Art, asked by Gagandeep1122, 9 months ago

ਉੱਤਰ ਮੱਧਕਾਲ ਦੇ ਸਮਾਜਕ ਅਤੇ ਸਾਹਿਤਿਕ ਸਥਿਤੀ ਦਾ ਵਿਸ਼ਲੇਸ਼ਣ ਕਰੋ

Answers

Answered by srivastavaseem
13

Explanation:

ਪੰਜਾਬੀ ਸਾਹਿਤ ਦਾ ਆਰੰਭ ਆਮ ਤੌਰ ਤੇ ਅੱਠਵੀਂ - ਨੌਵੀਂ ਸਦੀ ਤੋਂ ਮੰਨਿਆਂ ਜਾਂਦਾ ਹੈ। ਬਹੁਤ ਸਾਰੇ ਵਿਦਵਾਨਾਂ ਨੇ 8 ਵੀਂ, 9 ਵੀਂ ਸਦੀ ਤੋਂ 1500 ਤੱਕ ਦੇ ਸਮੇਂ ਨੁੰ ਆਦਿ ਕਾਲ ਮੰਨਿਆ ਹੈ, ਪੰਰਤੂ 1501 ਤੋਂ 1850 ਈ. ਤੱਕ ਦੇ ਸਾਹਿਤ ਨੂੰ ਇੱਕ ਵੱਖਰੇ ਭਾਗ ਵਜੋਂ ਅੰਕਿਤ ਕੀਤਾ ਹੈ। ਪ੍ਰੋ ਕਿਰਪਾਲ ਸਿੰਘ ਕਸੇਲ ਅਤੇ ਉਹਨਾਂ ਦੇ ਸਹਿਯੋਗੀਆਂ ਨੇ 983 ਈ. ਤੋਂ ਲੈ ਕੇ 1849 ਈ. ਤੱਕ ਦੇ ਸਮੇਂ ਨੂੰ ਮੱਧਕਾਲ ਆਖਿਆ ਹੈ। ਮੱਧਕਾਲੀ ਪੰਜਾਬੀ ਸਾਹਿਤ ਨੂੰ ਸਮੁੱਚੇ ਇਤਿਹਾਸ ਦਾ ਇੱਕ ਗੌਰਵਮਈ ਭਾਗ ਮੰਨਿਆ ਜਾਂਦਾ ਹੈ। ਇਸ ਕਾਲ ਵਿੱਚ ਸਾਹਿਤ ਦੀਆ ਭਿੰਨ-ਭਿੰਨ ਪ੍ਰਵਿਰਤੀਆਂ ਅਤੇ ਧਾਰਾਵਾਂ ਨੇ ਆਪਣੇ ਵਿਕਾਸ ਦੀਆਂ ਸਿਖਰਾਂ ਨੂੰ ਛੋਹ ਲਿਆ। ਇਸੇ ਕਰਕੇ ਮੱਧਕਾਲੀਨ ਪੰਜਾਬੀ ਸਾਹਿਤ ਨੂੰ ‘ਸੁਨਹਿਰੀ ਕਾਲ` ਦੇ ਰੂਪ ਵਿੱਚ ਯਾਦ ਕੀਤਾ ਜਾਂਦਾ ਹੈ। ਸੂਫੀ ਕਾਵਿ ਅਤੇ ਭਗਤੀ ਧਾਰਾ ਦੀਆਂ ਪ੍ਰਵਿਰਤੀਆਂ ਤਾਂ ਆਦਿ ਕਾਲ ਵਿੱਚ ਹੀ ਪੈਦਾ ਹੋ ਗਈਆਂ ਸਨ ਪਰੰਤੂ ਉਨ੍ਹਾਂ ਨੇ ਮੱਧਕਾਲ ਵਿੱਚ ਪਹੁੰਚ ਕੇ ਹੀ ਪ੍ਰਗਤੀ ਕੀਤੀ। ਭਗਤੀ ਲਹਿਰ ਦੁਆਰਾ ਪੈਦਾ ਹੋਈ ਅਧਿਆਤਮਕ ਅਤੇ ਨਿਰਗੁਣ ਕਾਵਿ ਪਰੰਪਰਾ ਨੂੰ ਗੁਰੂ ਨਾਨਕ ਦੇਵ ਜੀ ਅਤੇ ਉਨ੍ਹਾਂ ਤੋਂ ਬਾਅਦ ਦੇ ਸਿੱਖ ਗੁਰੂ ਸਾਹਿਬਾਨ ਨੇ ਵਧੇਰੇ ਵਿਆਪਕ ਅਤੇ ਸਰਬਪੱਖੀ ਪਰਿਪੇਖ ਪ੍ਰਦਾਨ ਕੀਤਾ। ਸ਼ੇਖ ਫ਼ਰੀਦ ਜੀ ਦੁਆਰਾ ਸ਼ੁਰੂ ਕੀਤੀ ਸੂਫੀ ਕਾਵਿ ਦੀ ਪਰੰਪਰਾ ਨੂੰ ਸ਼ਾਹ ਹੂਸੈਨ, ਸੁਲਤਾਨ ਬਾਹੂ ਅਤੇ ਬੁਲ੍ਹੇ ਸ਼ਾਹ ਵਰਗੇ ਕਵੀਆਂ ਨੇ ਨਵੀਂ ਗਤੀਸ਼ੀਲਤਾ ਅਤੇ ਊਰਜਾ ਪ੍ਰਦਾਨ ਕੀਤੀ। ਲੌਕਿਕ ਪ੍ਰੇਮ, ਦੇ ਅਨੁਭਵ ਨੂੰ ਪ੍ਰਮਾਣਿਕ ਦੱਸ ਕੇ ਪ੍ਰਗਟਾਉਣ ਵਾਲੀ ਇੱਕ ਨਵੀਂ ਵਿਧਾ ਕਿੱਸਾ ਕਾਵਿ ਨੇ ਜਨਮ ਲਿਆ, ਜਿਸ ਨੇ ਪਰਮਾਤਮਾ ਅਤੇ ਵਿਅਕਤੀ ਦੇ ਅਧਿਆਤਮਕ ਪ੍ਰੇਮ ਦੇ ਸਮਾਨਾਂਤਰ ਪੁਰਸ਼ ਅਤੇ ਇਸਤਰੀ ਦੇ ਪ੍ਰੇਮ ਨੂੰ ਕਾਵਿ-ਬੱਧ ਕੀਤਾ।

Answered by gowthaamps
1

Answer:

ਮੱਧਕਾਲੀ ਸਾਹਿਤ ਇੱਕ ਵਿਆਪਕ ਵਿਸ਼ਾ ਹੈ, ਜਿਸ ਵਿੱਚ ਮੱਧ ਯੁੱਗ ਦੇ ਦੌਰਾਨ ਯੂਰਪ ਅਤੇ ਇਸ ਤੋਂ ਅੱਗੇ ਉਪਲਬਧ ਸਾਰੀਆਂ ਲਿਖਤੀ ਰਚਨਾਵਾਂ ਸ਼ਾਮਲ ਹਨ।

Explanation:

ਇਸ ਸਮੇਂ ਦਾ ਸਾਹਿਤ ਧਾਰਮਿਕ ਲਿਖਤਾਂ ਦੇ ਨਾਲ-ਨਾਲ ਧਰਮ ਨਿਰਪੱਖ ਰਚਨਾਵਾਂ ਦਾ ਰਚਿਆ ਹੋਇਆ ਸੀ।

ਜਿਵੇਂ ਕਿ ਆਧੁਨਿਕ ਸਾਹਿਤ ਵਿੱਚ, ਇਹ ਅਧਿਐਨ ਦਾ ਇੱਕ ਗੁੰਝਲਦਾਰ ਅਤੇ ਅਮੀਰ ਖੇਤਰ ਹੈ, ਜੋ ਕਿ ਪੂਰੀ ਤਰ੍ਹਾਂ ਪਵਿੱਤਰ ਤੋਂ ਲੈ ਕੇ ਅਤਿਅੰਤ ਅਪਵਿੱਤਰ ਤੱਕ, ਵਿਚਕਾਰਲੇ ਸਾਰੇ ਬਿੰਦੂਆਂ ਨੂੰ ਛੂਹਦਾ ਹੈ।

ਸਾਹਿਤ ਦੀਆਂ ਰਚਨਾਵਾਂ ਨੂੰ ਅਕਸਰ ਦੁਆਰਾ ਸਮੂਹਬੱਧ ਕੀਤਾ ਜਾਂਦਾ ਹੈ

  • ਮੂਲ ਸਥਾਨ
  • ਭਾਸ਼ਾ
  • ਸ਼ੈਲੀ

ਮੱਧ ਯੁੱਗ ਰੋਮਨ ਸਾਮਰਾਜ ਦੇ ਪਤਨ ਤੋਂ ਲੈ ਕੇ ਪੁਨਰਜਾਗਰਣ ਅਤੇ ਸੁਧਾਰ ਤੱਕ ਦੇ ਸਮੇਂ ਨੂੰ ਨਿਰਧਾਰਤ ਕਰਦਾ ਹੈ।

ਵਿਸ਼ੇਸ਼ਣ "ਮੱਧਯੁਗੀ" ਮੱਧ ਯੁੱਗ ਦੇ ਦੌਰਾਨ ਜੋ ਵੀ ਬਣਾਇਆ, ਲਿਖਿਆ ਜਾਂ ਸੋਚਿਆ ਗਿਆ ਸੀ, ਉਸ ਨੂੰ ਦਰਸਾਉਂਦਾ ਹੈ।

  • ਸਾਹਿਤਕ ਰੂਪ ਵਿੱਚ, ਮਿਆਦ ਨੂੰ ਇਸ ਵਿੱਚ ਵੰਡਿਆ ਜਾ ਸਕਦਾ ਹੈ:
  • ਐਂਗਲੋ-ਸੈਕਸਨ ਪੀਰੀਅਡ (450-1066),
  • ਐਂਗਲੋ-ਨਾਰਮਨ ਪੀਰੀਅਡ (1066-ਸੀ. 1200),
  • ਅਤੇ ਮੱਧ ਅੰਗਰੇਜ਼ੀ ਸਾਹਿਤ ਦਾ ਦੌਰ (ਤੇਰ੍ਹਵੀਂ ਅਤੇ ਚੌਦ੍ਹਵੀਂ ਸਦੀ)।

#SPJ2

Similar questions