ਪੰਜਾਬ ਦਾ ਅਕਸ਼ਾਸ਼ੀ ਵਿਸਥਾਰ ......ਅਤੇ ਦੇਸ਼ਾਤਰੀ ਵਿਸਤਾਰ .........ਹੈ
Answers
Answer:ਪੰਜਾਬ ਸ਼ਬਦ ਫਾਰਸੀ ਦੇ ਸ਼ਬਦ ਪੰਜ ਅਤੇ ਆਬ ਦੇ ਸੁਮੇਲ ਤੋਂ ਬਣਿਆ । ਇਸ ਸ਼ਬਦ ਦੀ ਸਭ ਤੋਂ ਪਹਿਲੀ ਵਰਤੋਂ ਇਬਨ ਬਤੂਤਾ ਦੀਆਂ ਲਿਖਤਾਂ ਵਿਚ ਮਿਲਦੀ ਹੈ ।[1]ਪੰਜਾਬ ਤੋਂ ਭਾਵ ਪੰਜ ਦਰਿਆਵਾਂ ਦੀ ਧਰਤੀ।ਇਸ ਤਰਾਂ ਪੰਜਾਬ ਦੇ ਖਿੱਤੇ ਵਿਚ ਬੋਲੀ ਜਾਣ ਵਾਲੀ ਭਾਸ਼ਾ ਨੂੰ ਪੰਜਾਬੀ ਭਾਸ਼ਾ ਕਿਹਾ ਜਾਂਦਾ ਹੈ ।ਪੰਜਾਬੀ ਭਾਸ਼ਾ ਦਾ ਨਾਮ ਖਿੱਤੇ ਦੇ ਨਾਮ ਉਪਰ ਰੱਖਿਆ ਗਿਆ ਹੈ,ਇਸ ਦਾ ਮਤਲਬ ਉਸ ਖਿੱਤੇ ਕਲਚਰ ਨਾਲ ਇਸ ਦਾ ਕੋਈ ਸੰਬੰਧ ਹੈ,ਤਾਂ ਹੀ ਉਹ ਭਾਸ਼ਾ ਉਸ ਖਿੱਤੇ ਨਾਲ ਜੁੜੀ ਹੋਈ ਹੈ । ਪੰਜਾਬੀ ਸ਼ਬਦ ਦੋ ਅਰਥਾਂ ਵਿਚ ਵਰਤਿਆ ਜਾਂਦਾ ਹੈ, ਇਕ ਪੰਜਾਬੀ ਬੰਦਾ ਅਤੇ ਦੂਜਾ ਪੰਜਾਬੀ ਭਾਸ਼ਾ । ਇਸ ਤਰ੍ਹਾਂ ਪੰਜਾਬੀਅਤ ਤੋਂ ਭਾਵ ਪੰਜਾਬੀ ਭਾਸ਼ਾ ਰਾਹੀਂ ਸਿਰਜਿਆ ਬੰਦਾ, ਜੋ ਪੰਜਾਬੀ ਭਾਸ਼ਾ ਰਾਹੀਂ ਆਪਣੀ ਹੋਂਦ ਦੀ ਕਲਪਨਾ ਕਰਦਾ ਹੈ, ਪਰ ਪੰਜਾਬੀ ਭਾਸ਼ਾ ਬਾਰੇ ਆਮ ਸਮੀਖਿਆ ਇਹ ਹੈ ਕਿ ਆਧੁਨਿਕ ਸੰਸਥਾਵਾ, ਪ੍ਰਸ਼ਾਸਨ, ਨਿਆਂਵਿਵਸਥਾ, ਤਕਨਾਲੋਜੀ,ਵਿਗਿਆਨ ਇਹਨਾਂ ਚੀਜਾਂ ਵਿਚ ਪੰਜਾਬੀ ਭਾਸ਼ਾ ਦੀ ਥਾਂ ਲਗਾਤਾਰ ਘਟਦੀ ਜਾ ਰਹੀ ਹੈ ।[2]ਆਧੁਨਿਕ ਬੰਦੇ ਦੀ ਇਹਨਾਂ ਚੀਜਾਂ ਤੋਂ ਬਿਨਾਂ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ । ਪਰੰਤੂ ਪੰਜਾਬਅਤ ਦੀ ਕਲਪਨਾ ਫਿਰ ਵੀ ਉਸੇ ਤਰ੍ਹਾਂ ਕੀਤੀ ਜਾਂਦੀ ਹੈ, ਸਗੋਂ ਹੋਰ ਜਿਆਦਾ ਜੋਰ ਫੜ੍ਹਦੀ ਜਾ ਰਹੀ ਹੈ । ਪੰਜਾਬੀਅਤ ਦੀ ਇਸ ਦਾਅਵੇਦਾਰੀ ਵਿਚ ਪੰਜਾਬੀ ਭਾਸ਼ਾ ਦਾ ਸਵਾਲ ਮਨਫੀ ਕੀਤਾ ਜਾ ਰਿਹਾ ਹੈ ।