ਸੋਚ ਨਾਲ
ਪੰਜਾਬੀ ਵਿਆਕਰਨ ਅਤੇ ਲਿਖਤ ਰਚਨਾ
Answers
Explanation:
ਸ਼ਬਦ ਰਚਨਾ :-
ਕਿਸੇ ਬੋਲੀ ਜਾਂਦੀ ਬੋਲੀ ਵਿੱਚ ਵਰਤੇ ਜਾਂਦੇ ਸ਼ਬਦ ਮੁਖ ਤੌਰ ਤੇ ਦੋ ਤਰ੍ਹਾਂ ਦੇ ਹੁੰਦੇ ਹਨ; ਜਿਵੇਂ :-
ਮੂਲ ਸ਼ਬਦ ।
ਰਚਿਤ ਸ਼ਬਦ ।
ਮੂਲ ਸ਼ਬਦ : ਜੋ ਸ਼ਬਦ ਕਿਸੇ ਹੋਰ ਸ਼ਬਦ ਤੋਂ ਨਾ ਬਣਨ, ਉਹ ਮੂਲ ਸ਼ਬਦ ਅਖਵਾਉਂਦੇ ਹਨ; ਜਿਵੇਂ :- ਖਾ, ਰੋਗ , ਘਰ, ਪੜ੍ਹ, ਆਦਿ ।
ਰਚਿਤ ਸ਼ਬਦ : ਜੋ ਸ਼ਬਦ ਕਿਸੇ ਹੋਰ ਸ਼ਬਦ ਦੀ ਸਹਾਇਤਾ ਤੋਂ ਰਚੇ ਜਾਣ, ਉਹ ਰਚਿਤ ਸ਼ਬਦ ਅਖਵਾਉਂਦੇ ਹਨ; ਜਿਵੇਂ :- ਖਾ ਤੋਂ ਖਾਉ, ਖਾਧਾ, ਖਾਵਾਂਗੇ , ਖਾਣਾ ; ਰੋਗ ਤੋਂ ਰੋਗੀ , ਅਰੋਗ , ਅਰੋਗਤਾ ; ਘਰ ਤੋਂ ਬੇਘਰ , ਘਰੇਲੂ ; ਪੜ੍ਹ ਤੋਂ ਪੜ੍ਹਨਾ, ਪੜ੍ਹਾਉ, ਪੜ੍ਹਾਈ, ਅਨਪੜ੍ਹ, ਪੜ੍ਹਾਉਣਾ, ਪੜ੍ਹਿਆ, ਆਦਿ ।
ਰਚਿਤ ਸ਼ਬਦ ਵੀ ਦੋ ਪ੍ਰਕਾਰ ਦੇ ਹੁੰਦੇ ਹਨ :-
ਸਮਾਸੀ ਸ਼ਬਦ ।
ਉਤਪੰਨ ਸ਼ਬਦ ।
ਸਮਾਸੀ ਸ਼ਬਦ (Compound Words):- ਜਿਹੜੇ ਸ਼ਬਦ, ਦੋ ਜਾਂ ਦੋ ਤੋਂ ਵਧੀਕ ਮੂਲ ਸ਼ਬਦਾਂ ਦੇ ਜੋੜ ਤੋਂ ਬਣੇ ਹੋਣ, ਉਹਨਾਂ ਨੂੰ ਸਮਾਸੀ ਸ਼ਬਦ ਆਖਦੇ ਹਨ ; ਜਿਵੇਂ :-
ਹੱਸ + ਮੁਖ = ਹੱਸਮੁਖ ।
ਮਿੱਠ + ਬੋਲਾ = ਮਿੱਠਬੋਲਾ ।
ਆਤਮ + ਘਾਤ = ਆਤਮਘਾਤ ।
ਚਿੜੀ + ਮਾਰ = ਚਿੜੀਮਾਰ ਆਦਿ ।
ਉਤਪੰਨ ਸ਼ਬਦ (Derived Words):- ਜਿਹੜੇ ਮੂਲ ਸ਼ਬਦਾਂ ਨਾਲ ਸ਼ਬਦੰਸ਼ (ਮੁੱਢ/ਅਗੇਤਰ ਜਾਂ ਅੰਤ/ਪਿਛੇਤਰ ਜਾਂ ਦੋਵੇਂ, ਅਗੇਤਰ +ਪਿਛੇਤਰ ), ਲਾ ਕੇ ਰਚਿਤ ਸ਼ਬਦ ਬਣਾਏ ਗਏ ਹੋਣ, ਉਹਨਾਂ ਨੂੰ ਉਤਪੰਨ ਸ਼ਬਦ ਆਖਦੇ ਹਨ; ਜਿਵੇਂ :-
ਰੋਗ ਤੋਂ ਅ+ ਰੋਗ = ਅਰੋਗ । ਮੁੱਢ ਵਿੱਚ ' ਅ' ਲਾ ਕੇ।
ਰੋਗ ਤੋਂ ਅ+ ਰੋਗਤਾ = ਅਰੋਗਤਾ । ਮੁੱਢ ਵਿੱਚ ' ਅ' ਲਾ ਕੇ।
ਪੁੱਤ ਤੋਂ ਸ + ਪੁੱਤ = ਸਪੁੱਤ । ਮੁੱਢ ਵਿੱਚ ' ਸ ' ਲਾ ਕੇ।
ਪੁੱਤ ਤੋਂ ਕ + ਪੁੱਤ = ਕਪੁੱਤ । ਮੁੱਢ ਵਿੱਚ ' ਕ ' ਲਾ ਕੇ।
MARK AS BRAINLIEST