ਹਿਮਾਲਿਆ ਪਰਬਤ ਦੀ ਸਿਰਜਣਾ ਕਿਵੇਂ ਹੋਈ
Answers
Answer:
ਹਿਮਾਲਿਆ (ਜਾਂ ਹਿਮਾਲਾ) ਦੱਖਣੀ ਏਸ਼ੀਆ ਦੀ ਇੱਕ ਪਰਬਤ ਲੜੀ ਹੈ।[1] ਕਸ਼ਮੀਰ ਤੋਂ ਲੈ ਕੇ ਅਸਾਮ ਤੱਕ ਫੈਲੀ ਇਹ ਲੜੀ ਭਾਰਤੀ ਉਪਮਹਾਂਦੀਪ ਨੂੰ ਮੱਧ ਏਸ਼ੀਆ ਅਤੇ ਤਿੱਬਤ ਦੀ ਪਠਾਰ ਨਾਲ਼ੋਂ ਵੱਖ ਕਰਦੀ ਹੈ। ੨੪੦੦ ਕਿਲੋਮੀਟਰ ਲੰਮੀ ਇਸ ਪਰਬਤ ਲੜੀ ਵਿੱਚ ਦੁਨੀਆ ਦੀਆਂ ਸਭ ਤੋਂ ਉੱਚੀਆਂ ਪਹਾੜੀ ਚੋਟੀਆਂ ਮੌਜੂਦ ਹਨ।[1] ਇਸ ਦੇ ਪਰਬਤ ੭,੭੦੦ ਮੀਟਰ (੨੫,੦੦੦ ਫੁੱਟ) ਤੋਂ ਵੱਧ ਉੱਚੇ ਹਨ ਜਿੰਨ੍ਹਾਂ ਵਿੱਚ ਦੁਨੀਆ ਦੀ ਸਭ ਤੋਂ ਉੱਚੀ ਪਰਬਤ ਚੋਟੀ, ਮਾਊਂਟ ਐਵਰੈਸਟ, ਵੀ ਸ਼ਾਮਲ ਹੈ।ਇਹ ਪਰਬਤ ਲੜੀ ਦੁਨੀਆ ਦੇ ਛੇ ਦੇਸ਼ਾਂ, ਨੇਪਾਲ, ਭਾਰਤ, ਭੂਟਾਨ, ਤਿੱਬਤ, ਅਫ਼ਗਾਨਿਸਤਾਨ ਅਤੇ ਪਾਕਿਸਤਾਨ ਦੀਆਂ ਸਰਹੱਦਾਂ ਨੂੰ ਛੂੰਹਦੀ ਹਨ। ਇਸਦੀਆਂ ਕੁਝ ਮੁੱਖ ਨਦੀਆਂ ਵਿੱਚ ਸਿੰਧ, ਗੰਗਾ, ਬ੍ਰਹਮਪੁੱਤਰ ਅਤੇ ਯਾਂਗਤੇਜ ਦਰਿਆ ਸ਼ਾਮਲ ਹਨ। ਇਸ ਵਿੱਚ ੧੫ ਹਜ਼ਾਰ ਤੋਂ ਜ਼ਿਆਦਾ ਗਲੇਸ਼ੀਅਰ ਹਨ ਜੋ ੧੨ ਹਜ਼ਾਰ ਵਰਗ ਕਿਲੋਮੀਟਰ ਵਿੱਚ ਫੈਲੇ ਹੋਏ ਹਨ। ੭੦ ਕਿਲੋਮੀਟਰ ਲੰਮਾ ਸਿਆਚੀਨ ਗਲੇਸ਼ੀਅਰ ਦੁਨੀਆ ਦਾ ਦੂਜਾ ਸਭ ਤੋਂ ਲੰਮਾ ਗਲੇਸ਼ੀਅਰ ਹੈ।
ਹਿਮਾਲਿਆ ਵਿੱਚ ਸਾਗਰਮਾਥਾ ਹਿਮਾਲ, ਅੰਨਪੂਰਣਾ, ਗਣੇਏ, ਲਾਂਗਤੰਗ, ਮਾਨਸਲੂ, ਰੋਲਵਾਲਿੰਗ, ਜੁਗਲ, ਗੌਰੀਸ਼ੰਕਰ, ਕੁੰਭੂ, ਧੌਲਾਗਿਰੀ ਅਤੇ ਕੰਚਨਜੰਗਾ ਚੋਟੀਆਂ ਸ਼ਾਮਲ ਹਨ। ਇਸ ਪਰਬਤ ਲੜੀ ਵਿੱਚ ਕੁਝ ਮਹੱਤਵਪੂਰਣ ਧਾਰਮਿਕ ਥਾਂਵਾਂ ਵੀ ਹਨ ਜਿਹਨਾਂ ਵਿੱਚ ਹਰਦੁਆਰ, ਬਦਰੀਨਾਥ, ਕੇਦਾਰਨਾਥ, ਗੋਮੁਖ, ਦੇਵ ਪ੍ਰਯਾਗ, ਰਿਸ਼ੀਕੇਸ਼, ਮਾਊਂਟ ਕੈਲਾਸ਼, ਮਨਸਰੋਵਰ ਅਤੇ ਅਮਰਨਾਥ ਸ਼ਾਮਲ ਹਨ।
Answer:
ਜਿੱਥੇ ਅੱਜ ਹਿਮਾਲਿਆ ਹੈ ,ਉਥੇ ਕਦੀ ਟੀਥੇਸ ਨਾਂ ਦਾ ਸਮੁੰਦਰ ਲਹਿਰਾਉਂਦਾ ਸੀ।