History, asked by shamlal4956, 3 months ago

ਸਿੱਖਾ ਦੇ ਦੂਜੇ ਗੁਰੂ ਜੀ ਕੌਣ ਸਨ​

Answers

Answered by Anonymous
1

Answer:

ਗੁਰ ਅੰਗਦ (31 ਮਾਰਚ 1504 – 29 ਮਾਰਚ 1552) ਸਿੱਖਾਂ ਦੇ ਦਸਾਂ ਵਿਚੋਂ ਦੂਜੇ ਗੁਰੂ ਸਨ। ਇਹਨਾਂ ਦਾ ਜਨਮ ਹਿੰਦੂ ਖ਼ਾਨਦਾਨ ਵਿੱਚ, ਜਮਾਂਦਰੂ ਨਾਮ ਲਹਿਣੇ ਨਾਲ਼, ਪਿੰਡ ਹਰੀਕੇ (ਹੁਣ ਸਰਾਏ ਨਾਗਾ, ਮੁਕਤਸਰ ਨੇੜੇ) ਪੰਜਾਬ ਵਿਖੇ ਹੋਇਆ।[2][3] ਭਾਈ ਲਹਿਣਾ ਖੱਤਰੀ ਟੱਬਰ ਵਿੱਚ ਪਲ਼ਿਆ, ਜਿਸਦੇ ਪਿਓ ਨਿੱਕੇ ਸਕੇਲ ਦੇ ਸੁਦਾਗਰ ਸੀ, ਅਤੇ ਆਪ ਉਹ ਦੁਰਗਾ ਦੇ ਪੁਜਾਰੀ ਸਨ।[3][4] ਇਹਨਾਂ ਦੀ ਮੁਲਾਕਾਤ ਗੁਰੂ ਨਾਨਕ, ਸਿੱਖੀ ਦੇ ਬਾਨੀ ਨਾਲ਼ ਹੋਣ ਤੋਂ ਬਾਅਦ ਇਹ ਸਿੱਖ ਬਣ ਗਏ। ਗੁਰੂ ਨਾਨਕ ਸਾਹਿਬ ਨੇ ਲਹਿਣਾ ਨਾਮ ਤਬਦੀਲ ਕਰ ਅੰਗਦ ("ਮੇਰਾ ਆਪਣਾ ਅੰਗ") ਰੱਖ ਦਿੱਤਾ,[5] ਅਤੇ ਆਪਣੇ ਪੁੱਤਾਂ ਦੀ ਬਜਾਏ ਅੰਗਦ ਨੂੰ ਦੂਜਾ ਗੁਰੂ ਐਲਾਨ ਦਿੱਤਾ।[3][4][6]

ਗੁਰੂ ਅੰਗਦ

ਗੁਰਦੁਆਰਾ ਬਉਲੀ ਸਾਹਿਬ ਗੋਇੰਦਵਾਲ ਦੀ ਦਵਾਰ ਉੱਤੇ ਗੁਰੂ ਅੰਗਦ ਦੀ ਖ਼ਿਆਲੀ ਪੇਂਟਿੰਗ

ਗੋਇੰਦਵਾਲ ਸਾਹਿਬ ਵਿਖੇ ਦੂਜੇ ਗੁਰੂ ਦਾ ਖ਼ਿਆਲੀ ਫ਼੍ਰੈਸਕੋ

ਜ਼ਾਤੀ

ਜਨਮ

ਲਹਿਣਾ

31 ਮਾਰਚ 1504

ਮੱਤੇ ਦੀ ਸਰਾਏ, ਮੁਕਤਸਰ, ਪੰਜਾਬ

ਮਰਗ

29 ਮਾਰਚ 1552 (ਉਮਰ 47)

ਖਡੂਰ ਸਾਹਿਬ, ਅੰਮ੍ਰਿਤਸਰ[1]

ਧਰਮ

ਸਿੱਖੀ

ਸਪਾਉਸ

ਮਾਤਾ ਖੀਵੀ

ਨਿਆਣੇ

ਭਾਈ ਦਾਸੂ, ਭਾਈ ਦਾਤੂ, ਬੀਬੀ ਅਮਰੋ ਅਤੇ ਬੀਬੀ ਅਨੋਖੀ

ਮਾਪੇ

ਬਾਬਾ ਫੇਰੂ ਮੱਲ (ਪਿਓ)

ਮਾਤਾ ਰਾਮੋ (ਮਾਂ)

ਲਈ ਵਾਕਫ਼

ਗੁਰਮੁਖੀ ਲਿਪੀ ਦੀ ਮਿਆਰਬੰਦੀ

ਸਿੱਖ ਕਾਰਜ

ਸਾਬਕਾ

ਗੁਰ ਨਾਨਕ

ਵਾਰਸ

ਗੁਰ ਅਮਰਦਾਸ

ਗੁਰੂ ਨਾਨਕ ਦੇ ਫ਼ਾਨੀ ਦੁਨੀਆ ਤੋਂ ਰੁਖ਼ਸਤ ਹੋਣ ਤੋਂ ਬਾਅਦ, 1539 ਵਿੱਚ ਗੁਰੂ ਅੰਗਦ ਸਿੱਖਾਂ ਦੇ ਰਹਿਬਰ ਬਣੇ।[7][8] ਇਹ ਸਿੱਖੀ ਵਿੱਚ ਗੁਰਮੁਖੀ ਨੂੰ ਇਖਤਿਆਰ ਅਤੇ ਮਿਆਰਬੰਦ ਕਰਨ ਲਈ ਮਸ਼ਹੂਰ ਹਨ।[2][4] ਇਹਨਾਂ ਨੇ ਨਾਨਕ ਦੇ ਵਾਕ ਇਕੱਤਰ ਕਰਨੇ ਸ਼ੁਰੂ ਕੀਤੇ, ਨਾਲ਼ 63 ਵਾਕ ਆਪ ਰਚੇ।[4] ਆਪਣੇ ਪੁੱਤਾਂ ਦੀ ਬਜਾਏ, ਇਹਨਾਂ ਨੇ ਆਪਣੇ ਮੁਰੀਦ ਅਮਰਦਾਸ ਨੂੰ ਗੁਰੂ ਤਖ਼ਤ ਦਾ ਵਾਰਸ ਅਤੇ ਤੀਜਾ ਗੁਰੂ ਐਲਾਨਿਆ।[7][8]

Answered by gs7729590
5

Answer:

ਸਿੱਖਾਂ ਦੇ ਦੂਜੇ ਗੁਰੂ ਸ੍ਰੀ ਗੁਰੂ ਅੰਗਦ ਦੇਵ ਜੀ ਸਨ।

Hope this Helpful

Similar questions
Math, 8 months ago