Science, asked by jaswantsingh94650, 10 months ago

, ਬੰਤਾ ਆਪਣੀ ਪਤਨੀ ਤੋਂ ਚਾਹ ਦੀ ਥਾਂ ਬੈੱਡ-ਟੀ ਦੀ ਮੰਗ ਕਿਉਂ ਕਰਦਾ ਹੈ

Answers

Answered by pratyushsharma697
2

Answer:

Explanation:

ਬਾਤ ਦਾ ਬਤੰਗੜ ਬਣਨ ਦਾ ਸਭ ਤੋਂ ਵੱਧ ਨੁਕਸਾਨ ਪ੍ਰੀਤਮ ਸਿੰਘ ਐਸ.ਐਚ.ਓ.ਦਾ ਹੋਇਆ। ਇਸ ਖੱਜਲ-ਖੁਆਰੀ ਵਿੱਚ ਕੱਢਣ-ਪਾਉਣ ਨੂੰ ਕੱਖ ਨਹੀਂ ਸੀ ਪਰ ਖ਼ਰਚ ਇਉਂ ਹੋ ਰਿਹਾ ਸੀ, ਜਿਵੇਂ ਵਿਆਹ ਧਰਿਆ ਹੋਵੇ। ਨਿੱਤ ਨਵੀਆਂ ਤੋਂ ਨਵੀਆਂ ਕੰਪਨੀਆਂ ਆ ਟਪਕਦੀਆਂ। ਕਦੇ ਸੀ.ਆਰ.ਪੀ.ਅਤੇ ਕਦੇ ਬੀ.ਐਸ.ਐਫ਼.ਦੀ। ਸ਼ਹਿਰ ਦੀਆਂ ਸਾਰੀਆਂ ਧਰਮਸ਼ਾਲਾਵਾਂ ਅਤੇ ਮੰਦਰ ਇਹਨਾਂ ਨਾਲ ਭਰ ਗਏ। ਖ਼ਾਨ ਨੇ ਹੋਰ ਫ਼ੋਰਸ ਮੰਗਵਾ ਲਈ। ਫ਼ੋਰਸ ਨੂੰ ਠਹਿਰਾਉਣ ਦੀ ਹੀ ਦਿੱਕਤ ਨਹੀਂ, ਉਹਨਾਂ ਦੇ ਖਾਣ-ਪੀਣ ਦਾ ਇੰਤਜ਼ਾਮ ਕਰਨਾ ਪੈਂਦਾ ਹੈ।

ਹਰ ਰੋਜ਼ ਕੋਈ ਨਾ ਕੋਈ ਅਫ਼ਸਰ ਆ ਟਪਕਦਾ ਹੈ। ਅਫ਼ਸਰ ਭਾਵੇਂ ਹੋਮ ਗਾਰਡ ਦਾ ਹੋਵੇ, ਭਾਵੇ ਮਾਲ ਮਹਿਕਮੇ ਦਾ, ਖਾਣ-ਪੀਣ ਦਾ ਪ੍ਰਬੰਧ ਪੁਲਿਸ ਜ਼ਿੰਮੇ ਹੀ ਹੁੰਦੈ।

ਵਗਾਰਾਂ ਵਾਲੇ ਵੀ ਕੀ ਕਰਨ? ਵੇਦ ਸੱਟੇ ਵਾਲੇ ਦੀ ਪੁਲਿਸ ਨੇ ਛਿੱਲ ਲਾਹ ਰੱਖੀ ਹੈ। ਇੱਕ ਤਾਂ ਇਸ ਹਫੜਾ-ਦਫੜੀ ਵਿੱਚ ਵੈਸੇ ਹੀ ਉਸ ਦਾ ਕੰਮ ਬੰਦ ਹੈ। ਉਪਰੋਂ ਆਟੇ ਕੋਟੇ ਦੀ ਸਾਰੀ ਜ਼ਿੰਮੇਵਾਰੀ ਉਸੇ ਸਿਰ ਹੈ। ਵੇਦ ਦੀ ਮਜਬੂਰੀ ਪ੍ਰੀਤਮ ਤਾਂ ਸਮਝ ਸਕਦਾ ਹੈ, ਹਰਾਮਖ਼ੋਰ ਹੇਠਲੇ ਮੁਲਾਜ਼ਮ ਨਹੀਂ ਸਮਝਦੇ। ਸਿਪਾਹੀ ਬੋਤਲ ਲੈਣ ਦੇ ਬਹਾਨੇ ਸ਼ਾਮ ਢਲਦੇ ਹੀ ਉਹਦੇ ਦਰਾਂ ਅੱਗੇ ਚੱਕਰ ਕੱਟਣ ਲੱਗਦੇ ਹਨ। ਇਹੋ ਵਕਤ ਦੋ ਪੈਸੇ ਕਮਾਉਣ ਦਾ ਹੁੰਦਾ ਹੈ। ਇੱਕ-ਦੋ ਵਾਰ ਪ੍ਰੀਤਮ ਨੇ ਸਿਪਾਹੀਆਂ ਨੂੰ ਝਿੜਕਿਆ ਤਾਂ ਉਸੇ ਨੂੰ ਝਈਆਂ ਲੈ-ਲੈ ਪੈਣ ਲੱਗੇ। ਬੁੜਬੁੜ ਕਰਨ ਲੱਗੇ।

“ਆਪ ਤਾਂ ਮਹੀਨਾ ਪਹਿਲੀ ਤਰੀਖ਼ ਨੂੰ ਫੜ ਲੈਂਦਾ ਹੈ, ਸਾਡੀ ਬੋਤਲ ਨਾਲ ਜਿਵੇਂ ਉਹ ਮਲੰਗ ਹੋ ਜਾਣੈ।”

ਚੰਗਾ ਚਾਹੇ ਮਾੜਾ, ਰੋਟੀ-ਟੁੱਕ ਦਾ ਇੰਤਜ਼ਾਮ ਵੇਦ ਸੰਭਾਲ ਰਿਹਾ ਹੈ। ਅਫ਼ਸਰਾਂ ਲਈ ਦਾਰੂ ਕਿਥੋਂ ਆਵੇ? ਅਫ਼ਸਰ ਭਾਲਦੇ ਵੀ ਚੰਗਾ ਬਰਾਂਡ ਹਨ। ਰੂੜੀ ਮਾਰਕਾ ਤਾਂ ਜਿੰਨੀ ਮਰਜ਼ੀ ਪੀਂਦੇ ਰਹਿਣ, ਕੋਈ ਘਾਟਾ ਨਹੀਂ। ਪੀਟਰ ਸਕਾਟ, ਮੈਕਡਾਵਲ ਅਤੇ ਅਰੈਸਟੋਕਰੇਟ ਲਈ ਤਾਂ ਠੇਕੇਦਾਰ ਥੜ੍ਹੇ ’ਤੇ ਨਹੀਂ ਚੜ੍ਹਨ ਦਿੰਦੇ। ਸਖ਼ਤੀ ਪ੍ਰੀਤਮ ਕਰ ਨਹੀਂ ਸਕਦਾ। ਪਹਿਲੀ ਗੱਲ ਇਹ ਕਿ ਕੁੱਝ ਵਜ਼ੀਰ ਇਹਨਾਂ ਠੇਕਿਆਂ ਵਿੱਚ ਹਿੱਸੇਦਾਰ ਸੁਣੀਂਦੇ ਹਨ। ਜਦੋਂ ਵੀ ਕੋਈ ਵਜ਼ੀਰ ਇਧਰ ਆਉਂਦਾ ਹੈ, ਕਿਸੇ ਨਾ ਕਿਸੇ ਬਹਾਨੇ ਪੁਲਿਸ ਨੂੰ ਅੱਖਾਂ ਦਿਖਾ ਜਾਂਦਾ ਹੈ। ਦੂਜੀ ਗੱਲ ਇਹ ਬਈ ਠੇਕੇਦਾਰ ਬੱਝਵਾਂ ਮਹੀਨਾ ਦਿੰਦੇ ਹਨ। ਬਦਤਮੀਜ਼ ਇੰਨੇ ਕਿ ਇਸ ਵਾਰ ਦਾ ਖ਼ਰਚਾ ਅਗਲੇ ਮਹੀਨੇ ਵਿੱਚ ਵੀ ਅਡਜੈਸਟ ਕਰਨ ਨੂੰ ਤਿਆਰ ਨਹੀਂ। ਮੇਜਰ ਨੂੰ ਤਾਂ ਬੋਲਣ ਦੀ ਤਮੀਜ਼ ਨਹੀਂ। ਫ਼ੋਨ ’ਤੇ ਸਿੱਧਾ ਹੀ ਬਕਣ ਲੱਗਾ।

“ਜਿਹੋ ਜਿਹੇ ਹਾਲਾਤ ਇਥੇ ਬਣੇ ਹੋਏ ਹਨ, ਉਸ ਵਿੱਚ ਪਤਾ ਨਹੀਂ ਕਿਹੜਾ ਥਾਣੇਦਾਰ ਕਦੋਂ ਬਦਲ ਜਾਵੇ। ਫੇਰ ਅਸੀਂ ਕਿਸ-ਕਿਸ ਦੇ ਪਿੱਛੇ ਫਿਰਾਂਗੇ। ਆਉਣ ਵਾਲੇ ਨੇ ਤਾਂ ਇੱਕ ਪੈਸੇ ਦੀ ਵੀ ਰਿਆਇਤ ਨਹੀਂ ਕਰਨੀ। ਗਿਣ-ਗਿਣ ਪੈਸੇ ਲੈਣੇ ਨੇ।”

ਸ਼ਾਮੂ ਦੇ ਬੱਚੇ ਨੂੰ ਆਖਿਆ ਤਾਂ ਹੱਸ ਕੇ ਟਾਲ ਗਿਆ।

“ਬਥੇਰੇ ਪੈਸੇ ਕਮਾਉਂਦੇ ਹੋ। ਕਿਸੇ ਮਹੀਨੇ ਘੱਟ ਬਣ ਗਏ ਤਾਂ ਦਿਲ ਛੋਟਾ ਕਿਉਂ ਕਰਦੇ ਹੋ। ਸਾਨੂੰ ਵੀ ਚਾਰ ਪੈਸੇ ਕਮਾ ਲੈਣ ਦਿਉ। ਕਦੇ ਬਟੂਏ ਵਿਚੋਂ ਵੀ ਕੱਢ ਲਿਆ ਕਰੋ। ਪਾਉਂਦੇ ਹੀ ਰਹਿੰਦੇ ਹੋ।”

ਇਹ ਸਿਆਪਾ ਤਾਂ ਮੁੱਕ ਨਹੀਂ ਸੀ ਰਿਹਾ, ਉਪਰੋਂ ਖ਼ਾਨ ਨੇ ਸ਼ਹਿਰ ਦੀ ਤਲਾਸ਼ੀ ਦਾ ਮਸਲਾ ਖੜਾ ਕਰ ਦਿੱਤਾ ਸੀ। ਇਸ ਅਪਰੇਸ਼ਨ ਦਾ ਇੰਚਾਰਜ ਵੀ ਪ੍ਰੀਤਮ ਨੂੰ ਹੀ ਬਣਾਇਆ ਗਿਆ। ਕੋਈ ਹੋਰ ਇੰਚਾਰਜ ਹੁੰਦਾ ਤਾਂ ਪ੍ਰੀਤਮ ਦੇ ਹੱਡ ਛੁੱਟ ਜਾਂਦੇ। ਫੇਰ ਮਹੀਨਾ ਲੈਣ ਵਾਲਿਆਂ ਨੂੰ ਆਖ ਹੀ ਦੇਣਾ ਸੀ ਕਿ ਅਸੀਂ ਸਾਰੇ ਜ਼ਿਲ੍ਹੇ ਦੀ ਪੁਲਿਸ ਦਾ ਠੇਕਾ ਥੋੜ੍ਹਾ ਲਿਐ। ਮਹੀਨਾ ਬੰਨ੍ਹਣ ਦਾ ਮਤਲਬ ਹੁੰਦੈ ਕਿ ਨਾ ਐਸ.ਐਚ.ਓ.ਫੜੇਗਾ ਅਤੇ ਨਾ ਥਾਣੇ ਦਾ ਕੋਈ ਹੋਰ ਅਫ਼ਸਰ। ਬਾਹਰਲੀ ਪੁਲਿਸ ਦੀ ਕੋਈ ਜ਼ਿੰਮੇਵਾਰੀ ਨਹੀਂ ਹੁੰਦੀ। ਆਪੇ ਮਹੀਨਾ ਬੰਨ੍ਹਿਆ ਹੋਵੇ, ਆਪੇ ਜਾ ਕੇ ਰੇਡ ਕਰ ਲਈਏ ਤਾਂ ਬਚਣ ਨੂੰ ਥਾਂ ਨਹੀਂ ਲੱਭਦੀ।

ਪ੍ਰੀਤਮ ਕਿਸ-ਕਿਸ ਨੂੰ ਬਚਾਏਗਾ? ਉਸ ਨੂੰ ਲੱਗ ਰਿਹਾ ਸੀ ਜਿਵੇਂ ਸਾਰਾ ਸ਼ਹਿਰ ਹੀ ਮੁਜਰਮਾਂ ਨਾਲ ਭਰਿਆ ਪਿਆ ਹੋਵੇ। ਜਿਸ ਮਾਡਲ ਟਾਊਨ ਨੂੰ ਅਫ਼ਸਰ ਭਲਾਮਾਣਸ ਗਿਣਦੇ ਹਨ, ਉਥੇ ਸਭ ਤੋਂ ਵੱਧ ਠੱਗੀਆਂ ਹੁੰਦੀਆਂ ਹਨ। ਬਹੁਤਾ ਫ਼ਿਕਰ ਉਸ ਨੂੰ ਵਿਉਪਾਰ ਮੰਡਲ ਦੇ ਪ੍ਰਧਾਨ ਤੋਂ ਸੀ। ਉਸ ਨੇ ਗੈਸ ਸਿਲੰਡਰਾਂ ਦੀ ਬਲੈਕ ਦਾ ਕੰਮ ਪੂਰੇ ਜ਼ੋਰ ਨਾਲ ਸ਼ੁਰੂ ਕੀਤਾ ਹੋਇਆ ਹੈ। ਸੱਠਾਂ ਵਾਲਾ ਸਿਲੰਡਰ ਇੱਕ ਸੌ ਸੱਠਾਂ ਨੂੰ ਵੇਚਦਾ ਹੈ। ਕਿਸੇ ਨੇ ਸਿਲੰਡਰ ਰੱਖਣ ਲਈ ਲੈਣਾ ਹੋਵੇ ਤਾਂ ਪੰਜ ਸੌ ਵਾਲਾ ਹਜ਼ਾਰ ਨੂੰ ਦਿੰਦਾ ਹੈ। ਸ਼ਹਿਰ ਵਿੱਚ ਨਾ ਕਿਸੇ ਹੋਰ ਨੂੰ ਇਹ ਕੰਮ ਕਰਨ ਦਿੰਦਾ ਹੈ, ਨਾ ਗੈਸ ਦੀ ਏਜੰਸੀ ਖੁੱਲ੍ਹਣ ਦਿੰਦਾ ਹੈ। ਦੋ-ਚਾਰ ਵਾਰ ਜੈਨੀਆਂ ਨੇ ਏਜੰਸੀ ਲੈਣ ਦੀ ਕੋਸ਼ਿਸ਼ ਕੀਤੀ ਤਾਂ ਇਸ ਨੇ ਝੱਟ ਸ਼ਿਕਾਇਤਾਂ ਅਤੇ ਪੜਤਾਲਾਂ ਕਰਵਾ ਕੇ ਏਜੰਸੀ ਨਾ-ਮਨਜ਼ੂਰ ਕਰਵਾ ਦਿੱਤੀ। ਆਪ ਸ਼ਰੇਆਮ ਦੁਕਾਨ ’ਤੇ ਰੱਖ ਕੇ ਵੇਚਦਾ ਹੈ। ਗਲੀ-ਮੁਹੱਲਿਆਂ ਵਿੱਚ ਛੋਟੇ ਦੁਕਾਨਦਾਰਾਂ ਨੂੰ ਸਪਲਾਈ ਕਰਦਾ ਹੈ। ਦਸ ਰੁਪਏ ਕਮਿਸ਼ਨ ਦੁਕਾਨਦਾਰ ਨੂੰ ਦਿੰਦਾ ਹੈ। ਪ੍ਰਧਾਨ ਦੀ ਕੋਠੀ ਦਾ ਗੈਰਜ ਸਿਲੰਡਰਾਂ ਨਾਲ ਭਰਿਆ ਪਿਆ ਹੋਏਗਾ। ਉਸ ਕਲੋਨੀ ਦੀ ਤਲਾਸ਼ੀ ਵੀ ਅਮੀ ਚੰਦ ਇੰਸਪੈਕਟਰ ਨੇ ਲੈਣੀ ਹੈ। ਨਾ ਦੁਆਨੀ ਲਏ ਨਾ ਕਿਸੇ ਦੀ ਰਿਆਇਤ ਕਰੇ। ਪੰਡਤ ਹੈ। ਵਿਉਪਾਰਾਂ ਦੀਆਂ ਘੁੰਡੀਆਂ ਨੂੰ ਚੰਗੀ ਤਰ੍ਹਾਂ ਜਾਣਦਾ ਹੈ। ਪ੍ਰਧਾਨ ਹੋਰਾਂ ਅੱਗੇ ਤਾਂ ਸੌ ਬੜ੍ਹਕਾਂ ਮਾਰਦਾ ਰਹੇ, ਅਮੀ ਚੰਦ ਅੱਗੇ ਉਸ ਦਾ ਮੂਤ ਨਿਕਲ ਜਾਣਾ ਹੈ। ਇਕੋ ਦਬਕੇ ਨਾਲ ਸਾਰੇ ਪਾਜ ਖੁੱਲ੍ਹ ਜਾਣਗੇ। ਕਿੰਨੇ ਪੈਸੇ ਪ੍ਰੀਤਮ ਨੂੰ ਜਾਂਦੇ ਹਨ ਅਤੇ ਕਿੰਨੇ ਸਿਟੀ ਇੰਚਾਰਜ ਨੂੰ। ਸਭ ਦੱਸ ਦੇਣਾ ਹੈ ਉਸ ਡਰਪੋਕ ਨੇ। ਹੌਲਦਾਰ ਸਿਪਾਹੀ ਜਿਹੜੇ ਮੁਫ਼ਤ ਵਿੱਚ ਸਿਲੰਡਰ ਭਰਵਾਉਂਦੇ ਹਨ, ਉਸ ਦਾ ਵੀ ਪੂਰਾ ਹਿਸਾਬ ਰੱਖਦਾ ਹੈ। ਵੈਸੇ ਪ੍ਰਧਾਨ ਮੀਟਿੰਗ ਵਿੱਚ ਹਾਜ਼ਰ ਸੀ। ਕਰਫ਼ਿਊ ਅਤੇ ਤਲਾਸ਼ੀ ਦੀ ਗੱਲ ਚੱਲੀ ਵੀ ਸੀ। ਸਮਝ ਗਿਆ ਹੋਵੇ ਤਾਂ ਚੰਗਾ ਹੈ, ਨਹੀਂ ਤਾਂ ਸੱਤ ਈ.ਸੀ.ਦਾ ਪਰਚਾ ਉਸ ਦੇ ਖ਼ਿਲਾਫ਼ ਤਾਂ ਹੋਏਗਾ ਹੀ, ਪ੍ਰੀਤਮ ਦੇ ਖ਼ਿਲਾਫ਼ ਵੀ ਕੁਰੱਪਸ਼ਨ ਦਾ ਪਰਚਾ ਕਰਾਏਗਾ।

ਕਿਵੇਂ ਨਾ ਕਿਵੇਂ ਅਗਵਾੜ ਵਿੱਚ ਮਹਿੰਦਰੂ ਨੂੰ ਵੀ ਖ਼ਬਰ ਪਹੁੰਚਣੀ ਚਾਹੀਦੀ ਹੈ। ਉਹ ਇੰਨਾ ਦਲੇਰ ਹੈ ਕਿ ਸੱਥ ਵਿੱਚ ਹੀ ਪੁੜੀਆਂ ਲੈ ਕੇ ਬਹਿ ਜਾਂਦਾ ਹੈ। ਘਰ ਜ਼ਨਾਨੀ ਤੱਕੜੀ ਵੱਟੇ ਰੱਖ ਲੈਂਦੀ ਹੈ। ਅਫ਼ੀਮ ਇਉਂ ਵੇਚਦੇ ਹਨ ਜਿਵੇਂ ਖ਼ਰਬੂਜ਼ੇ ਕੱਕੜੀਆਂ ਹੋਣ। ਪ੍ਰੀਤਮ ਨੇ ਬਥੇਰਾ ਸਮਝਾਇਆ ਕਿ ਇੰਨੀ ਦਲੇਰੀ ਮਹਿੰਗੀ ਪੈ ਸਕਦੀ ਹੈ ਪਰ ਕੋਈ ਅਸਰ ਨਹੀਂ। ਆਪਣੀ ਆਂਡਲ ਜਿਹੀ ਪਤਨੀ ਵੱਲ ਦੇਖ ਕੇ ਹੱਸ ਪੈਂਦਾ ਹੈ। ਉਹ ਸਿੱਧੀ ਡਿਪਟੀ ਦੇ ਜਾਂਦੀ ਹੈ। ਕਿਸੇ ਮਾਤਹਿਤ ਦੀ ਕੀ ਮਜਾਲ ਹੈ ਕਿ ਉਹ ਡਿਪਟੀ ਨਾਲ ਵਿਗਾੜ ਸਕੇ। ਹੁਣ ਤਾਂ ਉਹ ਥਿੱਬ ਗਈ, ਜਦੋਂ ਜਵਾਨ ਸੀ ਤਾਂ ਉਸ ਸਮੇਂ ਦੇ ਕਪਤਾਨ ਸ਼ਰਮੇ ਨਾਲ ਸ਼ਰੇਆਮ ਰਾਤਾਂ ਕੱਟਣ ਜਾਂਦੀ ਸੀ। ਉਹ ਹੁਣ ਡੀ.ਆਈ.ਜੀ.ਹੈ। ਬਹੁਤੀ ਭੀੜ ਪੈ ਜਾਏ ਤਾਂ ਉਸ ਕੋਲ ਪਹੁੰਚ ਜਾਂਦੀ ਹੈ। ਉਹ ਆਸ਼ਕੀ ਪੱਠਾ ਹੈ, ਝੱਟ ਵਾਇਰਲੈੱਸਾਂ ਖੜਕਾ ਦਿੰਦਾ ਹੈ

Similar questions