Physics, asked by harmeshram0404, 8 months ago

ਪਸੀਨੇ ਆਉਣ ਨਾਲ ਕੀ ਹੁੰਦਾ ਹੈ

Answers

Answered by jasmails079
3

Answer:

ਸਿਹਤ ਲਈ ਫ਼ਾਇਦੇਮੰਦ ਹੈ ਪਸੀਨਾ

ਸਰੀਰ 'ਚੋਂ ਪਸੀਨਾ ਆਉਣਾ ਇਕ ਸੁਭਾਵਿਕ ਪ੍ਰਕਿਰਿਆ ਹੈ। ਇਹ ਸਰੀਰ ਦੇ ਤਾਪਮਾਨ ਨੂੰ ਕੰਟਰੋਲ ਰੱਖਣ ਦਾ ਕੁਦਰਤੀ ਤਰੀਕਾ ਹੈ। ਇਸ ਨਾਲ ਸਰੀਰ ਦੇ ਵੱਖ-ਵੱਖ ਰਸਾਇਣਾਂ ਤੇ ਹਾਰਮੋਨਜ਼ ਵਿਚਲੇ ਸੰਤੁਲਨ ਬਣਾਈ ਰੱਖਣ 'ਚ ਮਦਦ ਮਿਲਦੀ ਹੈ। ਸਾਡੇ ਸਰੀਰ 'ਚ ਲਗਪਗ 30 ਲੱਖ ਪਸੀਨੇ ਵਾਲੀਆਂ ਗ੍ਰੰਥੀਆਂ ਹੁੰਦੀਆਂ ਹਨ ਪਰ ਆਮ ਨਾਲੋਂ ਜ਼ਿਆਦਾ ਪਸੀਨਾ ਸਮੱਸਿਆ ਵਰਗਾ ਹੁੰਦਾ ਹੈ ਪਰ ਪਸੀਨਾ ਸਰੀਰ ਲਈ ਬਹੁਤ ਜ਼ਰੂਰੀ ਹੈ। ਸਾਰਿਆਂ ਦੇ ਸਰੀਰ 'ਚੋਂ ਬਰਾਬਰ ਮਾਤਰਾ 'ਚ ਪਸੀਨਾ ਨਹੀਂ ਨਿਕਲਦਾ। ਲੋਕਾਂ ਦੀ ਪਸੀਨੇ ਸਬੰਧੀ ਜ਼ਰੂਰਤ ਅਲੱਗ-ਅਲੱਗ ਹੁੰਦੀ ਹੈ। ਪਸੀਨੇ ਨੂੰ ਇਕ ਨਿਸ਼ਚਿਤ ਮਾਤਰਾ 'ਚ ਨਿਰਧਾਰਤ ਨਹੀਂ ਕੀਤਾ ਜਾ ਸਕਦਾ ਪਰ ਪਸੀਨੇ ਦਾ ਸਰੀਰ 'ਚੋਂ ਨਿਕਲਦੇ ਰਹਿਣਾ ਜ਼ਰੂਰੀ ਹੈ। ਇਹ ਸਾਡੇ ਸਰੀਰ ਦੀ ਕੁਦਰਤੀ ਰੱਖਿਆ ਪ੍ਰਣਾਲੀ ਹੈ, ਜੋ ਸਰੀਰ ਨੂੰ ਠੰਢਾ ਰੱਖਦੀ ਹੈ, ਨਮੀ ਬਣਾਈ ਰੱਖਦੀ ਹੈ ਤੇ ਸਰੀਰ ਨੂੰ ਰੋਗਾਂ ਨੂੰ ਬਚਾਉਂਦੀ ਹੈ।

plz mark me as brainliest

Similar questions