'ਕਾਰਜ ਰਾਸ ਕਰਨਾ' ਮੁਹਾਵਰੇ ਦਾ ਕੀ ਅਰਥ ਹੈ? *
Answers
ਅਨੁਕੂਲਤਾ ਦਾ ਅਰਥ ਮਨੁੱਖ ਜਾਂ ਸਾਰੇ ਜੀਵ-ਜੰਤੂਆਂ ਦੀਆਂ ਆਦਤਾਂ, ਸਥਿਤੀ ਅਤੇ ਜੀਵਣ-ਸ਼ੈਲੀ ਦੇ ਅਨੁਸਾਰ ਤਾਪਮਾਨ, ਮੌਸਮ ਆਦਿ ਦੇ ਅਨੁਸਾਰ adਲ ਜਾਂਦੇ ਹਨ.
ਮੈਨੂੰ ਦਿਮਾਗੀ ਤੌਰ 'ਤੇ ਮਾਰਕ ਕਰੋ ਅਤੇ ਮੇਰਾ ਅਨੁਸਰਣ ਕਰੋ
Explanation:
ਉਖਲੀ ਵਿੱਚ ਸਿਰ ਦਿੱਤਾ ਮੋਹਲਿਆਂ ਦਾ ਕੀ ਡਰ
ਜਨਕ ਸਿੰਘ ਨੂੰ ਆਪਣੀ ਲੜਕੀ ਦਾ ਵਿਆਹ ਬੜੀ ਤੰਗੀ ਵਿੱਚ ਕਨਾ ਪੈ ਰਿਹਾ ਸੀ । ਇੰਨੇ ਨੂੰ ਵਿਚੋਲੇ ਰਾਂਹੀ ਮੁੰਡੇ ਵਾਲਿਆਂ ਵੱਲੋਂ ਫ੍ਰਿੱਜ ਦੀ ਮੰਗ ਆ ਗਈ ਤਾਂ ਉਹ ਦੁਖੀ ਹੋਇਆ । ਫਿਰ ਕਹਿਣ ਲੱਗਾ ਭਾਈ, ”ਇਹ ਤਾਂ ਕਰਨਾ ਹੀ ਪਊ। ਉਖਲੀ ਵਿੱਚ ਸਿਰ ਦਿੱਤਾ ਤਾਂ ਮੋਹਲਿਆਂ ਦਾ ਕੀ ਡਰ ।
ਅੱਖਾਂ ਨੇ ਨਾ ਖਾਧਾ ਤਾਂ ਮੂੰਹ ਨੇ ਕੀ ਖਾਣਾ ਏ
ਸੁਰਿੰਦਰ ਦੇ ਮਾਤਾ ਜੀ ਰਸੋਈ-ਕਲਾ ਵਿੱਚ ਨਿਪੁੰਨ ਹੈ । ਉਹ ਭੋਜਨ ਦੇ ਖੁਰਾਕੀ ਤੱਤਾਂ ਵੱਲ ਧਿਆਨ ਤਾਂ ਦਿੰਦੇ ਹੀ ਹਨ । ਉਹਨਾਂ ਦੇ ਬਣਾਏ ਖਾਣੇ ਸਵਾਦੀ ਵੀ ਹੁੰਦੇ ਹਨ । ਉਹ ਇਸ ਗੱਲ ਦਾ ਖਿਆਲ ਵੀ ਜਰੂਰ ਰੱਖਦੇ ਹਨ ਕਿ ਭੋਜਨ ਨੂੰ ਪਰੋਸਿਆ ਵੀ ਚੰਗੀ ਤਰ੍ਹਾਂ ਜਾਵੇ । ਭੋਜਨ ਵੇਖਣ ਨੂੰ ਚੰਗਾ ਲੱਗੇ । ਉਹ ਅਕਸਰ ਕਹਿੰਦੇ ਹਨ ਕਿ ਭੋਜਨ ‘ਅੱਖਾਂ ਨੇ ਨਾ ਖਾਧਾ ਤਾਂ ਮੂੰਹ ਨੇ ਕੀ ਖਾਣਾ ਏ ।
ਅੱਗੇ ਸੱਪ ਤੇ ਪਿੱਛੇ ਸੀਂਹ
ਦਿਨ ਭਰ ਪੈਂਡਾ ਮਾਰ ਕੇ ਸ਼ਹਿਰ ਦੇ ਨੇੜੇ ਗਏ ਤਾਂ ਪਤਾ ਲੱਗਾ ਕਿ ਵਿਚਕਾਰ ਪੈਂਦੀ ਨਦੀ ਵਿੱਚ ਹੜ੍ਹ ਆਇਆ ਹੋਇਆ ਹੈ । ਅੱਗੇ ਰਸਤਾ ਬੰਦ ਹੈ । ਪਿੱਛੇ ਮੁੜਨਾਂ ਵੀ ਮੁਸ਼ਕਲ ਸੀ, ਹਨੇਰਾ ਹੋ ਰਿਹਾ ਸੀ । ਪਿਛਲਾ ਟਿਕਾਣਾ ਬਹੁਤ ਦੂਰ ਰਹਿ ਗਿਆ ਸੀ, ਮਨ ਪ੍ਰੇਸ਼ਾਨ ਸੀ । ਮੇਰੇ ਲਈ ‘ ਅੱਗੇ ਸੱਪ ਤੇ ਪਿੱਛੇ ਸ਼ੀਂਹ ਵਾਲੀ ਗੱਲ ਹੋ ਗਈ ਸੀ ।
ਅੰਦਰ ਹੋਵੇ ਸੱਚ ਤਾਂ ਕੋਠੇ ਚੜ ਕੇ ਨੱਚ
ਕੁਲਜੀਤ ਨੂੰ ਚੋਰੀ ਦੇ ਝੂਠੇ ਕੇਸ ਦੇ ਸੰਬੰਧ ਵਿੱਚ ਜਦੋਂ ਪੰਚਾਇਤ ਬੁਲਾਇਆ ਤਾਂ ਉਸ ਨੇ ਆਤਮਵਿਸ਼ਵਾਸ ਤੇ ਨਿਡਰਤਾ ਨਾਲ ਆਪਣਾ ਪੱਖ ਪੇਸ਼ ਕੀਤਾ । ਉਸ ਦੇ ਜਾਣ ਬਾਅਦ ਸਰਪੰਚ ਨੇ ਕਿਹਾ, ਕਿ ਕੁਲਜੀਤ ਸੱਚਾ ਹੈ । ਸਿਆਣਿਆਂ ਨੇ ਠੀਕ ਹੀ ਕਿਹਾ ਹੈ, ‘ਪੱਲੇ ਹੋਵੇ ਸੱਚ ਤਾਂ ਕੋਠੇ ਚੜ ਕੇ ਨੱਚ ।
ਅੰਬਾਂ ਦੀ ਭੁੱਖ ਅੰਬਾਕੜੀਆਂ ਨਾਲ ਨਹੀ ਲਹਿੰਦੀ
ਐਮ.ਏ.,ਐਮ. ਫਿਲ. ਜਰਨੈਲ ਸਿੰਘ ਨੂੰ ਕਾਲਜ ਵਿੱਚ ਕਲਰਕ ਦੀ ਨੌਕਰੀ ਹੀ ਮਿਲੀ ਤਾਂ ਉਸ ਦੇ ਮਿੱਤਰ ਨੇ ਵਧਾਈ ਦਿੰਦਿਆਂ ਕਿਹਾ, ‘ਲੈ ਬਈ ਤੂੰ ਕਾਲਜ ਦੀ ਨੌਕਰੀ ਕਰਨਾ ਚਾਹੁੰਦਾ ਸੀ ਹੁਣ ਤਾਂ ਖੁਸ਼ ਹੈਂ ? ਤਾਂ ਅੱਗੋਂ ਉਸਨੇ ਕਿਹਾ, ‘ਮੈਂ ਕਾਲਜ ਵਿੱਚ ਲੈਕਚਰਾਰ ਲੱਗਣਾ ਚਾਹੁੰਦਾ ਸੀ ਤੇ ਲੱਗ ਗਿਆ ਕਲਰਕ । ਤੂੰ ਹੀ ਦੇਖ ਅੰਬਾਂ ਦੀ ਭੁੱਖ ਅੰਬਾਕੜੀਆਂਨਾਲ ਨਹੀਂ ਲਹਿੰਦੀ ।
ਆਓਗੇ ਤਾਂ ਕੀ ਲੈ ਕੇ ਆਓਗੇ, ਜਾਓਗੇ ਤਾਂ ਕੀ ਦੇ ਕੇ
ਸਾਡੇ ਸਮਾਜ ਵਿੱਚ ਪੁੱਠੀ ਸੋਚ ਸਦਕਾ ਮੁੰਡੇ ਵਾਲੇ ਕੁੜੀ ਵਾਲਿਆਂ ਤੋਂ ਹਰ ਹਾਲਤ ਵਿੱਚ ਕੁਝ ਨਾਂ ਕੁਝ ਲੈਣ ਦੀ ਹੀ ਗੱਲ ਕਰਦੇ ਹਨ । ਉਹਨਾਂ ਦਾ ਤਾਂ ਇਹ ਹਾਲ ਹੁੰਦਾ ਹੈ । ਆਓਗੇ ਤਾਂ ਕੀ ਲੈ ਕੇ ਆਓਗੇ, ਜਾਓਗੇ ਤਾਂ ਕੀ ਦੇ ਕੇ ।
ਆਟੇ ਨਾਲ ਘੁਣ ਵੀ ਪਿਸ ਜਾਂਦਾ ਹੈ
ਮੁੱਖ ਅਧਿਆਪਕ ਜੀ ਨੇ ਬਾਰ੍ਹਵੀਂ ਦੀ ਪ੍ਰੀਖਿਆ ਆਰੰਭ ਹੋਣ ਵਾਲੇ ਦਿਨ ਤਾੜਨਾ ਕਰਦੇ ਹੋਏ ਕਿਹਾ, “ਨਕਲ ਜਿਹੀਆਂ ਬੇਨਿਯਮੀਆਂ ਕਰਕੇ ਸਾਡਾ ਸੈਂਟਰ ਰੱਦ ਹੋ ਜਾਵੇਗਾ । ਜਿਹੜੇ ਨਕਲ ਮਾਰਨਗੇ ਉਹਨਾਂ ਨੂੰ ਸਜਾ ਤਾਂ ਮਿਲੇਗੀ ਹੀ ਪਰ ਇਸ ਨਾਲ ਹੁਸ਼ਿਆਰ ਵਿਦਿਆਰਥੀਆਂ ਦਾ ਵੀ ਨੁਕਸਾਨ ਹੋਵੇਗਾ । ਆਟੇ ਨਾਲ ਘੁਣ ਵੀ ਪਿਸ ਜਾਂਦਾ ਹੈ।”
ਆਦਰ ਤੇਰੀ ਚਾਦਰ ਨੂੰ ਬਹਿਣਾ ਤੇਰੇ ਗਹਿਣੇ ਨੂੰ
“ਕਰਮ ਚੰਦ ਜਦੋਂ ਦਾ ਪ੍ਰਧਾਨ ਬਣਿਆ ਹੈ ਉਸ ਦੀ ਬੈਠਕ ਵਿੱਚ ਬਹੁਤ ਭੀੜ ਰਹਿੰਦੀ ਹੈ ।” ਖੁਸ਼ੀ ਰਾਮ ਨੇ ਕਿਹਾ “ਲੋਕੀ ਕਰਮ ਚੰਦ ਕਰਕੇ ਥੋੜੀ ਜਾਂਦੇ ਹਨ ਉਹ ਤਾਂ ਉਸਦੀ ਪ੍ਰਧਾਨਗੀ ਕਰਕੇ ਜਾਂਦੇ ਹਨ । ਸਿਆਣਿਆਂ ਨੇ ਠੀਕ ਹੀ ਕਿਹਾ ਹੈ ਆਦਰ ਤੇਰੀ ਚਾਦਰ ਨੂੰ ਬਹਿਣਾ ਤੇਰੇ ਗਹਿਣੇ ਨੂੰ,” ਰਜਿੰਦਰ ਨੇ ਉੱਤਰ ਦਿੱਤਾ ।
ਆਪਣਾ ਘਰ ਸੌ ਕੋਹ ਤੋਂ ਦਿਸ ਪੈਂਦਾ ਹੈ
ਵੱਡੇ ਪੰਡਾਲ ਦੇ ਵਿਸ਼ਾਲ ਇੱਕਠ ਵਿੱਚ ਬੱਚੇ ਨੇ ਦੂਰ ਬੈਠੀ ਆਪਣੀ ਮਾਸੀ ਨੂੰ ਝੱਟ ਜਾ ਲੱਭਿਆ । ਮਾਸੀ ਨੇ ਹੈਰਾਨ ਹੋ ਕੇ ਪੁੱਛਿਆ, “ਤੂੰ ਮੈਨੂੰ ਕਿਵੇਂ ਲੱਭ ਲਿਆ?” ਤਾਂ ਕੋਲ ਬੈਠੀ ਤੀਂਵੀਂ ਨੇ ਕਿਹਾ, “ਭਾਈ ਆਪਣਾ ਘਰ ਤਾਂ ਸੌ ਕੋਹ ਤੋਂ ਦਿਸ ਪੈਂਦਾ ਹੈ ।”
ਆਪਣੀਆਂ ਦੇ ਮੈਂ ਗਿੱਟੇ ਭੰਨਾਂ ਚੁੰਮਾਂ ਪੈਰ ਪਰਾਇਆਂ ਦੇ
“ਅੱਜ ਜਦੋਂ ਪਰਲੇ ਮੁਹੱਲੇ ਦੀ ਜ਼ਨਾਨੀ ਤੈਨੂੰ ਕਿਸੇ ਦੇ ਘਰ ਬਾਰੇ ਪੁੱਛਣ ਆਈ ਤਾਂ ਉਹਨੂੰ ਬਿਠਾ ਕੇ ਚਾਹ ਪਿਆ ਦਿੱਤੀ ਤੇ ਜਦੋਂ ਕੱਲ ਮਾਤਾ ਜੀ ਆਏ ਸਨ ਤਾਂ ਉਹਨਾਂ ਨੂੰ ਪਾਣੀ ਵੀ ਨਹੀਂ ਪੁੱਛਿਆ । ਤੇਰਾ ਤਾਂ ਓਹ ਹਾਲ ਹੈ- ਆਪਣਿਆਂ ਦੇ ਮੈਂ ਗਿੱਟੇ ਭੰਨਾਂ ਚੁੰਮਾਂ ਪੈਰ ਪਰਾਇਆਂ ਦੇ ।” ਦੁਖੀ ਹੋਏ ਪਤੀ ਨੇ ਆਪਣੀ ਪਤਨੀ ਨੂੰ ਕਿਹਾ ।
ਆਪਣੀ ਅਕਲ ਤੇ ਪਰਾਇਆ ਧਨ ਬਹੁਤ ਜਾਪਦਾ ਹੈ
“ਸਤਸੰਗੀਓ, ਜੋ ਵੀ ਕੰਮ ਤੁਸੀਂ ਕਰ ਰਹੇ ਹੋ ਅਤੇ ਜੋ ਤੁਸੀਂ ਕਮਾ ਰਹੇ ਹੋ ਉਸ ਨਾਲ ਸੰਤੁਸ਼ਟ ਰਹਿਣਾ ਸਿੱਖੋਂ। ਐਵੇਂ ਦੂਸਰਿਆਂ ਦੇ ਅਹੁਦਿਆਂ ਅਤੇ ਧਨ ਕਰਕੇ ਈਰਖਾ ਨਾ ਕਰਿਆ ਕਰੋ ਇਸ ਸੰਸਾਰ ਵਿੱਚ ਇਹ ਭੁਲੇਖਾਂ ਹੀ ਹੁੰਦਾ ਹੈ ਕਿ ਹਰ ਇੱਕ ਨੂੰ ਆਪਣੀ ਅਕਲ ਤੇ ਪਰਾਇਆ ਧਨ ਬਹੁਤਾ ਜਾਪਦਾ ਹੈ”, ਗਿਆਨੀ ਜੀ ਨੇ ਕਿਹਾ।
ਆਪਣੀ ਕੁੱਕੜੀ ਚੰਗੀ ਹੋਵੇ ਤਾਂ ਬਾਹਰ ਆਂਡੇ ਕਿਉਂ ਦੇਵੇ
“ਤੇਰਾ ਪੁੱਤਰ ਤੇਰੀ ਦੁਕਾਨ ਤੇ ਤਾਂ ਬੈਠਦਾ ਨਹੀਂ ਪਰ ਦੂਸਰੇ ਬਾਜ਼ਾਰ ਵਾਲੇ ਗੁਰਨਾਮ ਸਿੰਘ ਦੇ ਕੰਮ ਭੱਜ-ਭੱਜ ਕੇ ਕਰਦਾ ਹੈ। ਤੂੰ ਗੁਰਨਾਮ ਸਿੰਘ ਨੂੰ ਕੁਝ ਕਹਿੰਦਾ ਕਿਉਂ ਨਹੀ ? ਜੁਗਿਦਰ ਸਿੰਘ ਨੇ ਹਰਭਜਨ ਸਿੰਘ ਨੂੰ ਕਿਹਾ। “ਗੁਰਨਾਮ ਸਿੰਘ ਨੂੰ ਕੀ ਕਹਿਣਾ, ਜਦੋਂ ਆਪਣਾਂ ਹੀ ਮੁੰਡਾ ਨਹੀਂ ਸਮਝਦਾ। ਆਪਣੀ ਕੁਕੜੀ ਚੰਗੀ ਹੋਵੇ ਤਾਂ ਬਾਹਰ ਆਂਡੇ ਕਿਉਂ ਦੇਵੇ।” ਹਰਭਜਨ ਸਿੰਘ ਨੇ ਲਾਚਾਰੀ ਵਿੱਚ ਉੱਤਰ ਦਿੱਤਾ।”
ਆਪੇ ਫਾਥੜੀਏ ਤੇਨੂੰ ਕੌਣ ਛੁਡਾਏ
ਮਨਜੀਤ ਨੇ ਆਪਣੀ ਮਰਜ਼ੀ ਨਾਲ ਮਾਪਿਆਂ ਤੋਂ ਬਾਗੀ ਹੋ ਕੇ ਅਦਾਲਤੀ ਵਿਆਹ ਕਰਾ ਲਿਆ। ਜਦੋਂ ਕਿ ਉਸਨੂੰ ਦੱਸਿਆ ਗਿਆ ਸੀ ਕਿ ਮੁੰਡਾ ਸ਼ਰਾਬੀ ਤੇ ਮਾੜੇ ਸੁਭਾਅ ਦਾ ਹੈ। ਹੁਣ ਜਦੋਂ ਉਹ ਨਿੱਤ ਦੇ ਕਲੇਸ਼ ਤੋਂ ਦੁਖੀ ਹੋ ਕੇ ਆਪਣੀ ਮਾਂ ਕੋਲ ਰੋਣ ਲੱਗੀ ਤਾਂ ਉਸ ਦੀ ਮਾਂ ਨੇ ਕਿਹਾ “ਇਸ ਵਿੱਚ ਅਸੀਂ ਕੀ ਕਰ ਸਕਦੇ ਹਾਂ। ਆਪੇ ਫਾਥੜੀਏ ਤੈਨੂੰ ਕੇਣ ਛੁਡਾਏ “
ਆਪੇ ਮੈਂ ਰੱਜੀ ਪੁੱਜੀ ਆਪੇ ਮੇਰੇ ਬੱਚੇ ਜੀਣ
ਸੁੰਦਰ ਸਿੰਘ ਹਰ ਵੇਲੇ ਆਪਣੀ ਜਾਇਦਾਦ, ਔਲਾਦ ਅਤੇ ਆਪਣੀਆਂ ਪਾ੍ਪਤੀਆਂ ਦੀਆ ਸਿਫਤਾਂ ਕਰਦਾ ਰਹਿੰਦਾ ਹੈ। ਉਸ ਦੇ ਬਾਰੇ ਤਾ ਅਕਸਰ ਕਿਹਾ ਜਾਂਦਾ ਹੈ- ਆਪੇ ਮੈਂ ਰੱਜੀ ਪੁੱਜੀ ਆਪੇ ਮੇਰੇ ਬੱਚੇ ਜੀਣ।
ਆਰੀ ਨੂੰ ਇੱਕ ਪਾਸੇ ਦੰਦੇ ਜਹਾਨ ਨੂੰ ਦੋਹੀਂ ਪਾਸੀਂ
ਅਮਰ ਸਿੰਘ ਨੂੰ ਪਹਿਲਾਂ ਤਾਂ ਲੋਕ ਕਹਿੰਦੇ ਸਨ ਕਿ ਉਹ ਕਿੰਨਾ ਕੰਜੂਸ ਹੈ, ਮਕਾਨ ਦੀ ਚੱਠ ਨਹੀ ਕਰਦਾ। ਹੁਣ ਜਦੋਂ ਉਸ ਨੇ ਔਖਿਆਂ ਹੋ ਕੇ ਚੱਠ ਕਰ ਦਿੱਤੀ ਤਾਂ ਲੋਕ ਦੂਜੇ ਪਾਸੇ ਉਸ ਦੀ ਨੁਕਤਾਚੀਨੀ ਕਰ ਰਹੇ ਹਨ ਕਿ ਇਤਨਾ ਖ਼ਰਚ ਕਰਨ ਦੀ ਕੀ ਲੋੜ ਸੀ। ਸਿਆਣਿਆਂ ਸੱਚ ਹੀ ਕਿਹਾ ਹੈ ਆਰੀ ਨੂੰ ਇੱਕ ਪਾਸੇ ਦੰਦੇ ਜਹਾਨ ਨੂੰ ਦੋਹੀਂ ਪਾਸੀਂ।
ਇੱਕ ਰੂਪ ਆਦਮੀ, ਸੌ ਰੂਪ ਕਪੜਾ, ਹਜ਼ਾਰ ਰੂਪ ਗਹਿਣਾ ਤੇ ਲੱਖ ਰੂਪ ਨਖਰਾ
ਤੇਜਵੰਤ ਦੀ ਪ੍ਰਭਾਵਸ਼ਾਲੀ ਅਤੇ ਆਕਰਸ਼ਕ ਸ਼ਖਸ਼ੀਅਤ ਦਾ ਕਾਰਨ ਉਸ ਦਾ ਹੰਸੂ-ਹੰਸੂ ਕਰਦਾ ਚਿਹਰਾ ਅਤੇ ਮਿੱਠ ਬੋਲੜਾਂ ਸੁਭਾਅ ਹੈ। ਇਸ ਤੋਂ ਵੱਧ ਉਸ ਨੂੰ ਪਹਿਨਣ ਦਾ ਚੱਜ ਹੈ। ਉਸ ਬਾਰੇ ਇਹ ਅਖਾਉਤ ਪੂਰੀ ਢੁੱਕਦੀ ਹੈ- ਇੱਕ ਰੂਪ ਆਦਮੀ, ਸੌ ਰੂਪ ਕੱਪੜਾ, ਹਜ਼ਾਰ ਰੂਪ ਗਹਿਣਾ ਅਤੇ ਲੱਖ ਰੂਪ ਨਖਰਾਂ।
ਸਚੁਹ ਉਰੈ ਸਭ ਕੋ ਉਪਰ ਸਚ ਆਚਾਰ
ਗਿਆਨੀ ਜੀ ਨੇ ਮਾਸਟਰ ਗੁਰਮੁਖ ਸਿੰਘ ਜੀ ਨੂੰ ਸ਼ਰਧਾਂਜਲੀ ਦਿੰਦਿਆਂ ਕਿਹਾ ਕਿ ਉਹ ਸਹੀ ਅਰਥਾਂ ਵਿੱਚ ਅਧਿਆਪਕ ਸਨ। ਉਹਨਾਂ ਨੇ ਜੋ ਕੁਝ ਸਿਖਾਇਆ ਉਸ ਉੱਤੇ ਆਪ ਵੀ ਅਮਲ ਕੀਤਾ। ਉਹਨਾਂ ਨੇ ਇਸ ਤੁਕ ਨੂੰ ਜਿਵੇਂ ਪੱਲੇ ਬੰਨ੍ਹਿਆਂ ਹੋਇਆ ਸੀ-ਸਚੁਰ ਉਰੈ ਸਭ ਕੋ ਉਪਰ ਸਚ ਆਚਾਰ।