ਕਿਸੇ ਬਿੰਦੂ ਦੀ ਕੋਟੀ ਹੁੰਦੀ ਹੈ?
Answers
Step-by-step explanation:
ਪੰਜਾਬੀ ਸਹਿਤ ਚਿੰਤਨਧਾਰਾ ਵਿੱਚ ਸਾਹਿਤ ਪ੍ਰਤੀ ਸਾਡੇ ਵਿਦਵਾਨਾ ਦੀ ਪਹੁੰਚ ਉਪਭੋਗਤਾ ਵਾਲੀ ਸੀ, ਉਤਪਾਦਕ ਵਾਲੀ ਨਹੀਂ। ਸ਼ਾਇਦ ਇਸੇ ਕਰਕੇ ਇਹ ਵਿਦਵਾਨ ਸਾਹਿਤ ਨੂੰ ਬੌਧਿਕ ਪੱਧਰ ਤੇ ਚਿੰਤਨ ਦਾ ਵਿਸ਼ਾ ਬਣਾਉਣ ਦੀ ਬਜਾਏ, ਸਿਰਜਣ ਨੂੰ ਸਿਰਜਣਾ ਦੇ ਮੁਹਾਵਰੇ ਵਿੱਚ ਪੜ੍ਹਨ ਤੇ ਵਿਚਾਰਣ ਦੇ ਆਦੀ ਸਨ। ਇਉਂ ਇਹ ਅਲੋਚਨਾ ਲਿਖਤ ਯੁੱਗ ਤੋਂ ਵਧੇਰੇ, ਮੌਖਿਕ ਯੁੱਗ ਦੀ ਵਸਤ ਨਜ਼ਰ ਆਉਂਦੀ ਹੈ। ਸਾਹਿਤ ਨੂੰ ਅਨੁਕਰਣ ਦੇ ਅਰਥਾਂ ਵਿੱਚ ਗ੍ਰਹਿਣ ਕਰਨ ਦੀ ਪ੍ਰਵਿਰਤੀ ਸਾਡੀ ਮੁੱਢਲੀ ਸਾਹਿਤ ਅਲੋਚਨਾ ਵਿੱਚ ਬੜੀ ਪ੍ਰਬਲ ਰਹੀ ਹੈ। ਅਜੋਕੇ ਸਾਹਿਤ ਚਿੰਤਨ ਵਿੱਚ ਵੀ ਇਸ ਪ੍ਰਕਿਰਤੀ ਦੀ ਹੋਂਦ ਨੂੰ ਕਿਤੇ-ਕਿਤੇ ਪਛਾਣਿਆ ਜਾ ਸਕਦਾ ਹੈ। ਇਹ ਸਾਹਿਤ ਚਿੰਤਨ ਬਹੁਤਾ ਕਰਕੇ ਰੂਪ ਤੇ ਵਸਤੂ, ਯਥਾਰਥ ਤੇ ਗਲਪ, ਮਾਧਿਅਮ ਤੇ ਉਦੇਸ਼ ਆਦਿ ਕੁੱਝ ਦਵੈਤ ਉੱਪਰ ਆਧਾਰਿਤ ਹੀ ਨਜ਼ਰ ਆਉਂਦਾ ਹੈ। ਇਉਂ ਇਹ ਪ੍ਰਵਿਰਤੀ ਇਹ ਸੰਸਕਾਰ ਬਣਕੇ ਸਾਡੇ ਸਾਹਿਤ ਚਿੰਤਨ ਵਿੱਚ ਸੁਰੂ ਤੋਂ ਹੀ ਕਾਰਜਸ਼ੀਲ ਰਹੀ ਹੈ। ਇਸ ਦੌਰ ਨਾਲ ਸਬੰਧਿਤ ਬਹੁਤ ਅਲੋਚਕ ਕਿਸੇ ਪਰੀ ਕਲਪਿਤ ਧਾਰਨਾ ਜਾਂ ਹਿੱਤਾਂ ਨਾਲ ਸਾਹਿਤ ਵਿੱਚ ਪ੍ਰਵੇਸ਼ ਕਰਦੇ ਹਨ, ਜਦੋਂ ਉਨਾਂ ਨੂੰ ਸਾਹਿਤ ਰਚਨਾ ਵਿੱਚੋ ਕੋਈ ਸੰਤੁਸ਼ਟੀ ਪ੍ਰਾਪਤੀ ਨਹੀਂ ਹੁੰਦੀ, ਤਾਂ ਉਹ ਉਸ ਨੂੰ ਨਕਾਰਨ ਦੀ ਹੱਦ ਤੱਕ ਪਹੁੰਚ ਜਾਂਦੇ ਹਨ। ਇਸ ਅਲੋਚਨਾ ਵਿੱਚੋ ਖੰਡਨ ਮੰਡਨ ਅਤਿ ਦੀ ਪ੍ਰਸੰਸਾ ਦੇ ਵਿਰੋਧ ਦਾ ਸੁਰ ਬੜ੍ਹੇ ਪ੍ਰਚੰਡ ਰੂਪ ਵਿੱਚ ਅਲਾਪਦਾ ਪ੍ਰਤੀਕ ਹੁੰਦਾ ਹੈ। ਇੱਛਤ ਤੇ ਪ੍ਰਾਪਤ ਵਸਤੂ ਦੇ ਵਿਚਾਲੇ ਦਾ ਤਨਾਓ ਇਸ ਅਲੋਚਨਾ ਦੀ ਬੁਨਿਆਦੀ ਪਹਿਚਾਣ ਹੋ ਨਿਬੜਦੀ ਹੈ। ਇਨ੍ਹਾ ਕਾਰਨਾਂ ਕਰਕੇ ਇਸ ਅਲੋਚਨਾ ਨੂੰ ਸੰਚਲਿਤ ਚਿੰਤਨ ਜਾਂ ਸਮਾਅਲੋਚਨਾ ਦੀ ਕੋਟੀ ਵਿੱਚ ਨਹੀ ਰੱਖਿਆ ਜਾ ਸਕਦਾ।
ਇੱਥੇ ਅਲੋਚਨਾ ਤੇ ਸਮੀਖਿਆ ਸ਼ਬਦ ਦੀ ਵਰਤੋਂ ਉਚੇਤ ਪੱਧਰ ਤੇ ਨਹੀ ਹੋਈ, ਸਗੋਂ ਉਚੇਤ ਪੱਧਰ ਤੇ ਕੀਤੀ ਗਈ ਹੈ। ਆਮ ਤੌਰ ਤੇ ਇਨ੍ਹਾ ਦੋਹਾਂ ਸਬਦਾਂ ਦੀ ਨੂੰ ਇਕ ਦੂਸਰੇ ਦਾ ਸਮਾਨਾਰਥੀ ਸਮਝ ਕੇ ਬਿਨ੍ਹਾ ਅੰਤਰ ਨਿਖੇੜੇ ਕੀਤੇ ਇਨ੍ਹਾਂ ਦੀ ਵਰਤੋ ਸਹਿਜ ਰੂਪ ਵਿੱਚ ਹੁੰਦੀ ਆਈ ਹੈ। ਪਰ ਅੱਜ ਰਤਾ ਵਧੇਰੇ ਚਿੰਤਨ ਹੋਣ ਦੀ ਲੋੜ ਹੈ।
ਆਪਣੀ ਗੱਲ ਨੂੰ ਅੱਗੇ ਤੋਰਨ ਤੋ ਪਹਿਲਾਂ ਇਨ੍ਹਾਂ ਸ਼ਬਦਾਂ ਦੇ ਆਪੋ ਆਪਣੇ ਅਰਥ-ਬੋਧ ਪ੍ਰਤੀ ਸਪਸ਼ਟ ਹੋਣਾ ਬਹੁਤ ਜਰੂਰੀ ਹੈ। ਇਸ ਦ੍ਰਿਸਟੀ ਤੋਂ ਦੇਖਦਿਆਂ ਅਲੋਚਨਾ ਜਿੱਥੇ ਮੰਡਨ ਖੰਡਨ ਜਾਂ ਮੁਲਾਕਣ ਦੇ ਰਾਹੇ ਤੁਰਦੀ ਹੈ, ਉਥੇ ਸੁਮੀਖਿਆ ਸਹਿਤ ਵਿਸ਼ਲੇਸ਼ਣ ਵੱਲ ਰੁਚਿਤ ਹੁੰਦੀ ਹੈ। ਅਲੋਚਨਾ ਸਹਿਤ ਅਧਿਐਨ ਲਈ ਅਕਸਰ ਲੇਖਕ ਦੇ ਜੀਵਨ ਮੂਲਕ ਵੇਰਵਿਆਂ ਜਾਂ ਸਮਾਜਿਕ ਯਥਾਰਥ ਨੂੰ ਅਧਾਰ ਬਣਾਉਂਦੀ ਹੈ। ਇਹ ਵਿਧੀ ਸਿਸਟਮ ਚੇਤਨਾ ਰਾਂਹੀ ਸਾਹਿਤਕਾਤਾ ਨੂੰ ਪਛਾਣ ਉਪਰ ਜੋਰ ਦਿੰਦੀ ਹੈ। ਰਚਨਾ ਵਿੱਚ ਪੇਸ਼ ਅਨੁਭਵ ਤੋਂ ਤਿਥ ਥਾਪ ਕੇ ਕਿਸੇ ਨਿਸ਼ਚਤ ਵਿਧੀ ਰਾਹੀਂ ਰਚਨਾ ਸਮੱਗਰੀ ਦੇ ਵਿਸ਼ਲੇਸ਼ਣ ਰਾਹੀਂ ਸਮੀਖਿਆ ਕਾਰਜ ਸਪੰਨ ਹਿੰਦਾ ਹੈ। ਇਨ੍ਹਾਂ ਅਰਥਾਂ ਦੀਆ ਸਤਰਾਂ ਨੂੰ ਉਘਾੜਨ ਤੋਂ ਪਾਠ ਨੂੰ ਪ੍ਰਵਚਨ ਵਿੱਚ ਉਤਾਰਨ ਦੀ ਵਿਧੀ ਹੈ। ਸਿੱਟੇ ਵਜੋਂ ਰਚਨਾ ਪਾਠ ਰੂਪਾਂਤਰਿਤ ਹੋ ਨਿਬੜਦਾ ਹੈ।
ਪਿਛਲੇ ਕੁਝ ਸਮੇਂ ਵਿੱਚ ਆਈਆਂ ਤਬਦੀਲੀਆਂ ਕਾਰਣ ਸਮੀਖਿਆ ਅਤੇ ਅਲੋਚਨਾ ਵਿੱਚ ਅੰਤਰ ਨਿਖੇੜਾ ਬਹੁਤ ਜਰੂਰੀ ਹੋ ਗਿਆ ਹੈ। ਇਸੇ ਅਧਾਰ ਤੇ ਪੰਜਾਬੀ ਅਲੋਚਨਾ ਅਤੇ ਪੰਜਾਬੀ ਨਵੀਨ ਅਲੋਚਨਾ ਵਿਚਾਲੇ ਵੀ ਅੰਤਰ ਨਿਖੇੜਾ ਸਾਹਮਣੇ ਆਇਆ ਹੈ। ਪੰਜਾਬੀ ਵਿੱਚ ਸੁਚੇਤ ਅਤੇ ਸਿਧਾਂਤਕ ਚਿੰਤਨ ਦਾ ਅਗਾਜ ਸੰਤ ਸਿੰਘ ਸੇਖੋਂ ਦੀਆਂ ਮਾਰਕਸਵਾਦੀ ਦਰਸ਼ਨ ਤੋਂ ਪ੍ਰੇਰਿਤ ਲਿਖਤਾ ਨਾਲ ਹੋਇਆ। ਜਿਸ ਵਿੱਚ ਉਸ ਨੇ ਪੰਜਾਬੀ ਸਮਾਜ ਦੇ ਵਿਕਾਸ ਦੇ ਮੋਲਿਕ ਡਾਇਲੈਕਟਿਕਸ ਨੂੰ ਅੱਖੋਂ ਪਰੋਖੇ ਕਰਕੇ ਸਮੁੱਚੇ ਮੱਧ ਕਾਲੀ ਸਾਹਿਤ ਨੂੰ ਪ੍ਰਗਤੀ ਵਿਰੋਧ ਅਤੇ ਸਥਾਪਨਾਪੱਥੀ ਗਰਦਾਨ ਦਿੱਤਾ। ਇਸ ਤੋਂ ਮਗਰੋਂ ਕ੍ਰਿਸ਼ਨ ਸਿੰਘ ਉਸ ਦੀਆਂ ਧਾਰਨਾਵਾਂ ਨੂੰ ਰੱਦ ਕਰਦਿਆਂ ਮੱਧ ਕਾਲੀ ਸਾਹਿਤ ਨੂੰ ਇਸ ਦੀਆਂ ਸਿਰਜਣ ਸਥਿਤੀਆਂ ਦੇ ਸੰਦਰਭ ਵਿੱਚ ਮੁੜ ਤੋਂ ਮੁਲਾਂਕਿਤ ਕਰਦਿਆਂ ਇਸ ਵਿਚਲੇ ਕ੍ਰਾਤੀਕਾਰੀ ਅੰਸ਼ ਨੂੰ ਉਭਾਰਿਆ। ਇਸ ਉਪਰੰਤ ਮਾਰਕਸਵਾਦੀ ਸਮੀਖਿਆ ਦੀ ਚੜ੍ਹਤ ਦੇ ਲੰਬੇ ਸਮੇਂ ਦੌਰਾਨ ਬਹੁਤ ਸਮੀਖਿਆਕਾਂ ਨੇ ਭਾਰਤੀ ਕਮੀਉਨਿਸਟ ਲਹਿਰ ਵਿਚਲੀਆਂ ਵਿਰੋਧਾਵਾਂ ਦੇ ਅੰਤਰਗਤ ਵਿਭੰਨ ਸਾਹਿਤਕ ਕਿਰਤਾਂ ਤੇ ਧਾਰਨਾਵਾਂ ਬਾਰੇ ਵਿਪਰਿਤ ਧਾਰਨਾਵਾਂ ਪ੍ਰਸਤੁਤ ਕੀਤੀਆ। ਇੱਥੇ ਵੀ ਉਨ੍ਹਾਂ ਨੇ ਪੰਜਾਬੀ ਸਮਾਜ ਦੀ ਵਿਸ਼ਿਸ਼ਟ ਡਾਇਲੈਕਟਿਕਸ ਵਿੱਚ ਵਿਭਿੰਨ ਧਾਰਾਵਾਂ ਅਤੇ ਪ੍ਰਵਿਰਤੀਆਂ ਦੀ ਸਥਿਤੀ ਨਿਸਚਤ ਕਰਨ ਦੀ ਥਾਂ ਜਮਾਤੀ ਸੰਘਰਸ਼ ਦੀਆਂ ਸਾਮਾਨਯ ਮਾਕਸਵਾਦੀ ਕੋਟੀਆਂ ਨੂੰ ਇੰਨ-ਬਿੰਨ ਲਾਗੂ ਕਰਨ ਦੀ ਰੁਚੀ ਦਿਖਾਈ ਹੈ ਜਾਂ ਫਿਰ ਰਾਸ਼ਟਰਵਾਦੀ ਵਿਰਤੀ।
ਇਸ ਗੱਲ ਵਿੱਚ ਕੋਈ ਸ਼ਕ ਨਹੀਂ ਕਿ ਪੱਛਮੀ ਸਾਹਿਤ ਚਿੰਤਨ ਦੇ ਪ੍ਰਾਭਵ ਅਧੀਨ ਨਵੀਂ ਪੰਜਾਬੀ ਅਲੋਚਨਾ ਦੇ ਅੰਤਰਗਤ ਕਈ ਨਵੀਆਂ ਪਹੁੰਚ ਵਿਧੀਆਂ ਅਤੇ ਮਾਡਲ ਵਿਕਸਤ ਹੋਏ। ਸਾਹਿਤ ਦੀ ਪ੍ਰਕਿਰਤੀ ਤੇ ਹੋਂਦ ਵਿਧੀ ਸਾਹਿਤ ਭਾਸ਼ਾ ਅਤੇ ਆਮ ਬੋਲਚਾਲ ਦੀ ਭਾਸ਼ਾ ਵਿੱਚ ਅੰਤਰ, ਸਾਹਿਤ ਮੱਲਾਂ, ਸਾਹਿਤ ਸੰਚਾਰ, ਪ੍ਰਕਿਰਤੀ ਤੇ ਪ੍ਰਯੋਜਕ, ਸਾਹਿਤ ਸੰਰਚਨਾ, ਰੂਪ ਤੇ ਵਸਤੂ, ਪਾਠ ਤੇ ਪ੍ਰਸੰਗ, ਪਾਠ ਤੇ ਪ੍ਰਵਚਨ, ਸਾਹਿਤ ਦੀ ਪਾਰਗਾਮਤਾ, ਸਾਹਿਤ ਦੀ ਰੂਪ ਰਚਨਾ, ਸਾਹਿਤ ਇਤਿਹਾਸ ਆਦਿ ਦੇ ਅਜਿਹੇ ਹੋਰ ਕਈ ਮਸਲੇ ਇਸ ਅਲੋਚਨਾ ਸਮੀਖਿਆ ਦੇ ਅੰਤਰਗਤ ਚਰਚਾ ਦਾ ਵਿਸ਼ਾ ਬਣੇ। ਕਈ ਨਵੇਂ ਸੰਕਲਪ ਵੱਡੀ ਮਾਤਰਾ ਵਿੱਚ ਨਵੀਂ ਪ੍ਰਭਾਸ਼ਿਕ ਸਬਦਾਬਲੀ ਹੋਂਦ ਵਿੱਚ ਆਈ। ਇਸ ਸਭ ਕੁਝ ਸਦਕਾ ਪੰਜਾਬੀ ਸਾਹਿਤ ਚਿੰਤਨ ਵਿੱਚ ਇੱਕ ਕਰਾਂਤੀਕਾਰੀ ਪਰਿਵਰਤਨ ਆਇਆ। ਇਸ ਦੌਰ ਦੀ ਸਮੁੱਚੀ ਸਮੀਖਿਆ ਨੂੰ ਤਿੰਨ ਮੁੱਖ ਪ੍ਰਵਿਰਤੀਆ ਨਾਲ ਸਬੰਧਤ ਕੀਤਾ ਜਾ ਸਕਦਾ ਹੈ।
ਰੂਪਵਾਦੀ
ਸੰਰਚਨਾਵਾਦੀ ਪ੍ਰਵਿਰਤੀ
ਮਾਰਕਸਵਾਦੀ ਪ੍ਰਵਿਰਤੀ
ਪੰਜਾਬੀ ਸਹਿਤ ਤੇ ਚਿੰਤਨ ਅੰਤਰਗਤ ਰੂਪਵਾਦੀ ਤੇ ਸੰਰਚਨਾਵਾਦੀ ਵਿਚਕਾਰ ਕੋਈ ਝਗੜਾ ਨਹੀਂ ਰਹਿਆ। ਜਦੋਂ ਕਿ ਇਹ ਦੋ ਅੱਡੋ ਅੱਡ ਪਹੁੰਚ ਵਿਧੀਆ ਹਨ। ਰੂਪਵਾਦ (ਅਮਰੀਕੀ ਵਾਸੀ) ਦਾ ਯੁਗਤ ਅਧਿਐਨ ਜਦੋਂ ਕਿ ਸੰਰਚਨਾ ਦੇ ਵਿਸਲੇਸ਼/ਨੇਮ-ਅਧਿਐਨ ਵੱਖੋ ਵੱਖਰੇ ਅਮਲ ਹਨ। ਪੰਜਾਬੀ ਦੇ ਰੂਪਵਾਦੀ ਤੇ ਸੰਰਚਨਾਵਾਦੀ ਵਿਦਵਾਨ ਇਸ ਪ੍ਰਤੀ ਬੜੇ ਸੁਚੇਤ ਨਜ਼ਰ ਆਉਂਦੇ ਹਨ। ਇਸ ਦੇ ਬਾਵਜੂਦ ਵੀ ਪੰਜਾਬੀ ਵਿੱਚ ਇਨ੍ਹਾਂ ਦੋਹਾਂ ਪਹੁੰਚ ਵਿਧੀਆਂ ਵਿਚਾਲੇ ਕੋਈ ਝਗੜਾ ਨਹੀਂ। ਇਸ ਦਾ ਕਾਰਨ ਇਹ ਹੋ ਸਕਦਾ ਕਿ ਪੰਜਾਬੀ ਦੇ ਸੰਰਚਨਾਵਾਦੀ ਸਮੀਖਿਆਕਾਰ ਉਹੀ ਹਨ ਜੋ ਕਦੇ ਰੂਪਵਾਦੀ ਹਨ ਜਾਂ ਸੰਰਚਨਾਵਾਦੀ ਸਨ।
ਉਪਰ ਦਿੱਤੇ ਅਨੁਸਾਰ ਪੰਜਾਬੀ ਵਿੱਚ ਸੇਖੋਂ ਅਤੇ ਕਿਸਨ ਸਿੰਘ ਦੇ ਨਾਕਸਵਾਦੀ ਵਿਚਾਲੇ ਅਤੇ ਸਮੁੱਚੇ ਤੌਰ ਤੇ ਮਾਰਕਸਵਾਦ ਤੇ ਸੰਰਚਨਾਵਾਦ ਵਿਚਾਲੇ ਤਿੱਖਾ ਵਿਵਾਦ ਚੱਲਦਾ ਰਿਹਾ ਹੈ। ਇਹ ਵਿਵਾਦ ਕਿਸੇ ਨਾ ਕਿਸੇ ਰੂਪ ਵਿੱਚ ਅੱਜ ਵੀ ਜਾਰੀ ਹੈ। ਬੁਨਿਆਦੀ ਤੌਰ ਤੇ ਪ੍ਰਿੰਸੀਪਲ ਸੰਤ ਸਿੰਘ ਤੇ ਪ੍ਰੋ. ਕਿਸਨ ਸਿੰਘ ਦੋਵੇਂ ਪੰਜਾਬੀ ਦੇ ਮਾਕਸਵਾਦੀ ਚਿੰਤਕ ਹਨ। ਦੋਹਾਂ ਦੀਆਂ ਮਾਰਕਸਵਾਦੀ ਮੂਲ ਧਾਰਨਾਵਾਂ ਵਿਚਕਾਰ ਬੁਨਿਆਦੀ ਅੰਤਰ ਹੈ। ਜਿੱਥੇ ਸੇਖੋਂ ਦਾ ਚਿੰਤਨ ਦਾ ਮੂਲ ਅਧਾਰ ਆਰਿਥਕਤਾ ਹੈ ਅਤੇ ਕਿਸਨ ਸਿੰਘ ਸੱਭਿਆਚਾਰ ਨੂੰ ਆਧਾਰ ਮੰਨ ਕੇ ਮਨੁੱਖ ਦੀ ਅਜਾਦੀ ਉਪਰ ਜ਼ੋਰ ਦਿੰਦਾ ਹੈ। ਇਨ੍ਹਾ ਦੋਹਾਂ ਦੀਆਂ ਆਪੋ ਆਪਣੀਆ ਸੀਮਾਵਾਂ ਅਤੇ ਆਪੋ ਆਪਣੇ ਨਜਰੀਏ ਤੋ ਮਾਰਕਸਵਾਦ ਦੇ ਆੰਸ਼ਿਕ ਰੂਪ ਮੰਨ ਕੇ ਪੇਸ਼ ਕੀਤਾ ਹੈ।