ਜੰਗਲੀ ਜਾਨਵਰਾਂ ਦੇ ਨਸ਼ਟ ਹੋਣ ਦੇ ਕੀ ਕਾਰਨ ਹਨ।
Answers
Explanation:
ਜੈਵਿਕ ਵਿਭਿੰਨਤਾ ਸ਼ਬਦ ਆਮ ਤੌਰ ’ਤੇ ਕੁਦਰਤੀ ਜਾਂ ਜੈਵਿਕ ਧਨ ਲਈ ਵਰਤਿਆ ਜਾਂਦਾ ਹੈ ਜਿਸ ਵਿੱਚ ਮਨੁੱਖ ਸਮੇਤ ਸਭ ਜੀਵ-ਜੰਤੂ, ਰੁੱਖ ਬੂਟੇ, ਸੂਖ਼ਮ ਜੀਵ ਸ਼ਾਮਲ ਹਨ। ਜੈਵ-ਵਿਭਿੰਨਤਾ ਤੋਂ ਭਾਵ ਧਰਤੀ ਉੱਤੇ ਮਿਲਣ ਵਾਲੇ ਜੀਵਾਂ ਤੇ ਪੌਦਿਆਂ ਦੀਆਂ ਵੱਖ-ਵੱਖ ਕਿਸਮਾਂ ਹਨ। ਧਰਤੀ ਉੱਤੇ ਵੱਖ ਵੱਖ ਖੇਤਰਾਂ ਵਿੱਚ ਵੱਖ ਵੱਖ ਕਿਸਮ ਦੇ ਪੌਦੇ ਆਪਣੇ ਕੁਦਰਤੀ ਨਿਵਾਸ ’ਚ ਰਹਿੰਦੇ ਹਨ। ਜੈਵਿਕ ਵਿਭਿੰਨਤਾ ਦੇ ਪਿਤਾਮਾ ਕਹੇ ਜਾਂਦੇ ਪ੍ਰਸਿੱਧ ਅਮਰੀਕੀ ਵਿਗਿਆਨੀ ਈ.ਓ. ਵਿਲਸਨ ਨੇ ਜੈਵ-ਵਿਭਿੰਨਤਾ ਨੂੰ ਜੀਵਨ ਦਾ ਕੱਚਾ ਮਾਲ ਮੰਨਿਆ ਹੈ। ਕਾਈ ਤੋਂ ਬੋਹੜ ਦੇ ਦਰੱਖਤ ਤਕ; ਕੀਟਾਣੂਆਂ ਤੋਂ ਹਾਥੀ, ਵੇਲ੍ਹ ਤਕ ਜੀਵਾਂ ਦੀ ਅਨੇਕਤਾ ਹੀ ਧਰਤੀ ਨੂੰ ਸੁਰੱਖਿਅਤ ਰੱਖਦੀ ਹੈ। ਸਾਡੀ ਆਪਣੀ ਹੋਂਦ ਅਤੇ ਪਛਾਣ ਲਈ ਜੈਵ-ਵਿਭਿੰਨਤਾ ਜ਼ਰੂਰੀ ਹੈ। ਕਰੋੜਾਂ ਲੋਕਾਂ ਦਾ ਜੀਵਨ ਇਸ ਵਿਭਿੰਨਤਾ ’ਤੇ ਨਿਰਭਰ ਹੈ। ਵਿਸ਼ਵ ਵਿੱਚ ਅਜੇ ਤਕ ਕੁੱਲ ਜੀਵਾਂ ਦੀਆਂ ਜੂਨਾਂ ਦੀ ਗਿਣਤੀ ਦਾ ਪਤਾ ਨਹੀਂ। ਅਸੀਂ ਜੀਵਾਂ ਦੀ ਵਿਭਿੰਨਤਾ ਗਿਣਤੀ ਬਾਰੇ ਕੋਰੇ ਹਾਂ। ਪਰ ਵੱਖ ਵੱਖ ਸੋਮਿਆਂ ਤੋਂ ਪਤਾ ਲੱਗਦਾ ਹੈ ਜਿਵੇਂ ਚਰਕ ਨਾਂ ਦੇ ਵਿਗਿਆਨੀ ਦੀ ਕਿਤਾਬ ‘ਚਰਕ ਸਮੀਹਤਾ’ ਵਿੱਚ ਜੀਵਾਂ ਦੀਆਂ 200 ਅਤੇ ਪੌਦਿਆਂ ਦੀਆਂ 340 ਕਿਸਮਾਂ ਦਾ ਹੀ ਵਰਣਨ ਹੈ। ਧਾਰਮਿਕ ਗ੍ਰੰਥ 84 ਲੱਖ ਜੂਨਾਂ ਦੀ ਗੱਲ ਕਰਦੇ ਹਨ ਜਦੋਂਕਿ ਅੰਦਾਜ਼ੇ ਮੁਤਾਬਿਕ ਜੈਵ-ਵਿਭਿੰਨਤਾ ਦੀ ਇਹ ਗਿਣਤੀ 1,36,20,000 ਹੈ। ਵਿਗਿਆਨੀ 17 ਲੱਖ ਜੂਨਾਂ ਹੀ ਲੱਭ ਸਕੇ ਹਨ। ਉਨ੍ਹਾਂ ਨੇ ਇਨ੍ਹਾਂ ਵੰਨਗੀਆਂ ਨੂੰ ਵਿਗਿਆਨਕ ਨਾਂ ਦਿੱਤੇ ਹਨ, ਪਰ ਜੈਵ ਵਿਭਿੰਨਤਾ ਦੀ ਗਿਣਤੀ ਹਰ ਰੋਜ਼ ਵਧ ਰਹੀ ਹੈ।