ਭਾਰਤ ਚੋਣ ਕਮਿਸ਼ਨ ਕਦੋਂ ਹੋਂਦ
ਵਿੱਚ ਲਿਆਂਦਾ ਗਿਆ?
Answers
Answered by
1
ਭਾਰਤ ਦਾ ਚੋਣ ਕਮਿਸ਼ਨ[1] ਖ਼ੁਦਮੁਖ਼ਤਿਆਰ, ਸੁਤੰਤਰ ਅਤੇ ਸੰਵਿਧਾਨਕ ਸੰਸਥਾ ਹੈ ਜੋ ਕਿ ਗਣਤੰਤਰ ਭਾਰਤ ਦੀਆਂ ਸਾਰੀਆਂ ਚੋਣ ਪ੍ਰੀਕ੍ਰਿਰਿਆਂ ਨੂੰ ਸੁਚਾਰੂ ਰੂਪ ਵਿੱਚ ਚਲਾਉਣ ਹੈ। ਇਸ ਕਮਿਸ਼ਨ ਦੀ 25 ਜਨਵਰੀ 1950 ਨੂੰ ਸਥਾਪਨਾ ਕੀਤੀ ਗਈ। ਇਸ ਦੀ ਯੋਗ ਪ੍ਰਬੰਧ ਹੇਠ ਸਮੇਂ ਅਤੇ ਲੜੀਵਧ ਅਨੁਸਾਰ ਚੋਣਾਂ ਕਰਵਾਈਆਂ ਜਾਂਦੀਆਂ ਹਨ। ਭਾਰਤ ਦੁਨੀਆ ਦਾ ਪਹਿਲਾ ਦੇਸ਼ ਹੈ ਜਿਸ ਵਿੱਚ ਸਾਰੀ ਚੋਣ ਪ੍ਰੀਕ੍ਰਿਆ ਇਲੋਕਟ੍ਰੋਨਿਕ ਵੋਟਿੰਗ ਮਸ਼ੀਨ (EVM) ਕੀਤੀ ਜਾਂਦੀ ਹੈ। ਚੋਣ ਕਮਿਸ਼ਨ ਵਿੱਚ ਮੁਖ ਚੋਣ ਕਮਿਸ਼ਨਰ ਅਤੇ ਦੋ ਚੋਣ ਕਮਿਸ਼ਨਰ ਹੁੰਦੇ ਹਨ। ਦੋ ਚੋਣ ਕਮਿਸ਼ਨਰ ਪਹਿਲੀ ਵਾਰ 16 ਅਕਤੂਬਰ 1989 ਨੂੰ ਨਿਯੁਕਤ ਕੀਤੇ ਗਏ। ਜਿਹਨਾ ਦਾ ਸਮਾਂ ਕਾਲ ਬਹੁਤ ਥੋੜਾ ਸੀ ਸਿਰਫ 1 ਜਨਵਰੀ 1990 ਤੱਕ ਅਤੇ ਫਿਰ 1 ਅਕਤੂਬਰ 1993 ਤੋਂ ਇਸ ਕਮਿਸ਼ਨ ਦੀਆਂ ਸ਼ਕਤੀਆਂ ਵੰਡ ਦਿਤੀਆਂ ਗਈ ਤੋਂ ਕਿ ਬਹੁਮਤ ਨਾਲ ਫੈਸਲਾ ਲਿਆ ਜਾ ਸਕੇ। ਮੁੱਖ ਚੋਣ ਕਮਿਸ਼ਨਰ ਨੂੰ ਲੋਕ ਸਭਾ ਅਤੇ ਰਾਜ ਸਭਾ ਵਿੱਚ ਦੋ ਤਿਹਾਈ ਬਹੁਮਤ ਨਾਲ ਆਪਣੇ ਅਹੁਦੇ ਤੋਂ ਬਰਖਾਸਿਤ ਕੀਤਾ ਜਾ ਸਕਦਾ ਹੈ। ਮੁੱਖ ਚੋਣ ਕਮਿਸ਼ਨਰ ਅਤੇ ਚੋਣ ਕਮਿਸ਼ਨਰ ਦੀ ਤਨਖਾਹ ਅਤੇ ਹੋਰ ਭੱਤੇ ਸਪਰੀਮ ਕੋਰਟ ਦੇ ਜੱਜਾ ਦੇ ਬਰਾਬਰ ਹੁੰਦੀ ਹੈ।
Similar questions