 ਹੈ।

ਰਿਪੋਰਟ ’ਚ ਆਈਸੀਏਆਰ ਦੇ ਡੀਜੀ ਅਤੇ ਡੀਏਆਰਈ ਦੇ ਸਾਬਕਾ ਸਕੱਤਰ ਡਾਕਟਰ ਮੰਗਲਾ ਰਾਏ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਕਿਸਾਨ ਧਰਤੀ ਦੀ  ਉਪਜਾਉ ਤਾਕਤ ਵਧਾਉਣ ਲਈ ਨਾਈਟ੍ਰੋਜਨ ਅਤੇ ਫਾਸਫੋਰਸ ਦੀ ਵਾਧੂ ਵਰਤੋਂ ਕਰ ਰਹੇ ਹਨ ਤਾਂ ਜੋ ਚੰਗੀ ਫ਼ਸਲ ਲਈ ਜਾ ਸਕੇ ਪਰ ਇਸ ਨਾਲ ਧਰਤੀ ਬੰਜਰ ਹੁੰਦੀ ਜਾ ਰਹੀ ਹੈ। 

ਉਨ੍ਹਾਂ ਕਿਹਾ ਹੈ,‘‘1950 ਤੋਂ ਲੈ ਕੇ ਸਾਲ ਦਰ ਸਾਲ ਨਾਈਟ੍ਰੋਜਨ ਦੀ ਵਰਤੋਂ ਵਧਦੀ ਜਾ ਰਹੀ ਹੈ। ਖਾਦਾਂ ਦੀ ਬੇਲੋਡ਼ੀ ਵਰਤੋਂ ਨਾਲ ਜ਼ਮੀਨ ਦੀ ੳਪਜਾਊ ਸ਼ਕਤੀ ਘਟਦੀ ਜਾ ਰਹੀ ਹੈ।’’ ਉਨ੍ਹਾਂ ਕਿਹਾ ਹੈ ਕਿ ਜ਼ਮੀਨ ’ਚ ਲੋਹੇ, ਮੈਗਨੀਜ਼ ਅਤੇ ਕਾਪਰ ਦੀ ਕ੍ਰਮਵਾਰ 12 ਫ਼ੀਸਦੀ, 5 ਅਤੇ ਤਿੰਨ ਫ਼ੀਸਦੀ ਘਾਟ ਹੈ। ਕੁਲ 41 ਫ਼ੀਸਦੀ ਧਰਤੀ ’ਚ ਸਲਫ਼ਰ ਦੀ ਕਮੀ ਹੈ।

Hope it's helpful for you mate

Please follow me

and please mark it as a brainlist

❣❣❣❣❣❣❣❣❣❣❣❣❣❣

Similar questions