ਭਾਈ ਗੁਰਦਾਸ ਜੀ ਦੀ ਕਿਸੇ ਇੱਕ ਰਚਨਾ ਦਾ ਸਿਰਲੇਖ ਲਿਖੋ
Answers
Here is ur answer
Explanation:
ਮੱਧਕਾਲੀ ਪੰਜਾਬੀ ਸਾਹਿਤ ਵਿਚ ਜਨਮ ਸਾਖੀਆਂ, ਗੋਸ਼ਟਾਂ ਅਤੇ ਪਰਚੀਆਂ ਆਦਿ ਸਾਹਿਤ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ-ਸਮਾਚਾਰ ਦੇਣ ਵਾਲੇ ਪ੍ਰਮੁੱਖ ਸ੍ਰੋਤ ਹਨ। ਇਨ੍ਹਾਂ ਤੋਂ ਇਲਾਵਾ ਭਾਈ ਗੁਰਦਾਸ ਜੀ ਦੀਆਂ ਵਾਰਾਂ ਵਿਸ਼ੇਸ਼ ਕਰਕੇ ਪਹਿਲੀ, ਗਿਆਰ੍ਹਵੀਂ, ਚੌਵੀਵੀਂ ਤੇ ਛੱਬੀਵੀਂ ਗੁਰੂ ਸਾਹਿਬ ਬਾਰੇ ਜਾਣਕਾਰੀ-ਭਰਪੂਰ ਸੋਮਾ ਹਨ। ਇਨ੍ਹਾਂ ਉਪਰੋਕਤ ਵਾਰਾਂ ਵਿੱਚੋਂ ਪਹਿਲੀ ਵਾਰ ਗੁਰੂ ਨਾਨਕ ਸਾਹਿਬ ਦੇ ਜੀਵਨ ਅਤੇ ਵਿਅਕਤਿਤਵ ਦੇ ਸੰਦਰਭ ਵਿਚ ਬਹੁਤ ਹੀ ਮਹੱਤਵਪੂਰਨ ਹੈ। ਗੁਰੂ-ਘਰ ਦੇ ਨਿਕਟਵਰਤੀ ਹੋਣ ਕਰਕੇ ਭਾਈ ਸਾਹਿਬ ਦੀਆਂ ਇਨ੍ਹਾਂ ਵਾਰਾਂ ਦੀ ਪ੍ਰਮਾਣਿਕਤਾ ਸੁਤੇ-ਸਿੱਧ ਹੈ।
ਭਾਈ ਸਾਹਿਬ ਦੀਆਂ ਵਾਰਾਂ ਵਿਚ ਸਾਨੂੰ ਗੁਰੂ ਨਾਨਕ ਦੇਵ ਜੀ ਦੇ ਜਨਮ ਤੋਂ ਲੈ ਕੇ ਅਕਾਲ-ਚਲਾਣੇ ਤਕ ਦੀਆਂ ਘਟਨਾਵਾਂ, ਉਨ੍ਹਾਂ ਦੇ ਸਕੇ-ਸਨਬੰਧੀਆਂ ਬਾਰੇ ਜਾਣਕਾਰੀ ਤਾਂ ਨਹੀਂ ਮਿਲਦੀ ਪਰੰਤੂ ਗੁਰੂ ਸਾਹਿਬ ਦੀ ਪ੍ਰਭਾਵਸ਼ਾਲੀ ਤੇ ਤੇਜੱਸਵੀ ਸ਼ਖ਼ਸੀਅਤ ਦੇ ਦਰਸ਼ਨ ਜ਼ਰੂਰ ਹੁੰਦੇ ਹਨ। ਇਤਿਹਾਸਕ ਪੱਖ ਤੋਂ ਇਨ੍ਹਾਂ ਵਾਰਾਂ ਵਿਚ ਭਾਈ ਸਾਹਿਬ ਨੇ ਸਮਕਾਲੀਨ ਰਾਜਨੀਤਕ, ਧਾਰਮਿਕ ਤੇ ਸਮਾਜਿਕ ਅਵਸਥਾ ਦਾ ਯਥਾਰਥ ਚਿਤਰਨ ਪੇਸ਼ ਕੀਤਾ ਹੈ।
ਭਾਈ ਗੁਰਦਾਸ ਜੀ ਨੇ ਵਾਰ ਦੇ ਸਰੂਪ ਨੂੰ ਕਾਇਮ ਰੱਖਣ ਲਈ ਗੁਰੂ ਨਾਨਕ ਸਾਹਿਬ ਨੂੰ ਆਪਣੀ ਰਚਨਾ ਦਾ ਨਾਇਕ ਬਣਾਇਆ ਹੈ। ਵਾਰ-ਪਰੰਪਰਾ ਅਨੁਸਾਰ ਵਾਰ ਵਿਚ ਨਾਇਕ ਦੀ ਉਸਤਤ ਕਰਨਾ ਇਸ ਸਾਹਿਤ-ਰੂਪ ਦਾ ਪ੍ਰਮੱੁਖ ਲੱਛਣ ਹੁੰਦਾ ਹੈ। ਸਮੱੁਚੀ ਰਚਨਾ ਨਾਇਕ ਦੀ ਸ਼ਖ਼ਸੀਅਤ ਦੇ ਆਲੇ-ਦੁਆਲੇ ਘੁੰਮਦੀ ਹੈ। ਵਾਰ ਦੀ ਇਸ ਮਰਯਾਦਾ ਨੂੰ ਕਾਇਮ ਰੱਖਦੇ ਹੋਏ ਭਾਈ ਸਾਹਿਬ ਨੇ ਗੁਰੂ ਸਾਹਿਬ ਦੇ ਵਿਅਕਤਿਤਵ ਨੂੰ ਵਿਸਥਾਰ ਪੂਰਵਕ ਚਿਤਰਿਆ ਹੈ।
ਭਾਈ ਗੁਰਦਾਸ ਜੀ ਅਨੁਸਾਰ ਜਦੋਂ ਗੁਰੂ ਨਾਨਕ ਸਾਹਿਬ ਨੇ ਅੰਤਮ- ਹੈ ਨਾਲ ਇਕਸੁਰ ਹੋ ਕੇ ‘ਹੈ-ਹੈ’ ਕਰਦੀ ਲੋਕਾਈ, ਸੰਸਾਰ ਵਿਚ ਫੈਲੀ ਗ਼ਿਲਾਨੀ, ਹਿੰਦੂਆਂ ਅਤੇ ਮੁਸਲਮਾਨਾਂ ਦੇ ਜੀਵਨ ਵਿਚ ਆਈ ਇਖ਼ਲਾਕੀ ਗਿਰਾਵਟ, ਦੋਹਾਂ ਫਿਰਕਿਆਂ ਵਿਚ ਆਪਸੀ ਨਫ਼ਰਤ ਤੇ ਖਿੱਚੋਤਾਣ, ਧਰਮਾਂ ਦੀ ਗੁਆਚ ਰਹੀ ਪਹਿਲ-ਤਾਜ਼ਗੀ ਅਤੇ ਬੇਜਾਨ ਤੇ ਨਿਰਜਿੰਦ ਬੁੱਤਾਂ ਅੱਗੇ ਸਿਰ ਸੁੱਟੀ ਜਨਤਾ ਨੂੰ ਵੇਖਿਆ ਤਾਂ ਉਨ੍ਹਾਂ ਨੇ ਜਗਤ-ਜਲੰਦੇ ਨੂੰ ਠਾਰਨ, ਨਿੱਘਰ ਰਹੀ ਸਮਾਜਿਕ ਤੇ ਧਾਰਮਿਕ ਅਵਸਥਾ ਨੂੰ ਸੁਧਾਰਨ ਵਾਸਤੇ ਸੰਸਾਰ ਦਾ ਚੱਕਰ ਲਾਇਆ। ਗੁਰੂ ਜੀ ਹਿੰਦੂ-ਤੀਰਥਾਂ ’ਤੇ ਗਏ। ਆਪ ਪਰਬਤਾਂ ’ਤੇ ਚੜ੍ਹੇ ਅਤੇ ਆਪ ਨੇ ਸਿੱਧਾਂ ਦੀਆਂ ਮੰਡਲੀਆਂ ਤੇ ਗਿਆਨ ਵਿਹੂਣੇ ਜੋਗੀਆਂ ਨਾਲ ਗੋਸ਼ਟਾਂ ਕੀਤੀਆਂ। ਗੁਰੂ ਜੀ ਦੇਵੀ-ਦੇਵਤਿਆਂ, ਰਿਖ਼ੀਆਂ, ਭੈਰੋਂ-ਪੂਜਕਾਂ, ਸ਼ਿਵ-ਭਗਤਾਂ, ਗੰਧਰਬਾਂ, ਅਪਸਰਾਂ, ਕਿੰਨਰਾਂ, ਜੱਖਾਂ ਅਤੇ ਅਨੇਕਾਂ ਤਰ੍ਹਾਂ ਦੇ ਰਾਖਸ਼ਸ਼ ਬਿਰਤੀ ਦੇ ਲੋਕਾਂ ਨੂੰ ਮਿਲੇ ਪਰ ਕਿਤੇ ਵੀ ਉਨ੍ਹਾਂ ਨੂੰ ਕੋਈ ਗੁਰਮੁਖ ਨਜ਼ਰ ਨਹੀਂ ਆਇਆ, ਜਿਹੜਾ ਖਹਿ-ਖਹਿ ਮਰਦੇ ਲੋਕਾਂ ਦੇ ਪਾਪਾਂ ਦਾ ਭਾਰ ਚੁੱਕੀ ਖੜ੍ਹੇ ਧਰਮ ਰੂਪੀ ਧੌਲ ਨੂੰ ਸਹਾਰਾ ਦੇ ਸਕੇ। ਭਾਈ ਸਾਹਿਬ ਕਹਿੰਦੇ ਹਨ:
ਥੰਮੇ ਕੋਇ ਨ ਸਾਧੁ ਬਿਨੁ ਸਾਧੁ ਨ ਦਿਸੈ ਜਗਿ ਵਿਚ ਕੋਆ।
ਧਰਮ ਧਉਲੁ ਪੁਕਾਰੈ ਤਲੈ ਖੜੋਆ॥
(ਵਾਰ ੧:੨੨)
ਗੁਰੂ ਸਾਹਿਬ ਭਾਰਤ ਤੋਂ ਬਾਹਰ ਵੀ ਗਏ। ਉਨ੍ਹਾਂ ਮੁਸਲਮਾਨ ਧਰਮ ਦੇ ਕੇਂਦਰ ਮੱਕੇ-ਮਦੀਨੇ ਦੀ ਜ਼ਿਆਰਤ ਕੀਤੀ। ਬਗ਼ਦਾਦ ਪਹੁੰਚੇ। ਮੁਲਾਣਿਆਂ ਤੇ ਕਾਜੀਆਂ ਨਾਲ ਵਿਚਾਰ-ਚਰਚਾ ਕੀਤੀ। ਆਪਣੀ ਪ੍ਰਚਾਰ-ਯਾਤਰਾ ਦੌਰਾਨ ਉਨ੍ਹਾਂ ਦੀ ਉੱਚੀ ਸੁਰਤ ਨੂੰ ਧਰਮ ਦੇ ਨਾਂ ਹੇਠ ਹੋ ਰਹੇ ਕਰਮਕਾਂਡ ਤੇ ਵਹਿਮ-ਭਰਮ ਹੀ ਨਜ਼ਰ ਆਏ। ਸਭ ਨੂੰ ਗੁਰੂ ਨਾਨਕ ਸਾਹਿਬ ਨੇ ਆਪਣੇ ਜੇਤੂ ਤਰਕ ਨਾਲ ਨਿਰ-ਉੱਤਰ ਕੀਤਾ। ਭਾਈ ਸਾਹਿਬ ਲਿਖਦੇ ਹਨ:
ਗੜ ਬਗਦਾਦੁ ਨਿਵਾਇ ਕੈ ਮਕਾ ਮਦੀਨਾ ਸਭੇ ਨਿਵਾਇਆ।
.... ...... .....
ਹਿੰਦੂ ਮੁਸਲਮਾਣਿ ਨਿਵਾਇਆ॥
(ਵਾਰ ੧:੩੭)
ਭਾਈ ਸਾਹਿਬ ਦੀ ਦ੍ਰਿਸ਼ਟੀ ਵਿਚ ਗੁਰੂ ਨਾਨਕ ਸਾਹਿਬ ਇਕ ਰੱਬੀ ਪੁਰਸ਼ ਤੇ ਅਕਾਲ ਰੂਪ ਹਨ:
ਇਕੁ ਬਾਬਾ ਅਕਾਲ ਰੂਪੁ ਦੂਜਾ ਰਬਾਬੀ ਮਰਦਾਨਾ।
(ਵਾਰ ੧:੩੫)
ਭਾਈ ਸਾਹਿਬ ਤੋਂ ਇਲਾਵਾ ਗੁਰੂ ਅਰਜਨ ਦੇਵ ਜੀ ਅਤੇ ਕਲਸਹਾਰ ਭੱਟ ਨੇ ਵੀ ਗੁਰੂ ਨਾਨਕ ਸਾਹਿਬ ਨੂੰ ਹਰੀ-ਰੂਪ ਬਿਆਨਿਆ ਹੈ। ਇਸਦਾ ਇਹ ਭਾਵ ਹੈ ਕਿ ਗੁਰੂ ਨਾਨਕ ਸਾਹਿਬ ਅਤੇ ਅਕਾਲ ਪੁਰਖ ਵਿਚ ਕੋਈ ਭੇਦ ਨਹੀਂ, ਦੋਵੇਂ ਇਕ ਰੂਪ ਹਨ। ਇਸ ਨਾਲ ਗੁਰੂ ਸਾਹਿਬ ਦੀ ਸ਼ਖ਼ਸੀਅਤ ਨੂੰ ਦੈਵੀ-ਰੂਪਤਾ ਮਿਲਦੀ ਹੈ।
ਭਾਈ ਸਾਹਿਬ ਅਨੁਸਾਰ ਗੁਰੂ ਨਾਨਕ ਸਾਹਿਬ ਦਾ ਆਗਮਨ ਕਿਸੇ ਵਿਸ਼ੇਸ਼ ਉਦੇਸ਼ ਪੂਰਤੀ ਲਈ ਹੋਇਆ। ਇਹ ਉਦੇਸ਼ ਭਾਈ ਸਾਹਿਬ ਅਨੁਸਾਰ ਇਕ ਨਵੇਂ ਮੱਤ ਦੀ ਸਥਾਪਨਾ ਸੀ, ਜਿਹੜਾ ਉਸ ਸਮੇਂ ਦੇ ਪ੍ਰਚਲਤ ਮੱਤਾਂ-ਮਤਾਂਤਰਾਂ ਤੋਂ ਨਿਰਾਲਾ ਤੇ ਨਿਆਰਾ ਸੀ। ਇਸ ਨਵੇਂ ਮੱਤ ਦੇ ਸਿਰਜਨਹਾਰ ਨੇ ਪਰੰਪਰਾ ਤੋਂ ਹਟ ਕੇ ਹਿੰਦੂ ਤੇ ਮੁਸਲਮਾਨ ਦੋਹਾਂ ਨੂੰ ਸਹੀ ਜੀਵਨ-ਜਾਚ ਦੱਸੀ; ਮਿੱਠਾ ਬੋਲਣਾ, ਨਿਮਰਤਾ ਤੇ ਪ੍ਰੇਮਾ-ਭਗਤੀ ਦਾ ਉਪਦੇਸ਼ ਦਿੱਤਾ। ਵੇਲਾ ਵਿਹਾ ਚੁਕੀਆਂ ਤੇ ਗ਼ਲਤ ਕਦਰਾਂ-ਕੀਮਤਾਂ ਨੂੰ ਵੰਗਾਰਿਆ, ਗਿਆਨ-ਵਿਹੂਣੀ ਜਨਤਾ ਨੂੰ ਮਜ਼੍ਹਬਾਂ ਦੇ ਅਸਲ ਅਰਥ ਸਮਝਾਏ, ਰਾਜਸੀ ਤੇ ਧਾਰਮਿਕ ਆਗੂਆਂ ਦੇ ਹੱਥੋਂ ਸ਼ੋਸ਼ਤ ਹੋ ਰਹੀ ਨਿਤਾਣੀ ਤੇ ਮਜ਼ਲੂਮ ਜਨਤਾ ਦੇ ਮਨਾਂ ਵਿਚ ਸਵੈ-ਮਾਣ ਦੀ ਚਿਣਗ ਜਗਾਈ।
ਭਾਈ ਗੁਰਦਾਸ ਜੀ ਅਨੁਸਾਰ ਗੁਰੂ ਨਾਨਕ ਸਾਹਿਬ ਦੇ ਜਗਤ ਵਿਚ ਆਉਣ ਨਾਲ ਕੂੜ ਦੀ ਧੁੰਦ ਮਿਟ ਗਈ ਤੇ ਹਰ ਪਾਸੇ ਸੱਚ ਦਾ ਪ੍ਰਕਾਸ਼ ਫੈਲ ਗਿਆ। ਘਰ-ਘਰ ਗੁਰੂ ਨਾਨਕ ਸਾਹਿਬ ਨੂੰ ਪੂਜਿਆ ਜਾਣ ਲੱਗਿਆ:
ਘਰਿ ਘਰਿ ਬਾਬਾ ਪੂਜੀਐ ਹਿੰਦੂ ਮੁਸਲਮਾਨ ਗੁਆਈ।
(ਵਾਰ ੧:੩੪)
ਇਸੇ ਕਰਕੇ ਭਾਈ ਗੁਰਦਾਸ ਜੀ ਨੇ ਉਨ੍ਹਾਂ ਦੀ ਸ਼ਖ਼ਸੀਅਤ ਨੂੰ ਜਗਤ ਗੁਰੂ, ਜਾਹਰ ਪੀਰ, ਸਰਬ-ਸਾਂਝਾ, ਸੱਚਾ ਪਾਤਸ਼ਾਹ, ਵੱਡਾ ਪੁਰਖ, ਗਰੀਬ ਨਿਵਾਜ ਤੇ ਭਗਤ ਵਛਲ ਆਦਿ ਵਿਸ਼ੇਸ਼ਣਾਂ ਨਾਲ ਪ੍ਰਗਟਾਇਆ।
ਭਾਈ ਗੁਰਦਾਸ ਜੀ ਨੇ ਗੁਰੂ ਸਾਹਿਬ ਦੀ ਪ੍ਰਭਾਵਸ਼ਾਲੀ ਸ਼ਖ਼ਸੀਅਤ ਨੂੰ ਅਗਮ-ਅਗਾਧ ਪੁਰਖ ਕਹਿ ਕੇ ਵਡਿਆਇਆ ਹੈ ਜਿਸਦੀ ਕੋਈ ਝਾਲ ਨਹੀਂ ਝੱਲ ਸਕਦਾ:
ਸਤਿਗੁਰ ਅਗਮ ਅਗਾਧਿ ਪੁਰਖੁ ਕੇਹੜਾ ਝਲੇ ਗੁਰੂ ਦੀ ਝਾਲਾ।
(ਵਾਰ ੧:੩੧)
ਗੁਰੂ ਨਾਨਕ ਸਾਹਿਬ ਨੇ ਸਿੱਧਾਂ ਤੇ ਜੋਗੀਆਂ ਦੀ ਤਰ੍ਹਾਂ ਕਿਸੇ ਪ੍ਰਕਾਰ ਦੀਆਂ ਰਿਧੀਆਂ-ਸਿਧੀਆਂ ਦਾ ਸਹਾਰਾ ਨਹੀਂ ਲਿਆ ਸਗੋਂ ਉਨ੍ਹਾਂ ਪਾਸ ਤਾਂ “ਗੁਰੁ ਸੰਗਤਿ ਬਾਣੀ ਬਿਨਾ ਦੂਜੀ ਓਟ ਨਹੀ ਹੈ ਰਾਈ” ਅਤੇ ਸਤਿਨਾਮੁ ਦੀ ਦੈਵੀ-ਜੁਗਤ ਸੀ।
ਗੁਰੂ ਸਾਹਿਬ ਦੀ ਸ਼ਖ਼ਸੀਅਤ ਦੇ ਉਪਰੋਕਤ ਪੱਖਾਂ ਤੋਂ ਇਲਾਵਾ ਭਾਈ ਗੁਰਦਾਸ ਜੀ ਦੀਆਂ ਵਾਰਾਂ ਵਿਚ ਗੁਰੂ ਜੀ ਨੂੰ ਬਾਣੀਕਾਰ, ਅਣਥੱਕ ਯਾਤਰੀ, ਇਕ ਨਵੇਂ ਮੱਤ ਦੇ ਸਿਰਜਨਹਾਰ, ਸਰਬ-ਸਾਂਝੀ ਸ਼ਖ਼ਸੀਅਤ, ਬੇਬਾਕ-ਵਕਤਾ, ਰਾਜ-ਜੋਗੀ ਤੇ ਨਿਡਰ ਗੁਰੂ ਦੇ ਰੂਪ ਵਿਚ ਚਿਤਰਿਆ ਹੈ।
ਭਾਈ ਗੁਰਦਾਸ ਜੀ ਦੀਆਂ ਵਾਰਾਂ ਦਾ ਅਧਿਐਨ ਇਸ ਸਿੱਟੇ ’ਤੇ ਪਹੁੰਚਾਉਂਦਾ ਹੈ ਕਿ ਜਿਥੇ ਇਕ ਪਾਸੇ ਇਨ੍ਹਾਂ ਵਾਰਾਂ ਦਾ ਉਦੇਸ਼ ਸਿੱਖ-ਸਿਧਾਂਤਾਂ ਦੀ ਸਰਲ ਤੇ ਸੁਖੈਨ ਵਿਆਖਿਆ ਕਰਨਾ ਹੈ, ਉਥੇ ਦੂਜੇ ਪਾਸੇ ਭਾਈ ਸਾਹਿਬ ਦਾ ਮਨੋਰਥ ਗੁਰੂ ਨਾਨਕ ਸਾਹਿਬ ਦੀ ਪ੍ਰਭਾਵਸ਼ਾਲੀ ਸ਼ਖ਼ਸੀਅਤ ਨੂੰ ਉਭਾਰਨਾ ਹੈ।