ਉਧਮ ਸਿੰਘ ਕਿਸ ਦੀ ਇਜ਼ਤ
ਕਰਦਾ ਸੀ।
Answers
ਅੰਮ੍ਰਿਤਸਰ ਦੇ ਚੀਫ਼ ਖ਼ਾਲਸਾ ਦੀਵਾਨ ਦਾ ਯਤੀਮਖਾਨਾ, ਇੱਥੇ ਊਧਮ ਸਿੰਘ ਵੀ ਰਹਿੰਦੇ ਰਹੇ ਹਨ। ਚੀਫ਼ ਖ਼ਾਲਸਾ ਦੀਵਾਨ ਦੇ ਯਤੀਮਖਾਨੇ ਵਿੱਚ ਊਧਮ ਸਿੰਘ ਆਪਣੇ ਭਰਾ ਮੁਕਤ ਸਿੰਘ ਕੰਬੋਜ ਨਾਲ ਆਪਣੇ ਪਿਤਾ ਟਹਿਲ ਸਿੰਘ ਦੀ ਮੌਤ ਤੋਂ ਬਾਅਦ 24 ਅਕਤੂਬਰ 1907 ਵਿੱਚ ਆਏ ਸਨ।
ਜਿਵੇਂ ਹੀ ਤੁਸੀਂ ਇਸ ਯਤੀਮਖਾਨੇ ਦੇ ਅੰਦਰ ਦਾਖਲ ਹੁੰਦੇ ਹੋ ਤਾਂ ਸਭ ਤੋਂ ਪਹਿਲਾਂ ਤੁਹਾਨੂੰ ਊਧਮ ਸਿੰਘ ਦੀ ਇੱਕ ਵੱਡੀ ਤਸਵੀਰ ਨਜ਼ਰ ਆਵੇਗੀ।
ਯਤੀਮਖਾਨੇ ਵਿੱਚ ਰਹਿੰਦੇ 19 ਸਾਲਾ ਮਨਪ੍ਰੀਤ ਨੇ ਕਿਹਾ, "ਬਾਕੀਆਂ ਲਈ ਊਧਮ ਸਿੰਘ ਦਾ ਸ਼ਹੀਦੀ ਦਿਹਾੜਾ ਸਾਲ 'ਚ ਸਿਰਫ਼ ਇੱਕ ਵਾਰ ਹੀ ਮਨਾਇਆ ਜਾਂਦਾ ਹੈ, ਪਰ ਅਸੀਂ ਹਰ ਰੋਜ਼ ਉਨ੍ਹਾਂ ਕੋਲੋਂ ਪ੍ਰੇਰਨਾ ਲੈਂਦੇ ਹਾਂ।"
ਉਨ੍ਹਾਂ ਕਿਹਾ ਕਿ ਉਸ ਨੂੰ ਮਾਣ ਹੈ ਕਿ ਊਧਮ ਸਿੰਘ ਵੀ ਇੱਥੇ ਰਹੇ ਹਨ ਤੇ ਇੱਥੇ ਹੀ ਉਨ੍ਹਾਂ ਜਲਿਆਂਵਾਲਾ ਬਾਗ ਦਾ ਬਦਲਾ ਲੈਣ ਦਾ ਫ਼ੈਸਲਾ ਕੀਤਾ ਸੀ।
ਰਾਜਗੁਰੂ, ਸੁਖਦੇਵ ਅਤੇ ਭਗਤ ਸਿੰਘ 'ਤੇ ਦਾਅਵੇਦਾਰੀਆਂ
ਭਗਤ ਸਿੰਘ ਦੀ ਜ਼ਿੰਦਗੀ ਨਾਲ ਜੁੜੀਆਂ ਖ਼ਾਸ ਤਸਵੀਰਾਂ
ਜਦੋਂ ਭਗਤ ਸਿੰਘ ਦੇ ਹੱਕ 'ਚ ਬੋਲੇ ਸਨ ਜਿਨਾਹ
ਜਲਿਆਂਵਾਲਾ ਬਾਗ ਗੋਲੀਕਾਂਡ ਦਾ ਲਿਆ ਸੀ ਬਦਲਾ
ਇੱਥੇ ਇੱਕ ਅਜਾਇਬ ਘਰ ਵਿੱਚ ਉਨ੍ਹਾਂ ਦੀਆਂ ਵਸਤਾਂ ਜਿਵੇਂ ਭਾਂਡੇ, ਬਿਸਤਰਾ, ਸੰਦੂਕ, ਆਦਿ ਸਾਂਭ ਕੇ ਰੱਖੇ ਹੋਏ ਹਨ।
ਚੀਫ਼ ਖ਼ਾਲਸਾ ਦੀਵਾਨ ਦੇ ਕਾਰਜਕਾਰੀ ਪ੍ਰਧਾਨ ਧੰਨਰਾਜ ਸਿੰਘ ਨੇ ਦੱਸਿਆ ਕਿ 13 ਅਪ੍ਰੈਲ, 1919 ਨੂੰ ਚੀਫ਼ ਖ਼ਾਲਸਾ ਦੀਵਾਨ ਨੇ ਜਲਿਆਂਵਾਲਾ ਬਾਗ 'ਚ ਛਬੀਲ ਲਗਾਈ ਸੀ , ਜਿੱਥੇ ਊਧਮ ਸਿੰਘ ਪਾਣੀ ਪਿਆ ਰਹੇ ਸਨ।
ਊਧਮ ਸਿੰਘ ਨੇ ਜਲਿਆਂਵਾਲਾ ਬਾਗ ਦਾ ਸਾਰਾ ਸਾਕਾ ਆਪਣੇ ਅੱਖੀਂ ਵੇਖਿਆ ਸੀ। ਚੀਫ਼ ਖ਼ਾਲਸਾ ਦੀਵਾਨ ਦੇ ਸੀਨੀਅਰ ਮੈਂਬਰ, ਕੁਲਜੀਤ ਸਿੰਘ ਮੁਤਾਬਕ ਊਧਮ ਸਿੰਘ ਨੇ ਉਸੇ ਵੇਲੇ ਬਦਲਾ ਲੈਣ ਦਾ ਫ਼ੈਸਲਾ ਕੀਤਾ ਸੀ।
ਭਗਤ ਸਿੰਘ ਦੀ ਜ਼ਿੰਦਗੀ ਦੇ ਅਖ਼ੀਰਲੇ 12 ਘੰਟੇ
'ਭਗਤ ਸਿੰਘ ਨਾਲੋਂ ਸੁਖਦੇਵ ਤੇ ਰਾਜਗੁਰੂ ਨਿਖੇੜੇ ਨਹੀਂ ਜਾ ਸਕਦੇ'
85 ਸਾਲ ਬਾਅਦ ਕਿਵੇਂ ਲੱਭੀ ਗਈ ਭਗਤ ਸਿੰਘ ਦੀ ਪਿਸਤੌਲ?
ਕਰਤਾਰ ਸਿੰਘ ਸਰਾਭਾ ਨੂੰ ਜੱਜ ਨੇ ਕਿਹਾ ਸੀ 'ਸਭ ਤੋਂ ਖ਼ਤਰਨਾਕ'
ਊਧਮ ਸਿੰਘ ਦੀ ਗ੍ਰਿਫ਼ਤਾਰੀ ਤੋਂ ਬਾਅਦ 31 ਜੁਲਾਈ 1940 ਨੂੰ ਲੰਡਨ ਦੀ ਜੇਲ੍ਹ ਵਿੱਚ ਫਾਂਸੀ ਦੇ ਦਿੱਤੀ ਗਈ ਸੀ। ਉਨ੍ਹਾਂ ਦੀ ਦੇਹ ਨੂੰ ਜੇਲ੍ਹ ਵਿੱਚ ਹੀ ਦਫ਼ਨ ਕਰ ਦਿੱਤਾ ਗਿਆ ਸੀ।
ਜਲਿਆਂਵਾਲਾ ਬਾਗ ਦੇ ਸਾਕੇ ਦਾ ਬਦਲਾ ਊਧਮ ਸਿੰਘ ਨੇ 13 ਮਾਰਚ 1940 ਵਿੱਚ ਮਾਈਕਲ ਫਰਾਂਸਿਸ ਓ' ਡਵਾਇਰ ਨੂੰ ਗੋਲੀ ਮਾਰ ਕੇ ਲਿਆ ਸੀ।
1974 ਵਿੱਚ ਉਨ੍ਹਾਂ ਦੀਆਂ ਅਸਥੀਆਂ ਉਨ੍ਹਾਂ ਦੇ ਜੱਦੀ ਪਿੰਡ ਸੁਨਾਮ ਵਿੱਚ ਲਿਆਂਦੀਆਂ ਗਈਆਂ, ਜਿੱਥੇ ਉਨ੍ਹਾਂ ਦਾ ਸਸਕਾਰ ਕੀਤਾ ਗਿਆ।
#Answer By ❝PUNJABI GIRL❞✌️