ਬੱਚੇ ਘਰ ਵਿਚ ਬਜ਼ੁਰਗਾਂ ਦੀਆਂ ਗਤੀਵਿਧੀਆਂ ਨੂੰ ਦੇਖ ਕੇ ਸਿਖੱਦੇ ਹਨ
Answers
Answered by
1
Answer:
ਜ਼ਿੰਦਗੀ ਵਿਚ ਹਰ ਕੋਈ ਇਨਸਾਨ ਚਾਹੁੰਦਾ ਹੈ ਕਿ ਉਸ ਨੂੰ ਦੂਸਰੇ ਤੋਂ ਪੂਰਾ ਮਾਣ-ਸਤਿਕਾਰ ਮਿਲੇ। ਅਸੀਂ ਜੋ ਵੰਡਾਂਗੇ, ਉਹੀ ਪਾਵਾਂਗੇ। ਜੇਕਰ ਅਸੀਂ ਆਪਣੇ ਬਜ਼ੁਰਗਾਂ ਨੂੰ ਸਤਿਕਾਰ ਦਿੰਦੇ ਹਾਂ ਤਾਂ ਹੀ ਸਾਨੂੰ ਸਤਿਕਾਰ ਮਿਲੇਗਾ। ਜਿਊਂਦੇ ਰਹਿਣ ਲਈ ਜਿਸ ਤਰ੍ਹਾਂ ਪਾਣੀ, ਭੋਜਨ, ਮਕਾਨ ਤੇ ਕੱਪੜੇ ਦੀ ਜ਼ਰੂਰਤ ਹੁੰਦੀ ਹੈ, ਉਸੇ ਤਰ੍ਹਾਂ ਜ਼ਿੰਦਗੀ ਨੂੰ ਖ਼ੁਸ਼ੀਆਂ ਨਾਲ ਭਰੀ ਰੱਖਣ ਲਈ ਮਾਣ-ਸਤਿਕਾਰ ਅਤੇ ਪਿਆਰ ਦੀ ਜ਼ਰੂਰਤ ਹੁੰਦੀ ਹੈ। ਮੌਜੂਦਾ ਦੌਰ ਦੀ ਗੱਲ ਕਰੀਏ ਤਾਂ ਜ਼ਿਆਦਾਤਰ ਲੋਕਾਂ ਕੋਲ ਵਿਹਲ ਘੱਟ ਹੈ। ਉਹ ਜ਼ਿਆਦਾ ਹੀ ਰੁੱਝੇ ਰਹਿਣ ਲੱਗ ਪਏ ਹਾਂ। ਸਵਾਰਥ ਭਾਰੂ ਹੋ ਗਿਆ ਹੈ। ਅਜਿਹੇ ਵਿਚ ਲੋਕਾਂ ਨੇ ਆਪਣੇ ਬਜ਼ੁਰਗਾਂ ਨੂੰ ਸਤਿਕਾਰ ਕਿੱਥੋਂ ਦੇਣਾ ਹੈ? ਸਾਡੇ ਕੋਲ ਤਾਂ ਉਨ੍ਹਾਂ ਕੋਲ ਅੱਧਾ ਕੁ ਘੰਟਾ ਬੈਠਣ ਦਾ ਸਮਾਂ ਵੀ ਨਹੀਂ ਹੈ। ਮੈਂ ਬਹੁਤੇ ਲੋਕਾਂ ਨੂੰ ਗੱਲ ਕਰਦੇ ਸੁਣਿਆ ਹੈ ਕਿ ਉਹ ਜ਼ਿੰਦਗੀ ਵਿਚ ਕੁਝ ਜ਼ਿਆਦਾ ਖ਼ੁਸ਼ ਨਹੀਂ ਹਨ। ਉਨ੍ਹਾਂ ਨੂੰ ਸਕੂਨ ਜਿਹਾ ਨਹੀਂ ਮਿਲ ਪਾ ਰਿਹਾ। ਇਸ ਦੇ ਪਿੱਛੇ ਸਭ ਤੋਂ ਵੱਡਾ ਕਾਰਨ ਸਿੰਗਲ ਪਰਿਵਾਰਾਂ ਦਾ ਹੋਣਾ ਹੈ। ਅੱਜ ਦੇ ਲੋਕ ਵੱਡੇ ਪਰਿਵਾਰਾਂ ਵਿਚ ਰਹਿਣਾ ਪਸੰਦ ਨਹੀਂ ਕਰਦੇ। ਉਹ ਸਾਰਾ ਦਿਨ ਕੰਮ-ਧੰਦਿਆਂ ਵਿਚ ਲੱਗੇ ਰਹਿੰਦੇ ਹਨ ਜਿਸ ਕਾਰਨ ਉਹ ਆਪਣੇ ਬਜ਼ੁਰਗਾਂ ਖ਼ਾਸ ਤੌਰ 'ਤੇ ਮਾਪਿਆਂ ਲਈ ਸਮਾਂ ਨਹੀਂ ਕੱਢ ਪਾਉਂਦੇ। ਕਈ ਖ਼ੁਦਗਰਜ਼ ਤਾਂ ਆਪਣੇ ਮਾਪਿਆਂ ਨੂੰ ਬਿਰਧ ਆਸ਼ਰਮਾਂ 'ਚ ਛੱਡ ਆਉਂਦੇ ਹਨ। ਕਿਸੇ ਸਮੇਂ ਇਨ੍ਹਾਂ ਬਜ਼ੁਰਗਾਂ ਨੂੰ ਹੀ ਘਰ ਦਾ ਜਿੰਦਾ ਸਮਝਿਆ ਜਾਂਦਾ ਸੀ। ਘਰ ਵਿਚ ਇਕ ਬਜ਼ੁਰਗ ਦਾ ਹੋਣਾ ਵੀ ਬਹੁਤ ਵੱਡਾ ਸਹਾਰਾ ਸਮਝਿਆ ਜਾਂਦਾ ਸੀ। ਜੇ ਗੱਲ ਅੱਜਕੱਲ੍ਹ ਦੀ ਕੀਤੀ ਜਾਵੇ ਤਾਂ ਅਜੋਕੀ ਨੌਜਵਾਨ ਪੀੜ੍ਹੀ ਲਈ ਬਜ਼ੁਰਗਾਂ ਵਾਸਤੇ ਸਮਾਂ ਹੀ ਨਹੀਂ ਹੈ। ਇਸ ਦਾ ਕਾਰਨ ਇਹ ਹੈ ਕਿ ਅਸੀਂ ਆਪਣੇ ਬੱਚਿਆਂ ਨੂੰ ਬੋਰਡਿੰਗ ਸਕੂਲਾਂ ਵਿਚ ਪੜ੍ਹਨ ਲਈ ਭੇਜ ਦਿੱਤਾ ਹੈ। ਉਨ੍ਹਾਂ ਨੂੰ ਅਸੀਂ ਆਪਣੇ ਤੋਂ ਦੂਰ ਕਰ ਦਿੱਤਾ ਹੈ। ਬੱਚੇ ਆਪਣੇ ਬਜ਼ੁਰਗਾਂ ਦਾ ਸਤਿਕਾਰ ਇਸ ਲਈ ਨਹੀਂ ਕਰਦੇ ਕਿਉਂਕਿ ਉਨ੍ਹਾਂ ਦੇ ਮਾਪੇ ਵੀ ਆਪਣੇ ਮਾਪਿਆਂ ਦਾ ਸਤਿਕਾਰ ਨਹੀਂ ਕਰਦੇ। ਬੱਚੇ ਬਜ਼ੁਰਗਾਂ ਨਾਲ ਗੱਲ ਕਰਨ ਦਾ ਲਹਿਜ਼ਾ ਆਪਣੇ ਘਰ-ਪਰਿਵਾਰ ਤੋਂ ਸਿੱਖਦੇ ਹਨ। ਜ਼ਿਆਦਾਤਰ ਬੱਚੇ ਜਾਂ ਨੌਜਵਾਨ ਆਪਣੇ ਘਰਾਂ ਤੋਂ ਦੂਰ ਹੋਸਟਲਾਂ ਵਿਚ ਰਹਿੰਦੇ ਹਨ ਜਿਸ ਕਾਰਨ ਜ਼ਿਆਦਾ ਰੋਕ-ਟੋਕ ਨਾ ਹੋਣ 'ਤੇ ਉਹ ਵਿਗੜ ਜਾਂਦੇ ਹਨ। ਜਦੋਂ ਕੋਈ ਵੀ ਇਕੱਲਾ ਰਹਿੰਦਾ ਹੈ ਤਾਂ ਉਸ ਨੂੰ ਇਕਲਾਪਾ ਵੱਢ-ਵੱਢ ਖਾਣ ਨੂੰ ਆਉਂਦਾ ਹੈ। ਬੱਚੇ ਇਕੱਲਤਾ ਨੂੰ ਦੂਰ ਕਰਨ ਲਈ ਟੀਵੀ ਦੇਖਦੇ ਹਨ ਜਾਂ ਫਿਰ ਸੋਸ਼ਲ ਮੀਡੀਆ ਦੀ ਵਰਤੋਂ ਕਰਦੇ ਹਨ। ਜਦੋਂ ਬੱਚੇ ਇਨ੍ਹਾਂ ਚੀਜ਼ਾਂ ਨੂੰ ਆਪਣੀ ਰੋਜ਼ਾਨਾ ਜ਼ਿੰਦਗੀ ਵਿਚ ਥੋੜ੍ਹਾ-ਥੋੜ੍ਹਾ ਵਰਤੋਂ 'ਚ ਲਿਆਉਣਾ ਸ਼ੁਰੂ ਕਰ ਦਿੰਦੇ ਹਨ ਤਾਂ ਇਹ ਚੀਜ਼ਾਂ ਉਨ੍ਹਾਂ ਦੀਆਂ ਆਦਤਾਂ ਵਿਚ ਸ਼ੁਮਾਰ ਹੋ ਜਾਂਦੀਆਂ ਹਨ। ਉਨ੍ਹਾਂ ਨੂੰ ਇਨ੍ਹਾਂ ਚੀਜ਼ਾਂ ਦੀ ਲਤ ਲੱਗ ਜਾਂਦੀ ਹੈ ਜਿਸ ਕਾਰਨ ਉਹ ਆਪਣੇ ਬਜ਼ੁਰਗਾਂ ਨੂੰ ਮਾਣ-ਸਤਿਕਾਰ ਨਹੀਂ ਦਿੰਦੇ। ਜੇਕਰ ਅਸੀਂ ਆਪਣੇ ਮਾਪਿਆਂ ਤੇ ਬਜ਼ੁਰਗਾਂ ਲਈ ਸਮਾਂ ਕੱਢੀਏ, ਉਨ੍ਹਾਂ ਪ੍ਰਤੀ ਆਪਣੇ ਦਿਲ ਵਿਚ ਪਿਆਰ ਰੱਖੀਏ ਤਾਂ ਉਨ੍ਹਾਂ ਨੂੰ ਬਿਰਧ ਆਸ਼ਰਮਾਂ ਵਿਚ ਜਾਣ ਦੀ ਜ਼ਰੂਰਤ ਹੀ ਨਹੀਂ ਪਵੇਗੀ। ਕਦੇ ਕਿਹਾ ਜਾਂਦਾ ਸੀ ਕਿ ਬਜ਼ੁਰਗ ਘਰ ਦੀ ਰੌਣਕ ਹੁੰਦੇ ਹਨ ਪਰ ਹੁਣ ਉਹ ਰੌਣਕ ਲੋਪ ਹੋ ਕੇ ਬਿਰਧ ਆਸ਼ਰਮਾਂ ਵਿਚ ਜਾ ਲੁਕੀ ਹੈ। ਅਸੀਂ ਨੌਜਵਾਨਾਂ ਨੂੰ ਜਾਗਰੂਕ ਕਰਨ ਲਈ ਵੱਖ-ਵੱਖ ਤਰ੍ਹਾਂ ਦੇ ਸੈਮੀਨਾਰ ਲਗਾਉਂਦੇ ਹਾਂ ਪਰ ਮੇਰੇ ਹਿਸਾਬ ਨਾਲ ਜੇ ਬਜ਼ੁਰਗਾਂ ਦੇ ਸਤਿਕਾਰ ਪ੍ਰਤੀ ਵੀ ਸੈਮੀਨਾਰ ਲਗਾਏ ਜਾਣ ਤਾਂ ਹਰ ਘਰ ਵਿਚ ਬਜ਼ੁਰਗਾਂ ਦੀ ਠੰਢੀ ਛਾਂ ਹੋਵੇਗੀ ਅਤੇ ਬਿਰਧ ਆਸ਼ਰਮਾਂ ਵਿਚ ਉਹ ਰੋਣ-ਕੁਰਲਾਉਣ ਦੀ ਜਗ੍ਹਾ ਆਪਣੇ ਬੱਚਿਆਂ ਨਾਲ ਪਿਆਰ ਵੰਡਣਗੇ। ਮੈਂ ਅਕਸਰ ਲੋਕਾਂ ਨੂੰ ਇਹ ਕਹਿੰਦੇ ਸੁਣਿਆ ਹੈ ਕਿ ਉਨ੍ਹਾਂ ਨੂੰ ਇਕੱਲੇ ਰਹਿਣਾ ਬਿਲਕੁਲ ਪਸੰਦ ਨਹੀਂ ਕਿਉਂਕਿ ਇਸ ਤਰ੍ਹਾਂ ਮਨ ਵਿਚ ਮਾੜੇ ਵਿਚਾਰ ਪੈਦਾ ਹੁੰਦੇ ਰਹਿੰਦੇ ਹਨ। ਉਸੇ ਤਰ੍ਹਾਂ ਅਸੀਂ ਇਹ ਕਿਉਂ ਨਹੀਂ ਸੋਚਦੇ ਕਿ ਸਾਡੇ ਬਜ਼ੁਰਗ ਵੀ ਸਾਡੇ ਸਾਥ ਤੋਂ ਬਿਨਾਂ ਇਕੱਲੇ ਨਹੀਂ ਰਹਿ ਸਕਦੇ। ਥੋੜ੍ਹੇ ਦਿਨ ਪਹਿਲਾਂ ਮੈਂ ਇਕ ਦੁਰਘਟਨਾ ਦੇਖੀ ਜਿਸ ਨੇ ਮੈਨੂੰ ਹਿਲਾ ਕੇ ਰੱਖ ਦਿੱਤਾ। ਮੈਂ ਕਾਲਜ ਤੋਂ ਘਰ ਵਾਪਸ ਪਰਤ ਰਹੀ ਸਾਂ ਕਿ ਇਕ ਬਜ਼ੁਰਗ ਸਾਈਕਲ 'ਤੇ ਆ ਰਿਹਾ ਸੀ। ਉਸ ਦੀ ਇਕ ਬਾਂਹ ਨਹੀਂ ਸੀ। ਉਸ ਨੇ ਆਪਣੇ ਸਾਈਕਲ ਪਿੱਛੇ ਇਕ ਲਿਫ਼ਾਫ਼ਾ ਬੰਨ੍ਹਿਆ ਹੋਇਆ ਸੀ ਜੋ ਅਚਾਨਕ ਡਿੱਗ ਗਿਆ। ਉੱਥੋਂ ਕੁਝ ਨੌਜਵਾਨ ਲੰਘ ਰਹੇ ਸਨ।ਪਰ ਕਿਸੇ ਨੇ ਵੀ ਉਸ ਬਜ਼ੁਰਗ ਦੀ ਮਦਦ ਨਾ ਕੀਤੀ। ਆਖ਼ਰ ਉਸ ਨੇ ਆਪ ਹੀ ਇਕ ਬਾਂਹ ਨਾਲ ਉਹ ਲਿਫ਼ਾਫ਼ਾ ਦੁਬਾਰਾ ਸਾਈਕਲ 'ਤੇ ਟੰਗਿਆ। ਇਹੀ ਨਹੀਂ, ਰੋਜ਼ ਹੀ ਮੈਂ ਕਿੰਨੇ ਲੋਕਾਂ ਨੂੰ ਬਜ਼ੁਰਗਾਂ ਪ੍ਰਤੀ ਮਾੜੇ ਬੋਲ ਬੋਲਦੇ ਸੁਣਿਆ ਹੈ। ਦੇਸ਼ ਨੂੰ ਬਦਲਣ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ। ਜਦੋਂ ਬਜ਼ੁਰਗ ਕਈ ਵਾਰ ਘਰ ਵਿਚ ਆਪਣਾ ਕੋਈ ਸੁਝਾਅ ਦਿੰਦੇ ਹਨ ਤਾਂ ਅਸੀਂ ਕਹਿੰਦੇ ਹਾਂ ਕਿ ਬੁੱਢੇ ਨੂੰ ਕਈ ਪਤਾ? ਕਿਹਾ ਵੀ ਗਿਆ ਹੈ ਕਿ ਬੱਚੇ ਤੇ ਬਜ਼ੁਰਗ ਇਕ ਸਮਾਨ ਹੁੰਦੇ ਹਨ। ਜਿਵੇਂ ਬੱਚਾ ਅੜੀ ਕਰਦਾ ਹੈ, ਉਵੇਂ ਹੀ ਜ਼ਿੰਦਗੀ ਦੇ ਇਕ ਪੜਾਅ 'ਤੇ ਵੱਡੇ ਵੀ ਅੜੀ ਕਰਨ ਲੱਗਦੇ ਹਨ। ਸਾਨੂੰ ਉਨ੍ਹਾਂ ਨੂੰ ਕੁਝ ਵੀ ਬੋਲਣ ਤੋਂ ਪਹਿਲਾਂ ਇਹ ਗੱਲ ਸੋਚਣੀ ਚਾਹੀਦੀ ਹੈ ਕਿ ਕੱਲ੍ਹ ਨੂੰ ਅਸੀਂ ਵੀ ਇਸ ਉਮਰ 'ਚੋਂ ਲੰਘਣਾ ਹੈ। ਇਕ ਹੋਰ ਦੁਰਘਟਨਾ ਜੋ ਮੈਂ ਦੇਖੀ ਉਸ ਨੂੰ ਯਾਦ ਕਰ ਕੇ ਅੱਜ ਵੀ ਮੇਰੀਆਂ ਅੱਖਾਂ 'ਚ ਅੱਥਰੂ ਆ ਜਾਂਦੇ ਹਨ। ਇਕ ਬਜ਼ੁਰਗ ਰੋਜ਼ਾਨਾ ਦੁਪਹਿਰੇ ਫ਼ਤਹਿਗੜ੍ਹ ਸਾਹਿਬ ਵੱਲ ਨੂੰ ਜਾਂਦਾ ਹੈ। ਉਸ ਤੋਂ ਚੰਗੀ ਤਰ੍ਹਾਂ ਤੁਰਿਆ ਨਹੀਂ ਜਾਂਦਾ। ਉਹ ਦੋ ਕੁ ਕਦਮ ਪੁੱਟਣ ਲਈ ਘੱਟੋ-ਘੱਟ ਦੋ ਮਿੰਟ ਲਗਾ ਦਿੰਦਾ ਹੈ। ਕਈ ਲੋਕ ਉਸ ਨੂੰ ਦੇਖ ਕੇ ਕਹਿੰਦੇ ਹਨ ਕਿ ਇਸ ਦਾ ਦਿਮਾਗ਼ ਫਿਰ ਗਿਆ ਹੈ। ਇਸ ਤੋਂ ਟਿਕ ਕੇ ਘਰੇ ਨਹੀਂ ਬੈਠਿਆ ਜਾਂਦਾ। ਅਜਿਹਾ ਬੋਲ ਕੇ ਉਹ ਅੱਗੇ ਲੰਘ ਜਾਂਦੇ ਹਨ। ਸ਼ਾਇਦ ਹੀ ਕੋਈ ਹੋਵੇਗਾ ਜੋ ਉਸ ਦੀਆਂ ਮਜਬੂਰੀਆਂ ਦਾ ਅਹਿਸਾਸ ਕਰੇਗਾ। ਸਾਨੂੰ ਆਪਣੀ ਸੋਚ, ਵਤੀਰੇ 'ਚ ਤਬਦੀਲੀ ਲਿਆਉਣ ਦੀ ਜ਼ਰੂਰਤ ਹੈ। ਸਾਡੀ ਸੋਚ, ਸਾਡਾ ਵਤੀਰਾ ਤਾਂ ਹੀ ਬਦਲੇਗਾ ਜਦ ਅਸੀਂ ਆਪਣੇ ਹੀ ਆਲਮ 'ਚੋਂ ਥੋੜ੍ਹਾ ਬਾਹਰ ਆ ਕੇ ਬਜ਼ੁਰਗਾਂ ਨਾਲ ਰਲ-ਮਿਲ ਕੇ ਬੈਠਣਾਂ ਸ਼ੁਰੂ ਕਰਾਂਗੇ। ਇਸ ਲਈ ਆਓ! ਬਜ਼ੁਰਗਾਂ ਦੇ ਦੁੱਖ-ਦਰਦ ਸੁਣੀਏ ਕਿਉਂਕਿ ਉਨ੍ਹਾਂ ਨੂੰ ਵੀ ਆਪਣਾ ਦੁੱਖ-ਸੁੱਖ ਸਾਂਝਾ ਕਰਨ ਲਈ ਸਾਡੀ ਜ਼ਰੂਰਤ ਹੈ। ਇਸ ਲਈ ਸਾਨੂੰ ਆਪਣੀ ਸੋਚ ਬਦਲਣੀ ਜ਼ਰੂਰੀ ਹੈ। ਇਕ ਕਹਾਵਤ ਹੈ ਕਿ 'ਜੋ ਬੀਜੋਗੇ, ਉਹੀ ਵੱਢੋਗੇ।' ਇਸ ਲਈ ਬਜ਼ੁਰਗਾਂ ਵਾਸਤੇ ਆਪਣੇ ਦਿਲ ਵਿਚ ਪਿਆਰ ਤੇ ਸਤਿਕਾਰ ਬੀਜੋ। ਜੇ ਅਸੀਂ ਬਜ਼ੁਰਗਾਂ ਦਾ ਸਤਿਕਾਰ ਕਰਾਂਗੇ ਤਾਂ ਕੱਲ੍ਹ ਨੂੰ ਸਾਡੇ ਬੱਚੇ ਵੀ ਸਾਡਾ ਸਤਿਕਾਰ ਕਰਨਗੇ। ਮੁੱਕਦੀ ਗੱਲ ਇਹ ਕਿ ਸਾਨੂੰ ਸਾਰਿਆਂ ਨੂੰ ਬਜ਼ੁਰਗਾਂ ਪ੍ਰਤੀ ਆਦਰ-ਸਤਿਕਾਰ ਵਾਲਾ ਵਤੀਰਾ ਅਪਨਾਉਣ ਦੀ ਬੇਹੱਦ ਜ਼ਰੂਰਤ ਹੈ।
Explanation:
Thanks dear hope it's helpful for you
Similar questions
Math,
3 months ago
Math,
3 months ago
Computer Science,
11 months ago
English,
11 months ago
Chemistry,
11 months ago