ਸਮੇ ਦੀ ਪਾਬੰਦੀ ਪੈਰਾ ਰਚਨਾ
Answers
Answer:
ਸਾਡੇ ਇਕ ਜਾਣਕਾਰ ਕਰਨਲ ਸਾਹਿਬ ਸਮੇਂ ਦੇ ਬਹੁਤ ਪਾਬੰਦ ਹਨ। ਅਜਿਹਾ ਇਸ ਕਰਕੇ ਹੈ ਕਿ ਉਨ੍ਹਾਂ ਫੌਜ ਵਿੱਚ ਲੰਮਾ ਸਮਾਂ ਨੌਕਰੀ ਕੀਤੀ ਸੀ। ਵਿਆਹਾਂ ਵਿੱਚ ਬਰਾਤ ਦੇ ਢੁਕਾਅ ਵਿੱਚ ਹੁੰਦੀ ਦੇਰੀ ਅਤੇ ਫਿਰ ਦੁਪਹਿਰ ਬਾਰਾਂ ਵਜੇ ਤੋਂ ਪਹਿਲਾਂ ਆਨੰਦ ਕਾਰਜ ਨਾ ਹੋਣਾ ਉਨ੍ਹਾਂ ਨੂੰ ਬਹੁਤ ਅੱਖਰਦੇ ਸਨ। ਉਹ ਅਕਸਰ ਕਹਿੰਦੇ ਹਨ ਕਿ ਤਰੱਕੀ ਤਾਂ ਅਸੀਂ ਬਹੁਤ ਕਰ ਲਈ, ਤਿੰਨ ਦਿਨਾਂ ਦੇ ਵਿਆਹ ਨੂੰ ਇਕ ਦਿਨ ਤੱਕ ਲੈ ਆਂਦਾ, ਪਰ ਇਸ ਇਕ ਦਿਨ ਵਿੱਚੋਂ ਸਮੇਂ ਦੀ ਪਾਬੰਦੀ ਮਨਫੀ ਹੋ ਗਈ ਹੈ। ਦੁਪਹਿਰ ਦੋ-ਦੋ ਵਜੇ ਬਰਾਤ ਢੁਕਦੀ ਹੈ। ਆਨੰਦ ਕਾਰਜ ਹੁੰਦਿਆਂ ਚਾਰ ਵੱਜ ਜਾਂਦੇ ਹਨ। ਅਜਿਹਾ ਨਹੀਂ ਹੋਣਾ ਚਾਹੀਦਾ।
ਕਰਨਲ ਸਾਹਿਬ ਦੀ ਆਪਣੀ ਬੇਟੀ ਦਾ ਵਿਆਹ ਸੀ। ਇਕ ਦਿਨ ਉਹ ਵਿਆਹ ਦੇ ਕਾਰਡ ਦੇਣ ਆਏ ਕਹਿਣ ਲੱਗੇ, ‘ਆਪਾਂ ਸਮੇਂ ਦੀ ਪਾਬੰਦੀ ਦੀ ਮਿਸਾਲ ਕਾਇਮ ਕਰਨੀ ਹੈ ਤਾਂ ਜੋ ਹੋਰ ਲੋਕ ਵੀ ਸਮੇਂ ਦੀ ਕਦਰ ਪਛਾਨਣ।’ ਮੈਂ ਕਾਰਡ ਖੋਲ੍ਹ ਕੇ ਪੜ੍ਹਿਆ। ਕਿਸੇ ਯੂਨੀਵਰਸਿਟੀ ਦੀ ਸਾਲਾਨਾ ਕਨਵੋਕੇਸ਼ਨ ਦੇ ਪ੍ਰੋਗਰਾਮ ਅਨੁਸਾਰ ਹਰ ਪ੍ਰੋਗਰਾਮ ਦਾ ਸਮਾਂ ਲਿਖਿਆ ਹੋਇਆ ਸੀ। ਬਰਾਤ ਦਾ ਢੁਕਾਅ ਨੌਂ ਵਜੇ ਸਵੇਰੇ, ਸਵਾ ਨੌਂ ਵਜੇ ਨਾਸ਼ਤਾ, ਆਨੰਦ ਕਾਰਜ 10 ਵਜੇ, ਖਾਣਾ ਦੋ ਵਜੇ ਅਤੇ ਡੋਲੀ ਸਾਢੇ ਚਾਰ ਵਜੇ।
ਮੈਂ ਕਿਹਾ, ‘ਕਰਨਲ ਸਾਹਿਬ ਬਰਾਤ ਫਰੀਦਕੋਟ ਤੋਂ ਆਉਣੀ ਹੈ, ਇੰਨੀ ਜਲਦੀ ਕਿਵੇਂ ਪਹੁੰਚ ਸਕੇਗੀ।’ ਉਨ੍ਹਾਂ ਕਿਹਾ, ‘ਇਸ ਦਾ ਵੀ ਪ੍ਰਬੰਧ ਕਰ ਲਿਆ ਹੈ, ਜਿਸ ਪੈਲੇਸ ਵਿੱਚ ਵਿਆਹ ਰੱਖਿਆ ਹੈ, ਉਸ ਦੇ ਨੇੜਲੇ ਹੋਟਲ ਵਿੱਚ ਹੀ ਬਰਾਤ ਲਈ ਰਾਤ ਨੂੰ ਠਹਿਰਨ ਦਾ ਪ੍ਰਬੰਧ ਕੀਤਾ ਹੈ ਤਾਂ ਜੋ ਬਰਾਤੀ ਸਮੇਂ ਸਿਰ ਤਿਆਰ ਹੋ ਕੇ ਪੈਲੇਸ ਵਿੱਚ ਪਹੁੰਚ ਸਕਣ।’ ਉਨ੍ਹਾਂ ਇਹ ਵੀ ਦੱਸਿਆ ਕਿ ਮੁੰਡੇ ਵਾਲਿਆਂ ਨੂੰ ਇਹ ਸਪੱਸ਼ਟ ਕਰ ਦਿੱਤਾ ਹੈ ਕਿ ਜੇ ਬਰਾਤ ਦੇਰੀ ਨਾਲ ਆਈ ਤਾਂ ਕਿਸੇ ਨੂੰ ਨਾਸ਼ਤਾ ਨਹੀਂ ਮਿਲੇਗਾ।
ਕਰਨਲ ਸਾਹਿਬ ਦੇ ਸਮੇਂ ਦੀ ਪਾਬੰਦੀ ਬਾਰੇ ਸੁਭਾਅ ਨੂੰ ਚੰਗੀ ਤਰ੍ਹਾਂ ਜਾਣਦਿਆਂ ਅਸੀਂ ਵੀ ਠੀਕ ਨੌਂ ਵਜੇ ਪੈਲੇਸ ਪਹੁੰਚ ਗਏ। ਰਿਸ਼ਤੇਦਾਰਾਂ ਦੀ ਚਹਿਲ ਪਹਿਲ ਸੀ, ਪਰ ਬਰਾਤ ਨਹੀਂ ਸੀ ਪੁੱਜੀ। ਸਾਢੇ ਨੌਂ ਵੱਜ ਗਏ ਤਾਂ ਕਰਨਲ ਸਾਹਿਬ ਨੇ ਰਿਸ਼ਤੇਦਾਰਾਂ ਤੇ ਸੱਜਣਾਂ ਮਿੱਤਰਾਂ ਨੂੰ ਨਾਸ਼ਤਾ ਕਰਨ ਲਈ ਆਖ ਦਿੱਤਾ। ਉਨ੍ਹਾਂ ਬਰਾਤ ਨੂੰ ਪਹਿਲਾਂ ਨਾਸ਼ਤਾ ਕਰਾਉਣ ਦੀ ਰਵਾਇਤ ਤੋੜ ਦਿੱਤੀ ਤੇ ਨਾਲ ਮੁੰਡੇ ਦੇ ਪਰਵਾਰ ਨੂੰ ਸੁਨੇਹਾ ਭਿਜਵਾ ਦਿੱਤਾ ਕਿ ਜੇ ਦਸ ਵਜੇ ਤੱਕ ਵੀ ਬਰਾਤ ਨਹੀਂ ਢੁੱਕੀ ਤਾਂ ਅਸੀਂ ਨਾਸ਼ਤਾ ਕਰਾਉਣ ਤੋਂ ਅਸਮਰੱਥ ਹੋਵਾਂਗੇ, ਸਿਰਫ ਦੁਪਹਿਰ ਦਾ ਖਾਣਾ ਹੀ ਮਿਲੇਗਾ।
ਬਰਾਤ ਗਿਆਰਾਂ ਵਜੇ ਢੁੱਕੀ ਸੀ। ਇਸ ਤੋਂ ਪਹਿਲਾਂ ਕਰਨਲ ਸਾਹਿਬ ਨੇ ਨਾਸ਼ਤੇ ਦਾ ਸਾਰਾ ਸਾਮਾਨ ਟੇਬਲਾਂ ਤੋਂ ਚੁਕਵਾ ਦਿੱਤਾ ਸੀ। ਬਰਾਤ ਦਾ ਸਵਾਗਤ ਕਰਦਿਆਂ ਕਰਨਲ ਸਾਹਿਬ ਦਾ ਚਿਹਰਾ ਸ਼ਾਂਤ ਸੀ, ਪਰ ਅੰਦਰ ਗੁੱਸੇ ਦਾ ਤੂਫਾਨ ਉਠ ਰਿਹਾ ਸੀ। ਉਨ੍ਹਾਂ ਦਾ ਗੁੱਸਾ ਜਾਇਜ਼ ਸੀ, ਕਿਉਂਕਿ ਬਰਾਤ ਦੇ ਸਮੇਂ ਸਿਰ ਪੁੱਜਣਾ ਯਕੀਨੀ ਬਣਾਉਣ ਲਈ ਮੁੰਡੇ ਵਾਲਿਆਂ ਦੇ ਪਰਵਾਰ ਤੇ ਰਿਸ਼ਤੇਦਾਰਾਂ ਨੂੰ ਇਕ ਦਿਨ ਪਹਿਲਾਂ ਬੁਲਾ ਕੇ ਹੋਟਲ ਵਿੱਚ ਉਨ੍ਹਾਂ ਦੇ ਠਹਿਰਨ ਦਾ ਪ੍ਰਬੰਧ ਇਸੇ ਕਰਕੇ ਕੀਤਾ ਗਿਆ ਸੀ।
ਮਿਲਣੀ ਦੀ ਰਸਮ ਸੰਪੰਨ ਹੋਈ ਤਾਂ ਕਰਨਲ ਸਾਹਿਬ ਨੇ ਬਰਾਤੀਆਂ ਨੂੰ ਸੰਬੋਧਨ ਕਰਦਿਆਂ ਕਿਹਾ, ‘ਮੁਆਫ ਕਰਨਾ, ਅਸੀਂ ਇਕ ਦਿਨ ਪਹਿਲਾਂ ਤੁਹਾਡੇ ਲਈ ਹੋਟਲ ਵਿੱਚ ਠਹਿਰਨ ਦਾ ਪ੍ਰਬੰਧ ਇਸ ਲਈ ਕੀਤਾ ਸੀ ਤਾਂ ਜੋ ਬਰਾਤ ਸਵੇਰੇ ਠੀਕ ਨੌਂ ਵਜੇ ਪੁੱਜ ਜਾਵੇ ਤੇ ਦੁਪਹਿਰ 12 ਵਜੇ ਤੋਂ ਪਹਿਲਾਂ ਆਨੰਦ ਕਾਰਜ ਹੋ ਜਾਣ। ਤੁਸੀਂ ਸਮੇਂ ਦੇ ਪਾਬੰਦ ਸਾਬਤ ਨਹੀਂ ਹੋਏ। ਤੁਹਾਡੇ ਲਈ ਹੋਟਲ ਵਿੱਚ ਠਹਿਰਨ ਦੇ ਪ੍ਰਬੰਧ ‘ਤੇ ਸਾਡੇ ਵੱਲੋਂ ਕੀਤੇ ਖਰਚ ਦੀ ਤੁਸੀਂ ਕਦਰ ਨਹੀਂ ਜਾਣੀ। ਹੁਣੇ ਆਨੰਦ ਕਾਰਜ ਲਈ ਚੱਲੋ। ਹੁਣ ਨਾਸ਼ਤਾ ਨਹੀਂ ਮਿਲੇਗਾ ਅਤੇ ਖਾਣਾ ਜਲਦੀ ਖੁਆ ਦਿਆਂਗੇ।’
ਕਰਨਲ ਸਾਹਿਬ ਦੇ ਆਖੇ ਸ਼ਬਦਾਂ ‘ਤੇ ਕਿਸੇ ਨੇ ਕੋਈ ਟਿੱਪਣੀ ਨਹੀਂ ਕੀਤੀ ਅਤੇ ਨਾ ਪ੍ਰਤੀਕਰਮ ਪ੍ਰਗਟਾਇਆ। ਕਰਨਲ ਸਾਹਿਬ ਦਾ ਚਿਹਰਾ ਸ਼ਾਂਤ ਨਜ਼ਰ ਆ ਰਿਹਾ ਸੀ। ਆਨੰਦ ਕਾਰਜ ਦੀ ਰਸਮ ਹੋਣ ਉਪਰੰਤ ਬਰਾਤ ਪੈਲੇਸ ਆ ਗਈ। ਖਾਣੇ ਮੌਕੇ ਬਰਾਤੀਆਂ ਦੀ ਸੇਵਾ ਵਿੱਚ ਕਰਨਲ ਸਾਹਿਬ ਨੇ ਕੋਈ ਕਸਰ ਨਹੀਂ ਛੱਡੀ। ਸਵੇਰ ਵਾਲੀ ਦੇਰ ਨੂੰ ਛੱਡ ਕੇ ਡੋਲੀ ਤੁਰ ਜਾਣ ਤੱਕ ਦੀਆਂ ਬਾਕੀ ਸਾਰੀਆਂ ਰਸਮਾਂ ਮਿਥੇ ਸਮੇਂ ਅਨੁਸਾਰ ਹੋਈਆਂ। ਸਮੇਂ ਦੀ ਪਾਬੰਦੀ ਦੇ ਨਾਲ-ਨਾਲ ਕਰਨਲ ਸਾਹਿਬ ਸ਼ਬਦਾਂ ਦੇ ਪਾਬੰਦ ਵੀ ਰਹੇ।
Explanation:
ਮਨੁੱਖੀ ਜੀਵਨ ਵਿੱਚ ਸਫਲਤਾ ਦੇ ਬੁਨਿਆਦੀ ਨਿਯਮਾਂ ਵਿੱਚੋਂ ਇੱਕ ਨਿਯਮ ਹੈ, ਸਮੇਂ ਦਾ ਪਾਬੰਦ ਹੋਣਾ। ਇਸ ਦਾ ਅਰਥ ਹੈ ਕਿ ਸਾਨੂੰ ਆਪਣੇ ਸਾਰੇ ਕੰਮ ਮਿੱਥੇ ਸਮੇਂ ਅਨੁਸਾਰ ਕਰਨੇ ਚਾਹੀਦੇ ਹਨ। ਤੀਰ ਕਮਾਨ ਨੂੰ ਵੇਲੇ ਸਿਰ ਕਰਨਾ ਇੱਕ ਬਹੁਤ ਹੀ ਜਰੂਰੀ ਗੱਲ ਹੈ, ਪਰੰਤੂ ਸਾਡੇ ਦੇਸ਼ ਵਿਚ ਇਸ ਦੀ ਵਰਤੋਂ ਬਹੁਤ ਘਟ ਲੋਕ ਕਰਦੇ ਹਨ। ਕੰਮ ਨੂੰ ਵੇਲੇ ਸਿਰ ਕਰਨ ਵਾਲਾ ਆਦਮੀ ਸਨ ਇਸ ਕਰਕੇ ਚੰਗਾ ਲੱਗਦਾ ਹੈ, ਕਿਉਂਕਿ ਉਹ ਫ਼ਿਕਰਾਂ ਦਾ ਪੱਕਾ ਰਹਿੰਦਾ ਹੈ, ਜਿਸ ਨਾਲ ਦੋਹਾਂ ਧਿਰਾਂ ਨੂੰ ਸੁੱਖ ਮਿਲਦਾ ਹੈ। ਪਰੰਤੂ ਉਸ ਵੇਲੇ ਸਿਰ ਕੰਮ ਨਾ ਕਰਨ ਵਾਲਾ ਆਦਮੀ ਸਾਡੇ ਕੰਮਾਂ ਵਿਚ ਦਖ਼ਲ ਦਿੰਦਾ ਹੈ ਅਤੇ ਸਾਡਾ ਸਮਾਂ ਵਿਅਰਥ ਗਵਾਉਂਦਾ ਹੈ। ਇਸ ਲਈ ਉਹ ਸਾਨੂੰ ਚੰਗਾ ਨਹੀ ਲੱਗਦਾ। ਕੰਮ ਨੂੰ ਵੇਲੇ ਸਿਰ ਕਰਨ ਨਾਲ ਮਨੁੱਖ ਵਿੱਚ ਹੋਰ ਵੀ ਕਈ ਗੁਣ ਕਾਇਮ ਰਹਿੰਦੇ ਹਨ, ਜਿਵੇਂ ਕੰਮ ਨੂੰ ਤਰੀਕੇ ਸਿਰ ਕਰਨਾ, ਹਿਸਾਬ ਦਾ ਚੰਗੀ ਤਰ੍ਹਾਂ ਖਿਆਲ ਰਖਣਾ ਤੇ ਇਕਰਾਰ ਪੂਰਾ ਕਰਨਾ ਆਦਿ। ਬੁੱਢੇ ਆਦਮੀ ਸਮੇਂ ਦੀ ਕਦਰ ਕਾਰਨ ਹੀ ਅਜਿਹੇ ਗੁਣਾਂ ਦੇ ਮਾਲਕ ਹੁੰਦੇ ਹਨ। ਇਕ ਵਾਰੀ ਨੈਪੋਲਿਅਨ ਨੇ ਆਪਣੇ ਜਰਨੈਲਾਂ ਨੂੰ ਖਾਣੇ ਉੱਤੇ ਸੱਦਿਆ। ਮੈਂ ਵਕਤ ਸਿਰ ਨੈਪੋਲੀਅਨ ਨੇ ਖਾਣਾ ਸ਼ੁਰੂ ਕਰ ਦਿੱਤਾ ਹੈ। ਖਾਣਾ ਮੁੱਕਣ ਤੇ ਜਰਨੈਲ ਆ ਗਏ। ਨੈਪੋਲੀਅਨ ਨੇ ਕਿਹਾ,"ਖਾਣੇ ਦਾ ਸਮਾਂ ਬੀਤ ਚੁੱਕਾ ਹੈ। ਆਉ, ਹੁਣ ਕੰਮ 'ਤੇ ਚੱਲੀਏ, ਤਾਂ ਜੋ ਉਧਰੋਂ ਵੀ ਹਰਜ ਨਾ ਹੋ ਜਾਵੇ।" ਉਹਨਾਂ ਜਰਨੈਲਾਂ ਨੂੰ ਭੁੱਖੇ ਹੀ ਨੈਪੋਲੀਅਨ ਦੇ ਨਾਲ ਕੰਮ 'ਤੇ ਜਾਣਾ ਪਿਆ। ਨਪੋਲੀਅਨ ਕਹਿੰਦਾ ਹੁੰਦਾ ਸੀ,"ਹਰ ਇਕ ਘੜੀ, ਜੇ ਅਸੀਂ ਹੱਥੋਂ ਗਵਾ ਬਹਿੰਦੇ ਹਾਂ, ਸਾਡੀ ਬਦਕਿਸਮਤੀ ਦੇ ਖਜ਼ਾਨੇ ਵਿੱਚ ਜਮ੍ਹਾਂ ਹੁੰਦੀ ਰਹਿੰਦੀ ਹੈ।" ਸੋ ਵਕਤ ਦੀ ਪਾਬੰਦੀ ਸੱਚ-ਮੁੱਚ ਹੀ ਸਾਡੇ ਜੀਵਨ ਲਈ ਬਹੁਤ ਜ਼ਰੂਰੀ ਹੈ।