India Languages, asked by ns9781610020, 6 months ago

ਅਹੁ ਕੁਝ ਬਣ ਰਿਹਾ ਹੈ। ਇਸ ਵਾਕ ਵਿੱਚੋਂ ਨਿਸ਼ਚੇਵਾਚਕ ਪੜਨਾਂਵ ਚੁਣੋ​

Answers

Answered by devimanju6481
6

Answer:

ਪੜਨਾਂਵ / ProNoun

ਪੜਨਾਂਵ :- ਉਹ ਸ਼ਬਦ ਹੈ ਜੋ ਕਿਸੇ ਨਾਂਵ ਦੀ ਥਾਂ ਵਰਤਿਆ ਜਾਵੇ, ਜਿਵੇਂ:- ਉਹ, ਮੈਂ, ਤੂੰ, ਮੇਰੇ, ਆਦਿ।

ਪੜਨਾਂਵ ਛੇ ਪ੍ਰਕਾਰ ਦੇ ਹਨ:-

1. ਪੁਰਖ ਵਾਚਕ ਪੜਨਾਂਵ : ਜਿਹੜੇ ਪੜਨਾਂਵ ਕੇਵਲ ਪੁਰਖਾਂ ਦੇ ਨਾਂਵ ਦੀ ਥਾਂ ਵਰਤੇ ਜਾਂਦੇ ਹਨ, ਉਹਨਾਂ ਨੂੰ ਪੁਰਖ ਵਾਚਕ ਪੜਨਾਂਵ ਆਖਦੇ ਹਨ, ਜਿਵੇਂ:- ਅਸੀਂ, ਤੁਸੀਂ, ਮੈਂ, ਉਹ, ਆਦਿ।

ਪੁਰਖ:- ਗੱਲਬਾਤ ਕਰਨ ਦੇ ਆਧਾਰ ਉੱਤੇ ਪੁਰਖ ਤਿੰਨ ਪ੍ਰਕਾਰ ਦੇ ਹੁੰਦੇ ਹਨ। ਇਸ ਲਈ ਪੁਰਖ ਵਾਚਕ ਪੜਨਾਂਵ ਵੀ ਤਿੰਨ ਪ੍ਰਕਾਰ ਦੇ ਹੁੰਦੇ ਹਨ।

(ੳ): ਉੱਤਮ ਪੁਰਖ : ਗੱਲ ਕਰਨ ਵਾਲੇ ਨੂੰ ਉੱਤਮ ਪੁਰਖ ਮੰਨਿਆ ਜਾਂਦਾ ਹੈ, ਜਿਵੇਂ:- ਮੈਂ, ਅਸੀਂ, ਸਾਨੂੰ, ਮੇਰੇ, ਆਦਿ ਉੱਤਮ ਪੁਰਖ ਵਾਚਕ ਪੜਨਾਂਵ ਹਨ।

(ਅ): ਮੱਧਮ ਪੁਰਖ : ਜਿਸ ਪੁਰਖ ਨਾਲ ਗੱਲ ਕੀਤੀ ਜਾਵੇ ਉਸਨੂੰ ਮੱਧਮ ਪੁਰਖ ਕਹਿੰਦੇ ਹਨ, ਜਿਵੇਂ:- ਤੂੰ, ਤੁਸੀਂ, ਆਦਿ ਮੱਧਮ ਪੁਰਖ ਵਾਚਕ ਪੜਨਾਂਵ ਹਨ।

(ੲ): ਅੱਨ ਪੁਰਖ : ਜਿਸ ਪੁਰਖ ਬਾਰੇ ਗੱਲ ਕੀਤੀ ਜਾਵੇ ਉਸਨੂੰ ਅੱਨ ਪੁਰਖ ਜਾਂ ਤੀਜਾ ਪੁਰਖ ਮੰਨਿਆ ਜਾਂਦਾ ਹੈ, ਜਿਵੇਂ:- ਉਹ, ਉਹਨਾਂ , ਅੱਨ ਮਤੀਏ (ਦੂਸਰੇ ਵਿਸ਼ਵਾਸ਼ ਵਾਲੇ), ਆਦਿ।

2. ਨਿੱਜ ਵਾਚਕ ਪੜਨਾਂਵ : ਗੱਲਬਾਤ ਵਿੱਚ ਗੱਲ ਕਰਨ ਵਾਲੇ ਦੀ ਥਾਂ ਵਰਤਿਆ ਜਾਣ ਵਾਲਾ ਪੜਨਾਂਵ ਜਿਹੜਾ ਗੱਲ ਕਰਨ ਵਾਲੇ ਨੂੰ ਵਿਸ਼ੇਸ਼ਤਾ ਪ੍ਰਦਾਨ ਕਰੇ, ਉਸਨੂੰ ਨਿੱਜ ਵਾਚਕ ਪੜਨਾਂਵ ਕਹਿੰਦੇ ਹਨ।

ਜਿਵੇਂ:- ਮੈਂ ਆਪ ਉਸਨੂੰ ਛੱਡ ਆਵਾਂਗਾ। ਇਸ ਵਾਕ ਵਿੱਚ " ਆਪ " ਨਿੱਜ ਵਾਚਕ ਪੜਨਾਂਵ ਹੈ।

3. ਸੰਬੰਧ ਵਾਚਕ ਪੜਨਾਂਵ : ਜਿਹੜੇ ਸ਼ਬਦ ਪੜਨਾਂਵ ਹੋਣ ਦੇ ਨਾਲ-ਨਾਲ ਯੋਜਕ ਵਾਂਗ, ਇਕ ਵਾਕ ਨੂੰ ਦੂਜੇ ਵਾਕ ਨਾਲ ਜੋੜਨ, ਉਹਨਾਂ ਨੂੰ ਸੰਬੰਧ ਵਾਚਕ ਪੜਨਾਂਵ ਕਹਿੰਦੇ ਹਨ, ਜਿਵੇਂ:-

ਜਿਹੜਾ ਸਰੀਰਕ ਕੰਮ ਕਰੇਗਾ ਉਸਨੂੰ ਭੁ੍ਖ ਵੀ ਚੰਗੀ ਲਗੇਗੀ, ਵਿੱਚ ਸ਼ਬਦ "ਜਿਹੜਾ " ਸੰਬੰਧ ਵਾਚਕ ਪੜਨਾਂਵ ਹੈ।

4. ਪ੍ਰਸ਼ਨ-ਵਾਚਕ ਪੜਨਾਂਵ : ਜਿਹੜੇ ਸ਼ਬਦ ਪੜਨਾਂਵ ਹੋਣ ਦੇ ਨਾਲ-ਨਾਲ ਪ੍ਰਸ਼ਨ ਲਈ ਵਰਤੇ ਜਾਣ, ਉਹਨਾਂ ਨੂੰ ਪ੍ਰਸ਼ਨ ਵਾਚਕ ਪੜਨਾਂਵ ਆਖਦੇ ਹਨ, ਜਿਵੇਂ:-

ਕੌਣ ਰੌਲਾ ਪਾ ਰਿਹਾ ਹੈ ? ਜਾਂ , ਕੌਣ ਚਾਹੁੰਦਾ ਹੈ ਕਿ ਮੈਂ ਕਿਸੇ ਦੇ ਅਧੀਨ ਹੋਵਾਂ? ਜਾਂ , ਇਹ ਜੁੱਤੀ ਕਿਸ ਦੀ ਹੈ? ਇਹਨਾਂ ਵਾਕਾਂ ਵਿੱਚ ਸ਼ਬਦ " ਕੌਣ " ਅਤੇ " ਕਿਸ ਦੀ " ਪ੍ਰਸ਼ਨ ਵਾਚਕ ਪੜਨਾਂਵ ਹਨ।

5. ਨਿਸਚੇ-ਵਾਚਕ ਪੜਨਾਂਵ : ਜਿਹੜੇ ਪੜਨਾਂਵ ਦੂਰ ਜਾਂ ਨੇੜੇ ਦੀਆਂ ਚੀਜ਼ਾਂ ਵਲ ਸੰਕੇਤ ਕਰਨ ਅਤੇ ਉਹਨਾਂ ਚੀਜ਼ਾਂ ਦੀ ਥਾਂ ਪੜਨਾਂਵ ਦੇ ਰੂਪ ਵਿੱਚ ਵਰਤੇ ਜਾਣ, ਉਹਨਾਂ ਨੂੰ ਨਿਸਚੇ ਵਾਚਕ ਪੜਨਾਂਵ ਆਖਦੇ ਹਨ। ਜਿਵੇਂ:- ਉਹ ਡਿੱਗ ਪਿਆ ਹੈ । ਇਹ ਸੜਕ ਬਹੁਤ ਚੰਗੀ ਹੈ। ਇਹਨਾਂ ਵਾਕਾਂ ਵਿੱਚ ਸ਼ਬਦ "ਉਹ " ਅਤੇ "ਇਹ " ਨਿਸਚੇ ਵਾਚਕ ਪੜਨਾਂਵ ਹਨ।

6. ਅਨਿਸਚਿਤ ਪੜਨਾਂਵ : : ਉਹ ਪੜਨਾਂਵ ਜਿਹੜਾ ਕਿਸੇ ਵਸਤੂ ਦਾ ਅਨੁਮਾਨ ਤਾਂ ਪ੍ਰਗਟ ਕਰੇ, ਪਰੰਤੂ ਉਸਦੀ ਗਿਣਤੀ ਨਾ ਦੱਸੇ , ਉਸਨੂੰ ਅਨਿਸਚਿਤ ਪੜਨਾਂਵ ਆਖਦੇ ਹਨ। ਜਿਵੇਂ:- (1) ਕਈ ਲੋਕ ਬੈਂਕ ਵੱਲ ਜਾ ਰਹੇ ਸਨ ਅਤੇ ਕਈ ਆ ਰਹੇ ਸਨ। (2) ਸਭ ਜਾਣਦੇ ਹਨ ਕਿ ਪੜ੍ਹਨਾ ਚੰਗਾ ਕੰਮ ਹੈ। (3) ਇਸ ਦੁਨੀਆਂ ਵਿੱਚ ਅਨੇਕ ਅਨਪੜ੍ਹ ਹਨ। ਇਨ੍ਹਾਂ ਵਾਕਾਂ ਵਿੱਚ ਸ਼ਬਦ ' ਕਈ ', ' ਸਭ ' ਅਤੇ ' ਅਨੇਕ ' ਅਨਿਸਚਿਤ ਪੜਨਾਂਵ ਹਨ।

ਅਭਿਆਸ

ਪੜਨਾਂਵ ਤੋਂ ਕੀ ਭਾਵ ਹੈ ? ਨਾਂਵ ਅਤੇ ਪੜਨਾਂਵ ਦਾ ਫਰਕ ਸਪੱਸ਼ਟ ਕਰੋ ।

ਪੜਨਾਂਵ ਦੀਆਂ ਕਿਸਮਾਂ ਉਦਾਹਰਨਾਂ ਦੇ ਕੇ ਸਮਝਾਉ ।

ਪੁਰਖ ਵਾਚਕ ਪੜਨਾਂਵ ਕਿਸ ਨੂੰ ਆਖਦੇ ਹਨ ?

ਪੁਰਖ ਵਾਚਕ ਪੜਨਾਂਵ ਕਿੰਨੀ ਪ੍ਰਕਾਰ ਦੇ ਹਨ ? ਉਦਾਹਰਨਾਂ ਦੇ ਕੇ ਸਮਝਾਉ ।

ਹੇਠ ਲਿਖੇ ਵਾਕਾਂ ਵਿੱਚੋਂ ਪੜਨਾਂਵ ਚੁਣੋ ਅਤੇ ਪੜਨਾਂਵ ਦੀ ਕਿਸਮ ਵੀ ਲਿਖੋ।

ਸਭ੍ਹ ਨੇ ਹਿਸਾਬ ਦੇਣਾ ਹੈ ।

ਇਹ ਮੁੰਡਾ ਖੇਡ ਵਿੱਚ ਵਧੇਰੇ ਦਿਲਚਸਪੀ ਰੱਖਦਾ ਹੈ।

ਕਿਸ ਨੇ ਸ਼ਰਾਰਤ ਕੀਤੀ ਹੈ ?

ਮੋਹਨ ਚਲਾਕ ਹੈ, ਜੋ ਸ਼ਰਾਰਤ ਕਰਕੇ ਚੁੱਪ ਕਰ ਜਾਂਦਾ ਹੈ ।

Answered by harwantkhalsa99
1

Answer:

first one option.

Explanation:

hcfgubhfxhjb

Similar questions
Math, 11 months ago