Biology, asked by vanshmongavm786, 7 months ago

ਸੂਰਜ ਸਾਨੂੰ ਕੀ ਦਿੰਦਾ ਹੈ ?​

Answers

Answered by jakharchetna6
0

Explanation:

ਸੂਰਜ (ਚਿੰਨ੍ਹ: ☉) ਇੱਕ ਤਾਰਾ ਹੈ, ਜੋ ਕਿ ਸਾਡੇ ਸੌਰ ਮੰਡਲ ਦੇ ਵਿਚਕਾਰ ਸਥਿਤ ਹੈ। ਇਹ ਧਰਤੀ ਤੇ ਊਰਜਾ ਦਾ ਮੁੱਖ ਸ੍ਰੋਤ ਹੈ। ਇਸਦਾ ਕੁੱਲ ਵਿਆਸ ਧਰਤੀ ਤੋਂ 109 ਗੁਣਾ ਹੈ ਅਤੇ ਕੁੱਲ ਮਾਦਾ ਧਰਤੀ ਤੋਂ 330,000 ਗੁਣਾ ਜਿਆਦਾ ਹੈ। ਸੂਰਜ ਹਾਈਡਰੋਜਨ ਅਤੇ ਹੀਲੀਅਮ ਗੈਸ ਦਾ ਭੰਡਾਰ ਹੈ, ਇਸ ਤੋਂ ਇਲਾਵਾ ਥੋੜੀ ਮਾਤਰਾ ਵਿੱਚ ਆਕਸੀਜਨ, ਕਾਰਬਨ, ਨੀਓਨ ਅਤੇ ਲੋਹਾ ਹੈ।ਸੂਰਜ ਦਾ ਇੱਕ ਚੱਕਰ ਅਕਾਸ਼-ਗੰਗਾ ਦੇ ਇਰਦ-ਗਿਰਦ 250 ਲੱਖ ਸਾਲਾਂ ਵਿੱਚ ਪੂਰਾ ਹੁੰਦਾ ਹੈ। ਸੂਰਜ ਅਕਾਸ਼-ਗੰਗਾ ਦੇ ਕੇਂਦਰ ਤੋਂ 30,000 ਰੋਸ਼ਨੀ-ਵਰ੍ਹੇ ਦੂਰ ਹੈ। ਸੂਰਜ ਦੀ ਉਮਰ 4.6 ਅਰਬ ਸਾਲ ਦੀ ਹੈ। ਸੂਰਜ ਦੇ ਉੱਤੇ ਕਈ ਕਾਲੇ ਰੰਗ ਦੇ ਧੱਬੇ ਹਨ, ਇਨ੍ਹਾਂ ਧੱਬਿਆਂ ਦੀ ਗਿਣਤੀ ਸਮੇਂ ਨਾਲ ਬਦਲਦੀ ਰਹਿੰਦੀ ਹੈ। ਹਰ 11 ਸਾਲ ਬਾਅਦ ਇਨ੍ਹਾਂ ਦੀ ਗਿਣਤੀ ਵੱਧ ਜਾਂਦੀ ਹੈ। ਇਸ ਦੀ ਸਤਹ ਦਾ ਤਾਪਮਾਨ 6,000 ਡਿਗਰੀ ਸੈਂਟੀਗਰੇਡ ਹੈ। ਸਤਹਿ ਤੋਂ ਅੰਦਰ ਵੱਲ ਜਾਣ ਨਾਲ ਇਹ ਤਾਪਮਾਨ ਹੋਰ ਜ਼ਿਆਦਾ ਹੋ ਜਾਂਦਾ ਹੈ। ਵਿਗਿਆਨੀਆਂ ਮੁਤਾਬਿਕ ਸੂਰਜ ਦੀ ਕੁਲ ਉਮਰ ਤਕਰੀਬਨ 10 ਅਰਬ ਸਾਲ ਹੈ।

ਸੂਰਜ ਦਾ ਜਨਮ ਲਗਭਗ 4.6 ਬਿਲੀਅਨ ਸਾਲ ਪਹਿਲਾਂ ਹੋਇਆ।

ਸੂਰਜ ਇੱਕ ਤਾਰਾ ਹੈ, ਜਿਸ ਦੀ ਹਾਲਤ ਹਾਲੇ ਸਥਿਰ ਹੈ, ਜਿਸ ਕਰਕੇ ਇਹ ਨਾ ਤਾਂ ਹਾਲੇ ਫੈਲ ਰਿਹਾ ਹੈ ਅਤੇ ਨਾ ਹੀ ਸੁੰਘੜ ਰਿਹਾ ਹੈ।

ਇਹ ਆਪਣੀ ਸ਼ਕਤੀ ਹਾਈਡਰੋਜਨ ਦੇ ਪਰਮਾਣੂਆਂ ਨੂੰ ਨਿਊਕਲੀਅਰ ਸੰਯੋਜਨ ਦੁਆਰਾ ਹੀਲੀਅਮ ਵਿੱਚ ਬਦਲਣ ਨਾਲ ਤਿਆਰ ਕਰ ਰਿਹਾ ਹੈ।

ਸੂਰਜ G2V ਕਿਸਮ ਦਾ ਸਟੇਲਰ ਤਾਰਾ ਹੈ, ਜਿੱਥੇ ਕਿ G2 ਦਾ ਅਰਥ ਹੈ ਕਿ ਇਸ ਦਾ ਰੰਗ ਪੀਲਾ ਹੈ।

ਸੂਰਜ ਦਾ ਧਰਤੀ ਉਪਰ ਗਹਿਰਾ ਪ੍ਰਭਾਵ ਹੈ, ਸੂਰਜ ਨੂੰ ਕਈ ਸਮਾਜਾਂ ਵਿੱਚ ਦੇਵਤਾ ਮੰਨਿਆ ਜਾਂਦਾ ਹੈ ਅਤੇ ਉੱਚਾ ਦਰਜਾ ਦਿੱਤਾ ਜਾਂਦਾ ਹੈ।

Similar questions