ਤੁਹਾਡਾ ਮਿੱਤਰ ਲੰਮੀ ਬਿਮਾਰੀ ਕਾਰਨ ਨਿਰ ਉਤਸਾਹਿਤ ਹੋ ਗਿਆ ਹੈ। ਉਸ ਨੂੰ ਹੌਸਲਾ ਦੇ ਕੇ ਉਤਸਾਹਿਤ ਕਰੋ ਅਤੇ ਸਮਾਂ ਬਿਤਾਉਣ ਲਈ ਸੁਝਾਅ ਦਿਉ।
Answers
ਪੱਤਰ ਰਚਨਾ :
ਪਰੀਖਿਆ ਭਵਨ,
ਜਲੰਧਰ ਸ਼ਹਿਰ
13 ਜਨਵਰੀ 2022
ਪਿਆਰੇ ਦੀਪ,
ਆਸ ਹੈ ਕਿ ਤੇਰੀ ਤਬੀਅਤ ਪਹਿਲਾ ਨਾਲੋ ਬਿਹਤਰ ਹੋਵੇਗੀ। ਪਤਾ ਲੱਗਾ ਸੀ ਕਿ ਅਜੇ ਵੀ ਕਦੇ ਕਦੇ ਤੈਨੂੰ ਬੁਖ਼ਾਰ ਹੋ ਜਾਂਦਾ ਹੈ, ਪਰ ਇਸ ਵਿਚ ਫ਼ਿਕਰ ਕਰਨ ਵਾਲੀ ਕੋਈ ਗੱਲ ਨਹੀਂ। ਮੈਨੂੰ ਪਤਾ ਹੈ ਕਿ ਲੰਬੀ ਬੀਮਾਰੀ ਨਾਲ ਮਨੁੱਖ ਅੱਕ ਥੱਕ ਜਾਂਦਾ ਹੈਂ। ਉਸ ਦਾ ਨ ਨਿਰਾਸ਼ ਹੋਣ ਸੋਭਾਵਿਕ ਹੈ। ਤੇਰੇ ਡਾਕਟਰ ਤਾਂ ਸ਼ਹਿਰ ਦੇ ਮੰਨੇ ਪ੍ਮੰਨੇ ਹਨ। ਮੈਨੂੰ ਪੂਰੀ ਆਸ ਹੈ ਕਿ ਤੂੰ ਕੁਝ ਦਿਨਾਂ ਵਿਚ ਹੀ ਫਿਰ ਪਹਿਲਾ ਵਾਂਗ ਸ਼ਾਲੰਗਾ ਮਾਰੇਗਾ। ਛੋਟੀ ਮੋਟੀ ਮੁਸੀਬਤ ਦਾ ਕਿਸੇ ਨੂੰ ਕਿਸੇ ਵੇਲੇ ਵੀ ਆ ਸਕਦੀ ਹੈ। ਇਸਲੀ ਉਦਾਸ ਯ ਨਿਰਾਸ਼ ਹੋਣ ਦੀ ਕੋਈ ਲੋੜ ਨਹੀਂ।
ਆਪਣੀ ਪੜ੍ਹਾਈ ਬਾਰੇ ਵੀ ਚਿੰਤਾ ਨਾ ਕਰ। ਮੈ ਤੇਰੇ ਲਈ ਨੋਟਸ ਤਿਆਰ ਕਰ ਰਹੀ ਹਾਂ। ਇਮਤਿਹਾਨ ਵੀ ਅਜੇ ਦੂਰ ਹਨ। ਤੂੰ ਸਹਿਤ ਪੜ੍ਹ ਲਿਆ ਕਰ ਜਿਸ ਨਾਲ ਤੇਰਾ ਬੀਮਾਰੀ ਵਲੋਂ ਧਿਆਨ ਹਟੇ। ਨੈੱਟ ਤੇ ਰੋਚਕ ਘਟਨਾਵਾ ਵਾਲਿਆ ਪੁਸਤਕਾਂ ਜਿਵੇਂ 'ਆਰੋਗ ਕਿਵੇ ਰਹੀਏ' , 'ਸਾਵੀ ਪੱਧਰੀ ਜਿੰਦਗੀ' ਪੜ੍ਹਨ ਨੂੰ ਮਿਲ ਜਾਂਦਾ ਹੈ।
ਤੇਰੇ ਛੇਤੀ ਠੀਕ ਹੋਣ ਦੀ ਉਮੀਦ ਵਿਚ।
ਤੇਰਾ ਮਿੱਤਰ,
ਅਰਸ਼।