ਕਾਰਕ ਕਿਨੀ ਪ੍ਰਕਾਰ ਦੇ ਹੰਦੇ ਹਨ
Answers
ਕਾਰਕ ਅੱਠ ਪ੍ਰਕਾਰ ਦੇ ਹੁੰਦੇ ਹਨ:
ਕਰਤਾ ਕਾਰਕ (Nominative Case)
ਕਰਮ ਕਾਰਕ (Objective Case)
ਕਰਨ ਕਾਰਕ (Instrumental Case)
ਸੰਪ੍ਰਦਾਨ ਕਾਰਕ (Dative Case)
ਅਪਾਦਾਨ ਕਾਰਕ (Ablative Case)
ਸੰਬੰਧ ਕਾਰਕ (Possessive Case)
ਅਧਿਕਰਣ ਕਾਰਕ (Locative Case)
ਸੰਬੋਧਨ ਕਾਰਕ (Vocative Case)
1. ਕਰਤਾ ਕਾਰਕ: ਜਿਹੜਾ ਨਾਂਵ ਜਾਂ ਪੜਨਾਂਵ ਕਿਸੇ ਕਿਰਿਆ ਨੂੰ ਕਰਨ ਵਾਲਾ ਹੋਵੇ, ਉਸ ਨੂੰ ਕਰਤਾ ਕਾਰਕ ਦਾ ਨਾਂਵ ਜਾਂ ਪੜਨਾਂਵ ਮੰਨਿਆ ਜਾਂਦਾ ਹੈ। ਜਾਂ ਇਹ ਵੀ ਕਹਿ ਸਕਦੇ ਹਾਂ ਕਿ ਇਹ ਨਾਂਵ ਜਾਂ ਪੜਨਾਂਵ ਕਰਤਾ ਕਾਰਕ ਵਿੱਚ ਹੈ।
ਉਦਾਹਰਨਾਂ: 1. ਸੋਹਣ ਸਿੰਘ ਰੋਟੀ ਖਾਂਦਾ ਹੈ। 2. ਉਹ ਕੁੜੀ ਪੜ੍ਹਦੀ ਹੈ। 3. ਸੋਹਣ ਸਿੰਘ ਨੇ ਰੋਟੀ ਖਾਧੀ ਹੈ।
2. ਕਰਮ ਕਾਰਕ:- ਜਿਸ ਨਾਂਵ ਜਾਂ ਪੜਨਾਂਵ ਉਤੇ ਕਿਰਿਆ ਦਾ ਕੰਮ ਹੋਵੇ ਜਾਂ ਇਹ ਕਹਿ ਲਵੋ ਕਿ ਜਿਸ ਨਾਂਵ ਜਾਂ ਪੜਨਾਂਵ ਉਤੇ ਕਿਰਿਆ ਦਾ ਪ੍ਰਭਾਵ ਪਵੇ, ਉਸ ਨਾਂਵ ਜਾਂ ਪੜਨਾਂਵ ਦਾ 'ਕਾਰਕ ' ਕਰਮ ਮੰਨਿਆ ਜਾਂਦਾ ਹੈ । ਉਸ ਨਾਂਵ ਜਾਂ ਪੜਨਾਂਵ ਨੂੰ ਕਰਮ ਕਾਰਕ ਆਖਦੇ ਹਨ।
ਉਦਾਹਰਨਾਂ: 1. ਵਿਦਿਆਰਥੀ ਕਿਤਾਬ ਪੜ੍ਹਦਾ ਹੈ। 2. ਮੁੰਡੇ ਹਾਕੀ ਖੇਡਦੇ ਹਨ। 3. ਕੁੜੀਆਂ ਗਿੱਧਾ ਪਾ ਰਹੀਆਂ ਹਨ
3. ਕਰਨ ਕਾਰਕ :- ਜਿਸ ਨਾਂਵ ਜਾਂ ਪੜਨਾਂਵ ਨਾਲ ਕਿਰਿਆ ਦੀ ਕਾਰਵਾਈ ਕੀਤੀ ਜਾਵੇ, ਜਾਂ ਜਿਸ ਨਾਂਵ ਜਾਂ ਪੜਨਾਂਵ ਰਾਹੀਂ ਕਿਰਿਆ ਦੀ ਕਾਰਵਾਈ ਕੀਤੀ ਜਾਵੇ, ਉਸ ਨੂੰ ਕਰਨ ਕਾਰਕ ਦਾ ਨਾਂਵ ਜਾਂ ਪੜਨਾਂਵ ਕਿਹਾ ਜਾਂਦਾ ਹੈ।
ਉਦਾਹਰਨਾਂ:
1. ਸੁਰਿੰਦਰ ਨੇ ਕੰਮਪਿਊਟਰ ਨਾਲ ਤਸਵੀਰ ਨੂੰ ਸਵਾਰਿਆ।
4. ਸੰਪ੍ਰਦਾਨ ਕਾਰਕ :- ਜਿਵੇਂ ਸੰਪ੍ਰਦਾਨ ਸ਼ਬਦ ਦਾ ਅਰਥ ਕਿਸੇ ਨੂੰ ਕੁਝ ਦੇਣਾ ਜਾਂ ਭੇਟ ਕਰਨਾ ਹੁੰਦਾ ਹੈ, ਇਸੇ ਤਰਾਂ, ਜਿਸ ਨਾਂਵ ਜਾਂ ਪੜਨਾਂਵ ਦੇ ਲਈ ਕੋਈ ਕਿਰਿਆ ਕੀਤੀ ਜਾਵੇ, ਉਹ ਨਾਂਵ ਜਾਂ ਪੜਨਾਂਵ ਸੰਪ੍ਰਦਾਨ ਕਾਰਕ ਹੁੰਦਾ ਹੈ।
ਉਦਾਹਰਨਾਂ: 1. ਮਾਸਟਰ ਨੇ ਵਿਦਿਆਰਥੀ ਨੂੰ ਕਿਤਾਬ ਦਿੱਤੀ । 2. ਸੂਰਜ ਜੀਵਾਂ ਨੂੰ ਗਰਮੀ ਦੇਂਦਾ ਹੈ। 3. ਸੰਤੋਖ ਨੇ ਮੈਨੂੰ ਸਾਈਕਲ ਦਿਤਾ।
5. ਅਪਾਦਾਨ ਕਾਰਕ :-
ਅਪਾਦਾਨ ਸ਼ਬਦ ਦਾ ਅਰਥ ਹਟਾਉਣਾ, ਕਢਣਾ , ਵੱਖ ਕਰਨਾ, ਜਾਂ ਦੂਰ ਕਰਨਾ ਹੈ। ਜਿਸ ਵਸਤੂ ਜਾਂ ਵਿਅਕਤੀ ਤੋਂ ਕੁਝ ਵੱਖਰਾ ਜਾਂ ਪਰ੍ਹੇ ਕੀਤਾ ਜਾਵੇ, ਉਸ ਦੇ ਨਾਂਵ ਜਾਂ ਪੜਨਾਂਵ ਦਾ ਕਾਰਕ ਅਪਾਦਾਨ ਹੁੰਦਾ ਹੈ ਜਾਂ ਉਸ ਦੇ ਨਾਂਵ ਜਾਂ ਪੜਨਾਂਵ ਨੂੰ ਅਪਾਦਾਨ ਕਾਰਕ ਵਿੱਚ ਰਖਿਆ ਜਾਂਦਾ ਹੈ।
ਉਦਾਹਰਨਾਂ:
1. ਮੁੰਡੇ ਨੇ ਆਪਣੇ ਡੈਸਕ ਤੋਂ ਕਿਤਾਬ ਲਿਆਂਦੀ ਸੀ।
6. ਸਬੰਧ ਕਾਰਕ :-
ਜਿਸ ਨਾਂਵ ਜਾਂ ਪੜਨਾਂਵ ਦਾ ਕਿਸੇ ਹੋਰ ਨਾਂਵ ਜਾਂ ਪੜਨਾਂਵ ਨਾਲ ਅਧਿਕਾਰ, ਕਬਜ਼ੇ ਜਾਂ ਮਾਲਕੀ ਵਾਲਾ ਸਬੰਧ ਹੋਵੇ, ਉਸ ਨਾਂਵ ਜਾਂ ਪੜਨਾਂਵ ਨੂੰ ਸਬੰਧ ਕਾਰਕ ਗਿਣਿਆ ਜਾਂਦਾ ਹੈ।
ਉਦਾਹਰਨਾਂ: 1. ਪਰੌਜੈੱਕਟਰ ਨਾਲ ਭਾਈ ਤਾਰੂ ਸਿੰਘ ਦੀ ਨਵੀਂ ਬਣੀ ਡਿਜੀਟਲ ਇਤਹਾਸਿਕ ਫਿਲਮ ਦੇਖੀ ਹੈ।
7. ਅਧਿਕਰਨ ਕਾਰਕ :-
ਅਧਿਕਰਨ ਦਾ ਅਰਥ ਅਧਿਕਾਰ ਹੈ। ਜਿਸ ਵਸਤ , ਜਗ੍ਹਾ, ਟਿਕਾਣੇ ਆਦਿ ਉਤੇ , ਨੇੜੇ ਜਾਂ ਆਸਰੇ , ਵਿੱਚ ਕੁਝ ਪਾਇਆ ਜਾਵੇ, ਉਸ ਵਸਤ , ਜਗ੍ਹਾ, ਟਿਕਾਣੇ ਆਦਿ ਦੇ ਨਾਂਵ ਨੂੰ ਅਧਿਕਰਨ ਕਾਰਕ ਦਾ ਨਾਂਵ ਕਿਹਾ ਜਾਂਦਾ ਹੈ।
ਉਦਾਹਰਨਾਂ: 1. ਕੰਪਿਊਟਰ ਮੇਜ਼ ਉਤੇ ਹੈ। 2. ਕੈਮਰਾ ਫ਼ਰਸ਼ ਉਤੇ ਡਿੱਗ ਪਿਆ ਸੀ। 3. ਬੱਚਾ ਕਮਰੇ ਵਿੱਚ ਖੇਡਦਾ ਹੈ। 4. ਕੋਠੇ ਉਤੇ ਚੜ੍ਹੋ। 5. ਸਕੂਲ ਵਿੱਚ ਬੈਠੋ।
8. ਸੰਬੋਧਨ ਕਾਰਕ :-
ਨਾਂਵ ਦੇ ਜਿਸ ਰੂਪ ਰਾਹੀਂ ਕਿਸੇ ਨੂੰ ਬੁਲਾਇਆ ਜਾਵੇ, ਉਸ ਨੂੰ ਸੰਬੋਧਨ ਕਾਰਕ ਕਿਹਾ ਜਾਂਦਾ ਹੈ।
ਉਦਾਹਰਨਾਂ: 1. ਓਇ ਮੁੰਡਿਆ ! ਸੰਭਲ ਕੇ ਚੱਲ