Hindi, asked by gurnaz44, 10 months ago

ਸ਼ੋਸ਼ਲ ਮਿਡੀਆਂ ਦੀਆਂ ਹਾਨੀਆਂ​

Answers

Answered by Anonymous
35

Answer:

sorry i dont understand this language

Answered by Anshika1436
1

ਸੋਸ਼ਲ ਮੀਡੀਆ ਦੀਆਂ ਹਾਣਿਆਂ

ਅਜੋਕੇ ਸਮੇਂ ਵਿੱਚ ਸ਼ਾਇਦ ਹੀ ਕੋਈ ਅਜਿਹਾ ਨੋਜਵਾਨ ਹੋਵੇ ਜਿਸ ਨੂੰ ਸੋਸ਼ਲ ਮੀਡੀਆ ਬਾਰੇ ਜਾਣਕਾਰੀ ਨਾ ਹੋਵੇ। ਫੇਸਬੁੱਕ, ਟਵਿੱਟਰ, ਸਨੈਪਚੈਟ, ਇੰਸਟਾਗਰਾਮ ਆਦਿ ਇਸ ਦੇ ਵੱਖ ਵੱਖ ਰੂਪ ਹਨ। ਸੋਸ਼ਲ ਮੀਡੀਆ ਨੇ ਸਾਡੀ ਜ਼ਿੰਦਗੀ ਨੂੰ ਪੂਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ। ਸੋਸ਼ਲ ਮੀਡੀਆ ਨੇ ਜਿੱਥੇ ਮਨੁੱਖੀ ਸਭਿਅਤਾ ਨੂੰ ਬਹੁਤ ਸਾਰੇ ਫਾਇਦੇ ਦਿੱਤੇ ਹਨ ਉਥੇ ਹੀ ਇਸ ਦੇ ਮਾਰੂ ਪ੍ਰਭਾਵ ਵੀ ਦੇਖਣ ਨੂੰ ਮਿਲ ਰਹੇ ਹਨ। ਅੱਜ ਸਾਡੇ ਰਿਸ਼ਤਿਆਂ ਵਿੱਚ ਪਾੜਾ ਵੀ ਇਸੇ ਸੋਸ਼ਲ ਮੀਡੀਆ ਕਰਕੇ ਵੱਧ ਰਿਹਾ ਹੈ। ਅੱਜ ਦੇ ਦੌਰ ’ਚ ਜਿਸ ਦਾ ਮੀਡੀਆ ’ਤੇ ਕੰਟਰੋਲ ਹੁੰਦਾ ਹੈ ਉਸ ਦਾ ਆਵਾਮ ਦੀ ਸੋਚ ’ਤੇ ਵੀ ਕਬਜ਼ਾ ਹੁੰਦਾ ਹੈ। ਅੱਜ ਸੋਸ਼ਲ ਮੀਡੀਆ ਰਾਹੀਂ ਮਨੁੱਖ ਨੂੰ ਮਾਨਸਿਕ ਤੌਰ ’ਤੇ ਗੁਲਾਮ ਬਣਾਇਆ ਜਾ ਰਿਹਾ ਹੈ। ਵੱਡੇ-ਵੱਡੇ ਕਾਰਪੋਰੇਟ ਘਰਾਣੇ ਅਤੇ ਸਿਆਸੀ ਦਲ ਲੋਕਾਂ ਦੀ ਸੋਚ ਨੂੰ ਆਪਣੀ ਸਹੂਲਤ ਅਨੁਸਾਰ ਗੁਲਾਮ ਬਣਾ ਰਹੇ ਹਨ। ਹਰ ਸਿਆਸੀ ਪਾਰਟੀ ਆਪਣੇ ਬਣਾਏ ਆਈਟੀ ਸੈੱਲ ਰਾਹੀਂ ਕੂੜ ਪ੍ਰਚਾਰ ਕਰਨ ਵਿੱਚ ਲੱਗੀ ਹੋਈ ਹੈ। ਇਸ ਤੋਂ ਇਲਾਵਾ ਸੱਭ ਤੋਂ ਵੱਡਾ ਖਤਰਾ ਸਾਡੀ ਨਿੱਜੀ ਜਾਣਕਾਰੀ ਲੀਕ ਹੋਣ ਦਾ ਹੈ। ਅੱਜ ਲੋੜ ਹੈ ਸਾਨੂੰ ਇਸ ਮਾਨਸਿਕ ਗੁਲਾਮੀ ਤੋਂ ਅਜ਼ਾਦ ਹੋਣ ਦੀ। ਸਾਨੂੰ ਲੋੜ ਹੈ ਇਸ ਝੂਠੇ ਸੁਪਨਮਈ ਸੰਸਾਰ ਤੋਂ ਬਾਹਰ ਨਿਕਲ ਕੇ ਅਸਲ ਜ਼ਿੰਦਗੀ ਦੀਆਂ ਮੁਸ਼ਕਿਲਾਂ ਨੂੰ ਹੱਲ ਕਰਨ ਦੀ।

ਮੌਜੂਦਾ ਸਮੇਂ ਹਰ ਖੇਤਰ ਦੇ ਕੰਮ ਕਾਜ ਵਿੱਚ ਸੋਸ਼ਲ ਮੀਡੀਆ ਦੀ ਭੂਮਿਕਾ ਅਹਿੰਮ ਮੰਨੀ ਗਈ ਹੈ, ਫਿਰ ਉਹ ਭਾਵੇਂ ਸਰਕਾਰ ਬਣਾਉਣ ਵਿੱਚ ਇਸ ਦਾ ਯੋਗਦਾਨ ਹੋਵੇ ਜਾ ਹੋਰ ਕਿਸੇ ਵੀ ਖੇਤਰ ਦਾ ਕੰਮ। ਪਰ ਇਸ ਦੀ ਹੋ ਰਹੀ ਦੁਰਵਰਤੋਂ ਨੇ ਨੌਜਵਾਨਾਂ ਅਤੇ ਬਾਲ ਉਮਰ ਦੇ ਬੱਚਿਆਂ ਦੇ ਭਵਿੱਖ ਖਰਾਬ ਕਰਨ ਵਿੱਚ ਮੁੱਖ ਰੋਲ ਅਦਾ ਕਰਦੀ ਹੈ ਜਿਸ ਸਦਕਾ ਇਸ ਨੂੰ ਪੰਜ ਦਰਿਆਵਾਂ ਦੀ ਧਰਤੀ ਉੱਪਰ ਨਸ਼ਿਆਂ ਦੇ ਵੱਗ ਰਹੇ ਛੇਵੇਂ ਦਰਿਆਂ ਤੋਂ ਬਾਅਦ ਸਤਵਾਂ ਜਾਣਲੇਵਾ ਦਰਿਆ ਕਹਿ ਲਈਏ ਤਾਂ ਕੋਈ ਅਤਿਕਥਨੀ ਨਹੀਂ ਹੋਵੇਗੀ। ਇਸ ਦੀ ਦੂਰਵਰਤੋਂ ਨੂੰ ਮਨੁੱਖ ਆਪਣੀ ਸੂਝ ਬੂਝ ਨਾਲ ਆਪ ਹੀ ਰੋਕ ਸਕਦਾ ਹੈ ਅਤੇ ਇਸ ਦੇ ਸਦਉਪਯੋਗ ਕਰਕੇ ਆਪਣਾ ਜੀਵਨ ਸਵਾਰ ਸਕਦਾ ਹੈ।

HAVE A NICE DAY!

Similar questions