ਸੂਝ ਵਿਕਾਸ
ਹੋਲ ਲਿਖੇ ਪੇਜ਼ ਨੂੰ ਪੜੇ ਤੇ ਪੁੱਛੇ ਗਏ ਪ੍ਰਸ਼ਨਾਂ ਦੇ ਉੱਤਰ ਦਿਓ-
ਹਨੇਰੇ ਨੂੰ ਕਦੇ ਚੰਗਾ ਨਹੀਂ ਸਮਝਿਆ ਜਾਂਦਾ। ਹਨੇਰੇ ਤੋਂ ਡਰ ਲੱਗਦਾ ਹੈ। ਹਨੇਰੇ ਵਿੱਚ ਮਨੁੱਖ ਦੇ ਤਨ-ਵਿਧਾਨ ਤੋਂ ਵੀ
ਕਰਨ ਦੀ ਸਮਰੱਥਾ ਘੱਟ ਜਾਂਦੀ ਹੈ। ਇਸੇ ਲਈ ਹੁਨਰ ਨੂੰ ਨਿਰਾਸ਼ਾ ਨਾਲ ਜੋੜ ਕੇ ਦੇਖਿਆ ਜਾਂਦਾ ਹੈ ਜੋ ਕਿਦਾ ਦਾ
ਸੰਬੰਧ ਉਦਾਸੀ ਨਾਲ ਵੀ ਹੈ। ਹਨੇਰੀ ਰਾਤ ਵਿੱਚ ਚਮਕਦੇ ਤਾਰੇ ਨੂੰ ਆਸ ਦੀ ਕਿਰਨ ਸਮਝ ਲਿਆ ਜਾਂਦਾ ਹੈ ਤੇ ਨਾ ਹੀ
ਰਾਤ ਦੇ ਮੁੱਕਣ ਦੀ ਉਡੀਕ ਕੀਤੀ ਜਾਂਦੀ ਹੈ । ਹਨੇਰੀ ਰਾਤ ਤੋਂ ਬਾਅਦ ਸਵੇਰ ਦਾ ਆਗਮਨ ਹੁੰਦਾ ਹੈ। ਇਸ ਲਈ ਬਵੇ
ਦਾ ਸਮਾਂ ਸਾਰਿਆਂ ਲਈ ਖੁਸ਼ੀ ਦਾ ਸਮਾਂ ਹੁੰਦਾ ਹੈ। ਨਵਾਂ ਦਿਨ ਚੜ੍ਹਦਾ ਹੈ ਤੇ ਇਸ ਨਵੇਂ ਦਿਨ ਵਿੱਚ ਨਵਾਂ ਗਲ
ਦਾ ਉਤਸ਼ਾਹ ਪੈਦਾ ਹੁੰਦਾ ਹੈ। ਇਸੇ ਲਈ ਸਵੇਰ, ਰੋਸ਼ਨੀ, ਸੂਰਜ, ਖੁਸ਼ੀ ਤੇ ਆਬ ਨਾਲ ਜੋੜ ਕੇ ਦੇਖੇ ਜਾਂਦੇ ਕਨ ॥
ਉ। ਹਨੇਰੇ ਨੂੰ ਚੰਗਾ ਕਿਉਂ ਨਹੀਂ ਸਮਝਿਆ ਜਾਂਦਾ ?
(ਅ) ਚਾਨਣ ਨੂੰ ਆਸ ਨਾਲ ਜੋੜ ਕੇ ਕਿਉਂ ਦੇਖਿਆ ਜਾਂਦਾ ਹੈ ?
(ਬ) ਇੱਕ ਨਵੇਂ ਦਿਨ ਦੀ ਸਾਡੇ ਜੀਵਨ ਵਿੱਚ ਕੀ ਮਹੱਤਤਾ ਹੈ ?
(ਸ) ਸਵੇਰ ਦਾ ਸਮਾਂ ਸਾਰਿਆਂ ਨੂੰ ਖ਼ੁਸ਼ੀ ਕਿਉਂ ਦਿੰਦਾ ਹੈ ?
Answers
Explanation:
ਪੰਜਾਬੀ ਕਵਿਤਾ ਸੁਰਜੀਤ ਪਾਤਰ
1. ਕੁਝ ਕਿਹਾ ਤਾਂ ਹਨੇਰਾ ਜਰੇਗਾ ਕਿਵੇਂ
ਕੁਝ ਕਿਹਾ ਤਾਂ ਹਨੇਰਾ ਜਰੇਗਾ ਕਿਵੇਂ
ਚੁੱਪ ਰਿਹਾ ਤਾਂ ਸ਼ਮਾਦਾਨ ਕੀ ਕਹਿਣਗੇ ।
ਗੀਤ ਦੀ ਮੌਤ ਇਸ ਰਾਤ ਜੇ ਹੋ ਗਈ
ਮੇਰਾ ਜੀਣਾ ਮੇਰੇ ਯਾਰ ਕਿੰਞ ਸਹਿਣਗੇ ।
ਇਸ ਅਦਾਲਤ 'ਚ ਬੰਦੇ ਬਿਰਖ ਹੋ ਗਏ
ਫੈਸਲੇ ਸੁਣਦਿਆਂ ਸੁਣਦਿਆਂ ਸੁਕ ਗਏ ।
ਆਖੋ ਏਨ੍ਹਾਂ ਨੂੰ ਉੱਜੜੇ ਘਰੀਂ ਜਾਣ ਹੁਣ
ਇਹ ਕਦੋਂ ਤੀਕ ਇਥੇ ਖੜ੍ਹੇ ਰਹਿਣਗੇ ।
ਯਾਰ ਮੇਰੇ ਜੁ ਇਸ ਆਸ 'ਤੇ ਮਰ ਗਏ
ਕਿ ਮੈਂ ਉਨ੍ਹਾਂ ਦੇ ਦੁੱਖ ਦਾ ਬਣਾਵਾਂਗਾ ਗੀਤ
ਜੇ ਮੈਂ ਚੁੱਪ ਹੀ ਰਿਹਾ ਜੇ ਮੈਂ ਕੁਝ ਨਾ ਕਿਹਾ
ਬਣਕੇ ਰੂਹਾਂ ਸਦਾ ਭਟਕਦੇ ਰਹਿਣਗੇ ।
ਜੋ ਵਿਦੇਸ਼ਾਂ 'ਚ ਰੁਲਦੇ ਨੇ ਰੋਜ਼ੀ ਲਈ
ਉਹ ਜਦੋਂ ਦੇਸ਼ ਪਰਤਣਗੇ ਆਪਣੇ ਕਦੀ
ਕੁਝ ਤਾਂ ਸੇਕਣਗੇ ਮਾਂ ਦੇ ਸਿਵੇ ਦੀ ਅਗਨ
ਬਾਕੀ ਕਬਰਾਂ ਦੇ ਰੁੱਖ ਹੇਠ ਜਾ ਬਹਿਣਗੇ ।
ਕੀ ਇਹ ਇਨਸਾਫ਼ ਹਉਮੈਂ ਦੇ ਪੁੱਤ ਕਰਨਗੇ
ਕੀ ਇਹ ਖ਼ਾਮੋਸ਼ ਪੱਥਰ ਦੇ ਬੁੱਤ ਕਰਨਗੇ ।
ਜੋ ਸਲੀਬਾਂ ਤੇ ਟੰਗੇ ਨੇ ਲੱਥਣੇ ਨਹੀਂ
ਰਾਜ ਬਦਲਣਗੇ ਸੂਰਜ ਚੜ੍ਹਨ ਲਹਿਣਗੇ ।
ਇਹ ਜੁ ਰੰਗਾਂ 'ਚ ਚਿੱਤਰੇ ਨੇ ਖੁਰ ਜਾਣਗੇ
ਇਹ ਜੁ ਮਰਮਰ 'ਚ ਉੱਕਰੇ ਨੇ ਮਿਟ ਜਾਣਗੇ ।
ਬਲਦੇ ਹਥਾਂ ਨੇ ਜਿਹੜੇ ਹਵਾ ਵਿਚ ਲਿਖੇ
ਹਰਫ਼ ਉਹੀ ਹਮੇਸ਼ਾ ਲਿਖੇ ਜਾਣਗੇ ।
ਇਹ ਵੀ ਸ਼ਾਇਦ ਮੇਰਾ ਆਪਣਾ ਵਹਿਮ ਹੈ
ਕੋਈ ਦੀਵਾ ਜਗੇਗਾ ਮੇਰੀ ਕਬਰ 'ਤੇ
ਜੇ ਹਵਾ ਇਹ ਰਹੀ ਕਬਰਾਂ ਉੱਤੇ ਤਾਂ ਕੀ
ਸਭ ਘਰਾਂ 'ਚ ਵੀ ਦੀਵੇ ਬੁਝੇ ਰਹਿਣਗੇ ।
2. ਧੁੱਪ ਸੂਰਜ ਦੀ ਦਿਖਾਵੇ ਹੋਰ ਰਾਹ
ਧੁੱਪ ਸੂਰਜ ਦੀ ਦਿਖਾਵੇ ਹੋਰ ਰਾਹ
ਚਾਨਣੀ ਵਿਚ ਹੋਰ ਰਸਤੇ ਚਮਕਦੇ
ਹੋਰ ਮੰਜ਼ਿਲ ਦੱਸਦਾ ਘਰ ਦਾ ਚਿਰਾਗ
ਸਿਵਿਆਂ ਲੋਏ ਹੋਰ ਪਗ-ਚਿੰਨ੍ਹ ਸੁਲਗਦੇ
ਇਹ ਸਿਵਾ, ਇਹ ਚੰਨ, ਸੂਰਜ, ਇਹ ਚਿਰਾਗ
ਵੱਖੋ ਵੱਖਰੇ ਰਸਤਿਆਂ ਵੱਲ ਖਿੱਚਦੇ
ਮੈਂ ਚੁਰਾਹੇ 'ਤੇ ਖੜਾ ਹਾਂ ਸੋਚਦਾ
ਕਿੰਨੇ ਟੋਟੇ ਕਰ ਦਿਆਂ ਇਕ ਹੋਂਦ ਦੇ
ਐ ਮਨਾ ਤੂੰ ਬੇਸੁਰਾ ਏਂ ਸਾਜ਼ ਕਿਉਂ
ਏਨੀ ਗੰਧਲੀ ਹੈ ਤੇਰੀ ਆਵਾਜ਼ ਕਿਉਂ
ਸੁਰ ਨਹੀਂ ਹੁੰਦਾ ਤੂੰ ਕਿਉਂ ਕੀ ਗੱਲ ਹੈ
ਇਲਮ ਦੇ ਮਸਲੇ ਨੇ ਜਾਂ ਇਖਲਾਕ ਦੇ
ਮਨ ਹੈ ਇਕ ਪੁਸਤਕ ਜਿਵੇਂ ਲਿਖ ਹੋ ਰਹੀ
ਜਿਸ ਦਾ ਕੋਈ ਆਦ ਹੈ ਨਾ ਅੰਤ ਹੈ
ਇਕ ਇਬਾਰਤ ਹੈ ਜੋ ਅੰਦਰ ਤੜਪਦੀ
ਵਾਕ ਨੇ ਇਕ ਦੂਸਰੇ ਨੂੰ ਕੱਟਦੇ
3. ਕਿਸੇ ਖਾਬ ਜਾਂ ਖਿਆਲੋਂ, ਕਿਸੇ ਸ਼ਖਸ਼ ਦੇ ਜਮਾਲੋਂ
ਕਿਸੇ ਖਾਬ ਜਾਂ ਖਿਆਲੋਂ, ਕਿਸੇ ਸ਼ਖਸ਼ ਦੇ ਜਮਾਲੋਂ
ਬਲਿਹਾਰ ਹੋ ਕੇ ਮਰਨਾ, ਕੁਰਬਾਨ ਹੋ ਕੇ ਜਿਉਣਾ
ਸੀਨੇ ਦੇ ਨਾਲ ਲਾ ਕੇ, ਧੜਕਣ ਦੇ ਵਿਚ ਰਲਾ ਕੇ
ਕਵਿਤਾ ਦੇ ਨਾਲ ਕਵੀਓ, ਇਕ ਜਾਨ ਹੋ ਕੇ ਜਿਉਣਾ
ਜਗਣਾ ਮਸ਼ਾਲ ਬਣ ਕੇ, ਜਿਊਣਾ ਮਿਸਾਲ ਬਣ ਕੇ
ਛੁੱਪਣਾ ਨਾ ਓਹਲਿਆਂ ਵਿਚ ਧੜਿਆਂ ਜਾਂ ਟੋਲਿਆਂ ਵਿਚ
ਜੀਵਨ ਦੇ ਪਲ ਨ ਡਰਨਾ, ਸਾਡੀ ਤਰਾਂ ਨ ਕਰਨਾ
ਘੁਟ ਘੁਟ ਨ ਐਵੇਂ ਮਰਨਾ, ਐਲਾਨ ਹੋ ਕੇ ਜਿਉਣਾ
ਹਾਂ ਮੈਂ ਵੀ ਜਾਣਦਾ ਹਾਂ ਇਖਲਾਕ ਦੇ ਤਕਾਜ਼ੇ
ਸਭ ਰਿਸ਼ਤਿਆਂ ਦੀ ਸੀਮਾ ਹਰ ਸਾਕ ਦੇ ਤਕਾਜ਼ੇ
ਰੁਕਦਾ ਨ ਖੂਨ ਇਹ ਨੇ ਦਿਲ ਚਾਕ ਦੇ ਤਕਾਜ਼ੇ
ਕੀ ਰੱਤ ਦੇ ਪੁਤਲਿਆਂ ਨੇ ਚੱਟਾਨ ਹੋ ਕੇ ਜਿਉਣਾ
ਬੇਦਾਗ ਨੇ ਉਹ ਸਾਰੇ ਬੱਸ ਦਾਗਦਾਰ ਮੈਂ ਹੀ
ਉਹ ਲਿਸ਼ਕਦੇ ਨੇ ਸ਼ੀਸ਼ੇ ਮੈਲੀ ਨੁਹਾਰ ਮੈਂ ਹੀ
ਤੁਸੀਂ ਖੁਦ ਹੀ ਧਿਆਨ ਮਾਰੋ, ਕਿੰਨਾ ਕਠਿਨ ਹੈ ਯਾਰੋਂ,
ਏਨੇ ਖੁਦਾਵਾਂ ਅੰਦਰ ਇਨਸਾਨ ਹੋ ਕੇ ਜਿਉਣਾ
ਇਕ ਦੂਸਰੇ ਦੇ ਦੁੱਖ ਦਾ ਹੀ ਸਾਨੂੰ ਆਸਰਾ ਹੈ
ਸਾਰੇ ਉੱਜੜ ਗਏ ਹਾਂ ਬੱਸ ਇਹੀ ਹੌਂਸਲਾ ਹੈ
ਕਿਆ ਬਾਤ ਹੈ ਇਹ ਵੱਸਣਾ ਇਸ ਉੱਜੜਿਆਂ ਦੀ ਬਸਤੀ
ਕਿਆ ਬਾਤ ਹੈ ਇਹ ਏਨੇ ਬੇਜਾਨ ਹੋ ਕੇ ਜਿਉਣਾ
ਇਸ ਕਹਿਰ ਪਹਿਰ ਅੰਦਰ ਅੱਵਲ ਲੁਕੇ ਹੀ ਰਹਿਣਾ
ਦਰਵਾਜ਼ਿਆਂ ਦੇ ਪਿੱਛੇ ਯਾਰੋ ਰੁਕੇ ਹੀ ਰਹਿਣਾ
ਆਉਣਾ ਪਿਆ ਜੇ ਬਾਹਰ ਤਾਂ ਤੀਰ ਹੋ ਕੇ ਆਉਣਾ
ਜਿਉਣਾ ਪਿਆ ਨਗਨ ਤਾਂ ਕਿਰਪਾਨ ਹੋ ਕੇ ਜਿਉਣਾ
ਇਹ ਸ਼ਹਿਰ ਸ਼ਹਿਰ ਉਹ ਹੈ ਇਹ ਪਹਿਰ ਪਹਿਰ ਉਹ ਹੈ
ਪੱਥਰ ਦੇ ਬੁੱਤ ਨੇ ਸਾਰੇ ਛਵੀਆਂ ਦੀ ਰੁੱਤ ਨੇ ਸਾਰੇ
ਪੈਸੇ ਦੇ ਪੁੱਤ ਨੇ ਸਾਰੇ ਏਥੇ ਬੋਲ ਕਹਿਣਾ ਸੱਚ ਦਾ
ਹੈ ਇਉਂ ਜਿਵੇਂ ਕਿ ਕੱਚ ਦਾ ਸਾਮਾਨ ਹੋ ਕੇ ਜਿਉਣਾ
ਕੀ ਮੋੜ ਮੁੜ ਗਏ ਹਾਂ ਗੈਰਾਂ ਨਾ' ਜੁੜ ਗਏ ਹਾਂ
ਜਿਹਦੇ ਗਲ ਸੀ ਹਾਰ ਹੋਣਾ ਉਹਦੀ ਹਿਕ 'ਚ ਪੁੜ ਗਏ ਹਾਂ
ਕੀ ਜਿਉਣ ਹੈ ਇਹ ਏਦਾਂ ਵੀਰਾਨ ਹੋ ਕੇ ਜਿਉਣਾ
ਆਪਣੀ ਨਜ਼ਰ 'ਚ ਆਪਣਾ ਅਪਮਾਨ ਹੋ ਕੇ ਜਿਉਣਾ
4. ਨਿੱਤ ਸੂਰਜਾਂ ਨੇ ਚੜ੍ਹਨਾ, ਨਿੱਤ ਸੂਰਜਾਂ ਨੇ ਲਹਿਣਾ
ਨਿੱਤ ਸੂਰਜਾਂ ਨੇ ਚੜ੍ਹਨਾ, ਨਿੱਤ ਸੂਰਜਾਂ ਨੇ ਲਹਿਣਾ
ਪਰਬਤ ਤੋਂ ਸਾਗਰਾਂ ਵੱਲ ਨਦੀਆਂ ਨੇ ਰੋਜ਼ ਵਹਿਣਾ
ਇਕ ਦੂਜੇ ਮਗਰ ਘੁੰਮਣਾ ਰੁੱਤਾਂ ਤੇ ਮੌਸਮਾਂ ਨੇ
ਇਹ ਸਿਲਸਿਲਾ ਜੁਗੋ ਜੁਗ ਏਦਾਂ ਹੀ ਚੱਲਦਾ ਰਹਿਣਾ
ਰੁਕਣੀ ਨਹੀਂ ਕਹਾਣੀ, ਬੱਝੇ ਨ ਰਹਿਣੇ ਪਾਣੀ
ਰੂਹੋਂ ਬਗੈਰ ਸੱਖਣੇ, ਬੁਤ ਨਾ ਬਣਾ ਕੇ ਰੱਖਣੇ
ਪਾਣੀ ਨੇ ਰੋਜ਼ ਤੁਰਨਾ, ਕੰਢੀਆਂ ਨੇ ਰੋਜ਼ ਖੁਰਨਾ
ਖੁਰਦੇ ਨੂੰ ਦੇ ਦਿਲਾਸਾ, ਤੁਰਦੇ ਨੇ ਨਾਲ ਰਹਿਣਾ
ਚੰਨ ਤਾਰਿਆਂ ਦੀ ਲੋਏ, ਇਕਰਾਰ ਜਿਹੜੇ ਹੋਏ
ਤਾਰੇ ਉਨਾਂ ਤੇ ਹੱਸੇ ਦੀਵੇ ਉਨਾਂ 'ਤੇ ਰੋਏ
ਟੁੱਟਦੇ ਕਰਾਰ ਦੇਖੇ, ਅਸਾਂ ਬੇਸ਼ੁਮਾਰ ਦੇਖੇ
ਲਫਜਾਂ ਦਾ ਬਣਿਆ ਦੇਖੀਂ ਕੱਲ ਇਹ ਮਹਿਲ ਵੀ ਢਹਿਣਾ
ਇਨ੍ਹਾਂ ਦੀਵਿਆਂ ਨੂੰ ਦੱਸ ਦੇ, ਇਨਾਂ ਤਾਰਿਆਂ ਨੂੰ ਕਹਿ ਦੇ
ਇਨ੍ਹਾਂ ਹੱਸਦੇ ਰੋਂਦਿਆਂ ਨੂੰ ਤੂੰ ਸਾਰਿਆਂ ਨੂੰ ਕਹਿ ਦੇ
ਅਸੀਂ ਜਾਨ ਵਲੋਂ ਦੀਵੇ, ਈਮਾਨ ਵਲੋਂ ਤਾਰੇ
ਅਸੀਂ ਦੀਵੇ ਵਾਂਗ ਬੁਝਣਾ, ਅਸੀਂ ਤਾਰੇ ਵਾਂਗ ਰਹਿਣਾ
ਸੁਣ ਹੇ ਝਨਾਂ ਦੇ ਪਾਣੀ, ਤੁੰ ਡੁੱਬ ਗਏ ਨ ਜਾਣੀਂ
ਤੇਰੇ ਪਾਣੀਆਂ ਤੇ ਤਰਨੀ ਇਸ ਪਿਆਰ ਦੀ ਕਹਾਣੀ
ਹੈ ਝੂਠ ਮਰ ਗਏ ਉਹ, ਡੁੱਬ ਕੇ ਤਾਂ ਤਰ ਗਏ ਉਹ
ਨਿੱਤ ਲਹਿਰਾਂ ਤੇਰੀਆਂ ਨੇ ਪਾ ਪਾ ਕੇ ਸ਼ੋਰ ਕਹਿਣਾ
5. ਹਨੇਰੀ ਵੀ ਜਗਾ ਸਕਦੀ ਹੈ ਦੀਵੇ
ਹਨੇਰੀ ਵੀ ਜਗਾ ਸਕਦੀ ਹੈ ਦੀਵੇ
ਕਦੀ ਮੈਨੂੰ ਪਤਾ ਲੱਗਣਾ ਨਹੀਂ ਸੀ
ਜੇ ਸਾਰੇ ਹੋਰ ਦੀਵੇ ਬੁਝ ਨ ਜਾਂਦੇ
ਤਾਂ ਦੀਵਾ ਦਿਲ ਦਾ ਇਉਂ ਜਗਣਾ ਨਹੀਂ ਸੀ
ਜੇ ਮੇਰੇ ਸਿਰ 'ਤੇ ਇਉਂ ਸੂਰਜ ਨਾ ਤਪਦਾ
ਮੈਂ ਝੂਠੀ ਸ਼ਾਨ ਵਿਚ ਰਹਿੰਦਾ ਚਮਕਦਾ
ਕਿਸੇ ਚੋਟੀ ਤੇ ਠਹਿਰੀ ਬਰਫ ਹੁੰਦਾ
ਮੈਂ ਬਣ ਕੇ ਨੀਰ ਇਉਂ ਵਗਣਾ ਨਹੀਂ ਸੀ
ਹਵਾ ਮੇਰੇ ਮੁਖਾਲਿਫ ਜੇ ਨ ਵਗਦੀ
ਜੇ ਮੇਰੇ ਘਰ ਨੂੰ ਵੀ ਅਗਨੀ ਨ ਲਗਦੀ
ਕਿਹੀ ਫਿਤਰਤ ਤਮਾਸ਼ਾਈ ਹੈ ਜੱਗ ਦੀ
ਕਦੀ ਮੈਨੂੰ ਪਤਾ ਲੱਗਣਾ ਨਹੀਂ ਸੀ
ਅਜਬ ਸੀਨੇ 'ਚ ਅੱਜ ਵੀਰਾਨਗੀ ਹੈ
ਜੋ ਸੀਨੇ ਨਾਲ ਲੱਗੀ ਸਾਨਗੀ ਹੈ
ਜੇ ਇਸ ਦੇ ਦਿਲ 'ਚ ਸੁੰਨਾਪਨ ਨ ਹੁੰਦਾ
ਤਾਂ ਇਸ ਤੋਂ ਮੇਰਾ ਸੁਰ ਲੱਗਣਾ ਨਹੀਂ ਸੀ
ਜੇ ਮੁੱਕਦੀ ਚਾਰ ਦਿਨ ਦੀ ਚਾਨਣੀ ਨਾ
ਕਲੇਜਾ ਇੰਜ ਹੁੰਦਾ ਛਾਨਣੀ ਨਾ
ਤਾਂ ਮੈਂਨੂੰ ਚਾਨਣਾ ਹੋਣਾ ਨਹੀਂ ਸੀ
ਕਦੇ ਸੱਚ ਦਾ ਪਤਾ ਲੱਗਣਾ ਨਹੀਂ ਸੀ