ਸਮਾਜ ਵਿੱਚ ਫੈਲੀਆਂ ਕੋਈ ਚਾਰ ਸਮਾਜਕ ਕੁਰੀਤੀਆਂ ਬਾਰੇ
ਪੰਜ ਪੰਜ ਸਤਰਾਂ ਲਿਖੋ।
Answers
Answer:
ਕੰਨਿਆ ਭਰੂਣ ਹੱਤਿਆ : ਅੱਜ ਸਮਾਜ ਵਿਚ ਇਹੋ ਜਿਹਾ ਕੋਈ ਕੰਮ ਨਹੀਂ ਜੋ ਕੁੜੀਆਂ ਨਾ ਕਰ ਸਕਦੀਆਂ ਹੋਣ । ਪਰ ਫਿਰ ਵੀ ਸਮਾਜ ਵਿਚ ਕੁਛ ਇਹੋ ਜਿਹੇ ਰੂੜੀਵਾਦੀ ਲੋਕੀ ਹਨ ਜੋ ਕੁੜੀਆਂ ਨੂੰ ਬੋਝ ਸਮਝਦੇ ਹਨ ਅਤੇ ਓਹਨਾ ਨੂੰ ਕੁੱਖ ਵਿਚ ਮਰਵਾ ਦਿੰਦੇ ਹਨ । ਜੇ ਇਸ ਕੁਰੀਤੀ ਨੂੰ ਜਲਦੀ ਹੀ ਨੱਥ ਨਾ ਪਾਈ ਗਈ ਤਾ ਪੂਰੀ ਸ੍ਰਿਸ਼ਟੀ ਹੀ ਖਤਮ ਹੋਣ ਦੇ ਕਗਾਰ ਤੇ ਪਹੁੰਚ ਜਾਊਗੀ ਕਿਉਂਕਿ ਜਨਮ ਦੇਣ ਵਾਲੀ ਮਾਂ ਹੀ ਨਹੀਂ ਬਚੂਗੀ।
ਰਿਸ਼ਵਤਖੋਰੀ : ਅੱਜ ਹਰ ਕੰਮ ਲਈ ਪ੍ਰਤੱਖ ਜਾਂ ਅਪ੍ਰਤੱਖ ਤਰੀਕੇ ਨਾਲ ਰਿਸ਼ਵਤ ਦੇਣੀ ਪੈਂਦੀ ਹੈ । ਬਿਨਾ ਰਿਸ਼ਵਤ ਤੋਂ ਵੀ ਕੰਮ ਹੋ ਜਾਂਦੇ ਹਨ ਪਾਰ ਲੋਕੀ ਕੰਮ ਨੂੰ ਜਲਦੀ ਪੂਰਾ ਕਰਨ ਲਈ ਰਿਸ਼ਵਤ ਦੇਣਾ ਪਸੰਦ ਕਰਦੇ ਹਨ ।
ਅੰਧਵਿਸ਼ਵਾਸ : ਵਿਗਿਆਨ ਦੀ ਐਂਨੀ ਤਰੱਕੀ ਦੇ ਬਾਵਜੂਦ ਅੱਜ ਵੀ ਲੋਕੀ ਵਹਿਮਾਂ ਭਰਮਾਂ ਵਿਚ ਪਾਏ ਹੋਏ ਹਨ । ਇਹਨਾਂ ਵਹਿਮਾਂ ਕਰਕੇ ਨਾ ਸਿਰਫ ਖੁਦ ਬੰਦੇ ਦੀ ਬਲਕਿ ਪੂਰੇ ਸਮਾਜ ਦੀ ਤਰੱਕੀ ਦਾ ਰਾਹ ਔਖਾ ਹੋ ਜਾਂਦਾ ਹੈ ।
ਦਹੇਜ ਪ੍ਰਥਾ : ਸਦੀਆਂ ਤੋਂ ਚੱਲੀ ਆ ਰਹੀ ਇਹ ਪ੍ਰਥਾ ਖਤਮ ਹੋਣ ਦੀ ਥਾਂ ਹੋਰ ਵਧਦੀ ਜਾ ਰਹੀ ਹੈ। ਪਹਿਲਾ ਦਾਜ ਵਿਚ ਕੁੜੀ ਦੀ ਜ਼ਰੂਰਤ ਦਾ ਸਮਾਨ ਦਿੱਤਾ ਜਾਂਦਾ ਸੀ ਪਾਰ ਹੁਣ ਉਸਦੇ ਪੂਰੇ ਸਹੁਰੇ ਪਰਿਵਾਰ ਦੀਆਂ ਮੰਗਾਂ ਨੂੰ ਪੂਰਾ ਕਰਨਾ ਪੈਂਦਾ ਹੈ ਇਸ ਕਰਕੇ ਮਾਂ ਬਾਪ ਕੁੜੀਆਂ ਨੂੰ ਬੋਝ ਸਮਝਦੇ ਹਨ ।