History, asked by kumarmanpreet409, 6 months ago

ਤੁਸੀਂ ਸੰਸਾਰ ਭਰ ਵਿੱਚ ਵਾਪਰ ਰਹੀਆਂ ਘਟਨਾਵਾਂ ਦੀ ਸਹੀ ਸੂਚਨਾ ਤਾਂ ਹੀ ਪਾਪਤਾ ਕਰੋਗੇ

Answers

Answered by Anonymous
3

Answer:

15 ਅਗਸਤ 1947 ਇਕ ਇਤਿਹਾਸਿਕ ਦਿਨ ਹੈ, ਜਦੋਂ ਭਾਰਤ ਵਰ੍ਹਿਆਂ ਦੀ ਗੁਲਾਮੀ ਤੋਂ ਆਜ਼ਾਦ ਹੋਇਆ ਸੀ। ਨਾਲ ਹੀ ਇਹ ਦਿਨ ਭਾਰਤ ਦੇਸ਼ ਲਈ ਮੰਦਭਾਗਾ ਦਿਨ ਸੀ ਕਿਉਂਕਿ ਇਸ ਦਿਨ ਭਾਰਤ ਦੀ ਵੰਡ ਹੋ ਗਈ ਸੀ ਅਤੇ ਇਸ ਦਾ 30 ਫੀਸਦੀ ਹਿੱਸਾ ਟੁੱਟ ਕੇ ਪਾਕਿਸਤਾਨ ਦੇ ਨਾਂ ਨਾਲ ਇਕ ਵੱਖਰਾ ਦੇਸ਼ ਬਣ ਗਿਆ।

'ਪਾਕਿਸਤਾਨ ਮੇਰੀ ਲਾਸ਼ 'ਤੇ ਬਣੇਗਾ' ਦਾ ਐਲਾਨ ਕਰਨ ਵਾਲੇ ਮਹਾਤਮਾ ਗਾਂਧੀ ਲਾਚਾਰ ਹੋਏ ਦੇਖਦੇ ਰਹੇ ਅਤੇ ਕਾਂਗਰਸ ਦੇ ਨੇਤਾਵਾਂ ਨੇ ਦੇਸ਼ ਦੀ ਵੰਡ ਕਬੂਲ ਕਰ ਲਈ। 15 ਅਗਸਤ 1947 ਨੂੰ ਭਾਰਤ ਦੀ ਰਾਜਧਾਨੀ ਦਿੱਲੀ ਲਾੜੀ ਵਾਂਗ ਸਜੀ ਹੋਈ ਸੀ, ਹਰ ਪਾਸੇ ਜਸ਼ਨ ਵਾਲਾ ਮਾਹੌਲ ਸੀ ਅਤੇ ਲਾਲ ਕਿਲੇ 'ਤੇ ਤਿਰੰਗਾ ਲਹਿਰਾ ਕੇ ਨਹਿਰੂ ਜੀ ਨੇ ਪਹਿਲੇ ਆਜ਼ਾਦੀ ਦਿਹਾੜੇ ਦਾ ਐਲਾਨ ਕੀਤਾ ਸੀ। 14 ਅਗਸਤ ਦੀ ਰਾਤ ਨੂੰ 12 ਵਜੇ ਸੰਸਦ ਦੇ ਸੈਂਟਰਲ ਹਾਲ 'ਚ ਨਹਿਰੂ ਦੇ ਪ੍ਰਸਿੱਧ “ryst with 4estiny ਭਾਸ਼ਣ ਨਾਲ ਬ੍ਰਿਟਿਸ਼ ਸਾਮਰਾਜ ਦਾ ਯੂਨੀਅਨ ਜੈਕ ਝੰਡਾ ਉਤਾਰ ਕੇ ਸਰਕਾਰ ਦਾ ਕੌਮੀ ਝੰਡਾ (ਤਿਰੰਗਾ) ਲਹਿਰਾ ਦਿੱਤਾ ਗਿਆ।

ਪਰ 15 ਅਗਸਤ 1947 ਨੂੰ ਹੀ ਲਾਹੌਰ ਅਤੇ ਪੂਰੇ ਪੱਛਮੀ ਪੰਜਾਬ, ਸਰਹੱਦੀ ਸੂਬੇ ਵਿਚ ਹਿੰਦੂ-ਸਿੱਖ ਇਲਾਕੇ ਅਤੇ ਉਨ੍ਹਾਂ ਦੇ ਮਕਾਨ ਹਿੰਸਾ ਦੀ ਅੱਗ 'ਚ ਸੜ ਰਹੇ ਸਨ। ਲੱਖਾਂ ਲੋਕਾਂ ਦੇ ਕਾਫਿਲੇ ਆਪਣਾ ਛੋਟਾ-ਮੋਟਾ ਸਾਮਾਨ ਲੈ ਕੇ, ਛੋਟੇ ਬੱਚਿਆਂ ਨੂੰ ਕੁੱਛੜ ਚੁੱਕੀ ਅਤੇ ਔਰਤਾਂ ਨੂੰ ਨਾਲ ਲੈ ਕੇ ਪਾਕਿਸਤਾਨ ਵਾਲੇ ਪਾਸਿਓਂ ਭਾਰਤ ਵੱਲ ਆ ਰਹੇ ਸਨ।

ਰਸਤੇ 'ਚ ਜਗ੍ਹਾ-ਜਗ੍ਹਾ ਲੁੱਟ-ਖੋਹ ਅਤੇ ਕਤਲਾਂ ਵਰਗੀਆਂ ਘਟਨਾਵਾਂ ਹੋ ਰਹੀਆਂ ਸਨ। ਰੇਲ ਗੱਡੀਆਂ ਚੱਲ ਤਾਂ ਰਹੀਆਂ ਸਨ ਪਰ ਉਨ੍ਹਾਂ 'ਚ ਭੀੜ ਇੰਨੀ ਜ਼ਿਆਦਾ ਸੀ ਕਿ ਲੋਕ ਰੇਲ ਗੱਡੀਆਂ ਦੀਆਂ ਛੱਤਾਂ 'ਤੇ ਬਾਲ-ਬੱਚਿਆਂ ਸਮੇਤ ਬੈਠਣ ਲਈ ਮਜਬੂਰ ਸਨ।

Similar questions