ਹਰਿਆਵਲ ਲਹਿਰ : ਲੋੜ ਤੇ ਸਾਰਥਕਤਾ ਤੇ ਲੇਖ
Answers
Answer:
ਹਰਿਆਵਲ ਲਹਿਰ : ਲੋੜ ਤੇ ਸਾਰਥਕਤਾ
Hariyaval Lahar – Jararat te Sarthakta
ਜਾਣ-ਪਛਾਣ : ਅੱਜ ਸਾਰੀ ਧਰਤੀ ‘ਤੇ ਹੀ ਗਲੋਬਲ ਵਾਰਮਿੰਗ ਦਾ ਖ਼ਤਰਾ ਮੰਡਰਾ ਰਿਹਾ ਹੈ। ਧਰਤੀ ਦੀ ਤਪਸ਼ ਵਧ ਰਹੀ ਹੈ। ਗਲੇਸ਼ੀਅਰ ਪਿਘਲ ਰਹੇ ਹਨ, ਮੌਸਮ ਬਦਲ ਰਹੇ ਹਨ, ਬਿਮਾਰੀਆਂ ਵਧ ਰਹੀਆਂ ਹਨ, ਜੀਵਨ ਦੁਰਲੱਭ ਹੋ ਰਿਹਾ ਹੈ, ਵਾਤਾਵਰਨ ਦੂਸ਼ਿਤ ਹੋ ਗਿਆ ਹੈ। ਹਵਾ, ਪਾਣੀ, ਮਿਟੀ ਆਦਿ ਸਭ ਜ਼ਹਿਰੀ ਹੋ ਗਏ ਹਨ। ਪਾਣੀ ਦਾ ਪੱਧਰ ਦਿਨ-ਬ-ਦਿਨ ਨੀਵਾਂ ਹੋ ਰਿਹਾ ਹੈ, ਪੀਣ ਯੋਗ ਪਾਣੀ ਵੀ ਘਟ ਗਿਆ ਹੈ। ਜਿਹੜਾ ਉਪਲਬਧ ਹੈ ਉਹ ਵੀ ਜ਼ਹਿਰੀਲਾ ਤੇ ਨਾ ਵਰਤਣਯੋਗ ਹੈ।
ਕਾਰਨ : ਇਨ੍ਹਾਂ ਖ਼ਤਰਿਆਂ ਦੇ ਕਈ ਕਾਰਨ ਹੋਰ ਵੀ ਹਨ ਪਰ ਸਭ ਤੋਂ ਵਧ ਅਹਿਮ ਕਾਰਨ ਹੈ-ਰੁੱਖਾਂ ਦਾ ਸਫ਼ਾਇਆ, ਜੰਗਲਾਂ ਦਾ ਖ਼ਾਤਮਾ ਵੱਡੀਆਂ-ਵੱਡੀਆਂ ਇਮਾਰਤਾਂ, ਫੈਕਟਰੀਆਂ ਦਾ ਉਸਾਰਨਾ ਆਦਿ। ਮਨੁੱਖ ਦੀ ਸਵਾਰਥੀ ਸੋਚ ਨੇ ਪੈਸਿਆਂ ਦੇ ਲਾਲਚ ਵਿਚ ਰੁੱਖਾਂ ਦੇ ਰੁੱਖ ਵੱਢ ਕੇ ਉੱਚੀਆਂ-ਉੱਚੀਆਂ ਇਮਾਰਤਾਂ, ਧੂਏਂਦਾਰ ਫੈਕਟਰੀਆਂ ਤੇ ਵੱਡੀਆਂ-ਵੱਡੀਆਂ ਸੜਕਾਂ ਦਾ ਨਿਰਮਾਣ ਕਰ ਲਿਆ ਹੈ।
ਮਨੁੱਖ ਨੇ ਆਪਣੀ ਲੋੜ ਪੂਰੀ ਕਰਨ ਲਈ ਪਹਿਲਾਂ ਤੋਂ ਨਿੱਸਰੇ ਹੋਏ ਰੁੱਖ ਝੱਟ ਹੀ ਵੱਢ ਦਿੱਤੇ ਪਰ ਉਨ੍ਹਾਂ ਦੀ ਥਾਂ ਹੋਰ ਰੁੱਖ ਲਾਉਣ ਬਾਰੇ ਚਿਆ ਵੀ ਨਾ। ਮਨੁੱਖ ਇਹ ਕਿਉਂ ਭੁੱਲ ਗਿਆ ਕਿ ਰੁੱਖ ਤਾਂ ਸਾਡੇ ਜੀਵਨ ਦਾ ਅਨਮੋਲ ਖ਼ਜ਼ਾਨਾ ਹਨ। ਕੁਦਰਤ ਵੱਲੋਂ ਮਿਲਿਆ ਅਨੈਪੋਲ ਤੋਹਫ਼ਾ ਹਨ। ਇਨ੍ਹਾਂ ਦੀ ਹੋਂਦ ਨਾਲ ਹੀ ਜਨ-ਜੀਵਨ ਗਤੀਸ਼ੀਲ ਰਹਿੰਦਾ ਹੈ।
ਰੁੱਖਾਂ ਦੀ ਮਹਾਨਤਾ ਅਤੇ ਲਾਭ : ਰੁੱਖ ਤਾਂ ਆਪਣੇ ਵਿਸ਼ੇਸ਼ ਗੁਣਾਂ ਕਾਰਨ ਪੂਜਣਯੋਗ ਹਨ, ਤੁਲਸੀ, ਨਿੰਮ, ਪਿਪਲ ਤਾਂ ਹੈ ਹੀ ਗੁਣਾਂ ਦੇ। ਖ਼ਬਾਨ ਇਨ੍ਹਾਂ ਤੋਂ ਛਾਂ ਮਿਲਦੀ ਹੈ, ਫਲ, ਫੁੱਲ, ਹਰਿਆਵਲ, ਫਰਨੀਚਰ, ਬਾਲਣ, ਗੂੰਦ, ਬਰੋਜ਼ਾ, ਕਾਗਜ਼ ਤੇ ਕਈ ਜੜੀ-ਬੂਟੀਆਂ ਜੋ ਦਵਾਈਆਂ ਵਿਚ ਵਰਤੀਆਂ ਜਾਂਦੀਆਂ ਹਨ, ਰੁੱਖਾਂ ਦੀ ਬਦੌਲਤ ਹੀ ਹਨ। ਇਹ ਵਾਤਾਵਰਨ ਨੂੰ ਸ਼ੁਧ, ਪਵਿੱਤਰ ਤੇ ਬੇਦਾਗ ਰੱਖਦੇ ਹਨ, ਪਾਣੀ ਦਾ ਸਮਾਂ ਹੁੰਦੇ ਹਨ, ਹੜਾਂ ਨੂੰ ਰੋਕਣ ਵਿਚ ਸਹਾਈ ਹੁੰਦੇ ਹਨ, ਪਾਣੀ ਦਾ ਪੱਧਰ ਕੰਟਰੋਲ ਵਿਚ ਰੱਖਦੇ, ਭੂ-ਖੋਰ ਨੂੰ ਬਚਾਉਂਦੇ, ਆਕਸੀਜਨ ਦਿੰਦੇ ਤੋਂ ਕਾਰਬਨ-ਡਾਈਆਕਸਾਈਡ ਸੋਖ ਕੇ ਮਨੁੱਖੀ ਜੀਵਨ ਨੂੰ ਬਚਾਈ ਰੱਖਦੇ ਹਨ। ਪੰਛੀ ਇਨ੍ਹਾਂ ਤੇ ਆਣੇ ਪਾਉਂਦੇ ਹਨ। ਰੁੱਖ ਪ੍ਰਤੀਕ ਹਨ ਖੁਸ਼ੀਆਂ-ਖੇੜਿਆਂ ਤੇ ਹਰਿਆਵਲ ਦਾ।
ਰੁੱਖਾਂ ਦੇ ਖ਼ਾਤਮੇ ਨਾਲ ਸਮੁੱਚਾ ਵਾਤਾਵਰਨ ਹੀ ਪਲੀਤ ਹੋ ਗਿਆ ਹੈ, ਪਰ ਮਨੁੱਖ ਅਜੇ ਸੁਚੇਤ ਨਹੀਂ ਹੋਇਆ ਜਾਪਦਾ। ਭਾਵੇਂ ਕਿ ਬੁੱਧੀਜੀਵੀਆਂ ਤੇ ਵਿਗਿਆਨੀਆਂ ਵਲੋਂ ਇਸ ਖ਼ਤਰੇ ਬਾਰੇ ਕਦੋਂ ਦਾ ਸੁਚੇਤ ਕੀਤਾ ਹੋਇਆ ਹੈ, ਮਾੜੇ ਨਤੀਜੇ ਸਾਹਮਣੇ ਆ ਵੀ ਰਹੇ ਹਨ ਪਰ ਫਿਰ ਵੀ ਇਨਾਂ ਦੀ ਸਾਂਭ-ਸੰਭਾਲ ਬਾਰੇ ਕਿਸੇ ਨੂੰ ਕੋਈ ਚਿੰਤਾ ਨਹੀਂ।ਰੁੱਖ ਹਨ ਤਾਂ ਮਨੁੱਖ ਹਨ’, ‘ਰੁੱਖ ਲਾਓ’, ‘ਇਕ ਰੁੱਖ ਸੌ ਸੁੱਖ’ ਆਦਿ ਨਾਅਰੇ ਕੰਧਾਂ ਤੇ ਹੀ ਲਿਖੇ ਰਹਿ ਗਏ ਹਨ। ਇਨ੍ਹਾਂ ‘ਤੇ ਅਮਲ ਨਹੀਂ ਕੀਤਾ ਗਿਆ।
ਬਾਬਾ ਸੇਵਾ ਸਿੰਘ ਜੀ ਦਾ ਯੋਗਦਾਨ : ਵਿਦੇਸ਼ਾਂ ਵਿਚ ਤਾਂ ਰੁੱਖਾਂ ਨੂੰ ਤੋਹਫ਼ਿਆਂ ਵਿਚ ਦਿੱਤਾ ਜਾਂਦਾ ਹੈ। ਭਾਵੇਂ ਕਿ ਅੱਜ ਇੱਥੇ ਵੀ ਧਾਰਮਕ ਸਥਾਨਾਂ ਤੇ ਰੁੱਖਾਂ ਨੂੰ ਪ੍ਰਸ਼ਾਦ ਵਜੋਂ ਵੰਡਿਆ ਜਾ ਰਿਹਾ ਹੈ। ਬਾਬਾ ਸੇਵਾ ਸਿੰਘ ਜੀ ਖਡੂਰ ਸਾਹਿਬ ਵਾਲਿਆਂ ਨੇ ਰੁੱਖਾਂ ਦੀ ਅਹਿਮੀਅਤ ਸਮਝਦਿਆਂ, ਇਨ੍ਹਾਂ ਦੀ ਕਦਰ ਪਾਈ, ਚਾਰ-ਚੁਫੇਰੇ ਹਰਿਆਵਲ ਵੰਡਣ ਦਾ ਬੀੜਾ ਚੁੱਕਿਆ, ਬੂਟੇ ਲਾਏ ਹੀ ਨਹੀਂ ਬਲਕਿ ਉਨ੍ਹਾਂ ਦੀ ਸੇਵਾਸੰਭਾਲ ਦਾ ਜ਼ਿੰਮਾ ਵੀ ਚੁੱਕਿਆ। ਅੱਜ ਉਨ੍ਹਾਂ ਵੱਲੋਂ ਲਾਏ ਹੋਏ ਬੂਟੇ ਭਰ ਜੋਬਨ ਵਿਚ ਹਨ, ਵੱਡੇ ਰੁੱਖ ਬਣੇ ਹਨ, ਛਾਂ ਵੰਡਦੇ, ਹਰਿਆਵਲ ਵੰਡਦੇ. ਫੁੱਲ ਦਿੰਦੇ, ਫੁੱਲਾਂ ਵਾਲੀਆਂ ਖੁਸ਼ੀਆਂ ਪ੍ਰਦਾਨ ਕਰਦੇ ਤੇ ਆਪਣੀ ਹੋਂਦ ਬਚਣ ਤੇ ਖੁਸ਼ ਹੁੰਦੇ ਨਜ਼ਰੀਂ ਆਉਂਦੇ ਹਨ। ਹਰ ਕੋਈ ਬਾਬਾ ਜੀ ਦੇ ਉਦਮਾਂ ਦੀ ਸ਼ਲਾਘਾ ਕਰਦਾ ਹੋਇਆ ਨਹੀਂ ਥੱਕਦਾ। ਉਨ੍ਹਾਂ ਦਾ ਇਹ ਪਰਉਪਕਾਰੀ ਕਾਰਜ ਨਿਸ਼ਕਾਮ ਭਾਵਨਾ ਨਾਲ ਅਜੇ ਵੀ ਜਾਰੀ ਹੈ।