ਅਨੀਮਿਆ ਕਿਸ ਦੀ ਕਮੀ ਨਾਲ ਹੁੰਦਾ ਹੈ
Answers
Answer:
ਸਿਹਤਮੰਦ ਰਹਿਣ ਲਈ ਸਰੀਰ 'ਚ ਖੂਨ ਦਾ ਸਹੀ ਮਾਤਰਾ 'ਚ ਹੋਣਾ ਬਹੁਤ ਜ਼ਰੂਰੀ ਹੈ ਸਰੀਰ 'ਚ ਦੋ ਖੂਨ ਦੀਆਂ ਕੋਸ਼ੀਕਾਵਾਂ ਹੁੰਦੀਆਂ ਹਨ ਲਾਲ ਅਤੇ ਸਫੈਦ। ਲਾਲ ਕੋਸ਼ੀਕਾਵਾਂ ਘੱਟ ਹੋਣ 'ਤੇ ਸਰੀਰ 'ਚ ਖੂਨ ਦੀ ਕਮੀ ਹੋ ਜਾਂਦੀ ਹੈ,ਜਿਸ ਨੂੰ ਅਨੀਮਿਆ ਵੀ ਕਹਿੰਦੇ ਹਨ। ਸਰੀਰ 'ਚ ਖੂਨ ਦੀ ਸਹੀ ਮਾਤਰਾ ਨਾ ਹੋਣ 'ਤੇ ਕਮਜ਼ੋਰੀ, ਚੱਕਰ ਆਉਣਾ, ਨੀਂਦ ਨਾ ਆਉਣਾ, ਥਕਾਵਟ ਵਰਗੀਆਂ ਸਮੱਸਿਆਵਾਂ ਦੇ ਨਾਲ ਕਈ ਗੰਭੀਰ ਬੀਮਾਰੀਆਂ ਦਾ ਖਤਰਾ ਵੀ ਵਧ ਜਾਂਦਾ ਹੈ। ਇਸ ਤੋਂ ਇਲਾਵਾ ਸਰੀਰ 'ਚ ਖੂਨ ਦੀ ਕਮੀ ਹੋਣ ਕਾਰਨ ਸਰੀਰ ਦਾ ਰੰਗ ਪੀਲਾ ਅਤੇ ਬੇਜਾਨ ਹੋ ਜਾਂਦਾ ਹੈ। ਅੱਜ ਅਸੀਂ ਤੁਹਾਨੂੰ ਖੂਨ ਦੀ ਕਮੀ ਦੇ ਕਾਰਨ ਅਤੇ ਲੱਛਣ ਦੱਸਣ ਜਾ ਰਹੇ ਹਾਂ। ਇਸ ਤੋਂ ਛੁਟਕਾਰਾ ਪਾਉਣ ਲਈ ਤੁਹਾਨੂੰ ਕੁਝ ਅਜਿਹੇ ਫੂਡਸ ਬਾਰੇ ਵੀ ਦੱਸਣ ਜਾ ਰਹੇ ਹਾਂ ਜਿਨ੍ਹਾਂ ਦੀ ਵਰਤੋਂ ਕਰਕੇ ਤੁਸੀਂ ਖੂਨ ਦੀ ਮਾਤਰਾ 'ਚ ਵਾਧਾ ਕਰ ਸਕਦੇ ਹੋ। ਆਓ ਜਾਣਦੇ ਹਾਂ ਇਨ੍ਹਾਂ ਬਾਰੇ...
ਖੂਨ ਦੀ ਕਮੀ ਦੇ ਕਾਰਨ
- ਪੇਟ 'ਚ ਇਨਫੈਸ਼ਨ ਕਾਰਨ
- ਭੋਜਨ 'ਚ ਪੋਸ਼ਕ ਤੱਤਾਂ ਦੀ ਕਮੀ ਹੋਣਾ
- ਕਿਸੇ ਸੱਟ ਕਾਰਨ
- ਪੋਸ਼ਕ ਤੱਤਾਂ ਦੀ ਕਮੀ
- ਆਇਰਨ ਦੀ ਕਮੀ
- ਵਿਟਾਮਿਨ ਬੀ 12 ਦੀ ਕਮੀ
- ਸਮੋਕਿੰਗ ਜਾਂ ਸ਼ਰਾਬ ਦੀ ਵਰਤੋਂ
- ਬਲੀਡਿੰਗ ਦੀ ਸਮੱਸਿਆ
- ਸਰੀਰ 'ਚੋਂ ਜ਼ਿਆਦਾ ਖੂਨ ਨਿਕਲਣ ਕਾਰਨ
- ਕਿਸੇ ਗੰਭੀਰ ਰੋਗ ਕਾਰਨ ਖੂਨ ਦੀ ਕਮੀ ਹੋਣਾ
ਖੂਨ ਦੀ ਕਮੀ ਦੇ ਲੱਛਣ
- ਜਲਦੀ ਥੱਕ ਜਾਣਾ
- ਸਰੀਰ 'ਚ ਕਮਜ਼ੋਰੀ ਆਉਣਾ
- ਭੁੱਖ ਘੱਟ ਲੱਗਣਾ ਜਾਂ ਨਾ ਲੱਗਣਾ
- ਹੱਥਾਂ-ਪੈਰਾਂ 'ਚ ਸੋਜ ਹੋਣਾ
- ਚਮੜੀ ਦਾ ਫਿੱਕਾ, ਪੀਲਾ ਦਿੱਖਣਾ
- ਅੱਖਾਂ ਦੇ ਥੱਲੇ ਕਾਲੇ ਘੇਰੇ ਹੋਣਾ
- ਛਾਤੀ ਅਤੇ ਸਿਰ 'ਚ ਦਰਦ ਹੋਣਾ
- ਚੱਕਰ ਅਤੇ ਉਲਟੀ ਆਉਣਾ ਘਬਰਾਹਟ ਹੋਣਾ
- ਵਾਲਾਂ ਦਾ ਜ਼ਿਆਦਾ ਝੜਣਾ