ਅਰਥ ਬੋਧ ਵਿਆਕਰਨ ਦਾ ਅੰਗ ਕਿਸ ਚੀਜ਼ ਦਾ ਗਿਆਨ ਕਰਵਾਉਂਦਾ ਹੈ ?
Answers
Answer:
ਗੁਰਬਾਣੀ ਦੀ ਟੀਕਾ-ਕਾਰੀ ਵਿੱਚ ਭਾਈ ਜੋਧ ਸਿੰਘ, ਪ੍ਰਿ. ਤੇਜਾ ਸਿੰਘ ਤੇ ਡਾ. ਮੋਹਨ ਸਿੰਘ ਦੇ ਯਤਨ ਪੁਰਾਤਨ ਤੇ ਆਧੁਨਿਕ ਵਿਧੀ ਦਾ ਸੁਮੇਲ ਆਖੇ ਜਾ ਸਕਦੇ ਹਨ। ਇਨ੍ਹਾਂ ਚਿੰਤਕਾਂ ਨੇ ਵਿਵੇਕਸ਼ੀਲ ਵਿਆਖਿਆ ਤੇ ਭਾਸ਼ਾ ਗਿਆਨ ਨੂੰ ਮੁੱਖ ਰੱਖਿਆ ਤੇ ‘ਜਪੁਜੀ` ਵਿੱਚ ਕੀਤੀ ਗਈ ਅਰਥ-ਵਿਆਖਿਆ, ਇਸ ਕ੍ਰਿਸ਼ਟੀ ਤੋਂ ਬੜੀ ਪ੍ਰਮਾਣਿਕ ਹੈ। ਡਾ. ਮੋਹਨ ਸਿੰਘ ਦਾ ਗੁਰਮਤ ਗਿਆਨ ਤੇ ਭਾਸ਼ਾ ਵਿਗਿਆਨ ਉਹਦੀ ਪਹਿਲੀ ਰਚਨਾ ‘ਜਪੁ ਭਾਖਾ` ਤੇ ‘ਛੰਦਾ ਬਦੀ ` ਦਾ ਵਿਸਥਾਰ ਹੈ। ਭਾਵੇਂ ਇਸ ਵਿੱਚ ਸਿੱਧ ਗੋਸ਼ਟ ਨੂੰ ਵਿਸ਼ੇਸ਼ ਦਾਰਸ਼ਨਿਕ ਪਿਛੋਕੜ ਵਿੱਚ ਵਿਚਾਰਿਆ ਗਿਆ ਹੈ। ਡਾ. ਸਾਹਿਬ ਦੀ ਸ਼ੈਲੀ ਨਾ ਤਾਂ ਪੂਰਨ ਤੌਰ 'ਤੇ ਆਧੁਨਿਕ ਹੈ ਤੇ ਨਾ ਪਰੰਪਰਾਗਤ। ਇਹ ਵਿਅਕਤੀਗਤ ਵਿਸ਼ੇਸ਼ਤਾਵਾਂ ਦੀ ਧਾਰਨੀ ਜਰੂਰ ਹੈ, ਜਿਸ ਵਿਚੋਂ ਉਹਨਾਂ ਦੀ ਵਿਦਵਤਾਂ ਥਾਂ-ਥਾਂ ਤੇ ਝਲਕਦੀ ਹੈ। ਪੰਡਤ ਕਰਤਾਰ ਸਿੰਘ ਦਾਖਾ ਦਾ ਜਪੁਜੀ ਦਾ ਟੀਕਾ` ਆਪਦੀ ਡੂੰਘੀ ਵਿਆਖਿਆ ਕਾਰਨ ਉੱਘਾ ਹੈ। ਗੁਰੂ ਨਾਨਕ ਦੀ 500 ਸਾਲਾ ਸਤਾਬਦੀ ਦੇ ਸੰਬੰਧ ਵਿੱਚ ਵਿਸ਼ੇਸ਼ ਬਾਦੀਆਂ ਦੇ ਕੁਝ ਟੀਕੇ ਦ੍ਰਿਸ਼ਟੀਗੋਚਰ ਹੋਏ ਹਨ, ਜਿਹਨਾਂ ਵਿਚੋਂ ਡਾ. ਸ਼ੇਰ ਸਿੰਘ ਦਾ ਜਪੁਜੀ `ਦਰਸ਼ਨ ਖਾਸ ਤੌਰ 'ਤੇ ਉਲੇਖਨੀਯ ਹੈ। ਪਰ ਟੀਕਾ ਪੱਧਤੀ ਦਾ ਜੋ ਵਿਕਾਸ ਪ੍ਰੋ. ਸਾਹਿਬ ਸਿੰਘ ਨੇ ਕੀਤਾ ਹੈ ਉਹ ਆਪਦੀਆ ਵਿਸ਼ੇਸ਼ਤਾਵਾਂ ਤੇ ਗੌਰਵ ਕਾਰਨ ਮਹਾਨ ਪ੍ਰਸ਼ਰਮ ਤੇ ਆਦਰਸ਼ ਮਈ ਪ੍ਰਾਪਤੀ ਮੰਨਿਆ ਜਾ ਸਕਦਾ ਹੈ।