ਭਾਈ ਵੀਰ ਸਿਘੰ ਦੀ ਕਵਿਤਾ ਸਮਾ ਦੀ ਵਿਆਖਿਆ
Answers
ਪ੍ਰਸੰਗ ਸਾਹਿਤ ਵਿਅਾਖਿਅਾ
1. ਰਹੀ ਵਾਸਤੇ ਘੱਤ,
'ਸਮੇਂ' ਨੇ ਇਕ ਨਾ ਮਨੀ।
ਫੜ ਫੜ ਰਹੀ ਧਰੀਕ,
'ਸਮੇਂ' ਖਿਸਕਾੲੀ ਕੰਨੀ।
ਕਿਵੇਂ ਨਾ ਸਕੀ ਰੋਕ,
ਅਟਕ ਜੋ ਪਾਈ, ਭੰਨੀ।
ਤ੍ਰਿਖੇ ਆਪਣੇ ਵੇਗ,
ਗਿਅਾ ਟੱਪ ਬੰਨੇ ਬੰਨੀ।
ਪ੍ਰਸੰਗ:- ਇਹ ਕਾਵਿ-ਸਤਰਾਂ ਭਾਈ ਵੀਰ ਸਿੰਘ ਦੀ ਕਵਿਤਾ 'ਸਮਾਂ' ਵਿੱਚੋ ਲਇਆਂ ਗੲੀਅਾਂ ਹਨ। ਇਹ ਕਵਿਤਾ 'ਸਾਹਿਤਕ ਕਿਰਨਾਂ -1' ਪਾਠ-ਪੁਸਤਕ ਵਿਚ ਦਰਜ ਹਨ। ਇਸ ਵਿਚ ਕਵੀ ਨੇ ਸਮੇ ਦੇ ਹਮੇਸ਼ਾ ਤੋਂ ਹੀ ਚਲਦੇ ਰਹਿਣ ਦੇ ਸੁਭਾਅ ਵੱਲ ਇਸ਼ਾਰਾ ਕੀਤਾ ਹੈ। ਸਮੇ ਨੂੰ ਬੰਨਿਅਾ ਨਹੀਂ ਜਾ ਸਕਦਾ। ਉਹ ਆਪਣੀ ਤੇਜ ਗਤੀ ਨਾਲ ਸਾਰੀਆਂ ਹੱਦਾਂ ਤੋੜਦਾ ਹੋਇਆ ਅਗੇ ਨਿਕਲ ਜਾਂਦਾ ਹੈ।
ਵਿਅਾਖਿਅਾ:- ਕਵੀ ਇਸਤਰੀ ਰੂਪ ਵਿਚ ਆਪਣੇ ਵਿਚਾਰ ਬਿਅਾਨ ਕਰਦਿਆਂ ਹੋਇਆ ਆਖਦਾ ਹੈ ਕੇ ਸਮੇ ਨੂੰ ਰੋਕਣ ਲੲੀ ਉਸ ਦੀਆਂ ਬਹੁਤ ਮਿੰਨਤਾਂ ਕੀਤੀਆਂ ਪਰ ਉਸ ਨੇ ਮੇਰੀ ਇਕ ਵੀ ਗੱਲ ਨਹੀਂ ਮਨੀ। ਮਈ ਉਸ ਨੂੰ ਫੜ ਫੜ ਕੇ ਆਪਣੇ ਵੱਲ ਖਿੱਚਣ ਦਾ ਬਹੁਤ ਜਤਨ ਕੀਤਾ ਪਰ ਉਹ ਪਲਾ ਸ਼ੁੜਾਕੇ ਮੇਰੇ ਕੋਲੋਂ ਦੂਰ ਚਲਾ ਗਿਅਾ। ਸਮੇ ਨੂੰ ਰੋਕਣ ਦੇ ਲਈ ਮਈ ਉਸ ਦੇ ਰਸਤੇ ਵਿਚ ਹੋਰ ਵੀ ਬਹੁਤ ਸਾਰੀਆਂ ਰੁਕਾਵਟਾਂ ਖੜੀਆਂ ਕੀਤੀਆਂ, ਪਰ ਉਸ ਨੇ ਓਹਨਾ ਸਾਰਿਆਂ ਹੀ ਰੁਕਾਵਟਾਂ ਨੂੰ ਤੋੜ ਦਿੱਤਾ। ਉਹ ਆਪਣੀ ਤੇਜ ਗਤੀ ਦੇ ਨਾਲ ਸਾਰੀਆਂ ਸੀਮਾਵਾਂ ਨੂੰ ਪਾਰ ਕਰਦਾ ਹੋਇਆ ਅਗੇ ਵੱਧ ਗਿਅਾ।
2. ਹੋ! ਅਜੇ ਸੰਭਾਲ ਇਸ 'ਸਮੇ' ਨੂੰ,
ਕਰ ਸਫਲ ਉਡੰਦਾ ਜਾਂਵਦਾ।
ਇਹ ਠਹਿਰਣ ਜਾਚ ਨਾ ਜਾਣਦਾ,
ਲੰਘ ਗਿਅਾ ਨਾ ਮੁੱੜ ਕੇ ਅਾਂਵਦਾ।
ਪ੍ਰਸੰਗ:- ਇਹ ਕਾਵਿ-ਸਤਰਾਂ ਭਾਈ ਵੀਰ ਸਿੰਘ ਦੀ ਕਵਿਤਾ 'ਸਮਾਂ' ਵਿੱਚੋ ਲੲੀਆ ਗੲੀਅਾਂ ਹਨ। ਇਹ ਕਵਿਤਾ 'ਸਾਹਿਤਕ ਕਿਰਨਾਂ-1' ਪਾਠ-ਪੁਸਤਕ ਵਿਚ ਦਰਜ ਹੈ। ਇਸ ਕਾਵਿਤਾਵਿੱਚ ਕਵੀ ਨੇ ਸਮੇ ਦੇ ਲਗਾਤਾਰ ਚਲਦਿਆਂ ਰਹਿਣ ਦਾ ਜਿਕਰ ਕਰਦਿਆਂ ਕਿਹਾ ਹੈ ਕੇ ਸਮੇ ਦੇ ਤੇਜ ਵੇਗ ਨੂੰ ਕੋਈ ਵੀ ਨਹੀਂ ਰੋਕ ਸਕਦਾ। ਇਸ ਲਈ ਚੰਗੇ ਕੰਮ ਕਰਦਿਆਂ ਅਤੇ ਇਸ ਨੂੰ ਸੰਭਾਲਦਿਆਂ ਇਸ ਦੀ ਕਦਰ ਕਰਨੀ ਚਾਹੀਦੀ ਹੈ। ਹਰ ਕੰਮ ਨੂੰ ਸਮੇ ਸਿਰ ਕਰਨਾ ਚਾਹੀਦਾ ਹੈ।
ਵਿਅਾਖਿਅਾ:- ਕਵੀ ਆਖਦਾ ਹੈ ਕਿ ਮਨੁੱਖ ਨੂੰ ਹਮੇਸ਼ਾ ਸਮੇ ਦੀ ਕਦਰ ਕਰਨੀ ਚਾਹੀਦੀ ਹੈ ਅਥਵਾ ਇਸ ਦਾ ਸਹੀ ਇਸਤੇਮਾਲ ਕਰਨਾ ਚਾਹੀਦਾ ਹੈ। ਸਮਾਂ ਬਹੁਤ ਤੇਜ ਗਤੀ ਨਾਲ ਅਗੇ ਵੱਧ ਜਾਂਦਾ ਹੈ। ਇਸ ਨੂੰ ਰੁਕਣਾ ਨਹੀਂ ਆਉਂਦਾ। ਜੋ ਸਮਾਂ ਇਕ ਵਾਰ ਬੀਤ ਗਿਅਾ ਉਹ ਮੁੜ ਕੇ ਵਾਪਸ ਨਹੀਂ ਆਉਂਦਾ। ਇਸਦੀ ਲਗਾਤਾਰ ਚਲਦਿਆਂ ਰਹਿਣ ਦੀ ਗਤੀ ਤੋਂ ਸਾਵਧਾਨ ਹੋ ਕੇ ਇਸ ਦੀ ਸਹੀ ਵਰਤੋਂ ਕਰਨੀ ਚਾਹੀਦੀ ਹੈ।
ਧੰਨਵਾਦ!!