► ਵਿਦੇਸ਼ਾਂ ਵਿੱਚ ਰਹਿ ਰਹੇ ਮੁੰਡਿਆਂ ਨੂੰ ਰੋਜ਼ੀ-ਰੋਟੀ ਕਮਾਉਣ ਲਈ ਕਿੰਨ੍ਹਾਂ-ਕਿੰਨਾਂ ਮੁਸ਼ਕਲਾਂ ਦਾ ਸਾਹਮਣਾ ਕਰਨਾ
ਪੈਂਦਾ ਹੈ? ਪ੍ਰੋਜੈਕਟ ਤਿਆਰ ਕਰੋ।
Answers
Answer:
ਮੇਰਾ ਇਹ ਪੱਤਰ ਰੋਜ਼ਾਨਾ ਸਪੋਕਸਮੈਨ ਅਖਬਾਰ ਦੇ ਅਪਰੈਲ 30, 2011 ਦੇ ਅੰਕ ਵਿੱਚ ਪੰਨਾਂ 7 ਤੇ ਗਿਆਨੀ ਜਗਤਾਰ ਸਿੰਘ ਜਾਚਕ ਜੀ ਦੇ ਬਿਆਨ ਦੇ ਬਾਰੇ ਹੈ। ਇਸ ਬਿਆਨ ਦਾ ਅੱਗੇ ਸਬੰਧ ਸਿੱਖ ਮਾਰਗ ਵੈਬਸਾਈਟ ਤੇ ‘ਅਕਾਲ-ਤਖਤ’ ਦੇ ਵਿਸ਼ੇ ਤੇ ਚੱਲ ਰਹੀ ਚਰਚਾ ਨਾਲ ਹੈ ਕਿਉਂਕਿ ਗਿਆਨੀ ਜਾਚਕ ਜੀ ਨੇ ਆਪਣੇ ਬਿਆਨ ਵਿੱਚ ਵਿਸ਼ੇ ਨਾਲ ਸਬੰਧਿਤ ਮੇਰੇ ਵਿਚਾਰਾਂ ਦਾ ਹਵਾਲਾ ਸ਼ਾਮਲ ਕੀਤਾ ਹੈ।
ਪਾਠਕਾਂ ਨੁੰ ਯਾਦ ਹੋਵੇਗਾ ਕਿ ਸੰਪਾਦਕ ਰੋਜ਼ਾਨਾ ਸਪੋਕਸਮੈਨ ਨੇ 29. 04. 2011 ਨੂੰ ਇੱਕ ਵਿਸ਼ੇਸ਼ ਸੰਪਾਦਕੀ ਲਿਖ ਕੇ ਪੁਜਾਰੀਵਾਦ ਨੂੰ ਸਿੱਖ ਮੱਤ ਵਿਚੋਂ ਹਟਾਉਣ ਦੇ ਨਾਲ-ਨਾਲ ਅਖੌਤੀ ਅਕਾਲ-ਤਖਤ ਦੀ ਅਜ਼ਮਤ ਦੀ ਬਹਾਲੀ ਅਤੇ ਪੰਥਕ ਏਕਤਾ ਦਾ ਵਾਸਤਾ ਪਾਇਆ ਸੀ।
ਗਿਆਨੀ ਜਗਤਾਰ ਸਿੰਘ ਜਾਚਕ ਜੀ ਦਾ ਬਿਆਨ ਬੜਾ ਹੀ ਵਚਿੱਤਰ ਹੈ। ਇਸ ਅਨੁਸਾਰ ਜਾਚਕ ਜੀ ਵੱਲੋਂ ਇਹ ਕਿਹਾ ਗਿਆ ਹੈ ਕਿ ‘ਤਖਤਾਂ’ ਦੇ ਪੰਜੇ ਸੇਵਾਦਾਰ ‘ਮਿਲ ਕੇ’ ਕੁੱਝ ਫੈਸਲੇ ਕਰ ਲੈਣ। ਗਿਆਨੀ ਜਾਚਕ ਜੀ ਕੇਵਲ ‘ਤਖਤਾਂ’ ਦੇ ਜਥੇਦਾਰਾਂ ਅੱਗੇ ਲਿੱਲੜੀਆਂ ਹੀ ਨਹੀਂ ਕੱਢ ਰਹੇ, ਉਹ ਉਹਨਾਂ ਨੂੰ ਪੰਥਕ ਆਗੂਆਂ ਦੇ ਤੌਰ ਤੇ ਸਵੀਕ੍ਰਿਤੀ ਵੀ ਦੇ ਰਹੇ ਹਨ ਤਾਂ ਜੋ ਉਹ ਕੁੱਝ ‘ਵਿਵਾਦਮਈ ਹੁਕਮਨਾਮੇ’ ਵਾਪਸ ਲੈ ਲੈਣ (ਜਿਹਨਾਂ ਵਿੱਚ ਰੋਜ਼ਾਨਾ ਸਪੋਕਸਮੈਨ ਦੇ ਸੰਪਾਦਕ ਦੇ ਖਿਲਾਫ ਦਿੱਤਾ ਗਿਆ ‘ਹੁਕਮਨਾਮਾ’ ਵੀ ਸ਼ਾਮਲ ਹੈ)। ਏਥੇ ਹੀ ਬੱਸ ਨਹੀਂ, ਗਿਆਨੀ ਜਾਚਕ ਜੀ ਸੱਤਾਧਾਰੀ ਅਕਾਲੀ ਦਲ ਦੇ ਪਰਧਾਨ ਨੂੰ ਇਸ ਪੱਖੋਂ ਪਹਿਲ ਕਰਨ ਨੂੰ ਕਹਿ ਰਹੇ ਹਨ ਤਾਂ ਕਿ ਉਸ ਨੂੰ ਬਹੁਤ ਵੱਡਾ ਸਿਆਸੀ ਲਾਭ ਮਿਲ ਸਕੇ। ਇਸ ਤੋਂ ਅੱਗੇ ਗਿਆਨੀ ਜਾਚਕ ਜੀ ‘ਨਾਨਕਸ਼ਾਹੀ ਕੈਲੰਡਰ’ ਅਤੇ ‘ਦਸਮ ਗ੍ਰੰਥ’ ਸਬੰਧੀ ‘ਵਿਵਾਦ’ ਸੁਲਝਾਉਣ ਲਈ ਵਿਦਵਾਨਾਂ ਦੀ ਕਮੇਟੀ ਦੇ ਗਠਨ ਦੀ ਗੱਲ ਇਸ ਲਈ ਕਰਦੇ ਹਨ ਕਿਉਂਕਿ ਉਹਨਾਂ ਅਨੁਸਾਰ ਇਹ ਮਸਲੇ ਕੇਵਲ ‘ਅਕਾਦਮਿਕ ਖੇਤਰ’ ਦੇ ਹੀ ਹਨ (ਵਿਦਵਾਨ ਧਾਰਮਿਕ ਖੇਤਰ ਦੇ ਮਸਲਿਆਂ ਬਾਰੇ ਵਿਚਾਰ ਕਿਉਂ ਨਹੀਂ ਕਰ ਸਕਦੇ?)। ਅੰਤ ਵਿੱਚ ਉਹ ਇੱਕ ਪਾਸੇ ਮੇਰੇ ਵਿਚਾਰਾਂ ਨੂੰ ‘ਇਤਹਾਸਿਕ ਤੱਥਾਂ ਤੇ ਅਧਾਰਤ’ ਦੱਸਦੇ ਹਨ ਪਰ ਮੇਰੇ ਉਤੇ ‘ਪੰਥ ਦੀ ਤਾਣੀ ਨੁੰ ਹੋਰ ਉਲਝਾਉਣ’ ਦਾ ਇਲਜ਼ਾਮ ਲਗਾਉਂਦੇ ਹਨ ਜਿਸ ਦਾ ਮੈਂਨੂੰ ਇਤਰਾਜ਼ ਹੈ।
Explanation: