India Languages, asked by sumansingh25466, 7 months ago

· ਵਚਨ ਬਦਲੋ-ਨਹੁੰ, ਸਰਾਂ, ਕਿਰਲਾ, ਪੁਸਤਕ​

Answers

Answered by Rupansa
16

Answer:

ਵਚਨ: ਸ਼ਬਦ ਦੇ ਜਿਸ ਰੂਪ ਤੋਂ ਕਿਸੇ ਵਸਤੂ, ਸਥਾਨ, ਜੀਵ ਆਦਿ ਦੀ ਗਿਣਤੀ ਵਿੱਚ ਇੱਕ ਜਾਂ ਇੱਕ ਤੋਂ ਵੱਧ ਹੋਣ ਦਾ ਪਤਾ ਲੱਗੇ ਉਸਨੂੰ ਵਚਨ ਆਖਦੇ ਹਨ।

ਪੰਜਾਬੀ ਵਿੱਚ ਵਚਨ ਦੋ ਤਰਾਂ ਦੇ ਵਚਨ ਹੁੰਦੇ ਹਨ, ਪਹਿਲਾ ਇੱਕ ਵਚਨ ਅਤੇ ਦੂਜਾ ਬਹੁ ਵਚਨ ।

ਇੱਕ ਵਚਨ:- ਸ਼ਬਦ ਦੇ ਜਿਸ ਰੂਪ ਤੋਂ ਕਿਸੇ ਇੱਕ ਜੀਵ, ਸਥਾਨ, ਵਸਤੂ ਆਦਿ ਦਾ ਗਿਆਨ ਹੋਵੇ, ਉਸਨੂੰ ਪੰਜਾਬੀ ਵਿੱਚ ਇੱਕ ਵਚਨ ਆਖਦੇ ਹਨ, ਜਿਵੇਂ: ਮੁੰਡਾ, ਕੁੜੀ, ਖੋਤਾ, ਬਸਤਾ, ਤੋਤਾ, ਘੋੜੀ ਆਦਿ ਸਭ੍ਹ ਇੱਕ ਵਚਨ ਹਨ।

ਬਹੁ ਵਚਨ:- ਸ਼ਬਦ ਦੇ ਜਿਸ ਰੂਪ ਤੋਂ ਇੱਕ ਤੋਂ ਵੱਧ ਜੀਵਾਂ, ਸਥਾਨਾਂ, ਵਸਤੂਆਂ ਆਦਿ ਦਾ ਗਿਆਨ ਹੋਵੇ, ਉਸਨੂੰ ਪੰਜਾਬੀ ਵਿੱਚ ਬਹੁ ਵਚਨ ਆਖਦੇ ਹਨ, ਜਿਵੇਂ: ਮੁੰਡੇ, ਘੋੜੇ, ਬਸਤੇ, ਮਰਦਾਂ, ਤੀਵੀਆਂ, ਨਹਿਰਾਂ, ਆਦਿ ਸਭ੍ਹ ਬਹੁ ਵਚਨ ਹਨ।

ਇਕ ਵਚਨ ਤੋਂ ਬਹੁ ਵਚਨ ਬਨਾਉਣ ਦੇ ਕੁਝ ਨਿਯਮ ਹਨ ਪਰੰਤੂ ਕਈ ਸ਼ਬਦ ਇਨ੍ਹਾਂ ਨਿਯਮ ਵਿੱਚ ਨਹੀਂ ਆਉਦੇਂ।

ਜਿਨ੍ਹਾਂ ਨਾਵਾਂ ਦੇ ਅਖੀਰ ਵਿੱਚ " ਕੰਨਾ = ਾ " ਹੋਵੇ, ਉਹ " ਕੰਨਾ = ਾ " ਹਟਾ ਕੇ " ਲਾਂ = ੇ " ਲਗਾ ਕੇ ਬਹੁ-ਵਚਨ ਬਣਦੇ ਹਨ, ਜਿਵੇਂ:-

ਇਕ ਵਚਨ ਬਹੁ ਵਚਨ ਇਕ ਵਚਨ ਬਹੁ ਵਚਨ

ਜੋੜਾ ਜੋੜੇ ਮੁੰਡਾ ਮੁੰਡੇ

ਸ਼ੀਸ਼ਾ ਸ਼ੀਸ਼ੇ ਝਗੜਾ ਝਗੜੇ

ਘੋੜਾ ਘੋੜੇ ਰਾਜਾ ਰਾਜੇ

ਤੋਤਾ ਤੋਤੇ ਰਾਖਾ ਰਾਖੇ

ਜੇ ਕਰ ਪੁਲਿੰਗ ਨਾਂਵ ਦੇ ਅੰਤ ਵਿੱਚ 'ਕੰਨਾ = ਾ' ਨਾ ਹੋਵੇ ਤਾਂ ਉਸ ਦੇ ਬਹੁ-ਵਚਨ ਰੂਪ ਵਿੱਚ ਕੋਈ ਤਬਦੀਲੀ ਨਹੀਂ ਹੁੰਦੀ, ਜਿਵੇਂ:-

ਚੋਰ ਚੋਰ ਹਾਥੀ ਹਾਥੀ

ਤੇਲੀ ਤੇਲੀ ਬੋਧੀ ਬੋਧੀ

ਸੱਪ ਸੱਪ ਦਰਜ਼ੀ ਦਰਜ਼ੀ

ਜੇ ਕਰ ਪੁਲਿੰਗ ਜਾਂ ਇਸਤਰੀ ਲਿੰਗ ਨਾਂਵ ਦੇ ਅੰਤ ਵਿੱਚ 'ਮੁਕਤਾ' ਹੋਵੇ ਤਾਂ ਉਸ ਨਾਂਵ ਦੇ ਅਖੀਰ ਵਿੱਚ "ਾਂ = ਕੰਨਾ + ਬਿੰਦੀ " ਲਗਾ ਕੇ ਬਹੁ-ਵਚਨ ਬਣ ਜਾਂਦਾ ਹੈ, ਜਿਵੇਂ:-

ਅੱਖ ਅੱਖਾਂ ਭੈਣ ਭੈਣਾਂ

ਕੱਖ ਕੱਖਾਂ ਵਾਕ ਵਾਕਾਂ

ਮੱਝ ਮੱਝਾਂ ਔਰਤ ਔਰਤਾਂ

ਜੇ ਕਰ ਇਸਤਰੀ ਲਿੰਗ ਨਾਂਵ ਦੇ ਅੰਤ ਵਿੱਚ 'ਕੰਨਾ =ਾ' ਹੋਵੇ ਤਾਂ ਉਸ ਨਾਂਵ ਦੇ ਅਖੀਰ ਵਿੱਚ "ਵਾਂ " ਲਗਾ ਕੇ ਬਹੁ-ਵਚਨ ਬਣ ਜਾਂਦਾ ਹੈ, ਜਿਵੇਂ:-

ਹਵਾ ਹਵਾਵਾਂ ਸਭਾ ਸਭਾਵਾਂ

ਕਥਾ ਕਥਾਵਾਂ ਸੇਵਾ ਸੇਵਾਵਾਂ

ਮਾਤਾ ਮਾਤਾਵਾਂ ਕਵਿਤਾ ਕਵਿਤਾਵਾਂ

ਰਚਨਾ ਰਚਨਾਵਾਂ ਕਿਰਿਆ ਕਿਰਿਆਵਾਂ

ਜੇ ਕਰ ਇਸਤਰੀ ਲਿੰਗ ਨਾਂਵ ਦੇ ਅੰਤ ਵਿੱਚ 'ਬਿਹਾਰੀ =ੀ', 'ਔਂਕੜ= ੁ', 'ਦੁਲੈਂਕੜ = ੂ' ਜਾਂ 'ਹੋੜਾ= ੋ ' ਹੋਵੇ ਤਾਂ ਉਸ ਨਾਂਵ ਦੇ ਅਖੀਰ ਵਿੱਚ "ਆਂ " ਲਗਾ ਕੇ ਬਹੁ-ਵਚਨ ਬਣ ਜਾਂਦਾ ਹੈ, ਜਿਵੇਂ:-

ਕੋਠੀ ਕੋਠੀਆਂ ਕਾਪੀ ਕਾਪੀਆਂ

ਸਹੇਲੀ ਸਹੇਲੀਆਂ ਸਹੁੰ ਸਹੁੰਆਂ

ਨੂੰਹ ਨੂੰਆਂ ਵਸਤੂ ਵਸਤੂਆਂ

ਲੂ ਲੂਆਂ ਕਨਸੋ ਕਨਸੋਆਂ

ਕਈ ਪੁਲਿੰਗ ਅਤੇ ਇਸਤਰੀ ਲਿੰਗ ਨਾਂਵ ਊਪਰਲੇ ਨਿਯਮਾਂ ਵਿੱਚ ਨਹੀਂ ਆਉਦੇਂ, ਜਿਵੇਂ:-

ਜੀਉ ਜੀਅ ਭਉ ਭੈ

ਪਾਉ ਪਾਵ

ਇਕੁ = ਪੁਲਿੰਗ, ਇਕ-ਵਚਨ ਇਕਿ = ਬਹੁ-ਵਚਨ ਇਕ=ਇਸਤਰੀ ਲਿੰਗ, ਇਕ-ਵਚਨ ਇਕਿ = ਬਹੁ-ਵਚਨ

ਲੋਕ, ਸਹੁਰੇ, ਨਾਨਕੇ, ਦਾਦਕੇ, ਮਾਪੇ, ਪੇਕੇ, ਭੂਆ, ਆਦਿ ਅਜਿਹੇ ਸ਼ਬਦ ਹਨ ਜੋ ਬਹੁ-ਵਚਨ ਰੂਪ ਵਿੱਚ ਹੀ ਹਨ।

ਅਭਿਆਸ

ਵਚਨ ਤੋਂ ਕੀ ਭਾਵ ਹੈ ? ਵਚਨ ਦੇ ਭੇਦ ਦੱਸੋ।

ਇਕ ਵਚਨ ਤੋਂ ਬਹੁ ਵਚਨ ਬਨਾਉਣ ਦੇ ਕੁਝ ਨਿਯਮ ਉਦਾਹਰਨਾਂ ਸਹਿਤ ਦੱਸੋ।

ਰੇਤ ਦਾ ਬਹੁ ਵਚਨ ਦੱਸੋ।

ਕਵਿਤਾ ਦਾ ਬਹੁ ਵਚਨ ਦੱਸੋ।

ਰਚਨਾ ਦਾ ਬਹੁ ਵਚਨ ਦੱਸੋ।

ਮੀਂਹ ਦਾ ਬਹੁ ਵਚਨ ਦੱਸੋ।

ਬਾਰਸ਼ ਦਾ ਬਹੁ ਵਚਨ ਦੱਸੋ।

ਵਰਖਾ ਦਾ ਬਹੁ ਵਚਨ ਦੱਸੋ।

ਹੇਠ ਲਿਖਿਆਂ ਦੇ ਵਚਨ ਬਦਲ ਕੇ ਮੁੜ ਲਿਖੋ ?

ਮੁੰਡੇ ਪਾਣੀ ਦੇ ਮਟਕੇ ਭਰ ਕੇ ਘਰ ਲੈ ਜਾ ਰਹੇ ਹਨ।

ਹਿਰਨੀ ਛਾਲਾਂ ਮਾਰਦੀ ਸਾਡੇ ਵਿਹੜੇ ਵਿਚੋਂ ਦੌੜ ਗਈ।

ਮੇਰੇ ਮਿੱਤਰ ਕੋਲ ਬਕਰੀ ਹੈ।

ਸਵੇਰੇ ਹੀ ਬੱਸਾਂ ਚਲ ਪਈਆਂ ।

ਉਸਦਾ ਸਾਥੀ ਕਦੇ ਗ਼ਲਤੀ ਨਹੀਂ ਕਰਦਾ ।

ਕਿਸਾਨ ਹੱਲ ਚਲਾ ਰਿਹਾ ਹੈ।

ਸਵੇਰ ਤੋਂ ਠੰਡੀ ਹਵਾ ਚੱਲ ਰਹੀ ਹੈ।

Explanation:

Hope it helps you...

Answered by AnureetMander
1

Answer:

ੀਗਜਹਕਜਚ

Explanation:

੨੬੮ਪਿਬਦਲੁਾ੬੦੯ਬਵਸਜਪਵ

੪8ਤਰ

ੂਗਜੂ ਪਪ ਜੋ

ੀਦਕਬ੯

ੂਗਡਰਵ

ੂਦਤਕਨਲਚ

ੀਦਜਪਲਤਤਨਪਤਗਪਕਚ

ਬਗ

Similar questions