ਇਤਿਹਾਸ ਦਾ ਪਿਤਾਮਾ ਕਿਸ ਨੂੰ ਕਿਹਾ ਜਾਂਦਾ ਹੈ?
Answers
Answer:
you are Punjabi Hindi language
Answer:
ਪੰਜਾਬੀ ਸਾਹਿਤ ਦਾ ਇਤਿਹਾਸ ਲਿਖਣ ਦਾ ਕਾਰਜ ਬਹੁਤ ਸਾਰੇ ਵਿਦਵਾਨਾਂ ਨੇ ਆਰੰਭਿਆ ਅਤੇ ਵਿਸ਼ੇਸ਼ ਨਜ਼ਰੀਏ ਤੋਂ ਇਤਿਹਾਸ ਲਿਖੇ। ਪੰਜਾਬੀ ਸਾਹਿਤ ਦਾ ਇਤਿਹਾਸ ਲਿਖਣ ਦੀ ਸਭ ਤੋਂ ਵੱਧ ਭੂਮਿਕਾ ਪੰਜਾਬੀ ਸਾਹਿਤ ਅਕਾਦਮੀ ਦਿੱਲੀ ਨੇ ਨਿਭਾਈ ਹੈ। ਪੰਜਾਬੀ ਸਾਹਿਤ ਅਕਾਦਮੀ ਦਿੱਲੀ ਪੰਜਾਬੀ ਭਾਸ਼ਾ, ਸਾਹਿਤ ਤੇ ਸੱਭਿਅਾਚਾਰ ਦੇ ਲਈ ਪਿਛਲੇ ਦੋ ਤੋਂ ਵੱਧ ਦਹਾਕਿਆ ਤੋਂ ਨਿਰੰਤਰ ਕਾਰਜਸ਼ੀਲ ਹੈ। ਭਾਵੇਂ ਇਹ ਅਕਾਦਮੀ ਦਿੱਲੀ ਸਰਕਾਰ ਵੱਲੋਂ, ਦਿੱਲੀ ਪ੍ਰਾਂਤ ਵਿੱਚ ਪੰਜਾਬੀ ਭਾਸ਼ਾ ਦੇ ਵਿਕਾਸ ਦੇ ਸੁਪਨੇ ਦੀ ਪੂਰਤੀ ਵੱਜੋਂ ਸਥਾਪਿਤ ਕੀਤੀ ਗਈ ਸੀ। ਪਰੰਤੂ ਇਸ ਅਕਾਦਮੀ ਨੇ ਨਾ ਕੇਵਲ ਦਿੱਲੀ ਪ੍ਰਾਂਤ ਵਿੱਚ ਹੀ ਪੰਜਾਬੀ ਨੂੰ ਫੈਲਾਇਆ ਤੇ ਸਥਾਪਿਤ ਕੀਤਾ ਸਗੋਂ ਸਮੁੱਚੇ ਪੰਜਾਬੀ ਜਗਤ ਵਿੱਚ ਅਾਪਣਾ ਵਕਾਰੀ ਸਥਾਨ ਵੀ ਬਣਾਇਆ। ਪ੍ਰੋ. ਰਵੇਲ ਸਿੰਘ ਅਤੇ ਉਹਨਾਂ ਦੇ ਸਾਥੀ ਵਿਦਵਾਨਾਂ ਨੇ ਆਪਸੀ ਮਸ਼ਵਰੇ ਨਾਲ ।।ਪੰਜਾਬੀ ਸਾਹਿਤ ਦੀ ਇਤਿਹਾਸਕਾਰੀ ਦਾ ਇੱਕ ਵੱਡਾ ਪੋ੍ਜੈਕਟ ਹੱਥ ਵਿੱਚ ਲਿਆ ਜੋ ਕਿ ਨਾ ਕੇਵਲ ਵਿਉਂਤਿਆ ਗਿਆ ਸਗੋਂ ਸੰਪੂਰਨਤਾ ਦੇ ਰਾਹ ਵੀ ਪਿਆ। ਲੰਮੀਆਂ ਬੈਠਕਾਂ ਅਤੇ ਨਿਰੰਤਰ ਵਿਚਾਰ ਵਟਾਂਦਰੇ ਉਪਰੰਤ ਫੈਸਲਾ ਹੋਇਆ ਸੀ ਕਿ ਅਲੱਗ ਅਲੱਗ ਵਿਧਾਵਾਂ ਅਨੁਸਾਰ ਇਤਿਹਾਸ ਲਿਖਿਆ ਜਾਵੇ ਕਿਉਂਕਿ ਪਹਿਲਾਂ ਪ੍ਰਾਪਤ ਇਤਿਹਾਸਾਂ ਵਿੱਚ ਇਹ ਖੱਪਾ ਨਜ਼ਰ ਆਉਂਦਾ ਹੈ।[1] ਇਸ ਪੋ੍ਜੈਕਟ ਅਧੀਨ ਲਿਖੀਆਂ ਪੰਜਾਬੀ ਸਾਹਿਤ ਦੇ ਇਤਿਹਾਸ ਦੀਆਂ ਜਿਲਦਾਂ ਵੱਖ ਵੱਖ ਵਿਧਾਵਾਂ ਅਨੁਸਾਰ ਵਿਉਂਤੀਆਂ ਗਈਆਂ ਹਨ:-
1. ਪੰਜਾਬੀ ਸਾਹਿਤ ਦਾ ਭਾਸ਼ਾਈ ਪਿਛੋਕੜ- ਪ੍ਰੇਮ ਸਿੰਘ
2. ਪੰਜਾਬੀ ਸਾਹਿਤ ਦਾ ਲੋਕ ਧਰਾਈ ਪਿਛੋਕੜ-ਡਾ. ਜੋਗਿੰਦਰ ਸਿੰਘ ਕੈਰੋਂ, (2006)
3. ਪੰਜਾਬੀ ਸੂਫੀ ਕਾਵਿ ਦਾ ਇਤਿਹਾਸ- ਡਾ. ਗੁਰਦੇਵ ਸਿੰਘ, (2005)
4. ਗੁਰਮਤਿ ਕਾਵਿ ਦਾ ਇਤਿਹਾਸ- ਡਾ. ਜਗਬੀਰ ਸਿੰਘ, (2004 )
5. ਪੰਜਾਬੀ ਕਿੱਸਾ ਕਾਵਿ ਦਾ ਇਤਿਹਾਸ- ਕੁਲਬੀਰ ਸਿੰਘ ਕਾਂਗ, (2005)
6. ਪੰਜਾਬੀ ਵਾਰ ਕਾਵਿ ਦਾ ਇਤਿਹਾਸ-ਸਤਿੰਦਰ ਸਿੰਘ ਨੂਰ, (2005)
7. ਪੁਰਾਤਨ ਪੰਜਾਬੀ ਵਾਰਤਕ ਦਾ ਇਤਿਹਾਸ- ਕਰਨਜੀਤ ਸਿੰਘ ,(2004)
8. ਅਾਧੁਨਿਕ ਪੰਜਾਬੀ ਕਵਿਤਾ ਦਾ ਇਤਿਹਾਸ-ਡਾ. ਰਾਜਿੰਦਰ ਪਾਲ ਸਿੰਘ।
9. ਪੰਜਾਬੀ ਕਹਾਣੀ ਦਾ ਇਤਿਹਾਸ- ਬਲਦੇਵ ਸਿੰਘ ਧਾਲੀਵਾਲ, (2006)
10. ਪੰਜਾਬੀ ਨਾਵਲ ਦਾ ਇਤਿਹਾਸ- ਗੁਰਪਾਲ ਸਿੰਘ ਸੰਧੂ, (2005)
11. ਪੰਜਾਬੀ ਨਾਟਕ ਦਾ ਇਤਿਹਾਸ- ਸਤੀਸ਼ ਕੁਮਾਰ ਵਰਮਾ, (2005)
12. ਆਧੁਨਿਕ ਪੰਜਾਬੀ ਵਾਰਤਕ ਦਾ ਇਤਿਹਾਸ- ਡਾ. ਸਤਿੰਦਰ ਸਿੰਘ, (2006)
13. ਪੰਜਾਬੀ ਖੋਜ ਦਾ ਇਤਿਹਾਸ- ਡਾ. ਧਰਮ ਸਿੰਘ, (2004)
14. ਪੰਜਾਬੀ ਸਾਹਿਤ ਆਲੋਚਨਾ ਦਾ ਇਤਿਹਾਸ-ਹਰਿਭਜਨ ਸਿੰਘ ਭਾਟੀਆ, (2004)[2]
ਉਪਰੋਕਤ 14 ਪੁਸਤਕਾਂ ਵਿੱਚੋਂ ਡਾ. ਪੇ੍ਮ ਸਿੰਘ ਦੀ ਮੌਤ ਹੋ ਜਾਣ ਕਾਰਣ ਕੇਵਲ 13 ਪੁਸਤਕਾਂ ਹੀ ਪ੍ਰਕਾਸ਼ਿਤ ਹੋ ਸਕੀਆਂ ਹਨ। ਪਰ ਪੰਜਾਬੀ ਸਾਹਿਤ ਦੇ ਇਤਿਹਾਸ ਦੀ ਵਿਊਂਤ ਦਾ ਇੱਕ ਲਾਭ ਇਹ ਹੈ ਕਿ ਜਿਥੇ ਸਮੁੱਚੀਆਂ ਜਿਲਦਾਂ ਪਾਠਕਾਂ ਤੇ ਵਿਦਿਆਰਥੀਆਂ ਲਈ ਲਾਹੇਵੰਦ ਹਨ ਉਥੇ ਅਲੱਗ ਅਲੱਗ ਵਿਧਾਵਾਂ ਦੇ ਇਤਿਹਾਸਾਂ ਦਾ ਜੇਕਰ ਉਹ ਅਧਿਅੈਨ ਕਰਨਾ ਚਾਹੁਣ ਤਾਂ ਉਸੇ ਵਿਧਾ ਦਾ ਇਤਿਹਾਸ ਉਹਨਾਂ ਦੀ ਮੁੱਠੀ ਵਿੱਚ ਹੈ। ਇੰਜ ਇਹ ਸਮੁੱਚਾ ਪੋ੍ਜੈਕਟ ਪੰਜਾਬੀ ਸਾਹਿਤ ਦੇ ਇਤਿਹਾਸ ਨੂੰ ਮਹਾਨ ਦੇਣ ਹੈ।