ਕ੍ਰੋਧ ਕਰ ਕੇ ਆਦਮੀ ਪਸ਼ੂ ਸਮਾਨ ਹੋ ਜਾਂਦਾ ਹੈ। ਇਸ ਲਈ ਕ੍ਰੋਧ ਨਾਲ਼ ਭਰੇ ਵਿਅਕਤੀ ਵਿੱਚ ਮਨੁੱਖਤਾ ਦੀ ਆਤਮਾ ਨਹੀਂ ਵਿਖਾਈ ਦਿੰਦੀ। ਹਿੰਸਾ ਨਾਲ਼ ਭਰੀਆਂ ਅੱਖਾਂ ਵੱਲ ਤੱਕੀਏ, ਤਾਂ ਉਸ ਵਿੱਚ ਮਨੁੱਖ ਦੀਆਂ ਅੱਖਾਂ ਨਹੀਂ ਦਿਸਦੀਆਂ। ਇਕਦਮ ਅੱਖਾਂ 'ਚ ਇੱਕ ਪਰਿਵਰਤਨ ਆ ਜਾਂਦਾ ਹੈ, ਅੱਖਾਂ ਬਦਲ ਜਾਂਦੀਆਂ ਹਨ। ਅੰਦਰ ਛੁਪਿਆ ਕੋਈ ਪਸ਼ੂ ਪ੍ਰਗਟ ਹੋ ਜਾਂਦਾ ਹੈ। ਇਸ ਵਾਸਤੇ ਆਦਮੀ ਦੇ ਨਹੁੰ ਹੁਣ ਨਿੱਕੇ ਰਹਿ ਗਏ ਹਨ, ਕਿਉਂਕਿ ਉਨ੍ਹਾਂ ਦੀ ਹੁਣ ਬਹੁਤੀ ਲੋੜ ਨਹੀਂ ਰਹਿ ਗਈ। ਜੰਗਲੀ ਜਾਨਵਰਾਂ ਕੋਲ ਐਸੇ ਨਹੁੰ ਹਨ, ਜੋ ਤੁਹਾਡੀ ਹੱਡੀ ਤੱਕ ਦਾ ਮਾਸ ਲਾਹ ਲੈਣ। ਹਜ਼ਾਰਾਂ ਵਰ੍ਹਿਆਂ ਤੋਂ ਆਦਮੀ ਨੂੰ ਹੁਣ ਕਿਸੇ ਦੀ ਹੱਡੀ ਤੋਂ ਮਾਸ ਖੋਹ ਕੇ ਲਾਹੁਣ ਦੀ ਲੋੜ ਨਹੀਂ ਰਹੀ, ਇਸ ਲਈ ਨਹੁੰ ਛੋਟੇ ਹੋ ਗਏ ਹਨ। ਫਿਰ ਆਦਮੀ ਨੂੰ ਛੁਰੀਆਂ, ਭਾਲੇ, ਬਰਛੀਆਂ ਬਣਾਉਣੀਆਂ ਪਈਆਂ, ਜਿਨ੍ਹਾਂ ਨੇ ਨਹੁੰਆਂ ਦੀ ਥਾਂ ਮੱਲ ਲਈ। ਦੰਦ ਹੁਣ ਉਸ ਤਰ੍ਹਾਂ ਦੇ ਨਹੀਂ ਰਹੇ ਕਿ ਉਹ ਕਿਸੇ ਦੇ ਮਾਸ ਨੂੰ ਵੱਢ ਕੇ ਲਾਹ ਲੈਣ। ਸੋ, ਹਥਿਆਰ, ਔਜ਼ਾਰ ਬਣਾਏ, ਗੋਲ਼ੀਆਂ ਬਣਾ ਲਈਆਂ, ਜੋ ਆਦਮੀ ਦੀ ਛਾਤੀ ਅੰਦਰ ਖੁੱਭ ਜਾਣ। ਆਦਮੀ ਨੇ ਜਿੰਨੇ ਵੀ ਅਸਤਰਾਂ-ਸ਼ਸਤਰਾਂ ਦੀ ਖੋਜ ਕੀਤੀ ਹੈ, ਉਹ ਆਪਣੀ ਪਸ਼ੂਤਾ ਦੀ ਥਾਂ ਪੂਰਨ ਲਈ ਹੀ ਕੀਤੀ ਹੈ। ਜੋ ਜਾਨਵਰਾਂ ਕੋਲ਼ ਹੈ ਪਰ ਸਾਡੇ ਕੋਲ਼ ਨਹੀਂ ਹੈ, ਉਹ ਬਣਾਉਣਾ ਪਿਆ ਹੈ। ਨਿਸ਼ਚਿਤ ਤੌਰ 'ਤੇ ਅਸੀਂ ਆਪਣੇ-ਆਪ ਨੂੰ ਜਾਨਵਰਾਂ ਨਾਲ਼ੋਂ ਚੰਗਾ ਬਣਾ ਲਿਆ ਹੈ। ਹੁਣ ਕਿਸੇ ਕੋਲ਼ ਐਟਮਬੰਬ ਹੈ, ਕਿਸੇ ਕੋਲ਼ ਸੈਂਕੜੇ ਮੀਲ ਦੂਰ ਬੰਬ ਸੁੱਟਣ ਦੇ ਉਪਾਅ ਹਨ। ਜੋ ਕੰਮ ਕਰੋੜਾਂ ਜਾਨਵਰਾਂ ਨੂੰ ਇਕੱਠਾ ਕਰ ਕੇ ਵੀ ਨਹੀਂ ਸੀ ਹੋ ਸਕਦਾ, ਹੁਣ ਮਨੁੱਖ ਆਪਣੀ ਸਾਰੀ ਯੋਗਤਾ ਦਾ ਉਪਯੋਗ ਕਰ ਕੇ ਇੱਕ ਆਦਮੀ ਕੋਲ਼ੋਂ ਕਰਵਾ ਸਕਦਾ ਹੈ।
ਪ੍ਰਸ਼ਨ 6. ਕ੍ਰੋਧ ਨਾਲ਼ ਭਰੇ ਵਿਅਕਤੀ ਵਿਚ ਕੀ ਨਹੀਂ ਵਿਖਾਈ ਦਿੰਦਾ? *
ਪਸ਼ੂ
ਮਸਤਕ
ਆਤਮਾ
ਮਾਸ
ਪ੍ਰਸ਼ਨ 7. ਕ੍ਰੋਧ, ਹਿੰਸਾ ਨਾਲ਼ ਭਰੇ ਮਨੁੱਖ ਵਿਚ ਕੀ ਪ੍ਰਗਟ ਹੁੰਦਾ ਹੈ? *
ਆਤਮਾ
ਪਸ਼ੂ
ਨਹੁੰ
ਛੁਰੀਆਂ
ਪ੍ਰਸ਼ਨ 8. ਆਦਮੀ ਦੇ ਨਹੁੰਆਂ ਦੀ ਥਾਂ ਕਿਸ ਨੇ ਮੱਲ ਲਈ? *
ਛੁਰੀਆਂ, ਭਾਲੇ, ਬਰਛੀਆਂ ਨੇ
ਬੰਬਾਂ ਨੇ
ਗੋਲ਼ੀਆਂ ਨੇ
ਉਪਰੋਕਤ ਸਾਰੇ
ਪ੍ਰਸ਼ਨ 9. ਆਦਮੀ ਨੇ ਹਥਿਆਰਾਂ ਦੀ ਖੋਜ ਕਿਉਂ ਕੀਤੀ? *
ਜਾਨਵਰਾਂ ਲਈ
ਪਰਿਵਰਤਨ ਲਈ
ਆਤਮਾ ਲਈ
ਪਸ਼ੂਤਾ ਦੀ ਥਾਂ ਪੂਰਨ ਲਈ
ਪ੍ਰਸ਼ਨ 10. ਤੁਹਾਡੇ ਅਨੁਸਾਰ ਇਸ ਪੈਰੇ ਦਾ ਢੁੱਕਵਾਂ ਸਿਰਲੇਖ ਕੀ ਹੋਵੇਗਾ? *
ਕ੍ਰੋਧ ਭਰਿਆ ਮਨੁੱਖ
ਅੱਖਾਂ
ਹਥਿਆਰ
ਪਸ਼ੂ
Answers
Answered by
5
Answer:
By anger man becomes like an animal. Therefore the soul of humanity does not appear in a person full of anger. If we look at the eyes full of violence, then the human eyes are not visible in it. Suddenly there is a change in the eyes, the eyes change. An animal hidden inside is revealed.
Explanation:
USE GOOGLE TRANSLATE
AND SOLVE URSELF
PLEASE FOLLOW ME✌✌
Similar questions