ਸੰਤੁਲਿਤ ਭੋਜਨ ਨੂੰ ਕਿੰਨੇ ਵਰਗਾ ਵਿੱਚ ਵੰਡਿਆ ਜਾ ਸਕਦਾ ਹੈ?
Answers
Answer:
ਸੰਤੁਲਿਤ ਭੋਜਨ ਕੀ ਹੁੰਦਾ ਹੈ, ਇਹ ਅਸੀਂ ਬਾਖੂਬੀ ਜਾਣਦੇ ਹਾਂ। ਉਹ ਭੋਜਨ ਜਿਸ ਵਿਚ ਸਰੀਰ ਨੂੰ ਬਣਾਉਣ ਲਈ ਪ੍ਰੋਟੀਨ, ਤਾਕਤ ਦੇਣ ਲਈ ਕਾਰਬੋਹਾਈਡ੍ਰੇਟਸ, ਬਿਮਾਰੀਆਂ ਤੋਂ ਬਚਾਅ ਲਈ ਵਿਟਾਮਿਨ, ਚਿਕਨਾਈ ਤੇ ਖਣਿਜ ਸਹੀ ਮਾਤਰਾ ਤੇ ਅਨੁਪਾਤ ਵਿਚ ਹੋਣ, ਸੰਤੁਲਿਤ ਭੋਜਨ ਕਹਾਉਂਦਾ ਹੈ। ਪਰ ਕਦੇ ਸੋਚਿਆ ਹੈ ਕਿ ਸੰਤੁਲਿਤ ਭੋਜਨ ਗ੍ਰਹਿਣ ਕਰਨ ਦੇ ਬਾਵਜੂਦ ਕਿਉਂ ਅੱਜ ਅਸੀਂ ਭਿੰਨ ਭਿੰਨ ਬਿਮਾਰੀਆਂ ਨਾਲ ਗ੍ਰਸੇ ਹੋਏ ਹਾਂ। ਨੇਚਰੋਪੈਥੀ ਅਨੁਸਾਰ, ਬਿਮਾਰੀਆਂ ਦਾ ਅਸਲ ਕਾਰਨ ਸਰੀਰ ਵਿਚ ਬਾਹਰੀ ਤੱਤਾਂ (foreign matter) ਦਾ ਜਮ੍ਹਾ ਹੋਣਾ ਹੈ ਜਿਹੜੇ ਪਾਚਨ (digestion) ਅਤੇ ਨਿਕਾਸੀ (excretion) ਕਿਰਿਆਵਾਂ ਵਿਚਕਾਰ ਅਸੰਤੁਲਨ ਦੇ ਕਾਰਨ ਜਮ੍ਹਾ ਹੁੰਦੇ ਹਨ। ਸਰੀਰ ਦੇ ਵੱਖ ਵੱਖ ਭਾਗਾਂ ਵਿਚ ਇਨ੍ਹਾਂ ਬਾਹਰੀ ਤੱਤਾਂ ਦੀ ਮੌਜੂਦਗੀ ਅਤੇ ਮਾਤਰਾ ਕਈ ਬਿਮਾਰੀਆਂ ਜਿਵੇਂ ਕਿ ਅਪਚ, ਕਬਜ਼, ਤੇਜ਼ਾਬੀਪਣ, ਸਿਰ ਦਰਦ, ਪੇਟ ਦਾ ਭਾਰੀਪਣ, ਆਂਤੜੀਆਂ ’ਚ ਸੋਜ਼ਿਸ਼, ਜੋੜਾਂ ਦਾ ਦਰਦ, ਚਿੜਚਿੜਾਪਣ, ਉਦਾਸੀਨਤਾ, ਮੋਟਾਪਾ ਆਦਿ ਨੂੰ ਜਨਮ ਦਿੰਦੀ ਹੈ। ਅੱਜ ਨਾ ਸਿਰਫ਼ ਬਜ਼ੁਰਗ ਅਤੇ ਨੌਜਵਾਨ ਹੀ, ਬਲਕਿ ਬੱਚੇ ਵੀ ਇਨ੍ਹਾਂ ਤਕਲੀਫ਼ਾਂ ਨਾਲ ਗ੍ਰਸੇ ਹੋਏ ਹਨ। ਅਕਸਰ ਲੋਕਾਂ ਨੂੰ ਇਹ ਕਹਿੰਦਿਆਂ ਸੁਣਿਆ ਜਾ ਸਕਦਾ ਹੈ ਕਿ ਖਾਣੇ ਦੀ ਮਾਤਰਾ ’ਤੇ ਕੰਟਰੋਲ ਅਤੇ ਸਿਹਤਮੰਦ ਭੋਜਨ ਕਰਨ ਦੇ ਬਾਵਜੂਦ ਉਨ੍ਹਾਂ ਦੀ ਸਿਹਤ ਠੀਕ ਕਿਉਂ ਨਹੀਂ ਰਹਿ ਰਹੀ ਅਤੇ ਬਿਮਾਰੀਆਂ ਉਨ੍ਹਾਂ ਦਾ ਪਿੱਛਾ ਕਿਉਂ ਨਹੀਂ ਛੱਡ ਰਹੀਆਂ।
ਨੇਚਰੋਪੈਥੀ ਅਨੁਸਾਰ, ਚੰਗੀ ਸਿਹਤ ਦੀ ਪ੍ਰਾਪਤੀ ਲਈ ਸਿਰਫ ਸਿਹਤਮੰਦ ਖਾਣਾ ਹੀ ਕਾਫੀ ਨਹੀਂ ਹੈ; ਬਲਕਿ ਓਨਾ ਹੀ ਲਾਜ਼ਮੀ ਹੈ ਕਿ ਅਸੀਂ ਉਹ ਖਾਣਾ ਸਹੀ ਢੰਗ ਨਾਲ ਖਾਈਏ। ਸਾਨੂੰ ਕੇਵਲ ਭੋਜਨ ਵਿਚ ਮੌਜੂਦ ਖਣਿਜ ਤੱਤਾਂ ਬਾਰੇ ਹੀ ਨਹੀਂ, ਬਲਕਿ ਇਹ ਵੀ ਪਤਾ ਹੋਣਾ ਚਾਹੀਦਾ ਹੈ ਕਿ ਭੋਜਨ ਕਿਸ ਮੇਲ ਵਿਚ ਕੀਤਾ ਜਾਵੇ। ਜੀਭ ਦੇ ਸੁਆਦ ਅਧੀਨ ਅਸੀਂ ਕਈ-ਕਈ ਭੋਜਨ ਪਦਾਰਥ ਖਾਣ ਲੱਗ ਪਏ ਹਾਂ ਜਿਹੜੇ ਇਕ-ਦੂਜੇ ਨਾਲ ਮਿਲ ਕੇ ਸਰੀਰ ਲਈ ਜ਼ਹਿਰ ਸਮਾਨ ਹੋ ਜਾਂਦੇ ਹਨ ਅਤੇ ਫਾਇਦਾ ਕਰਨ ਦੀ ਥਾਂ ਸਰੀਰ ਦਾ ਨੁਕਸਾਨ ਕਰ ਦਿੰਦੇ ਹਨ।ਅੱਜ ਕੱਲ ਦੇ ਸਮੇਂ ਵਿੱਚ ਆਮ ਤੌਰ ਤੇ ਸਾਰੇ ਜਲਦੀ ਵਿੱਚ ਹੀ ਹੁੰਦੇ ਹਨ ।ਭੋਜਨ ਵੀ ਜਲਦੀ ਜਲਦੀ ਬਿਨਾਂ ਜਾ ਘੱਟ ਚਬਾਏ ਹੀ ਨਿਗਲਦੇ ਜਾਂਦੇ ਹਨ ।ਜੋ ਵੀ ਖਾਣ ਵਾਲੀ ਚੀਜ਼ ਮਿਲੇ ਸਿੱਧੀ ਪੇਟ ਵਿੱਚ ਪਾਈ ਜਾਂਦੇ ਹਨ ।ਭੋਜਨ ਦੀ ਸੰਤੁਲਿਤ ਖੁਰਾਕ, ਪੌਸ਼ਟਿਕ ਗੁਣ ,ਔਗੁਣ ਆਦਿ ਤੇ ਕੋਈ ਧਿਆਨ ਨਹੀਂ ਦਿੰਦਾ ।ਨਤੀਜੇ ਵਜੋਂ ਬਿਮਾਰੀਆਂ ਸਾਨੂੰ ਘੇਰ ਲੈਦੀਆ ਹਨ ।ਸਹੀ ਢੰਗ ਨਾਲ ਖਾਣਾ ਪੀਣਾ ਸਾਨੂੰ ਰੋਗਾ ਤੋ ਵੀ ਮੁਕਤ ਕਰੇਗਾ ਅਤੇ ਲੰਮੀ ਉਮਰ ਵੀ ਸੰਭਵ ਹੈ
Explanation:
please mark branlist mark branlist please