ਗੁਰਮਤਿ ਕਾਵਿਧਾਰਾ ਵਿਚ ਸ਼ਾਮਿਲ ਪ੍ਰਮੁੱਖ ਕਵੀਆਂ ਦੇ ਜਾਣਕਾਰੀ ਦਿੰਦੇ ਹੋਏ ਇਸਦੇ ਨਿਕਾਸ ਤੇ ਵਿਕਾਸ ਬਾਰੇ ਲਿਖੋ
Answers
Answer:
ਗੁਰਮਤਿ-ਕਾਵਿ ਦਾ ਰਚਨਾ ਕਾਲ ਉੰਝ ਤਾਂ ਬਾਬਾ ਸ਼ੇਖ਼ ਫ਼ਰੀਦ ਜੀ ਤੋਂ ਸ਼ੁਰੂ ਹੋ ਜਾਂਦਾ ਹੈ। ਪਰ ਉਹਨਾਂ ਨੂੰ ਸੂਫ਼ੀ-ਕਾਵਿ ਵਿੱਚ ਸ਼ਾਮਿਲ ਕੀਤਾ ਗਿਆ ਹੈ। ਗੁਰਮਤਿ ਕਾਵਿ ਵਿਚ ਗੁਰੂ ਨਾਨਕ ਦੇਵ ਜੀ, ਅੰਗਦ ਦੇਵ ਜੀ, ਅਮਰਦਾਸ ਜੀ, ਰਾਮਦਾਸ ਜੀ, ਅਰਜਨ ਦੇਵ ਜੀ, ਤੇਗ਼ ਬਹਾਦਰ ਜੀ, ਗੁਰੂ ਗੋਬਿੰਦ ਸਿੰਘ ਤੇ ਭਾਈ ਗੁਰਦਾਸ ਜੀ ਦੀਆਂ ਬਾਣੀਆਂ ਸ਼ਾਮਿਲ ਕੀਤੀਆਂ ਗਈਆਂ ਹਨ।
ਗੁਰਮਤਿ ਦਾ ਮਤਲਬ ਗੁਰੂ ਦੀ ਮੱਤ ਜਾਂ ਸਿੱਖਿਆ ਹੈ - ਨਾਨਕ ਗੁਰੂ ਹੈ ਤੇ ਸਿੱਖ ਉਹਨਾਂ ਦੇ ਸਕੂਲ ਦੇ ਵਿਦਿਆਰਥੀ ਹਨ। ਜੋ 'ਧੁਰ ਕੀ ਬਾਣੀ' ਉਹਨਾਂ ਤੇ ਹੋਰ ਗੁਰੂ ਸਾਹਿਬਾਨ ਨੇ ਰਚੀ, ਉਹ ਸਮੁੱਚੀ ਮਾਨਵ ਜਾਤੀ ਲਈ ਇੱਕ ਚਾਨਣ-ਮੁਨਾਰਾ ਹੈ, ਜਿਸਤੋਂ ਸੇਧ ਲੈ ਕੋਈ ਵੀ ਮਨੁੱਖ ਇਸ ਭਵ ਸਾਗਰ ਜਾਂ ਸੰਸਾਰ ਸਮੁੰਦਰ ਨੂੰ ਪਾਰ ਕਰ ਸਕਦਾ ਹੈ।
ਗੁਰਬਾਣੀ ਵਿੱਚ ਗੁਰੂਆਂ ਨੇ ਹਰ ਸ਼ਬਦ ਦੀ ਆਖ਼ਰੀ ਤੁਕ ਵਿੱਚ ਆਪਣਾ ਨਾਮ ਨਹੀਂ ਸਗੋਂ 'ਨਾਨਕ' ਨਾਮ ਵਰਤਿਆ ਹੈ, ਜੋ ਇਹ ਦਰਸਾਉਂਦਾ ਹੈ ਕਿ ਬਾਣੀ ਇੱਕ ਖ਼ਾਸ ਪ੍ਰੰਪਰਾ (ਸਕੂਲ) ਨਾਲ਼ ਸੰਬੰਧਿਤ ਹੈ। ਸਾਰੇ ਗੁਰੂ ਹੀ ਨਾਨਕ ਦਾ ਰੂਪ ਸਨ, ਜਿਸ ਤਰ੍ਹਾਂ ਭਾਈ ਵੀਰ ਸਿੰਘ ਜੀ ਕਹਿੰਦੇ ਹਨ ਕਿ ਗੁਰੂ ਨਾਨਕ ਇਸ ਜੱਗ ਵਿੱਚ ਆਏ ਤੇ ਫਿਰ ਇੱਥੇ ਹੀ ਸਦਾ ਲਈ ਵੱਸ ਗਏ। ਅੱਜ ਵੀ ਅਸੀਂ ਉਹਨਾਂ ਦੀ ਜਾਗਦੀ ਜੋਤ ਧੰਨ ਧੰਨ, ਜੁੱਗੋ ਜੁੱਗ ਅਟੱਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਵੇਖ ਤੇ ਮਹਿਸੂਸ ਕਰ ਸਕਦੇ ਹਾਂ।
ਇੱਥੇ ਇਹ ਵਿਚਾਰਨ ਯੋਗ ਹੈ ਕਿ ਕਿਤੇ ਕਿਤੇ ਗੁਰਬਾਣੀ ਵਿੱਚ ਕਈ ਜਗ੍ਹਾ 'ਨਾਨਕੁ' ਸ਼ਬਦ ਵੀ ਆਉਂਦਾ ਹੈ, ਜੋ ਗੁਰੂ ਨਾਨਕ ਦੇਵ ਜੀ ਵਾਸਤੇ ਵਰਤਿਆ ਗਿਆ ਹੈ, ਇਸਦਾ ਭਾਵ ਹੈ ਉਹ 'ਨਾਨਕ' ਜੋ ਇੱਕ ਹੈ, ਗੁਰਬਾਣੀ ਵਿਆਕਰਣ ਨੂੰ ਸਮਝਣ ਨਾਲ ਅਸੀਂ ਇਹ ਜਾਣ ਸਕਦੇ ਹੈ ਕਿ ਕਿੱਥੇ 'ਨਾਨਕੁ' ਸ਼ਬਦ ਗੁਰੂ ਨਾਨਕ ਲਈ ਵਰਤਿਆ ਗਿਆ ਹੈ।