ਮੁਟਿਆਰਾਂ ਗਿੱਧਾ ਕਿਵੇਂ ਪਾਉਂਦੀਆਂ ਹਨ ?
Answers
Answered by
7
Answer:
ਅਸਲ ਵਿੱਚ ਗਿੱਧਾ ਤਾੜੀ ਨਾਚ ਹੈ। ਨੱਚਣ ਵਾਲੀਆਂ ਅਤੇ ਘੇਰੇ ਵਿੱਚ ਖੜੋਤੀਆਂ ਹੋਰ ਮੁਟਿਆਰਾਂ (ਇਸਤਰੀਆਂ) ਤਾੜੀ ਮਾਰਦੀਆਂ ਹਨ। ਤਾੜੀ ਦਾ ਵਹਾਉ ਲੋਕ-ਗੀਤਾਂ ਦੇ ਮੁੱਖ ਰੂਪਾਂ--ਬੋਲੀਆਂ, (ਛੋਟੀਆਂ ਅਤੇ ਵੱਡੀਆਂ) ਅਤੇ ਟੱਪਿਆਂ ਦੇ ਨਾਲ ਨਾਲ ਚਲਦਾ ਹੈ। ਇਹਨਾਂ ਟੱਪਿਆਂ ਅਤੇ ਬੋਲੀਆਂ ਵਿੱਚ ਉੱਚਾਰੇ ਗਏ ਭਾਵਾਂ ਨੂੰ ਨਾਚ-ਮੁਦਰਾਵਾਂ ਰਾਹੀਂ ਪੇਸ਼ ਕੀਤਾ ਜਾਂਦਾ ਹੈ। ਗਿੱਧੇ ਦੀ ਤਾਲੀ ਜਾਂ ਤਾੜੀ ਅਤੇ ਬੋਲੀ (ਗਿੱਧਾ) ਜਾਂ ਟੱਪੇ ਦੇ ਬੋਲ ਵਿੱਚ ਰਸ ਅਤੇ ਇਕਸੁਰਤਾ ਕਾਇਮ ਰੱਖਣ ਲਈ "ਬੱਲੇ-ਬੱਲੇ ਬਈ, ਸ਼ਾਵਾ-ਸ਼ਾਵਾ" ਆਦਿ ਸ਼ਬਦਾਂ ਨੂੰ ਲਮਕਾਵੀਂ ਸੁਰ ਵਿੱਚ ਜੋੜ ਲਿਆ ਜਾਂਦਾ ਹੈ। ਗਿੱਧਾ ਇੱਕਧੁਨ ਨੂੰ ਪਰਤੀਤ ਕਰਦਾ ਹੈ। ਜਦ ਗਿੱਧੇ ਦੇ ਟੱਪੇ ਜਾਂ ਬੋਲ ਕੰਨ ਵਿੱਚ ਪੈਂਦੇ ਹਨ ਤਾਂ ਇੱਕ ਹੁਲਾਰਾ ਜਾ ਪੈ ਜਾਂਦਾ ਹੈ। ਗਿੱਧਾ ਆਮ ਤੌਰ 'ਤੇ ਵਿਆਹਾਂ, ਸਕੂਲ ਕਾਲਜ ਪ੍ਰੋਗਰਾਮਾਂ ਜਾਂ ਫਿਰ ਕਿਸੇ ਵੀ ਖੁਸ਼ੀ ਦੇ ਮੌਕੇ ਤੇ ਪਾਇਆ ਜਾਂਦਾ ਹੈ |
Similar questions