India Languages, asked by raigoru089, 6 months ago

ਸਿਆਣਿਆਂ ਨੇ ਸੱਚ ਹੀ ਕਿਹਾ ਹੈ ਕਿ ਪੁਸਤਕਾਂ ਸਾਡੀਆਂ ਸਭ ਤੋਂ ਵਫ਼ਾਦਾਰ ਮਿੱਤਰ ਹੁੰਦੀਆਂ ਹਨ । ਇਹ ਕਦੇ ਧੋਖਾ ਨਹੀਂ ਦਿੰਦੀਆਂ ਸਗੋਂ ਕੁਝ - ਨਾ - ਕੁਝ ਸਿਖਾਉਂਦੀਆਂ ਹੀ ਹਨ । ਇਹ ਮੁਸੀਬਤ ਸਮੇਂ ਵੀ ਸਾਡਾ ਸਾਥ ਨਹੀਂ ਛੱਡਦੀਆਂ , ਸਾਨੂੰ ਧੀਰਜ ਤੇ ਹੌਂਸਲਾ ਦਿੰਦੀਆਂ ਹਨ । ਇਹ ਸਾਡਾ ਭਰਪੂਰ ਮਨੋਰੰਜਨ ਵੀ ਕਰਦੀਆਂ ਹਨ । ਇਹ ਸਹੀ ਰਸਤਾ ਦਿਖਾਉਂਦੀਆਂ ਹਨ ਤੇ ਜ਼ਿੰਦਗੀ ਦੀਆਂ ਮੁਸੀਬਤਾਂ ਵਿੱਚੋਂ ਨਿਕਲਣ ਲਈ ਮਦਦ ਕਰਦੀਆਂ ਹਨ । ਇਹ ਸਾਡੇ ਗਿਆਨ ਨੂੰ ਵਧਾਉਂਦੀਆਂ ਹਨ । ਇਹਨਾਂ ਨੂੰ ਪੜ੍ਹਨ ਨਾਲ ਸਾਨੂੰ ਖ਼ੁਸ਼ੀ ਮਿਲਦੀ ਹੈ । ਹਰ ਕੋਈ ਲੇਖਕ ਪੁਸਤਕ ਨੂੰ ਵਧੇਰੇ ਚੰਗੇਰਾ ਬਣਾਉਣ ਦੀ ਕੋਸ਼ਸ ਕਰਦਾ ਹੈ । ਇੱਕ ਚੰਗੀ ਪੁਸਤਕ ਲੇਖਕ ਦੇ ਜੀਵਨ ਭਰ ਦੇ ਬਹੁਮੁੱਲੇ ਅਨੁਭਵਾਂ ਦੀ ਉਪਜ ਹੁੰਦੀ ਹੈ । ਪੁਸਤਕਾਂ ਪੜ੍ਹਨ ਦੇ ਸ਼ੌਕੀਨ ਉਸ ਦੇ ਅਨੁਭਵਾਂ ਨੂੰ ਗ੍ਰਹਿਣ ਕਰਕੇ ਆਪਣਾ ਗਿਆਨ ਵਧਾਉਂਦੇ ਹਨ । ਕਈ ਵਾਰ ਨੌਜੁਆਨ ਚੰਗੀਆਂ ਪੁਸਤਕਾਂ ਦੀ ਜਗਾ ਮਾੜੀਆਂ ਪੁਸਤਕਾਂ ਵੱਲ ਪ੍ਰੇਰਿਤ ਹੋ ਜਾਂਦੇ ਹਨ । ਉਹ ਉਹਨਾਂ ਦੇ ਆਚਰਨ ਨੂੰ ਵਿਗਾੜ ਦਿੰਦੀਆਂ ਹਨ । ਇਸ ਲਈ ਸਾਨੂੰ ਚਾਹੀਦਾ ਹੈ ਕਿ ਅਸੀਂ ਹਮੇਸ਼ਾ ਚੰਗੀ ਪੁਸਤਕ ਦੀ ਚੋਣ ਕਰੀਏ । ਕਈ ਪੁਸਤਕਾਂ ਵਿੱਚ ਮਹਾਨ ਵਿਅਕਤੀਆਂ ਦੇ ਜੀਵਨ ਤੇ ਉਹਨਾਂ ਦੇ ਸੰਘਰਸ਼ ਬਾਰੇ ਚਾਨਣਾ ਪਾਇਆ ਹੁੰਦਾ ਹੈ ਤੇ ਸਾਨੂੰ ਉਨ੍ਹਾਂ ਤੋਂ ਪ੍ਰੇਰਨਾ ਤੇ ਅਗਵਾਈ ਵੀ ਲੈਣੀ ਚਾਹੀਦੀ ਹੈ । ਇਹੋ ਜਿਹੀਆਂ ਪੁਸਤਕਾਂ ਮਨੁੱਖ ਦੀ ਬੁੱਧੀ ਤੇ ਬਲ ਦੇ ਵਿਕਾਸ ਵਿੱਚ ਹਿੱਸਾ ਪਾਉਂਦੀਆਂ ਹਨ । ਸਾਡੇ ਦੇਸ਼ ਵਿੱਚ ਕਈ ਮਹਾਨ ਲੇਖਕ , ਨਾਵਲਕਾਰ ਤੇ ਕਵੀ ਹੋਏ ਹਨ ਜਿਵੇਂ ਭਾਈ ਵੀਰ ਸਿੰਘ , ਅੰਮ੍ਰਿਤਾ ਪ੍ਰੀਤਮ , ਬੁੱਲੇਸ਼ਾਹ , ਵਾਰਸ ਸ਼ਾਹ , ਧਨੀ ਰਾਮ ਚਾਤ੍ਰਿਕ , ਪ੍ਰਿੰ : ਤੇਜਾ ਸਿੰਘ , ਪ੍ਰਿੰ : ਸੰਤ ਸਿੰਘ ਸੇਖੋਂ , ਬਿਜੈ ਸਿੰਘ , ਨਾਨਕ ਸਿੰਘ , ਗੁਰਦਿਆਲ ਸਿੰਘ ਫੁੱਲ ਆਦਿ । ਜੇ ਅਸੀਂ ਇਹਨਾਂ ਦੀਆਂ ਰਚਨਾਵਾਂ ਪੜ੍ਹੀਏ ਤਾਂ ਯਕੀਨਨ ਸਾਡੇ ਨੈਤਿਕ ਚਰਿੱਤਰ ਦੀ ਉਸਾਰੀ ਕਰਨਗੀਆਂ । ਇਹਨਾਂ ਦੀਆਂ ਰਚਨਾਵਾਂ ਸਾਡੇ ਜੀਵਨ ਲਈ ਅੰਮ੍ਰਿਤ ਦੇ ਸੋਮੇ ਦੇ ਸਮਾਨ ਹਨ । ਧਾਰਮਕ ਪੁਸਤਕਾਂ ਗੀਤਾ , ਰਾਮ - ਚਰਿਤ ਮਾਨਸ , ਸ੍ਰੀ ਗੁਰੂ ਗ੍ਰੰਥ ਸਾਹਿਬ ਆਦਿ ਮਨੁੱਖ ਦਾ ਆਤਮਿਕ ਵਿਕਾਸ ਕਰਦੀਆਂ ਹਨ । ਜਦੋਂ ਵੀ ਅਸੀਂ ਉਦਾਸ ਹੁੰਦੇ ਹਾਂ ਤਾਂ ਇਹ ਸਾਨੂੰ ਆਪਣੇ ਮਿੱਠੇ ਬੋਲਾਂ ਨਾਲ ਆਸ਼ਾਵਾਦੀ ਬਣਾਉਂਦੀਆਂ ਹਨ । ਇਸ ਪ੍ਰਕਾਰ ਪੁਸਤਕਾਂ ਸਾਨੂੰ ਮਾਨਸਿਕ ਅਰੋਗਤਾ ਪ੍ਰਦਾਨ ਕਰਦੀਆਂ ਹਨ । ਇਹ ਸਾਨੂੰ ਖ਼ੁਸ਼ੀਆਂ ਖੇੜੇ ਬਖਸ਼ਦੀਆਂ ਹਨ । ਇਹਨਾਂ ਰਾਹੀਂ ਮਿਲੀ ਸਹੀ ਸੇਧ ਕਈ ਵਾਰ ਸਾਡੇ ਜੀਵਨ ਦਾ ਰੁੱਖ ਬਦਲ ਕੇ ਰੱਖ ਦਿੰਦੀ ਹੈ । ਸੋ ਸਾਨੂੰ ਪੁਸਤਕਾਂ ਪੜ੍ਹਨ ਦੀ ਰੁਚੀ ਨੂੰ ਪ੍ਰਫੁੱਲਤ ਰੱਖਣਾ ਚਾਹੀਦਾ ਹੈ । ਇਹ ਸਾਨੂੰ ਖ਼ੁਸ਼ੀ ਸੁੱਖ ਦਿੰਦੀਆਂ ਹਨ ।

ਪ੍ਰਸ਼ਨ 6. ਹੇਠ ਲਿਖਿਆ ਵਿੱਚੋਂ ਕਿਹੜਾ ਗੁਣ ਪੁਸਤਕਾਂ ਵਿੱਚ ਨਹੀਂ ਹੈ ? *
ਵਫ਼ਾਦਾਰ ਮਿੱਤਰ
ਜੀਵਨ ਦਾ ਸਹੀ ਰਸਤਾ ਦਿਖਾਉਣਾ
ਆਚਰਣ ਨੂੰ ਵਿਗਾੜਨਾ
ਭਰਪੂਰ ਮਨੋਰੰਜਨ
ਪ੍ਰਸ਼ਨ 7. ਮੁਸੀਬਤ ਸਮੇਂ ਪੁਸਤਕਾਂ ਕਿਵੇ ਅਗਵਾਈ ਦਿੰਦੀਆਂ ਹਨ ? *
ਧੀਰਜ ਤੇ ਹੌਂਸਲਾ ਦੇਣਾ
ਸਹੀ ਰਸਤਾ ਦਿਖਉਣਾ
ਉਪਰੋਕਤ ਦੋਨੋਂ
ਕੋਈ ਵੀ ਨਹੀਂ
ਪ੍ਰਸ਼ਨ 8. ਲੇਖਕਾਂ ਦੀਆਂ ਰਚਨਾਵਾਂ ਸਾਡੇ ਜੀਵਨ ਲਈ ਕੀ ਹਨ ? *
ਅੰਮ੍ਰਿਤ ਦੇ ਸੋਮੇ ਦੇ ਸਮਾਨ
ਮੁਸੀਬਤ
ਆਚਰਣ ਦਾ ਵਿਗਾੜ
ਕੋਈ ਵੀ ਨਹੀ
ਪ੍ਰਸ਼ਨ 9. 'ਉਦਾਸ' ਸ਼ਬਦ ਦਾ ਵਿਰੋਧੀ ਸ਼ਬਦ ਦੱਸੋ : *
ਖ਼ੁਸ਼ੀ
ਮੁਸੀਬਤ
ਸੁੱਖ
ਪ੍ਰੇਰਨਾ
ਪ੍ਰਸ਼ਨ 10. ਹੇਠ ਲਿਖਿਆ ਵਿੱਚੋਂ ਖਾਸ ਨਾਂਵ ਚੁਣੋ : *
ਭਾਈ ਵੀਰ ਸਿੰਘ
ਚਰਿੱਤਰ
ਪੁਸਤਕ
ਜ਼ਿੰਦਗੀ​

Answers

Answered by ridishpreet
0

Answer:

Explanation:

ਕੀ ਕਾਰਾ

Answered by husan3927
1

Answer:

(6)- opctation 3

(7) - opctation 3

(8) - opctation 1

(9) - opctation 1

(10)- opctation 1

Similar questions