ਭਾਰਤ ਆਜ਼ਾਦੀ ਤੋਂ ਪਹਿਲਾਂ ਜਿੰਨੀਆਂ ਰਿਆਸਤਾਂ ਨੂੰ
ਇੰਡਿਆ ਹੋਇਆ ਸੀ।
Answers
Explanation:
1947 ਵਿੱਚ ਜਦੋਂ ਬ੍ਰਿਟਿਸ਼ ਭਾਰਤ ਨੂੰ ਆਜ਼ਾਦੀ ਮਿਲੀ ਤਾਂ ਨਾਲ ਹੀ ਭਾਰਤ ਦੀ ਵੰਡ ਕਰ ਕੇ 14 ਅਗਸਤ ਨੂੰ ਪਾਕਿਸਤਾਨੀ ਡੋਮੀਨੀਅਨ (ਬਾਅਦ ਵਿੱਚ ਇਸਲਾਮੀ ਜਮਹੂਰੀਆ ਏ ਪਾਕਿਸਤਾਨ) ਅਤੇ 15 ਅਗਸਤ ਨੂੰ ਭਾਰਤੀ ਯੂਨੀਅਨ (ਬਾਅਦ ਵਿੱਚ ਭਾਰਤ ਗਣਰਾਜ) ਦੀ ਸਥਾਪਨਾ ਕੀਤੀ ਗਈ। ਇਸ ਘਟਨਾਕਰਮ ਵਿੱਚ ਮੁੱਖ ਤੌਰ ਤੇ ਬ੍ਰਿਟਿਸ਼ ਭਾਰਤ ਦੇ ਬੰਗਾਲ ਪ੍ਰਾਂਤ ਨੂੰ ਪੂਰਬੀ ਪਾਕਿਸਤਾਨ ਅਤੇ ਭਾਰਤ ਦੇ ਪੱਛਮ ਬੰਗਾਲ ਰਾਜ ਵਿੱਚ ਵੰਡ ਦਿੱਤਾ ਗਿਆ ਅਤੇ ਇਸੇ ਤਰ੍ਹਾਂ ਬ੍ਰਿਟਿਸ਼ ਭਾਰਤ ਦੇ ਪੰਜਾਬ ਪ੍ਰਾਂਤ ਨੂੰ ਪੱਛਮੀ ਪਾਕਿਸਤਾਨ ਦੇ ਪੰਜਾਬ ਪ੍ਰਾਂਤ ਅਤੇ ਭਾਰਤ ਦੇ ਪੰਜਾਬ ਰਾਜ ਵਿੱਚ ਵੰਡ ਦਿੱਤਾ ਗਿਆ। ਇਸ ਦੌਰਾਨ ਬ੍ਰਿਟਿਸ਼ ਭਾਰਤ ਵਿੱਚੋਂ ਸੀਲੋਨ (ਹੁਣ ਸ੍ਰੀ ਲੰਕਾ) ਅਤੇ ਬਰਮਾ (ਹੁਣ ਮਿਆਂਮਾਰ) ਨੂੰ ਵੀ ਵੱਖ ਕੀਤਾ ਗਿਆ, ਲੇਕਿਨ ਇਸਨੂੰ ਭਾਰਤ ਦੀ ਵੰਡ ਵਿੱਚ ਨਹੀਂ ਸ਼ਾਮਿਲ ਕੀਤਾ ਜਾਂਦਾ ਹੈ। (ਨੇਪਾਲ ਅਤੇ ਭੂਟਾਨ ਇਸ ਦੌਰਾਨ ਵੀ ਆਜ਼ਾਦ ਰਾਜ ਸਨ ਅਤੇ ਇਸ ਬਟਵਾਰੇ ਤੋਂ ਪ੍ਰਭਾਵਿਤ ਨਹੀਂ ਹੋਏ।)
15 ਅਗਸਤ 1947 ਦੀ ਅੱਧੀ ਰਾਤ ਨੂੰ ਭਾਰਤ ਅਤੇ ਪਾਕਿਸਤਾਨ ਕਾਨੂੰਨੀ ਤੌਰ ਉੱਤੇ ਦੋ ਆਜ਼ਾਦ ਰਾਸ਼ਟਰ ਬਣੇ। ਲੇਕਿਨ ਪਾਕਿਸਤਾਨ ਦੀ ਸੱਤਾ ਤਬਦੀਲੀ ਦੀਆਂ ਰਸਮਾਂ 14 ਅਗਸਤ ਨੂੰ ਕਰਾਚੀ ਵਿੱਚ ਕੀਤੀਆਂ ਗਈਆਂ ਤਾਂਕਿ ਆਖਰੀ ਬ੍ਰਿਟਿਸ਼ ਵਾਇਸਰਾਏ ਲੂਇਸ ਮਾਊਂਟਬੈਟਨ ਕਰਾਚੀ ਅਤੇ ਨਵੀਂ ਦਿੱਲੀ ਦੋਨਾਂ ਜਗ੍ਹਾ ਦੀਆਂ ਰਸਮਾਂ ਵਿੱਚ ਹਿੱਸਾ ਲੈ ਸਕੇ। ਇਸ ਲਈ ਪਾਕਿਸਤਾਨ ਵਿੱਚ ਆਜ਼ਾਦੀ ਦਿਨ 14 ਅਗਸਤ ਅਤੇ ਭਾਰਤ ਵਿੱਚ 15 ਅਗਸਤ ਨੂੰ ਮਨਾਇਆ ਜਾਂਦਾ ਹੈ।
ਭਾਰਤ ਦੀ ਵੰਡ ਤੋਂ ਕਰੋੜਾਂ ਲੋਕ ਪ੍ਰਭਾਵਿਤ ਹੋਏ। ਵੰਡ ਦੇ ਦੌਰਾਨ ਹੋਈ ਹਿੰਸਾ ਵਿੱਚ ਕਰੀਬ 5 ਲੱਖ[1] ਲੋਕ ਮਾਰੇ ਗਏ, ਅਤੇ ਕਰੀਬ 1.45 ਕਰੋੜ ਸ਼ਰਣਾਰਥੀਆਂ ਨੇ ਆਪਣਾ ਘਰ - ਵਾਰ ਛੱਡਕੇ ਬਹੁਮਤ ਸੰਪ੍ਰਦਾਏ ਵਾਲੇ ਦੇਸ਼ ਵਿੱਚ ਸ਼ਰਨ ਲਈ।
ਮਾ: ਤਾਰਾ ਸਿੰਘ ਸਿੱਖਾਂ ਨੂੰ ਪਾਕਿਸਤਾਨ ਦਾ ਹਿੱਸਾ ਨਹੀਂ ਸੀ ਬਣਨ ਦੇਣਾ ਚਾਹੁੰਦਾ। ਇਸ ਹਾਲਤ ਵਿੱਚ 24 ਮਾਰਚ, 1947 ਨੂੰ ਲਾਰਡ ਵੇਵਲ ਦੀ ਥਾਂ ਮਾਊਂਟਬੈਟਨ, ਅੰਗਰੇਜ਼ੀ ਭਾਰਤ ਦਾ ਵਾਇਸਰਾਏ ਬਣ ਕੇ ਆ ਚੁੱਕਾ ਸੀ ਤੇ ਉਸ ਨੇ ਪੰਜਾਬ ਵਲ ਵਧੇਰੇ ਖ਼ਿਆਲ ਦੇਣਾ ਸ਼ੁਰੂ ਕੀਤਾ ਹੋਇਆ ਸੀ। ਕੁੱਝ ਆਗੂਆਂ ਨੂੰ ਮਿਲਣ ਮਗਰੋਂ ਉਸ ਨੇ ਇੱਕ ਯੋਜਨਾ ਦਾ ਐਲਾਨ ਕੀਤਾ ਜੋ ਬਾਅਦ ਵਿੱਚ ਮਾਊਂਟਬੈਟਨ ਪਲਾਨ ਦੇ ਨਾਂ ਵਜੋਂ ਜਾਣੀ ਗਈ। ਇਸ ਯੋਜਨਾ ਮੁਤਾਬਕ ਪੰਜਾਬ ਦੀ ਵੰਡ ਦਾ ਫ਼ੈਸਲਾ ਕਰ ਦਿਤਾ ਗਿਆ। ਇਹ ਐਲਾਨ 3 ਜੂਨ, 1947 ਨੂੰ ਹੋਇਆ। ਇਸ ਮੁਤਾਬਕ
ਪੰਜਾਬ ਅਤੇ ਬੰਗਾਲ ਦੀਆਂ ਅਸੈਂਬਲੀਆਂ ਦੇ ਮੈਂਬਰ ਦੋ ਹਿੱਸਿਆਂ ਵਿੱਚ ਮਿਲਣਗੇ: ਇੱਕ ਮੁਸਲਿਮ ਅਕਸਰੀਅਤ ਤੇ ਦੂਜਾ ਗ਼ੈਰ-ਮੁਸਲਮਾਨਾਂ ਦਾ।
ਇਸ ਵਾਸਤੇ 1941 ਦੀ ਮਰਦਮਸ਼ੁਮਾਰੀ ਨੂੰ ਆਧਾਰ ਮੰਨਿਆ ਜਾਵੇਗਾ।
ਇਹ ਮੈਂਬਰ ਵੰਡ ਦੇ ਹੱਕ ਵਿੱਚ ਜਾਂ ਖ਼ਿਲਾਫ਼ ਵੋਟ ਪਾਉਣਗੇ। ਜੇ ਵੰਡ ਦੇ ਹੱਕ ਵਿੱਚ ਫ਼ੈਸਲਾ ਹੋਇਆ ਤਾਂ ਗਵਰਨਰ ਜਨਰਲ ਬਾਊਂਡਰੀ ਕਮਿਸ਼ਨ ਨਾਮਜ਼ਦ ਕਰੇਗਾ ਜੋ ਇਲਾਕਿਆਂ ਦੀ ਵੰਡ ਦਾ ਫ਼ੈਸਲਾ ਕਰੇਗਾ।
ਪੰਜਾਬ ਵਿੱਚ ਇਸ ਬਾਰੇ ਮੁਸਲਿਮ ਅਕਸਰੀਅਤ ਹੇਠ ਲਿਖੇ ਇਲਾਕੇ ਵਿੱਚ ਮੰਨੀ ਗਈ।
ਲਾਹੌਰ ਡਵੀਜ਼ਨ: ਗੁੱਜਰਾਂਵਾਲਾ, ਗੁਰਦਾਸਪੁਰ, ਸ਼ੇਖ਼ੂਪੁਰਾ, ਸਿਆਲਕੋਟ, ਲਾਹੌਰ
ਰਾਵਲਪਿੰਡੀ ਡਵੀਜ਼ਨ: ਰਾਵਲਪਿੰਡੀ, ਅਟਕ, ਗੁਜਰਾਤ, ਜਿਹਲਮ, ਮੀਆਂਵਾਲੀ, ਸ਼ਾਹਪੁਰ
ਮੁਲਤਾਨ ਡਵੀਜ਼ਨ: ਡੇਰਾ ਗ਼ਾਜ਼ੀ ਖ਼ਾਨ, ਝੰਗ, ਲਾਇਲਪੁਰ ਮਿੰਟਗੁਮਰੀ, ਮੁਲਤਾਨ, ਤੇ ਮੁਜ਼ੱਫ਼ਰਗੜ੍ਹ।