ਪ੍ਸਤਾਵਨਾ ਨਿਆਂ ਯੋਗ ਨਹੀਂ ਹੈ
Answers
Answer:
ਫਟੀਚਰ ਦੀ ਸਾਇਟ
ਇਹ ਸਾਇਟ ਉਹਨਾਂ ਸਾਰੇ ਵਿਦਿਆਰਥੀਆਂ ਨੂੰ ਸਮਰਪਿਤ ਹੈ ਜੋ ਸਕੂਲ ਦੀ ਪੜਾਈ ਦੇ ਨਾਲ ਨਾਲ ਕੁਝ ਨਵਾਂ ਸਿਖਣ ਦੀ ਚਾਹ ਰਖਦੇ ਹਨ . ਓਮੇਸ਼ਵਰ ਨਾਰਾਇਣ (ਸ.ਹ.ਸ.ਸ਼ੇਖੇ ਪਿੰਡ ,ਜਲੰਧਰ )
Home
▼
Home
▼
ਕਲਾਸ ਦੱਸਵੀਂ ਭਾਗ ਦੂਜਾ-ਨਾਗਰਿਕ ਸ਼ਾਸਤਰ (ਪਾਠ ਪਹਿਲਾ-ਭਾਰਤੀ ਸੰਵਿਧਾਨ ਦੀਆਂ ਵਿਸ਼ੇਸ਼ਤਾਵਾਂ)
1. ਪ੍ਰਸ਼ਨ – ਸੰਵਿਧਾਨ ਤੋਂ ਤੁਹਾਡਾ ਕੀ ਭਾਵ ਹੈ ?
ਉੱਤਰ –ਦੇਸ਼ ਦੀ ਸਰਕਾਰ ਨੂੰ ਚਲਾਉਣ ਵਾਸਤੇ ਕੁਝ ਨਿਯਮਾਂ ਅਤੇ ਕਾਨੂਨਾਂ ਦੀ ਲੋੜ ਪੈਂਦੀ ਹੈ.ਇਹਨਾਂ ਨਿਯਮਾਂ ਅਤੇ ਕਾਨੂਨਾਂ ਦੇ ਇੱਕਠ ਨੂੰ ਹੀ ਸੰਵਿਧਾਨ ਆਖਦੇ ਹਨ.
2. ਪ੍ਰਸ਼ਨ – ਸੰਵਿਧਾਨ ਦੀ ਪ੍ਰਸਤਾਵਨਾ ਕੀ ਦਰਸਾਉਂਦੀ ਹੈ ?
ਉੱਤਰ – ਸੰਵਿਧਾਨ ਦੀ ਪ੍ਰਸਤਾਵਨਾ ਤੋਂ ਸਾਨੂੰ ਪਤਾ ਲਗਦਾ ਹੈ ਕਿ ਇਹ ਸੰਵਿਧਾਨ ਸਾਡੇ ਉੱਪਰ ਅਸੀਂ ਖੁਦ ਹੀ ਲਾਗੂ ਕੀਤਾ ਹੈ.
3. ਪ੍ਰਸ਼ਨ – ਪ੍ਰਸਤਾਵਨਾ ਕਿਹਨਾਂ ਸ਼ਬਦਾਂ ਨਾਲ ਆਰੰਭ ਹੁੰਦੀ ਹੈ ?
ਉੱਤਰ – ਪ੍ਰਸਤਾਵਨਾ ਦੇ ਸ਼ੁਰੂਆਤੀ ਸ਼ਬਦ ਇਸ ਤਰਾਂ ਹਨ-“ ਅਸੀਂ ਭਾਰਤ ਦੇ ਲੋਕ,ਭਾਰਤ ਨੂੰ ਇੱਕ ਸੰਪੂਰਨ ਪ੍ਰਭੂਸੱਤਾ ਸੰਪੰਨ, ਸਮਾਜਵਾਦੀ,ਧਰਮ-ਨਿਰਪੱਖ ਅਤੇ ਲੋਕਤੰਤਰੀ ਗਣਰਾਜ ਐਲਾਨ ਕਰਦੇ ਹਾਂ.”
4. ਪ੍ਰਸ਼ਨ – ਭਾਰਤੀ ਸੰਵਿਧਾਨ ਦੀਆਂ 2 ਪ੍ਰਮੁੱਖ ਵਿਸ਼ੇਸ਼ਤਾਵਾਂ ਦੱਸੋ.
ਉੱਤਰ – ਭਾਰਤੀ ਸੰਵਿਧਾਨ ਦੀਆਂ ਪ੍ਰਮੁੱਖ ਵਿਸ਼ੇਸ਼ਤਾਵਾਂ ਹੇਠ ਲਿੱਖੀਆਂ ਹਨ :-
· ਭਾਰਤ ਦਾ ਸੰਵਿਧਾਨ ਉਧਾਰ ਦਾ ਥੈਲਾ ਕਿਹਾ ਜਾਂਦਾ ਹੈ.
· ਇਹ ਬਹੁਤ ਵਿਸ਼ਾਲ ਹੈ.
· ਇਹ ਬਹੁਤ ਕਠੋਰ ਅਤੇ ਲਚਕੀਲਾ ਹੈ.
5. ਪ੍ਰਸ਼ਨ – ਸੰਘਾਤਮਕ ਸੰਵਿਧਾਨ ਤੋਂ ਤੁਹਾਡਾ ਕੀ ਭਾਵ ਹੈ ?
ਉੱਤਰ – ਸੰਘਾਤਮਕ ਸੰਵਿਧਾਨ ਵਿੱਚ ਰਾਜ ਸਰਕਾਰਾਂ ਪੂਰੀ ਤਰਾਂ ਕੇਂਦਰ ਦੇ ਅਧੀਨ ਨਹੀਂ ਹੁੰਦੀਆਂ ਹਨ.ਉਹਨਾਂ ਨੂੰ ਸੰਵਿਧਾਨ ਦੁਆਰਾ ਕੁਝ ਸ਼ਕਤੀਆਂ ਮਿਲੀਆਂ ਹੁੰਦੀਆਂ ਹਨ ਜਿਸਦਾ ਇਸਤੇਮਾਲ ਕਰਨ ਲਈ ਉਹ ਕੇਂਦਰ ਤੋਂ ਆਜ਼ਾਦ ਹੁੰਦੀਆਂ ਹਨ.