India Languages, asked by kaavya14, 9 months ago

ਕੁਰਾਨ ਸ਼ਰੀਫ਼ ਕਿਸ ਨੇ, ਕਿਹੋ ਜਿਹੇ ਅੱਖਰਾਂ ਵਿੱਚ ਲਿਖਿਆ ਸੀ ?

Answers

Answered by vaishnavi6267
0

Explanation:

ਕੁਰਾਨ ਜਾਂ ਕੁਰਾਨ ਸ਼ਰੀਫ਼ ਜੋ ਕਿ ਮੁਸਲਿਮ ਭਾਈਚਾਰੇ ਦਾ ਇੱਕ ਪਵਿੱਤਰ ਧਾਰਮਿਕ ਗ੍ਰੰਥ ਹੈ ਅਤੇ ਮੂਲ ਰੂਪ ਵਿੱਚ ਅਰਬੀ ਲਿਪੀ ਵਿੱਚ ਲਿਖਿਆ ਹੋਇਆ ਹੈ, ਦਾ ਗੁਰਮੁਖੀ ਲਿਪੀ ਵਿੱਚ ਕੀਤਾ ਹੋਇਆ ਪੁਰਤਾਨ ਤਰਜ਼ਮਾ ਭਾਰਤ ਦੇ ਪੰਜਾਬ ਰਾਜ ਦੇ ਮੋਗਾ ਜਿਲੇ ਦੇ ਲੰਡੇ ਪਿੰਡ ਦੇ ਸ੍ਰੀ ਨੂਰ ਮੁਹੰਮਦ ਕੋਲ ਉਪਲਬਧ ਹੈ |ਇਹ ਗ੍ਰੰਥ ਜੋ 1911 ਵਿੱਚ ਪ੍ਰਕਾਸ਼ਤ ਹੋਇਆ ਸੀ ਕੁਰਾਨ ਦਾ ਪੰਜਾਬੀ ਭਾਸ਼ਾ ਦੀ ਗੁਰਮੁਖੀ ਲਿਪੀ ਵਿੱਚ ਉਪਲਬਧ ਸਭ ਤੋਂ ਪੁਰਾਤਨ ਮੰਨਿਆ ਜਾਂਦਾ ਹੈ | ਇਸ ਗ੍ਰੰਥ ਦੀ ਵਿਲੱਖਣਤਾ ਇਹ ਹੈ ਕਿ ਇਹ ਪੰਜਾਬੀਆਂ ਦੀ ਸਾਂਝੀਵਾਲਤਾ ਅਤੇ ਵੱਖ ਵੱਖ ਧਾਰਮਿਕ ਭਾਈਚਾਰਿਆਂ ਦੀ ਸਹਿ-ਹੋਂਦ ਨੂੰ ਪ੍ਰਗਟਾਉਣ ਵਾਲਾ ਹੈ ਕਿਓਂਕਿ ਇਸ ਨੂੰ ਤਰਜ਼ਮਾ ਕਰਕੇ ਪ੍ਰਕਾਸ਼ਤ ਕਰਵਾਉਣ ਵਿੱਚ ਹਿੰਦੂ, ਅਤੇ ਸਿੱਖ ਧਰਮਾਂ ਨਾਲ ਸਬੰਧਤ ਪੰਜਾਬੀਆਂ ਨੇ ਵੱਡਾ ਯੋਗਦਾਨ ਪਾਇਆ ਸੀ |ਇਸ ਦਾ ਤਰਜ਼ਮਾ ਸਿੱਖਾਂ ਦੇ ਨਿਰਮਲਾ ਮਤ ਨਾਲ ਸਬੰਧਤ ਸੰਤ ਵੈਦਿਆ ਗੁਰਦਿੱਤ ਸਿੰਘ ਅਲਮਹਰੀ ਨੇ ਕੀਤਾ ਸੀ ਅਤੇ ਦੋ ਹਿੰਦੂਆਂ ਭਗਤ ਬੁੱਢਾ ਮੱਲ ਆੜ੍ਹਤਲੀ ਅਤੇ ਵੈਦਿਆ ਭਗਤ ਗੁਰਾਂਦਿੱਤਾ ਮੱਲ ਅਤੇ ਇੱਕ ਸਿੱਖ ਸ.ਮੇਲਾ ਸਿੰਘ ਅਤਾਰ ਨੇ ਇਸ ਲਈ ਮਾਲੀ ਮਦਦ ਜੁਟਾਈ ਸੀ ਅਤੇ ਅੰਮ੍ਰਿਤਸਰ ਦੇ ਇੱਕ ਸਿੱਖ ਪ੍ਰਕਾਸ਼ਕ ਨੇ ਇਸ ਨੂੰ ਪ੍ਰਿੰਟ ਕਰਵਾਇਆ ਸੀ |ਇਹ ਪਹਿਲੀ ਵਾਰ 1911 ਵਿੱਚ ਛਪਿਆ ਸੀ ਜਦ ਇਸਦੀਆਂ 1000 ਕਾਪੀਆਂ ਛਾਪੀਆਂ ਗਈਆਂ ਸਨ ਅਤੇ ਇਸਦੀ ਕੀਮਤ 2.25 ਰੁਪਏ ਰੱਖੀ ਗਈ ਸੀ| ਕੁਰਾਨ ਦਾ ਇਹ ਗ੍ਰੰਥ ਇਸ ਸਮੇਂ ਮੋਗਾ ਦੇ ਪਿੰਡ ਲੰਡੇ ਦੇ ਸ੍ਰੀ ਨੂਰ ਮੁਹੰਮਦ ਕੋਲ ਹੈ |

hope the answer is as expected.....

mark me as a brainliest...

and follow me guys..

Similar questions