History, asked by gilldiljeet661, 9 months ago

ਯੂਨਾਨੀਆਂ ਨੇ ਪੰਜਾਬ ਨੂੰ ਕੀ‌ ਨਾ ਦਿੱਤਾ​

Answers

Answered by XxJAHANGIRxX
4

Answer:

ਪੰਜਾਬ ਉੱਤਰ-ਪੱਛਮੀ ਭਾਰਤ ਦਾ ਇੱਕ ਰਾਜ ਹੈ, ਜੋ ਵੱਡੇ ਪੰਜਾਬ ਖੇਤ‍ਰ ਦਾ ਇਕ ਭਾਗ ਹੈ। ਇਸਦਾ ਦੂਸਰਾ ਭਾਗ ਪਾਕਿਸਤਾਨ ਵਿੱਚ ਹੈ। ਇਸਦੀ ਸਰਹੱਦ ਉੱਤਰ ਵਿੱਚ ਕੇਂਦਰ ਸ਼ਾਸਤ ਪ੍ਰਦੇਸ਼ ਜੰਮੂ ਅਤੇ ਕਸ਼ਮੀਰ, ਉੱਤਰ-ਪੂਰਬ ਵਿੱਚ ਹਿਮਾਚਲ ਪ੍ਰਦੇਸ਼, ਦੱਖਣ-ਪੂਰਬ ਵਿੱਚ ਹਰਿਆਣੇ, ਦੱਖਣ-ਪੱਛਮ ਵਿੱਚ ਰਾਜਸਥਾਨ ਅਤੇ ਪੱਛਮ ਵਿੱਚ ਪਾਕਿਸਤਾਨੀ ਪੰਜਾਬ ਨਾਲ ਲੱਗਦੀ ਹੈ। ਇਸਦੇ ਮੁੱਖ ਸ਼ਹਿਰ ਅੰਮ੍ਰਿਤਸਰ, ਲੁਧਿਆਣਾ, ਜਲੰਧਰ, ਬਠਿੰਡਾ, ਫ਼ਿਰੋਜ਼ਪੁਰ, ਸੰਗਰੂਰ, ਮੋਹਾਲੀ ਅਤੇ ਪਟਿਆਲਾ ਹਨ ਅਤੇ ਰਾਜਧਾਨੀ ਚੰਡੀਗੜ੍ਹ ਹੈ।

Punjab Montage India.PNG

1947 ਦੀ ਭਾਰਤ-ਵੰਡ ਤੋਂ ਬਾਅਦ ਬਰਤਾਨਵੀ ਭਾਰਤ ਦੇ ਪੰਜਾਬ" ਸੂਬੇ ਨੂੰ ਭਾਰਤ ਅਤੇ ਪਾਕਿਸਤਾਨ ਦਰਮਿਆਨ ਵੰਡ ਦਿੱਤਾ ਗਿਆ ਸੀ। 1966 ਵਿੱਚ ਭਾਰਤੀ ਪੰਜਾਬ ਦੀ ਮੁੜ ਵੰਡ ਹੋਈ ਅਤੇ ਨਤੀਜੇ ਵਜੋਂ ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਹੋਂਦ ਵਿੱਚ ਆਏ ਅਤੇ ਪੰਜਾਬ ਦਾ ਮੌਜੂਦਾ ਰਾਜ ਬਣਿਆ। ਇਹ ਭਾਰਤ ਦਾ ਇਕੱਲਾ ਸੂਬਾ ਹੈ ਜਿੱਥੇ ਸਿੱਖ ਬਹੁਮਤ ਵਿੱਚ ਹਨ।

ਯੂਨਾਨੀ ਲੋਕ ਪੰਜਾਬ ਨੂੰ ਪੈਂਟਾਪੋਟਾਮੀਆ ਨਾਂ ਨਾਲ ਜਾਣਦੇ ਸਨ ਜੋ ਕਿ ਪੰਜ ਇਕੱਠੇ ਹੁੰਦੇ ਦਰਿਆਵਾਂ ਦਾ ਅੰਦਰੂਨੀ ਡੈਲਟਾ ਹੈ। ਪਾਰਸੀਆਂ ਦੇ ਪਵਿੱਤਰ ਗ੍ਰੰਥ ਅਵੈਸਟਾ ਵਿੱਚ ਪੰਜਾਬ ਖੇਤਰ ਨੂੰ ਪੁਰਾਤਨ ਹਪਤਾ ਹੇਂਦੂ ਜਾਂ ਸਪਤ-ਸਿੰਧੂ (ਸੱਤ ਦਰਿਆਵਾਂ ਦੀ ਧਰਤੀ) ਨਾਲ ਜੋੜਿਆ ਜਾਂਦਾ ਹੈ। ਬਰਤਾਨਵੀ ਲੋਕ ਇਸ ਨੂੰ "ਸਾਡਾ ਪਰੱਸ਼ੀਆ" ਕਹਿ ਕੇ ਬੁਲਾਉਂਦੇ ਸਨ। ਇਤਿਹਾਸਕ ਤੌਰ ਤੇ ਪੰਜਾਬ ਯੂਨਾਨੀਆਂ, ਮੱਧ ਏਸ਼ੀਆਈਆਂ, ਅਫ਼ਗਾਨੀਆਂ ਅਤੇ ਇਰਾਨੀਆਂ ਲਈ ਭਾਰਤੀ ਉਪ-ਮਹਾਂਦੀਪ ਦਾ ਪ੍ਰਵੇਸ਼-ਦੁਆਰ ਰਿਹਾ ਹੈ।

ਖੇਤੀਬਾੜੀ ਪੰਜਾਬ ਦਾ ਸਭ ਤੋਂ ਵੱਡਾ ਉਦਯੋਗ ਹੈ। ਇਹ ਭਾਰਤ ਦਾ ਸਭ ਤੋਂ ਵੱਡਾ ਕਣਕ ਉਤਪਾਦਕ ਹੈ। ਕਣਕ ਦੀ ਸਭ ਤੋਂ ਵੱਧ ਪੈਦਾਵਾਰ ਫ਼ਤਿਹਗੜ੍ਹ ਸਾਹਿਬ ਜਿਲ੍ਹੇ ਵਿਚ ਹੁੰਦੀ ਹੈ। ਪੰਜਾਬ ਵਿਚ ਏਸ਼ਿਆ ਦੀ ਸਭ ਤੋਂ ਵੱਡੀ ਅਨਾਜ ਮੰਡੀ ਖੰਨਾ ਵਿਚ ਹੈ। ਪੰਜਾਬ ਵਿਚ ਹੋਰ ਵੀ ਪ੍ਰਮੁੱਖ ਉਦਯੋਗ ਹਨ: ਵਿਗਿਆਨਕ ਸਾਜ਼ਾਂ, ਖੇਤੀਬਾੜੀ, ਖੇਡ ਅਤੇ ਬਿਜਲੀ ਸੰਬੰਧੀ ਮਾਲ, ਸਿਲਾਈ ਮਸ਼ੀਨਾਂ, ਮਸ਼ੀਨ ਸੰਦਾਂ, ਸਟਾਰਚ, ਸਾਈਕਲਾਂ, ਖਾਦਾਂ ਆਦਿ ਦਾ ਨਿਰਮਾਣ, ਵਿੱਤੀ ਰੁਜ਼ਗਾਰ, ਸੈਰ-ਸਪਾਟਾ ਅਤੇ ਦਿਉਦਾਰ ਦੇ ਤੇਲ ਅਤੇ ਖੰਡ ਦਾ ਉਤਪਾਦਨ। ਪੰਜਾਬ ਵਿੱਚ ਭਾਰਤ ਵਿੱਚੋਂ ਸਭ ਤੋਂ ਵੱਧ ਇਸਪਾਤ ਦੇ ਰਿੜ੍ਹਵੀਆਂ ਮਿੱਲਾਂ ਦੇ ਕਾਰਖਾਨੇ ਹਨ ਜੋ ਕਿ ਫ਼ਤਹਿਗੜ੍ਹ ਸਾਹਿਬ ਜਿਲੇ ਦੀ ਇਸਪਾਤ ਨਗਰੀ ਮੰਡੀ ਗੋਬਿੰਦਗੜ੍ਹ ਵਿਖੇ ਹਨ। ਇਸਨੂੰ ਸਟੀਲ ਦਾ ਘਰ ਵੀ ਕਿਹਾ ਜਾਂਦਾ ਹੈ।

Explanation:

Answered by gs7729590
11

Answer:

ਪੇਟਾਪੋਟਾਮੀਅਾ..................

Similar questions