ਆ ਬਾਬਾ ਤੌਰਾ ਵਤਨ ਹੈ ਵੀਰਾਨ ਹੋ ਗਿਆ,
ਰੱਬ ਦੇ ਪ੍ਰ ਦਾ ਰਾਖਾ ਮੁੜ ਸ਼ੈਤਾਨ ਹੋ ਗਿਆ।
ਕਲਯੁਗ ਹੈ ਰੱਥ ਅਗਨ ਦਾ, ਤੂੰ ਆਪ ਆਖਿਆ
ਮੁੜ ਕੂੜ ਓਸ ਰੱਬ ਦਾ ਰਥਵਾਨ ਹੋ ਗਿਆ।
ਜੋ ਖ਼ਾਬ ਸੀ ਤੂੰ ਦੇਖਿਆ ਵਣ ਥੱਲੇ ਸੁੱਤਿਆਂ
ਸੋਹਣਾ ਉਹ ਤੇਰਾ ਖ਼ਾਬ ਪ੍ਰੇਸ਼ਾਨ ਹੋ ਗਿਆ।
Answers
(ਪ੍ਰੋ: ਮੋਹਨ ਸਿੰਘ ਦੀ ਦੇਸ਼ ਦੀ ਵੰਡ ਦੀ ਪੀੜ ਮਹਿਸੂਸ ਕਰਦਿਆਂ, ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਸੰਬੋਧਿਤ ਹੋ ਕੇ ਲਿਖੀ ਕਵਿਤਾ)
ਆ ਬਾਬਾ ਤੇਰਾ ਵਤਨ ਹੈ ਵੀਰਾਨ ਹੋ ਗਿਆ,
ਰੱਬ ਦੇ ਘਰਾਂ ਦਾ ਰਾਖਾ ਮੁੜ ਸ਼ੈਤਾਨ ਹੋ ਗਿਆ।
‘ਕਲਯੁੱਗ ਹੈ ਰੱਥ ਅਗਨ ਦਾ’, ਤੂੰ ਆਪ ਆਖਿਆ,
ਮੁੜ ਕੂੜ ਓਸ ਰੱਥ ਦਾ, ਰਥਵਾਨ ਹੋ ਗਿਆ।
ਜੋ ਖ਼ਾਬ ਸੀ ਤੂੰ ਦੇਖਿਆ ਵਣ ਥੱਲੇ ਸੁੱਤਿਆਂ,
ਸੋਹਣਾ ਉਹ ਤੇਰਾ ਖ਼ਾਬ ਪਰੇਸ਼ਾਨ ਹੋ ਗਿਆ।
ਉਹ ਮੱਚੇ ਤੇਰੇ ਦੇਸ਼ ਦੀ ਹਿੱਕ ‘ਤੇ ਉਲੰਬੜੇ,
ਪੰਜ-ਪਾਣੀਆਂ ਦਾ ਪਾਣੀ ਵੀ ਹੈਰਾਨ ਹੋ ਗਿਆ।
ਉਹ ਝੁੱਲੀਆਂ ਤੇਰੇ ਦੇਸ਼ ‘ਤੇ ਮਾਰੂ ਹਨੇਰੀਆਂ,
ਉੱਡ ਕੇ ਅਸਾਡਾ ਆਹਲਣਾ ਕੱਖ ਕਾਣ ਹੋ ਗਿਆ।
ਜੁੱਗਾਂ ਦੀ ਸਾਂਝੀ ਸੱਭਿਅਤਾ ਪੈਰੀਂ ਲਿਤੜ ਗਈ,
ਸਦੀਆਂ ਦੇ ਸਾਂਝੇ ਖ਼ੂਨ ਦਾ ਵੀ ਨ੍ਹਾਣ ਹੋ ਗਿਆ।
ਵੰਡ ਬੈਠੇ ਤੇਰੇ ਪੁੱਤ ਨੇ ਸਾਂਝੇ ਸਵਰਗ ਨੂੰ,
ਵੰਡਿਆ ਸਵਰਗ ਨਰਕ ਦਾ ਸਮਿਆਨ ਹੋ ਗਿਆ।
ਓਧਰ ਧਰਮ-ਗ੍ਰੰਥਾਂ ਤੇ ਮੰਦਰਾਂ ਦਾ ਜਸ ਗਿਆ,
ਏਧਰ ਮਸੀਤੋਂ ਬਾਹਰ ਹੈ ਕੁਰਆਨ ਹੋ ਗਿਆ।
ਹਿੰਦਵਾਣੀਆਂ, ਤੁਰਕਾਣੀਆਂ ਦੋਹਾਂ ਦੀ ਪੱਤ ਗਈ,
ਬੁਰਕੇ ਸੰਧੂਰ ਦੋਹਾਂ ਦਾ ਅਪਮਾਨ ਹੋ ਗਿਆ।
ਇਕ ਪਾਸੇ ਪਾਕ, ਪਾਕੀ ਪਾਕਿਸਤਾਨ ਹੋ ਗਿਆ,
ਇਕ ਪਾਸੇ ਹਿੰਦੂ, ਹਿੰਦੀ, ਹਿੰਦੁਸਤਾਨ ਹੋ ਗਿਆ।
ਇਕ ਸੱਜੀ ਤੇਰੀ ਅੱਖ ਸੀ, ਇਕ ਖੱਬੀ ਤੇਰੀ ਅੱਖ,
ਦੋਹਾਂ ਅੱਖਾਂ ਦਾ ਹਾਲ ਤੇ ਨੁਕਸਾਨ ਹੋ ਗਿਆ।
ਕੁਝ ਐਸਾ ਕੁਫ਼ਰ ਤੋਲਿਆ ਈਮਾਨ ਵਾਲਿਆਂ,
ਕਿ ਕੁਫ਼ਰ ਤੋਂ ਵੀ ਹੌਲਾ ਹੈ ਈਮਾਨ ਹੋ ਗਿਆ।
ਮੁੜ ਮੈਦੇ ਬਾਸਮਤੀਆਂ ਦਾ ਆਦਰ ਹੈ ਵਧਿਆ,
ਮੁੜ ਕੋਧਰੇ ਦੀ ਰੋਟੀ ਦਾ ਅਪਮਾਨ ਹੋ ਗਿਆ।
ਮੁੜ ਭਾਗੋਆਂ ਦੀ ਚਾਦਰੀਂ ਛਿੱਟੇ ਨੇ ਖ਼ੂਨ ਦੇ,
ਮੁੜ ਲਾਲੋਆਂ ਦੇ ਖ਼ੂਨ ਦਾ ਨੁਚੜਾਨ ਹੋ ਗਿਆ।
ਫਿਰ ਉੱਚਿਆਂ ਦੇ ਮਹੱਲਾਂ ‘ਤੇ ਸੋਨਾ ਮੜ੍ਹੀ ਰਿਹਾ,
ਫਿਰ ਨੀਵਿਆਂ ਦੀ ਕੁੱਲੀ ਦਾ ਵੀ ਵਾਹਨ ਹੋ ਗਿਆ।
‘ਉਸ ਸੂਰ ਓਸ ਗਾਉਂ’ ਦਾ ਹੱਕ ਨਾਹਰਾ ਲਾਇਆ ਤੂੰ,
ਇਹ ਹੱਕ ਪਰ ਨਿਹੱਕ ਤੋਂ ਕੁਰਬਾਨ ਹੋ ਗਿਆ।
ਮੁੜ ਗਾਉਣੇ ਪਏ ਨੇ ਮੈਨੂੰ ਸੋਹਲੇ ਖ਼ੂਨ ਦੇ,
ਪਾ ਪਾ ਕੇ ਕੂੰਗੂ ਰੱਤ ਦਾ ਰਤਲਾਣ ਹੋ ਗਿਆ।
ਤੂੰ ਰੱਬ ਨੂੰ ਵੰਗਾਰਿਆ, ਤੈਨੂੰ ਵੰਗਾਰਾਂ ਮੈਂ :
‘ਆਇਆ ਨਾ ਤੈਂ ਕੀ ਦਰਦ ਏਨਾ ਘਾਣ ਹੋ ਗਿਆ?’
…………………………………………………….ਪ੍ਰੋ: ਮੋਹਨ ਸਿੰਘ