ਮਨੁੱਖ ਅਤੇ ਵਿਗਿਆਨ ਲੇਖ
Answers
Follow nd mark it as a brainlist ..
ਮਨੁੱਖ ਅਤੇ ਵਿਗਿਆਨ
ਕੁਲਦੀਪ ਜਦੋਂ ਮਨੁੱਖ (ਇੱਕ ਜੰਗਲੀ-ਜਾਨਵਰ) ਨੇ ਆਪਣੇ ਅਗਲੇ ਪੈਰਾਂ ਨਾਲ ਕਿਰਤ ਕਰਨੀ ਸ਼ੁਰੂ ਕੀਤੀ ਤਾਂ ਇਹੀ ਪੈਰ ਉਸ ਦੇ ਹੱਥਾਂ ਦੇ ਰੂਪ ਵਿੱਚ ਵਿਕਸਤ ਹੋਣੇ ਸ਼ੁਰੂ ਹੋ ਗਏ। ਕਿਰਤ ਨੇ ਇਸ ਨੂੰ ਪਸ਼ੂ ਜਗਤ ਤੋਂ ਵੱਖ ਕਰਦਿਆਂ ਮਨੁੱਖੀ ਚੇਤਨਾ ਦਾ ਵਿਕਾਸ ਕੀਤਾ। ਇਹ ਅੱਗ ਅਤੇ ਪਹੀਏ ਦੀ ਖੋਜ ਕਰਦਾ ਹੋਇਆ ਮੱੁਢਲੇ ਕਬੀਲਾਈ ਦੌਰ ਤਕ ਪਹੁੰਚ ਗਿਆ ਪਰ ਹਾਲੇ ਤਕ ਇਹ ਕੁਦਰਤੀ ਸ਼ਕਤੀਆਂ ਦਾ ਗੁਲਾਮ ਸੀ। ਇਹ ਉਨ੍ਹਾਂ ਤੋਂ ਭੈਅ ਖਾਂਦਾ ਤੇ ਉਨ੍ਹਾਂ ਦੀ ਪੂਜਾ ਕਰਦਾ ਸੀ। ਹੌਲੀ-ਹੌਲੀ ਕਬੀਲਾਈ ਦੌਰ ਇਸ ਦੇ ਅੰਦਰੂਨੀ ਕਾਰਨਾਂ ਕਰਕੇ ਗੁਲਾਮਦਾਰੀ ਯੁੱਗ ਵਿੱਚ ਬਦਲ ਗਿਆ, ਜਿੱਥੇ ਗੁਲਾਮ-ਮਾਲਕ ਦੇ ਰਿਸ਼ਤੇ ਵਿੱਚ ਸੰਤੁਲਨ ਬਣਾਉਣ ਲਈ ਜਾਣੇ-ਅਣਜਾਣੇ ਧਰਮ ਪੈਦਾ ਹੋਇਆ। ਕਲਾ ਅਤੇ ਸਾਹਿਤ ਵੀ ਇਸੇ ਦੌਰ ਵਿੱਚ ਪੈਦਾ ਹੋਏ। ਮਨੁੱਖ ਕੁਦਰਤੀ ਸ਼ਕਤੀਆਂ ਉੱਪਰ ਕਾਬੂ ਪਾਉਣ ਲਈ ਸੰਘਰਸ਼ੀਲ ਰਿਹਾ। ਵਿਕਾਸ ਦੀ ਪ੍ਰਕਿਰਿਆ ਜਾਰੀ ਰਹੀ ਅਤੇ ਗੁਲਾਮਦਾਰੀ ਦੀ ਕੁੱਖ ਵਿੱਚੋਂ ਜਗੀਰਦਾਰੀ ਨਿਜ਼ਾਮ ਪੈਦਾ ਹੋਇਆ। ਹੁਣ ਰਿਸ਼ਤਾ ਗੁਲਾਮ-ਮਾਲਕ ਦਾ ਨਾ ਹੋ ਕੇ ਕਿਸਾਨ-ਜਗੀਰਦਾਰ ਦੇ ਨਵੇਂ ਸਬੰਧਾਂ ਵਿੱਚ ਬਦਲ ਗਿਆ। ਇੱਥੇ ਵੀ ਯਥਾਸਥਿਤੀ ਬਣਾ ਕੇ ਰੱਖਣ ਲਈ ਧਰਮ ਮੌਜੂਦ ਰਿਹਾ। ਇਸ ਸਮੇਂ ਖੇਤੀ-ਸੰਦਾਂ ਨੇ ਵਿਕਾਸ ਕੀਤਾ। ਦੁਨੀਆਂ ਦੇ ਨਕਸ਼ੇ 'ਤੇ ਨਵੇਂ ਸ਼ਹਿਰ ਉਭਰੇ। ਉਦਯੋਗ ਸਥਾਪਤ ਹੋਏ ਤੇ ਇਨ੍ਹਾਂ ਵਿੱਚ ਕਿਰਤ ਦੀ ਮੰਗ ਨੇ ਕਿਸਾਨ-ਜਗੀਰਦਾਰੀ ਦੇ ਸਬੰਧਾਂ ਨੂੰ ਖ਼ਤਮ ਕਰਕੇ ਉਜ਼ਰਤੀ ਮਜ਼ਦੂਰ ਅਤੇ ਪੂੰਜੀਪਤੀ ਦੇ ਨਵੇਂ ਰਿਸ਼ਤੇ ਨੂੰ ਜਨਮ ਦਿੱਤਾ ਜਿਸ ਨੂੰ ਪੂੰਜੀਵਾਦੀ ਪ੍ਰਬੰਧ ਕਿਹਾ ਜਾਂਦਾ ਹੈ। ਇਸ ਪ੍ਰਬੰਧ ਵਿੱਚ ਵਿਗਿਆਨ ਨੇ ਸਿਖਰਾਂ ਨੂੰ ਛੋਹਿਆ। ਹਰ ਪਾਸੇ ਵਿਗਿਆਨ ਦੇ ਜਲਵੇ ਨਜ਼ਰ ਆਉਣ ਲੱਗੇ। ਲੋਕਾਂ ਦੀ ਸੋਚ ਵਿਗਿਆਨਕ ਹੋਣ ਲੱਗੀ। ਜਿਹੜਾ ਧਰਮ ਹਮੇਸ਼ਾ ਵਿਗਿਆਨਕਾਂ ਦੀ ਬਲੀ ਲੈਂਦਾ ਰਿਹਾ, ਜਿਉਂਦਾ ਰਹਿਣ ਲਈ ਉਸ ਨੂੰ ਵੀ ਵਿਗਿਆਨ ਦੀ ਮੋਹਰ ਦੀ ਜ਼ਰੂਰਤ ਪਈ। ਧਾਰਮਿਕ ਲੋਕਾਂ ਨੇ ਆਪਣੇ ਅੰਧਵਿਸ਼ਵਾਸ ਦੀ ਖੁਰਾਕ ਵਿਗਿਆਨ ਦੇ ਕੈਪਸੂਲ ਵਿੱਚ ਪਾ ਕੇ ਦੇਣੀ ਸ਼ੁਰੂ ਕਰ ਦਿੱਤੀ। ਜਦ ਵੀ ਵਿਗਿਆਨ ਕੋਈ ਨਵਾਂ ਕਰਿਸ਼ਮਾ ਕਰਦਾ ਹੈ ਤਾਂ ਸਾਰੇ ਧਰਮ ਆਪਣੇ ਗਰੰਥਾਂ 'ਚੋਂ ਤੁਕਾਂ ਲੱਭ ਕੇ ਵਿਗਿਆਨ ਨੂੰ ਬੌਣਾ ਦਿਖਾਉਣ ਦੀਆਂ ਕੋਸ਼ਿਸ਼ਾਂ ਕਰਦੇ ਹਨ। ਜਿੱਥੇ ਧਾਰਮਿਕ ਲੋਕ ਧਰਮ ਨੂੰ ਵਿਗਿਆਨ ਦੱਸਦੇ ਹਨ, ਉੱਥੇ ਵਿਗਿਆਨ ਵਾਂਗੂ ਖੱੁਲ੍ਹੀ ਬਹਿਸ ਤੋਂ ਵੀ ਡਰਦੇ ਹਨ। ਇਹ ਵੀ ਸੱਚ ਹੈ ਕਿ ਇਨ੍ਹਾਂ ਗ੍ਰੰਥਾਂ ਨੂੰ ਪੜ੍ਹਨ ਵਾਲੇ ਕਦੇ ਵਿਗਿਆਨਕ ਨਹੀਂ ਬਣੇ ਅਤੇ ਜਿੰਨੇ ਵਿਗਿਆਨਕ ਹੋਏ, ਉਨ੍ਹਾਂ ਦੀ ਇਨ੍ਹਾਂ ਗ੍ਰੰਥਾਂ ਨੇ ਕੋਈ ਮਦਦ ਨਹੀਂ ਕੀਤੀ। ਖ਼ੈਰ, ਕਬੀਲਾਈ ਦੌਰ, ਗੁਲਾਮਦਾਰੀ ਅਤੇ ਜਗੀਰਦਾਰੀ ਦੀ ਤਰ੍ਹਾਂ ਪੂੰਜੀਵਾਦ ਵੀ ਹਮੇਸ਼ਾ ਨਹੀਂ ਰਹੇਗਾ ਅਤੇ ਇਸ ਦੇ ਸਿਖ਼ਰ ਤਕ ਪਹੁੰਚਦਿਆਂ ਮਨੁੱਖ ਕੁਦਰਤੀ ਸ਼ਕਤੀਆਂ ਨੂੰ ਚੰਗੀ ਤਰ੍ਹਾਂ ਪਛਾਣ ਕੇ ਉਨ੍ਹਾਂ ਉੱਪਰ ਜਿੱਤ ਪ੍ਰਾਪਤ ਕਰ ਲਵੇਗਾ। ਅਗਲਾ ਪ੍ਰਬੰਧ ਸਮਾਜਵਾਦ ਜਾਂ ਕੋਈ ਵੀ ਹੋਵੇ ਉਸ ਵਿੱਚ ਅੰਧ-ਵਿਸ਼ਵਾਸ ਅਧਾਰਤ ਧਰਮ ਲਈ ਕੋਈ ਜਗ੍ਹਾ ਨਹੀਂ ਹੋਵੇਗੀ। ਧਰਮ ਦੀਆਂ ਕਮਜ਼ੋਰ ਅਤੇ ਵਿਗਿਆਨ ਦੀਆਂ ਮਜਬੂਤ ਹੁੰਦੀਆਂ ਕੜੀਆਂ ਵੀ ਇਸ ਗੱਲ ਦੀ ਗਵਾਹੀ ਭਰਦੀਆਂ ਹਨ ਕਿ ਵਿਗਿਆਨ ਹਮੇਸ਼ਾ ਅੰਧ-ਵਿਸ਼ਵਾਸ 'ਤੇ ਅਧਾਰਤ ਧਰਮ ਨੂੰ ਮਾਤ ਦਿੰਦਾ ਆਇਆ ਹੈ। *