ਮਰਦਾਂ ਦਾ ਉਹ ਕਿਹੜਾ ਲੋਕ-ਨਾਚ ਹੈ, ਜਿਸ ਨੂੰ ਇਸਤਰੀ-ਨਾਚ ਵੀ ਸਮਝ ਲਿਆ ਜਾਂਦਾ ਹੈ?
Answers
Answer:
ਮਲਵਈ ਗਿੱਧਾ ਸੋਧੋ
ਪੰਜਾਬ ਦੇ ਮਾਲਵੇ ਖੇਤਰ ਅੰਦਰ ਮਰਦਾਂ ਦੇ ਗਿੱਧੇ ਦੀ ਇੱਕ ਗੌਰਵਮਈ ਵਿਲੱਖਣ ਪਰੰਪਰਾ ਰਹੀ ਹੈ। ਪੰਜਾਬ ਦੇ ਮਾਲਵੇ ਖੇਤਰ ਵਿੱਚ ਪ੍ਰਚੱਲਿਤ ਹੋਣ ਕਾਰਨ ਇਸ ਨੂੰ ਮਲਵਈ ਗਿੱਧਾ, ਇਸ ਦੇ ਬਚੇ-ਖੁਚੇ ਅੰਸ਼ਾਂ ਨੂੰ ਪੁਰਾਣੀ ਪੀੜ੍ਹੀ ਦੇ ਲੋਕਾਂ ਵੱਲੋਂ ਪੇਸ਼ ਕੀਤੇ ਜਾਣ ਕਾਰਨ ਬਾਬਿਆਂ ਦਾ ਗਿੱਧਾ ਵੀ ਕਿਹਾ ਜਾਂਦਾ ਹੈ। ਕੁੱਝ ਵਿਦਵਾਨ ਪੁਰਸ਼ਾਂ ਦੇ ਗਿੱਧੇ ਨੇ ਔਰਤ ਮਰਦਾਂ ਵਿਚਕਾਰ ਕਾਵਿਕ ਸੰਵਾਦ ਦੇ ਰੂਪ ਵਿੱਚ ਦੇਖਦੇ ਹਨ। ਮਲਵਈ ਗਿੱਧੇ ਦਾ ਆਰੰਭ ਉਸ ਸਮਾਜਿਕ ਲੋੜ ਵਿੱਚ ਹੋਇਆ ਸੀ ਜਦੋਂ ਮੁੰਡੇ ਦੇ ਵਿਆਹ ਸਮੇਂ ਜੰਝ ਚੜ ਜਾਂਦੀ ਸੀ। ਉਹ ਧੀ ਵਾਲੇ ਘਰ ਦੇ ਤਿੰਨ ਦਿਨ ਰਹਿੰਦੀ ਸੀ। ਵਿਆਹ ਵੇਲੇ ਸੱਖਣੇ ਘਰ ਚੋਰਾਂ, ਡਾਕੂਲਾਂ ਦਾ ਡਰ ਬਣਿਆ ਰਹਿੰਦਾ ਸੀ। ਇਸ ਲਈ ਮੁੰਡੇ ਦੀ ਬਰਾਤ ਜਾਣ ਮਗਰੋਂ ਪਰਿਵਾਰ ਕਿਸੇ ਨਾ ਕਿਸੇ ਤਰ੍ਹਾਂ ਜਗਰਾਤਾ ਕੱਟਦਾ ਸੀ। ਕਈ ਵਾਰ ਵਿਆਹ ਦੇ ਚਾਅ ਵਿੱਚ ਨਾਨਕੇ ਮੇਲ ਵਿੱਚ ਆਈਆਂ ਮਸਤੀਆਂ ਹੋਈਆਂ ਮਲਵੈਣਾ ਮਰਦਾਂ ਨੂੰ ਗਿੱਧੇ ਵਿੱਚ ਬੋਲੀ ਪਾਉਣ ਦੀ ਚੁਣੋਤੀ ਦੇ ਦਿੰਦੀਆਂ ਸਨ ਜਾਂ ਕਈ ਵਾਰ ਗਿੱਧਾ ਪਾ ਰਹੀਆਂ ਸੁਟਿਆਰਾਂ ਵਿੱਚ ਚੋਬਰ ਖੁਨ ਸ਼ਾਮਲ ਹੋ ਜਾਂਦੇ ਸਨ। ਪੁਰਸ਼ਾਂ ਦੇ ਗਿੱਧੇ ਵਿੱਚ ਪ੍ਰਸ਼ੋਨੋਤਰੀ ਜਾਂ ਸੰਪਾਦਕੀ ਲਹਿਜੇ ਦੀਆ ਬੋਲੀਆਂ ਪਾਈਆਂ ਜਾਂਦੀਆਂ ਸਨ।
ਬੋਲੀਕਾਰ ਕਿਸੇ ਰਿਸ਼ਤੇ ਵਿਸ਼ੇਸ਼ ਨੂੰ ਨਹੀਂ ਸਗੋਂ ਮੇਲਣ ਨੂੰ ਮਖਾਤਿਬ ਹੁੰਦਾ ਸੀ ਜਿਵੇਂ:- ਸੁਣ ਨੀ ਮੇਲਣ ਨੱਚਣ, ਆਈਏ, ਮੈਂ ਤੇਰੇ ਜਸ ਗਾਵਾਂ, ਮੰਦਾ ਬੋਲ ਨਾ ਬੋਲਾ ਗਿੱਧੇ, ਵਿੱਚ ਵਧ ਕੇ ਬੋਲੀ ਪਾਵਾਂ, ਪਾਲਾ ਸਿੰਘ ਮੇਰਾ ਨਾਂ ਸੋਹਣੀਏ, ਮੈਂ ਪਿੰਡ ਚਰ ਖਾੜੇ ਲਾਵਾਂ ਪਿੰਡ ਤਾਂ ਸਾਡਾ ਖਾਸ ਚੋਡੀਕੇ ਸਭ ਗੱਲ ਖੋਲ ਸੂਣਾਵਾਂ, ਬਾਰਾ ਚ ਫੁੱਲ ਖਿੜਿਆ ਕਹੇ ਤਾਂ ਤੋੜ ਲਿਆਵਾਂ...