English, asked by mohanmohan78306, 2 months ago

ਸਾਨੂੰ ਹਮੇਸ਼ਾਂ ਸੱਚ ਬੋਲਣਾ ਚਾਹੀਦਾ ਹੈ ਕਦੀ ਵੀ ਝੂਠ ਦਾ ਸਹਾਰਾ ਨਹੀਂ ਲੈਣਾ ਚਾਹੀਦਾ। ਝੂਠ ਦਾ ਆਸਰਾ ਲੈਣ ਵਾਲੇ ਵਿਅਕਤੀ ਦਾ ਹਮੇਸ਼ਾਂ ਨੁਕਸਾਨ ਹੁੰਦਾ ਹੈ। ਕਿਵੇਂ?​

Answers

Answered by Anonymous
3

Answer:

ਬੱਚਿਆਂ ਨੂੰ ਅਕਸਰ ਸਕੂਲਾਂ ਵਿੱਚ ਸਿਖਾਇਆ ਜਾਂਦਾ ਹੈ ਕਿ ਝੂਠ ਬੋਲਣਾ ਪਾਪ ਹੈ ਇਸ ਲਈ ਸਦਾ ਸੱਚ ਬੋਲਣਾ ਚਾਹੀਦਾ ਹੈ। ਵੱਖ ਵੱਖ ਮਜ਼ਹਬ ਵੀ ਆਪਣੇ ਅਕੀਦੇ ਵਾਲੇ ਰੱਬ ਨੂੰ ਹਰ ਘਟਨਾ ਵਾਚ ਰਿਹਾ ਦਰਸਾ ਡਰਾ ਕੇ ਸੱਚ ਬੋਲਣ ਲਈ ਆਖਦੇ ਹਨ। ਸਮੁੱਚੀ ਮਨੁੱਖਤਾ ਵਿੱਚ ਸੱਚ ਧਰਮ ਨੂੰ ਪ੍ਰਣਾਏ ਲੋਕ ਰੱਬ ਨੂੰ ਹਰ ਦਿਲ ਵਿੱਚ ਵਸਦਾ ਜਾਣ ਅਤੇ ਸਭ ਨੂੰ ਆਪਣੇ ਵਰਗਾ ਸਮਝ ਕੇ ਸਦਾ ਸੱਚ ਦਾ ਪੱਲਾ ਫੜਨ ਅਤੇ ਸੱਚੇ ਜੀਵਨ ਲਈ ਪ੍ਰੇਰਦੇ ਹਨ, ਪਰ ਅਜੋਕੇ ਵਰਤਾਰਿਆਂ ਵਿੱਚ ਜਦੋਂ ਬੱਚੇ ਸਮਾਜ ਵਿੱਚ ਸੱਚਿਆਂ ਨੂੰ ਤਕਲੀਫ਼ ਅਤੇ ਝੂਠਿਆਂ ਨੂੰ ਐਸ਼ ਕਰਦਿਆਂ ਦੇਖਦੇ ਹਨ ਤਾਂ ਦਿਖ ਰਹੇ ਫਾਇਦੇ ਲਈ ਉਹ ਦਿੱਤੀ ਗਈ ਸਿੱਖਿਆ ਦੇ ਉਲਟ ਖ਼ੁਦ ਵੀ ਝੂਠ ਬੋਲਣ ਲੱਗ ਜਾਂਦੇ ਹਨ। ਅਣਜਾਣੇ ਵਿੱਚ ਮਿਲ ਰਹੀ ਝੂਠ ਨਾਲ ਵਕਤੀ ਲਾਭ ਦੀ ਤਸੱਲੀ ਅਸਲ ਵਿੱਚ ਕਿੰਨਾ ਨੁਕਸਾਨ ਕਰਦੀ ਹੈ, ਇਹ ਅਸੀਂ ਸੋਚਦੇ ਹੀ ਨਹੀਂ। ਅਕਸਰ ਸੱਚ ਬੋਲਣ ਦੇ ਲਾਭ ਦੱਸਦੇ ਹੋਏ ਅਸੀਂ ਆਖਦੇ ਹਾਂ ਕਿ ਸੱਚ ਬੋਲਣ ਵਾਲੇ ਦੇ ਦਿਮਾਗ਼ ’ਤੇ ਭਾਰ ਨਹੀਂ ਪੈਂਦਾ ਕਿਉਂਕਿ ਉਸਨੂੰ ਇਹ ਯਾਦ ਰੱਖਣ ਦੀ ਲੋੜ ਹੀ ਨਹੀਂ ਪੈਂਦੀ ਕਿ ਉਸਨੇ ਕਿਹੜੀ ਗੱਲ, ਕਿਸਨੂੰ, ਕਦੋਂ, ਕਿਉਂ ਅਤੇ ਕਿੰਜ ਦੱਸੀ ਹੈ। ਇਸੇ ਕਾਰਨ ਹਮੇਸ਼ਾਂ ਸੱਚ ਬੋਲਣ ਵਾਲੇ ਬੰਦੇ ਦੇ ਚਿਹਰੇ ’ਤੇ ਕਿਸੇ ਤਣਾਅ ਦੀ ਥਾਂ ਬੇਫਿਕਰੀ ਵਾਲੀ ਅਜੀਬ ਜਿਹੀ ਪ੍ਰਸੰਨਤਾ ਰਹਿੰਦੀ ਹੈ । ਵੈਸੇ ਅੱਜਕੱਲ੍ਹ ਕਈ ਬੰਦਿਆਂ ਦਾ ਝੂਠ ਬੋਲਣਾ ਸੁਭਾਅ ਹੀ ਬਣ ਚੁੱਕਾ ਹੈ। ਅਜਿਹੇ ਸੁਭਾਅ ਵਾਲੇ ਬਿਨਾਂ ਕਿਸੇ ਲਾਭ ਹੋਣ ਦੀ ਝਾਕ ਤੋਂ ਵੀ ਆਦਤ ਕਾਰਨ ਝੂਠ ਹੀ ਬੋਲਦੇ ਹਨ। ਕਈ ਬੰਦੇ ਝੂਠ ਨੂੰ ਫੜਨ ਦੇ ਵੀ ਮਾਹਿਰ ਹੁੰਦੇ ਹਨ। ਉਹ ਅੱਖਾਂ, ਜ਼ੁਬਾਨ ਜਾਂ ਚਿਹਰੇ ਦੇ ਹਾਵ-ਭਾਵਾਂ ਤੋਂ ਝੂਠ ਫੜ ਲੈਂਦੇ ਹਨ। ਆਦਮੀ ਦੀ ਝੂਠ ਬੋਲਣ ਦੀ ਆਦਤ ਕਾਰਨ ਹੀ ਸਮਾਂ ਲਾਈਡੀਟੈਕਟਰ ਮਸ਼ੀਨਾਂ ਤਕ ਪੁੱਜ ਚੁੱਕਾ ਹੈ। ਅਜੋਕੇ ਝੂਠ ਦੇ ਮਾਹੌਲ ਵਿੱਚ ਜਿੱਥੇ ਅੱਜਕੱਲ੍ਹ ਝੂਠ ਨੂੰ ਫਖ਼ਰ ਤੇ ਸ਼ਾਨ ਨਾਲ ਬੋਲਿਆ ਜਾਂਦਾ ਹੈ। ਉੱਥੇ ਕਈ ਬੰਦੇ ਅਜਿਹੇ ਵੀ ਮਿਲਦੇ ਹਨ ਜੋ ਇਸ ਗੱਲ ਵਿੱਚ ਵਿਸ਼ਵਾਸ ਰੱਖਦੇ ਹਨ ਕਿ ਬੰਦਾ ਕੇਵਲ ਸੱਚ ਬੋਲਣ ਲਈ ਹੀ ਬਣਿਆ ਹੈ। ਝੂਠ ਬੋਲ ਰਿਹਾ ਬੰਦਾ ਜਿੱਥੇ ਸਮਾਜ ਵਿੱਚ ਦੇਰ-ਸਵੇਰ ਬੇਇੱਜ਼ਤ ਹੁੰਦਾ ਹੈ ਉੱਥੇ ਆਪਣੀ ਸਿਹਤ ਦਾ ਵੀ ਨੁਕਸਾਨ ਕਰ ਰਿਹਾ ਹੁੰਦਾ ਹੈ। ਕਿਹਾ ਜਾਂਦਾ ਹੈ ਕਿ ਝੂਠ ਰਾਹੀਂ ਲੱਗੀਆਂ ਮਾਨਸਿਕ ਬਿਮਾਰੀਆਂ ਹੀ ਸਰੀਰਿਕ ਬਿਮਾਰੀਆਂ ਦਾ ਆਧਾਰ ਬਣਦੀਆਂ ਹਨ। ਇਹ ਤਾਂ ਆਪਾਂ ਸਭ ਜਾਣਦੇ ਹਾਂ ਕਿ ਝੂਠ ਬੋਲਣ ਨਾਲ ਦਿਮਾਗ਼ ’ਤੇ ਗੁਨਾਹ ਦਾ ਭਾਰ ਰਹਿੰਦਾ ਹੈ, ਪਰ ਇਸ ਗੱਲ ਨੂੰ ਵਿਗਿਆਨਕ ਤੌਰ ’ਤੇ ਵੀ ਵਿਚਾਰ ਸਕਦੇ ਹਾਂ । ਜਦੋਂ ਅਸੀਂ ਕਿਸੇ ਨਾਲ ਝੂਠ ਬੋਲਦੇ ਹਾਂ ਤਾਂ ਭਾਵੇਂ ਅਗਲਾ ਸਚਾਈ ਜਾਣਦਾ ਨਹੀਂ ਹੁੰਦਾ, ਪਰ ਅਸੀਂ ਖ਼ੁਦ ਤਾਂ ਆਪਣੇ ਆਪ ਵੱਲੋਂ ਬੋਲੇ ਝੂਠ ਨੂੰ ਜਾਣਦੇ ਹੀ ਹੁੰਦੇ ਹਾਂ। ਸਾਡਾ ਆਪਣਾ ਝੂਠੇ ਹੋਣ ਦਾ ਅਹਿਸਾਸ ਸਾਡੇ ਦਿਮਾਗ਼ ਦੀਆਂ ਨਸਾਂ ਵਿੱਚ ਤਣਾਅ ਪੈਦਾ ਕਰਦਾ ਹੈ। ਇਹ ਤਣਾਅ ਕੇਵਲ ਦਿਮਾਗ਼ ਦੇ ਕੰਮਾਂ ’ਤੇ ਹੀ ਅਸਰ ਨਹੀਂ ਪਾਉਂਦਾ, ਸਗੋਂ ਸਮੁੱਚੇ ਸਰੀਰ ਦੀਆਂ ਕਈ ਪ੍ਰਕਾਰ ਦੀਆਂ ਵੱਖ ਵੱਖ ਸਰੀਰਿਕ ਕਾਰਜਾਂ ਲਈ ਬਣੇ ਰਸਾਂ/ਰਸਾਇਣਾਂ ਦੀਆਂ ਗ੍ਰੰਥੀਆਂ ’ਤੇ ਅਣਸੁਖਾਵਾਂ ਅਸਰ ਪਾਉਂਦਾ ਹੈ। ਇਹ ਰਸ ਕਈ ਪ੍ਰਕਾਰ ਦੇ ਤੱਤਾਂ ਤੋਂ ਮਿਲਕੇ ਬਣੇ ਹੁੰਦੇ ਹਨ ਅਤੇ ਕਈ ਵੱਖਰੀ ਤਰ੍ਹਾਂ ਦੇ ਤੱਤਾਂ ਨਾਲ ਰਲਕੇ ਕਿਰਿਆਵਾਂ ਕਰਕੇ ਖ਼ਾਸ ਤਰ੍ਹਾਂ ਦੀਆਂ ਪ੍ਰਣਾਲੀਆਂ ਨੂੰ ਚਲਾਉਣ ਵਿੱਚ ਅਨੇਕ ਤਰ੍ਹਾਂ ਦੇ ਚੱਕਰਾਂ ਨੂੰ ਪੂਰਾ ਕਰਕੇ ਵੱਖ ਵੱਖ ਖੇਤਰਾਂ ਵਿੱਚ ਰੋਲ ਨਿਭਾਉਂਦੇ ਹਨ। ਜਿਗਰ, ਗੁਰਦੇ, ਦਿਲ, ਦਿਮਾਗ਼, ਫੇਫੜਿਆਂ ਆਦਿ ਦੇ ਸਹੀ ਕੰਮ ਕਰਨ ਲਈ ਇਨ੍ਹਾਂ ਰਸਾਂ ਦੀ ਅਤੀਅੰਤ ਲੋੜ ਹੁੰਦੀ ਹੈ ਜੋ ਵੱਖ ਵੱਖ ਚੱਕਰਾਂ ਰਾਹੀਂ ਸੰਪੂਰਨ ਹੁੰਦੇ ਹਨ। ਸਰੀਰ ਦੇ ਅੰਗਾਂ ਲਈ ਵੱਖ ਵੱਖ ਨਾੜਾਂ ਦੇ ਤਣਾਅ ਰਾਹੀਂ ਵਧੇ-ਘਟੇ ਤੱਤ (ਕੈਮੀਕਲ) ਇਨ੍ਹਾਂ ਚੱਕਰਾਂ ਨੂੰ ਸੰਪੂਰਨ ਹੋਣ ਵਿੱਚ ਵਿਘਨ ਪਾਉਂਦੇ ਹਨ। ਸਰੀਰ ਦੇ ਵੱਖ ਵੱਖ ਕਾਰਜਾਂ ਨਾਲ ਜੁੜੀਆਂ ਨਾੜਾਂ ਦੀ ਕਾਰਜ ਵਿਧੀ ਅਤੇ ਕਾਰਜ ਚੱਕਰ ਅਜਿਹੇ ਰਸਾਇਣਾਂ ’ਤੇ ਹੀ ਨਿਰਭਰ ਕਰਦੇ ਹਨ। ਇਨ੍ਹਾਂ ਨਾੜਾਂ ਵਿਚਲੇ ਰਸਾਂ ਵਿੱਚ ਵੱਧ-ਘਾਟ ਜਾਂ ਹੋਈ ਤਬਦੀਲੀ ਕਾਰਨ ਦਿਮਾਗ਼ ਵੱਲ ਕਿਸੇ ਖ਼ਾਸ ਤਰ੍ਹਾਂ ਦੀ ਚੇਤਨਾ ਦਾ ਸੰਦੇਸ਼ ਅਤੇ ਦਿਮਾਗ਼ ਵੱਲੋਂ ਸਰੀਰਿਕ ਕਿਰਿਆ ਕਰਨ ਵਾਲੇ ਅੰਗਾਂ ਲਈ ਗਏ ਕਾਰਜਕਾਰੀ ਸੰਦੇਸ਼ ਲੋੜ ਅਨੁਸਾਰ ਸੰਪੂਰਨ ਕੰਮ ਨਹੀਂ ਕਰ ਪਾਉਂਦੇ ਜਿਸ ਨਾਲ ਸਰੀਰ ਦੀਆਂ ਕਈ ਖ਼ਾਸ ਕਿਸਮ ਦੀਆਂ ਪ੍ਰਣਾਲੀਆਂ ਦੇ ਕੰਮਕਾਜ ਵਿੱਚ ਰੁਕਾਵਟ ਪੈਣ ਨਾਲ ਸਬੰਧਿਤ ਪ੍ਰਣਾਲੀਆਂ ਅਤੇ ਅੰਗਾਂ ਦੇ ਕੰਮ ਘੱਟ ਜਾਂਦੇ ਹਨ ਜਾਂ ਬਦਲ ਜਾਂਦੇ ਹਨ। ਇਸ ਕਾਰਨ ਸੰਤੁਲਨ ਵਿਗੜਦਾ ਹੈ ਅਤੇ ਸਰੀਰ ਰੋਗਾਂ ਦਾ ਸਾਹਮਣਾ ਕਰਦਾ ਹੈ। ਸਿੱਧੇ ਸ਼ਬਦਾਂ ਵਿੱਚ ਝੂਠ ਬੋਲਣ ਕਾਰਨ ਨਸਾਂ ਵਿੱਚ ਆਏ ਤਣਾਅ ਕਾਰਨ ਅਣਚਾਹੇ ਕੈਮੀਕਲ/ਜ਼ਹਿਰਾਂ ਬਣਦੀਆਂ ਹਨ ਜੋ ਸਰੀਰ ਦੇ ਕੁਦਰਤੀ ਕੰਮਾਂ ਵਿੱਚ ਰੁਕਾਵਟ ਪਾ ਕੇ ਅੰਦਰੂਨੀ ਕੋਮਲ ਅੰਗਾਂ ਦੀਆਂ ਬਿਮਾਰੀਆਂ ਦਾ ਆਧਾਰ ਬਣਦੇ ਹਨ। ਇਸ ਤਰ੍ਹਾਂ ਅਸੀਂ ਕਹਿ ਸਕਦੇ ਹਾਂ ਕਿ ਝੂਠ ਬੋਲਣ ਵਾਲਾ ਅੰਦਰੂਨੀ ਬਿਮਾਰੀਆਂ ਨੂੰ ਸੱਦਾ ਦੇ ਰਿਹਾ ਹੁੰਦਾ ਹੈ, ਪਰ ਇਸਦਾ ਇਹ ਮਤਲਬ ਵੀ ਨਹੀਂ ਲਿਆ ਜਾ ਸਕਦਾ ਕਿ ਸਾਰੇ ਬਿਮਾਰ ਹੀ ਝੂਠ ਬੋਲਣ ਕਾਰਨ ਹੁੰਦੇ ਹਨ। ਹਾਂ ਬਿਮਾਰੀਆਂ ਦੇ ਕਾਰਨਾਂ ਵਿੱਚੋਂ ਝੂਠ ਬੋਲਣਾ ਵੀ ਇੱਕ ਕਾਰਨ ਹੈ। ਇਸ ਲਈ ਇਨਸਾਨੀ ਸਰੀਰ ਕੇਵਲ ਸੱਚ ਬੋਲਣ ਨਾਲ ਹੀ ਤੰਦਰੁਸਤ ਰਹਿੰਦਾ ਹੈ ਜਾਂ ਸਾਡੇ ਸਰੀਰ ਨੂੰ ਨਿਰੋਗ ਰੱਖਣ ਦਾ ਨੁਸਖਾ ਹੀ ਸਦਾ ਸੱਚ ਬੋਲਣਾ ਹੈ। .

may it helps u ☺️

Answered by chamkorsingh5834833
0

Answer:

ਝੂਠ ਬੋਲਣਾ ਸਾਡੇ ਲਈ ਘਾਤਕ ਸਿੱਧ ਹੋ ਸਕਦਾ ਹੈ

Similar questions