ਕਿਸੇ ਪੰਜਾਬੀ ਦੇ ਅਖ਼ਬਾਰ ਦੇ ਸੰਪਾਦਕ ਨੂੰ ਪੱਤਰ ਲਿਖੋ ਕਿ ਨੌਜਵਾਨਾਂ ਵਿੱਚ ਵੱਧ ਰਹੀ ਨਸ਼ਿਆਂ ਦੀ ਵਰਤੋਂ ਇੱਕ ਵੱਡੀ ਸਮੱਸਿਆ ਬਣ ਗਈ ਹੈ। ਇਸ ਲਈ ਮਾਪੇ ਤੇ ਸਰਕਾਰ ਮਿਲ ਕੇ ਕੰਮ ਕਰਨ।
Answers
Explanation:
ਸਾਡੇ ਤਾਂ ਸਾਰੇ ਪਿੰਡ 'ਚ ਚਿੱਟਾ ਹੀ ਵਿਕਦਾ ਹੈ। 15-16 ਸਾਲ ਦੀ ਉਮਰ ਦੇ ਨੌਜਵਾਨ ਟੀਕੇ ਲਾਉਣ ਲੱਗ ਜਾਂਦੇ ਹਨ, ਜਿਨ੍ਹਾਂ ਨਾਲ ਉਹ ਮਰ ਰਹੇ ਹਨ। ਮਾਂ-ਪਿਓ ਦੇ ਇਕੱਲੇ-ਇਕੱਲੇ ਪੁੱਤ ਮਰ ਰਹੇ ਹਨ। ਮਾਂਵਾਂ ਇਕੱਲੀਆਂ ਬੈਠੀਆਂ ਰੋ ਰਹੀਆਂ ਹਨ।”
ਇਹ ਦਰਦ ਪਤੀ ਦੀ ਮੌਤ ਮਗਰੋਂ ਸੱਥਰ 'ਤੇ ਬੈਠ ਕੇ ਰੋ ਰਹੀ, 24 ਸਾਲਾ ਸੁਮਨਦੀਪ ਕੌਰ ਨੇ ਬਿਆਨ ਕੀਤਾ।
ਇਹ ਦਰਦ ਸਿਰਫ਼ ਇੱਕ ਸੁਮਨਦੀਪ ਦਾ ਨਹੀਂ, ਕਈ ਅਜਿਹੀਆਂ ਹੋਰ ਔਰਤਾਂ ਤੇ ਉਨ੍ਹਾਂ ਦੇ ਬੁੱਢੇ ਮਾਪਿਆਂ ਦਾ ਵੀ ਹੈ।
ਪੰਜਾਬ ਤੇ ਰਾਜਸਥਾਨ ਦੀ ਹੱਦ ਨਾਲ ਲਗਦੇ ਹਰਿਆਣਾ ਦੇ ਹਿੱਸਿਆਂ ਵਿੱਚ ਨਸ਼ੇ ਦਾ ਅਸਰ ਦੇਖਿਆ ਜਾ ਰਿਹਾ ਹੈ।
ਸਿਰਸਾ ਦੇ ਪਿੰਡ ਬੜਾਗੁੜਾ ਵਿੱਚ ਨਸ਼ੇ ਤੋਂ ਪ੍ਰੇਸ਼ਾਨ ਪੰਚਾਇਤ ਨੇ ਨਸ਼ੇ ਵਰਤਣ ਅਤੇ ਵੇਚਣ ਵਾਲੇ ਖਿਲਾਫ਼ ਇੱਕ ਖ਼ਾਸ ਮਤਾ ਪਾਸ ਕੀਤਾ ਹੈ।
ਇਹ ਵੀ ਪੜ੍ਹੋ:
- ਤੁਹਾਨੂੰ ਬਜ਼ੁਰਗ ਦਿਖਾਉਣ ਵਾਲੀ FaceApp ਦੇ ਖ਼ਤਰੇ ਕੀ
- ਔਰਤਾਂ ਕਿਉਂ ਕਢਵਾ ਰਹੀਆਂ ਨੇ ਬੱਚੇਦਾਨੀਆਂ
- 15 ਗੋਲੀਆਂ ਲੱਗਣ ਤੋਂ ਬਾਅਦ ਵੀ ਲੜਦੇ ਰਹੇ ਯੋਗੇਂਦਰ
Explanation:
ਡੀ. ਏ.ਵੀ. ਕਾਲਜ,
ਜਲੰਧਰ।
ਮਿਤੀ _____
ਸੇਵਾ ਵਿਖੇ,
ਸੰਪਾਦਕ ਸਾਹਿਬ,
ਰੋਜ਼ਾਨਾ 'ਅਜੀਤ',
ਜਲੰਧਰ।
ਵਿਸ਼ਾ:- ਨੋਜਵਾਨਾਂ ਵਿਚ ਨਸ਼ੀਲੇ ਪਦਾਰਥਾਂ ਦੀ ਵਰਤੋਂ ਬਾਰੇ।
ਜਾਂ
ਨਸ਼ਿਆਂ ਦੀ ਸਮੱਸਿਆ ਬਾਰੇ।
ਸ੍ਰੀਮਾਨ ਜੀ,
ਮੈਂ ਇਸ ਪੱਤਰ ਵਿੱਚ ਨੌਜਵਾਨਾਂ ਵਿਚ ਨਸ਼ੀਲੇ ਪਦਾਰਥਾਂ ਦੀ ਵਰਤੋਂ ਦੀ ਸਮੱਸਿਆ ਬਾਰੇ ਆਪਣੇ ਵਿਚਾਰ ਪ੍ਰਗਟ ਕਰ ਰਿਹਾ ਹਾਂ। ਇਹਨਾਂ ਨੂੰ ਆਪਣੀ ਅਖਬਾਰ ਵਿੱਚ ਥਾਂ ਦੇਣ ਦੀ ਕ੍ਰਿਪਾਲਤਾ ਕਰਨੀ।
ਭਾਰਤ ਦੇ ਯੋਗਦਾਨ ਵਿੱਚ ਨਸ਼ਿਆਂ ਦੀ ਵਰਤੋਂ ਦੀ ਕਰੁਚੀ ਦਿਨੋ ਦਿਨ ਵਧ ਰਹੀ ਹੈ। ਇਸ ਦਾ ਬਹੁਤਾ ਹਮਲਾ ਸਕੂਲਾਂ ਅਤੇ ਕਾਲਜਾਂ ਦੇ ਹੋਸਟਲਾਂ ਵਿਚ ਰਹਿੰਦੇ ਨੌਜਵਾਨਾਂ ਉੱਪਰ ਹੈ। ਇਸ ਨਾਲ ਨੌਜਵਾਨ ਪੀੜੀ ਜੋ ਕਿ ਦੇਸ਼ ਦੇ ਭਵਿੱਖ ਦਾ ਨਿਰਮਾਣ ਕਰਨ ਲਈ ਸਭ ਤੋਂ ਤੇਜ਼ ਤੇ ਸਰਗਰਮ ਹਿੱਸਾ ਪਾਉਂਦੀ ਹੈ ਪੂਰੀ ਤਰਾਂ ਕੁਰਾਹੇ ਪੈ ਗਈ ਹੈ। ਨਸ਼ਿਆਂ ਦੀਆਂ ਆਦਤਾਂ ਵਿੱਚ ਫਸ ਕੇ ਨੌਜਵਾਨ ਕੇਵਲ ਆਪਣੇ ਭਵਿੱਖ ਨੂੰ ਹੀ ਤਬਾਹ ਨਹੀਂ ਕਰ ਰਹੇ ਹਨ, ਸਗੋਂ ਸਮੁੱਚੇ ਦੇਸ਼ ਤੇ ਕੌਮ ਦੀ ਗਿਰਾਵਟ ਦਾ ਕਾਰਨ ਬਣ ਰਹੇ ਹਨ।
ਕਈ ਵਾਰੀ ਤੇ ਸਕੂਲਾਂ ਜਾਂ ਕਾਲਜਾਂ ਦੇ ਹੋਸਟ ਨਾਂ ਦੀ ਤਲਾਸ਼ੀ ਲੈਣ ਉਪਰੰਤ ਇਥੇ ਸ਼ਰਾਬ, ਅਫ਼ੀਮ, ਸਿਗਰਟਾਂ, ਭੰਗ, ਪੋਸਟ, ਸੁਲਫੀ, ਗਾਂਜਾ, ਕੋਕੀਨ ਆਦਿ ਚੀਜ਼ਾਂ ਮਿਲਦੀਆਂ ਹਨ ਜਿਨ੍ਹਾਂ ਦਾ ਪ੍ਰਯੋਗ ਨੌਜਵਾਨ ਕਰਦੇ ਹਨ। ਇਸ ਤੋਂ ਬਿਨਾਂ ਉਹ ਕਈ ਪ੍ਰਕਾਰ ਦੀਆਂ ਹੋਰ ਨਸ਼ੇ ਦਾ ਬੋਲਿਆ ਨੀਂਦ ਲਿਆਉਣ ਵਾਲੀਆਂ ਗੋਲੀਆਂ ਤੇ ਦੇਸੀ ਸ਼ਰਾਬ ਦੀ ਵਰਤੋਂ ਵੀ ਕਰਦੇ ਹਨ। ਨਸ਼ਿਆਂ ਦੇ ਸੇਵਨ ਦੀ ਰੁਚੀ ਕੇਵਲ ਸਕੂਲਾਂ-ਕਾਲਜਾਂ ਤੇ ਹੋਸਟਲ ਆਹ ਤੱਕ ਹੀ ਸੀਮਤ ਨਹੀਂ ਸਗੋਂ ਪੜ੍ਹੇ ਲਿਖੇ ਬੇਰੋਜ਼ਗਾਰ ਨੌਜਵਾਨਾਂ ਵਿਚ ਵੀ ਹੈ। ਉਹ ਆਪਣੇ ਫ਼ਿਕਰਾਂ, ਗ਼ਮਾਂ ਤੇ ਚਿੰਤਾਵਾਂ ਨੂੰ ਡਰਾਉਣ ਲਈ ਇਹਨਾਂ ਚੀਜਾਂ ਦੀ ਵਰਤੋ ਕਰਦੇ ਹਨ।
ਨੌਜਵਾਨਾਂ ਵਿਚ ਨਸ਼ਿਆਂ ਦੀ ਇੱਕ ਦੂਜੇ ਦਾ ਵੱਡਾ ਕਾਰਨ ਇਹ ਵੀ ਹੈ ਕਿ ਜਦੋਂ ਨੌਜਵਾਨ ਇਕੱਠੇ ਰਹਿੰਦੇ ਹਨ ਤਾਂ ਇੱਕ ਮੱਛੀ ਤੇ ਸਾਰਾ ਗੰਦਾ ਕਰ ਦੇਣ ਵਾਂਗ ਉਹ ਇਕ-ਦੂਜੇ ਦੀ ਦੇਖਾ-ਦੇਖੀ ਨਸ਼ਿਆਂ ਦੀ ਵਰਤੋਂ ਕਰਨ ਲੱਗ ਪੈਂਦੇ ਹਨ। ਪੁਰਾਣੇ ਨਸ਼ੇਬਾਜ ਨਵਿਆਂ ਨੂੰ ਮਜਬੂਰ ਕਰਕੇ ਆਪਣੇ ਵਰਗੇ ਬਨਾਉਣਾ ਚਾਹੁੰਦੇ ਹਨ ਤੇ ਇਸ ਪ੍ਰਕਾਰ ਲੱਗਦਾ ਹੈ ਇਹ ਨਸ਼ੇ ਖਾਣ ਦੀ ਆਦਤ ਦਾ ਸ਼ਿਕਾਰ ਹੋ ਜਾਂਦੇ ਹਨ। ਜਿਹੜੇ ਵਿਦਿਆਰਥੀ ਹੋਸਟਲ ਵਿਚ ਰਹਿੰਦੇ ਹਨ ਉਨ੍ਹਾਂ ਦੀ ਜ਼ਿੰਦਗੀ ਸਮਾਜਿਕ ਜੀਵਨ ਨਾਲੋਂ ਵੱਧ ਹੋਣ ਕਰਕੇ ਤੇ ਧਾਰਮਿਕ ਜੀਵਨ ਤੋਂ ਕੋਹਾਂ ਦੂਰ ਰਹਿੰਦੇ ਹੋਣ ਕਰਕੇ ਲੋਕਾਂ ਨੂੰ ਨਾ ਕਿਸੇ ਮਾਣ ਮਰਿਆਦਾ ਦੀ ਪਾਲਣਾ ਦਾ ਫਿਕਰ ਹੁੰਦਾ ਹੈ ਤੇ ਨਾ ਹੀ ਉਹਨਾਂ ਨੂੰ ਕਿਸੇ ਸ਼ਰਮ-ਹਯਾ ਹੁੰਦੀ ਹੈ। ਫਲਸਰੂਪ ਉਹ ਮਨ-ਆਈਆਂ ਪ੍ਰੋਗਰਾਮ ਕਰਦੇ ਹਨ।
ਨੌਜਵਾਨਾਂ ਦਾ ਇਸ ਪ੍ਰਕਾਰ ਸ਼ੈਲੀ ਵਿਚ ਰਚਿਆ ਘਟਨਾਵਾਂ ਸਾਡੇ ਦੇਸ਼ ਲਈ ਬਹੁਤ ਹਾਨੀਕਾਰਕ ਹੈ। ਨਸ਼ਿਆਂ ਦਾ ਸੇਵਨ ਮਨੁੱਖ ਵਿੱਚ ਅਨੁਸ਼ਾਸਨਹੀਣਤਾ, ਜੂਏਬਾਜ਼ੀ ਦੀ ਆਦਤ, ਵਿਭਚਾਰ, ਦੁਰਾਚਾਰ ਆਦਿ ਨੂੰ ਜਨਮ ਦਿੰਦਾ ਹੈ। ਇਸ ਨਾਲ ਮਨੁੱਖੀ ਸ਼ਕਤੀ ਉਸਾਰੂ ਕੰਮਾਂ ਵੱਲ ਲੱਗਣ ਦੀ ਥਾਂ ਅਜਾਈਂ ਜਾ ਰਹੀ ਹੈ। ਸਾਡੀ ਸਰਕਾਰ ਅਤੇ ਸਮਾਜਿਕ ਆਗੂਆਂ ਨੂੰ ਨੌਜਵਾਨਾਂ ਵਿੱਚੋਂ ਇਸ ਰੁਚੀ ਨੂੰ ਖ਼ਤਮ ਕਰਨ ਲਈ ਜ਼ੋਰਦਾਰ ਕਾਨੂੰਨ ਅਤੇ ਸੁਧਾਰਕ ਕਦਮ ਚੁੱਕਣੇ ਚਾਹੀਦੇ ਹਨ ਅਤੇ ਨੌਜਵਾਨ ਪੀੜੀ ਨੂੰ ਗਿਰਾਵਟ ਦੀ ਦਲਦਲ ਵਿਚੋਂ ਕੱਢਣ ਲਈ ਯਤਨ ਕਰਨੇ ਚਾਹੀਦੇ ਹਨ।
ਧੰਨਵਾਦ ਸਹਿਤ।
ਆਪ ਜੀ ਦਾ ਵਿਸ਼ਵਾਸਪਾਤਰ,
ਹਰਮਿੰਦਰ ਸਿੰਘ,
ਰੋਲ ਨੰਬਰ 820,
ਸੈਕਸ਼ਨ ਈ,
ਕਲਾਸ+1