Social Sciences, asked by kaursandeep75782, 5 months ago

ਸੋਸ਼ਲ ਮੀਡੀਆ ਦੇ ਲਾਭ ਤੇ ਹਾਨੀਆਂ

Answers

Answered by vickyuppal663hgff
5

Answer:

ਸੋਸ਼ਲ ਮੀਡੀਆ ਅਜਿਹਾ ਤੇਜ਼ ਤਰਾਰ ਸੰਚਾਰ ਸਾਧਨ ਹੈ, ਜੋ ਮਨੁੱਖੀ ਜੀਵਨ ਨੂੰ ਪੂਰੇ ਸੰਸਾਰ ਨਾਲ ਜੋੜਦਾ ਵੀ ਤੇ ਇਸ ਨਾਲ਼ੋਂ ਤੋੜਦਾ ਵੀ ਹੈ। ਇਹ ਉਹ ਸਾਧਨ ਹੈ, ਜੋ ਬਹੁਤਿਆਂ ਨੂੰ ਮਾਨਸਿਕ ਤਣਾਉ ਤੋਂ ਮੁਕਤ ਕਰਦਾ ਹੈ ਤੇ ਬਹੁਤਿਆਂ ਨੂੰ ਮਾਨਸਿਕ ਤਣਾਉ ਗ੍ਰਸਤ। ਇਹ ਖੁਸ਼ੀਆਂ ਵੀ ਦਿੰਦਾ ਹੈ ਸੰਤਾਪ ਵੀ ਪੈਦਾ ਕਰਦਾ ਹੈ। ਇਸ ਸਾਧਨ ਨਾਲ ਸਮਾਜਿਕ ਤੇ ਪਰਿਵਾਰਕ ਰਿਸ਼ਤੇ ਜੁੜ ਵੀ ਰਹੇ ਹਨ ਤੇ ਟੁੱਟ ਤੇ ਤਿੜਕ ਵੀ ਬਹੁਤ ਰਹੇ ਹਨ।

ਇਹ ਸੰਚਾਰ ਸਾਧਨ ਜਿੱਥੇ ਪੂਰੀ ਦੁਨੀਆ ਦੀ ਜਾਣਕਾਰੀ ਫਰਾਹਮ ਕਰਦਾ ਹੈ, ਉੱਥੇ ਕੱਚਘਰੜ ਜਾਣਕਾਰੀ ਸਮੇਤ ਗੰਦ ਮੰਦ ਵੀ ਬਹੁਤ ਪਰੋਸਦਾ ਹੈ। ਕਈਆਂ ਦੀ ਤਾਂ ਨੈਤਿਕਤਾ ਦੀਆਂ ਹੱਦਾਂ ਤੋਂ ਗਿਰੀ ਹੋਈ ਬੋਲਬਾਣੀ, ਇੱਕ ਦੂਸਰੇ ਨੂੰ ਕੀਤੀ ਗਾਲੀ ਗਲੋਚ, ਹੱਦ ਦਰਜੇ ਦੀ ਵਰਤੀ ਗਈ ਘਟੀਆ ਤੇ ਭੱਦੀ ਸ਼ਬਦਾਵਲੀ, ਉਹਨਾਂ ਦੀਆਂ ਸੱਤ ਪੁਸ਼ਤਾਂ ਦੀ ਖ਼ਾਨਦਾਨੀ ਤੇ ਔਕਾਤ ਦੇ ਪੜਦੇ ਪਾੜ ਕੇ ਬਾਹਰ ਆ ਜਾਂਦੀ ਹੈ, ਤੇ ਚੀਕ ਚੀਕ ਕੇ ਕਹਿੰਦੀ ਹੈ ਕਿ ਸਾਡੇ ਵੱਡੇ ਵਡੇਰੇ ਵੀ ਕੰਜਰ ਸਨ ਤੇ ਅਸੀਂ ਉਹਨਾਂ ਦੀ ਔਲਾਦ ਵੀ ਉਸੇ ਪਰੰਪਰਾ ਉੱਤੇ ਚੱਲਦੇ ਹੋਏ ਆਪਣੇ ਕੰਜਰਾਂ ਦੇ ਖ਼ਾਨਦਾਨ ਦੇ ਹੋਣ ਦੀ ਪਰੰਪਰਾ ਜਾਰੀ ਰੱਖ ਰਹੇ ਹਾਂ।

ਸੋਸ਼ਲ ਮੀਡੀਆ ਮਨੋਰੰਜਨ ਦਾ ਭਰਪੂਰ ਖ਼ਜ਼ਾਨਾ ਵੀ ਹੈ ਤੇ ਨੌਜਵਾਨੀ ਵਿੱਚ ਉਕਸਾਹਟ ਪੈਦਾ ਕਰਕੇ ਉਹਨਾਂ ਨੂੰ ਰਾਹੋਂ ਕੁਰਾਹੇ ਪਾਉਣ ਦਾ ਵੱਡਾ ਸਾਧਨ ਵੀ। ਇਸ ਨੂੰ ਪਲੱਗ ਇਨ ਡਰੱਗ ਨਾਮ ਦੀ ਮਾਨਸਿਕ ਬੀਮਾਰੀ ਵੀ ਕਿਹਾ ਜਾ ਸਕਦਾ ਹੈ ਕਿਉਂਕਿ ਬਹੁਤੇ ਲੋਕ ਇਸਦੀ ਅਡਿਕਸ਼ਨ ਦਾ ਸ਼ਿਕਾਰ ਹੋ ਕੇ ਅਣਜਾਣੇ ਵਿੱਚ ਹੀ ਕਈ ਤਰ੍ਹਾਂ ਦੀਆਂ ਮਾਨਸਿਕ ਬੀਮਾਰੀਆਂ ਦੀ ਉਲਝਣ ਵਿੱਚ ਫਸ ਰਹੇ ਹਨ।

ਸੋਸ਼ਲ ਮੀਡੀਆ ਦੇ ਬਾਰੇ ਹੋਰ ਵੀ ਕਈ ਪਰਿਭਸ਼ਾਵਾਂ ਦਿੱਤੀਆਂ ਜਾ ਸਕਦੀਆਂ ਹਨ। ਮਸਲਨ, ਇਹ ਕਿਸੇ ਵੀ ਐਰੇ ਗੈਰੇ, ਨੱਥੂ ਖਹਿਰੇ ਨੂੰ ਹੀਰੋ ਬਣਾ ਸਕਣ ਦੀ ਅਤੇ ਕਿਸੇ ਹੀਰੋ ਨੂੰ ਜ਼ੀਰੋ ਨੂੰ ਬਣਾ ਸਕਣ ਦੀ ਸਮਰੱਥਾ ਰੱਖਦਾ ਹੈ। ਇਹ ਮੀਡੀਆ ਉਹ ਬੱਕਰਾ ਜਾਂ ਸਾਹਨ ਹੈ, ਜੋ ਢੁੱਡ ਮਾਰਕੇ ਕਿਸੇ ਦੀ ਵੀ ਵੱਖੀ ਪਾੜ ਸਕਦਾ ਹੈ। ਇਹ ਉਹ ਭੂਤਰਿਆ ਹੋਇਆ ਝੋਟਾ ਹੈ ਜੋ ਕਿਸੇ ਨੂੰ ਵੀ ਸਿੰਗਾਂ ਉੱਤੇ ਚੁੱਕ ਕੇ ਪਟਕਾ ਸਕਦਾ ਹੈ ਜਾਂ ਫੇਰ ਇਹ ਉਹ ਹਲਕ ਮਾਰਿਆ ਪਾਗਲ ਕੁੱਤਾ ਹੈ ਜੋ ਕਿਸੇ ਨੂੰ ਵੀ ਚੱਕ ਮਾਰ ਸਕਦਾ ਹੈ।

ਇਸ ਮੀਡੀਏ ਉੱਤੇ ਹਰ ਕੋਈ ਆਪਣੇ ਆਪ ਨੂੰ ਕਵੀ/ਸਾਹਿਤਕਾਰ/ ਕਲਾਕਾਰ ਤੇ ਬੁੱਧੀਜੀਵੀ ਸਮਝਣ ਦਾ ਭਰਮ ਪਾਲਦਾ ਹੈ। ਇਸ ਰਾਹੀਂ ਸਾਹਿਤਕ ਚੋਰ ਵੀ ਬਹੁਤ ਪਨਪ ਰਹੇ ਹਨ। ਹਰ ਕੋਈ ਕਿਸੇ ਨੂੰ ਵੀ ਬਿਨਾ ਮੰਗੇ ਸਲਾਹ ਦਿੰਦਾ ਹੈ, ਕਿਸੇ ਨਾਲ ਵੀ ਬਿਨਾ ਵਜ੍ਹਾ ਸਿੰਗ ਫਸਾਉਂਦਾ ਹੈ। ਇਹ ਉਹ ਮੀਡੀਆ ਹੈ ਜੋ ਕਈਆਂ ਦੀ ਬਲੱਡ ਸ਼ੂਗਰ ਉੱਤੇ, ਥੱਲੇ ਕਰਦਾ ਹੈ, ਕਈ ਲੜਾਈ ਝਗੜੇ ਤੇ ਬਹਿਸਬਾਜ਼ੀਆਂ ਕਾਰਨ ਸਿਰ ਪੜਵਾਉਂਦਾ ਹੈ।

ਅਜੋਕੇ ਯੁੱਗ ਦਾ ਇਹ ਇੱਕ ਅਜਿਹਾ ਸਾਧਨ ਹੈ, ਜਿਸ ਦੀ ਵਰਤੋਂ ਨਾਲ ਹਰ ਕੋਈ ਆਪਣੇ ਆਪ ਨੂੰ ਪੱਤਰਕਾਰ ਸਮਝਣ ਲੱਗ ਜਾਂਦਾ ਤੇ ਜਿੱਥੇ ਜੀ ਚਾਹੇ ਕੈਮਰੇ ਨਾਲ ਲਾਈਵ ਰਿਕਾਰਡਿੰਗ ਸ਼ੁਰੂ ਕਰਕੇ ਰਿਪੋਰਟਿੰਗ ਸ਼ੁਰੂ ਕਰ ਦਿੰਦਾ ਹੈ। ਬਾਅਦ ਵਿੱਚ ਕਿਸੇ ਦੀ ਮਾਣਹਾਨੀ ਕਰਨ ਦੇ ਜੁਰਮ ਵਿੱਚ ਭਾਵੇਂ ਜੇਲ ਦੀ ਹਵਾ ਹੀ ਖਾਣੀ ਪਵੇ।

ਕਈ ਇਸ ਉੱਤੇ ਆਪਸੀ ਤਕਰਾਰਬਾਜ਼ੀ ਤੋਂ ਬਾਅਦ ਇੱਕ ਦੂਜੇ ਨੂੰ ਬਲੌਕ ਕਰਦੇ ਹਨ ਤੇ ਕਈ ਸਾਹਮਣੇ ਆ ਕੇ ਦੋ ਦੋ ਹੱਥ ਕਰਨ ਦੀਆਂ ਸ਼ਰੇਆਮ ਧਮਕੀਆਂ ਦਿੰਦੇ ਹਨ। ਇਹ ਉਹ ਮੀਡੀਆ ਹੈ, ਜੋ ਕਈ ਘਰਾਂ ਵਿੱਚ ਠੰਢ ਵਰਸਾਉਂਦਾ ਹੈ ਤੇ ਕਈਆਂ ਦੇ ਘਰਾਂ ਵਿੱਚ ਅੱਗ ਦੇ ਭਾਂਬੜ ਮਚਾਉਂਦਾ ਹੈ। ਇੱਜ਼ਤਾਂ ਬਣਾਉਣ ਤੇ ਉਤਾਰਨ ਵਿੱਚ ਮੋਹਰੀ ਦੀ ਭੂਮਿਕਾ ਵੀ ਨਿਭਾਉਂਦਾ ਹੈ। ਇਸ ਮੀਡੀਏ ਨਾਲ ਜੁੜੇ ਬਹੁਤੇ ਲੋਕ ਆਪਣੇ ਆਪ ਨੂੰ ਹਰ ਫ਼ਨ ਮੌਲਾ ਮੰਨਕੇ ਚੱਲਦੇ ਹਨ। ਇਹੀ ਕਾਰਨ ਹੈ ਕਿ ਕਈ ਲੋਕ ਹਰ ਜਣੇ ਖਣੇ ਦੇ ਕੰਮ ਵਿੱਚ ਟੰਗ ਅੜਾਉਣਾ ਆਪਣਾ ਪਰਮ ਧਰਮ ਜਾਂ ਫੇਰ ਜਨਮ ਸਿੱਧ ਅਧਿਕਾਰ ਸਮਝਦੇ ਹਨ ਤੇ ਅਜਿਹਾ ਸਭ ਕੁਝ ਉਹ ਸਿੱਟਿਆਂ ਤੋਂ ਬੇਪਰਵਾਹ ਹੋ ਕੇ ਕਰਦੇ ਹਨ।

ਕਈ ਵਾਰ ਇਹ ਮੀਡੀਆ ਨਿਰਾ ਊਠ ਦਾ ਬੁੱਲ੍ਹ ਜਾਪਦਾ ਹੈ, ਜਿਸਦੇ ਡਿਗਣ ਦੀ ਇੰਤਜ਼ਾਰ ਤਾਂ ਹਰ ਕੋਈ ਕਰਦਾ ਹੈ, ਪਰ ਇਹ ਇੰਤਜ਼ਾਰ ਕਦੇ ਮੁੱਕਦੀ ਨਹੀਂ।

ਇਹ ਬਹੁਪੱਖੀ ਜਾਣਕਾਰੀ ਦਾ ਖ਼ਜ਼ਾਨਾ ਵੀ ਹੈ ਤੇ ਕੂੜੇ ਕਰਕਟ ਨਾਲ ਭਰਿਆ ਗਾਰਬੇਜ ਵੀ। ਇਸ ਮੀਡੀਏ ਦੀ ਸਮਝਦਾਰੀ ਨਾਲ ਵਰਤੋਂ ਕਰਨ ਵਾਲੇ ਫਾਇਦਾ ਲੈ ਰਹੇ ਹਨ ਤੇ ਗਲਤ ਵਰਤੋਂ ਕਰਨ ਵਾਲੇ ਬਹੁਤੀ ਵਾਰ ਵੱਡਾ ਨੁਕਸਾਨ ਉਠਾ ਰਹੇ ਹਨ।

ਵਪਾਰੀਆ ਵਾਸਤੇ ਇਹ ਵਪਾਰ ਦਾ ਵੱਡਾ ਸਾਧਨ ਹੈ ਤੇ ਸਵੈਸੇਵੀ ਸੰਸ਼ਥਾਵਾਂ ਵਾਸਤੇ ਵੱਡਾ ਸਹਾਰਾ ਵੀ ਇਹੀ ਹੈ।

ਇਸੇ ਤਰ੍ਹਾਂ ਸੋਸ਼ਲ ਮੀਡੀਏ ਬਾਰੇ ਹੋਰ ਵੀ ਬਹੁਤ ਕੁਝ ਲਿਖਿਆ ਜਾਂ ਬੋਲਿਆ ਜਾ ਸਕਦਾ ਹੈ। ਹੁਣ ਸਵਾਲ ਇਹ ਹੈ ਕਿ ਤੁਸੀਂ ਇਸ ਮੀਡੀਏ ਨੂੰ ਕਿਸ ਨਜ਼ਰੀਏ ਤੋਂ ਦੇਖਦੇ ਹੋ? ਇਸ ਬਾਰੇ ਕੀ ਸੋਚਦੇ ਹੋ?, ਇਸਦੀ ਵਰਤੋਂ ਕਿਵੇਂ ਕਰਦੇ ਹੋ ਜਾਂ ਫਿਰ ਇਸਦੀ ਪਰਿਭਾਸ਼ਾ ਕੀ ਕਰਦੇ ਹੋ। ਇਸ ਬਾਰੇ ਆਪਣੇ ਵਿਚਾਰ ਸਾਂਝੇ ਕਰੋ।

Answered by lovedeep8190
2

Answer:

QUESTION

1.) ADVANTAGES AND DISADVANTAGES OF USING SOCIAL MEDIA ?

ANSWER

1.) Advantages of social media

i.) You reach large audiences

There are millions of people using social media platforms. It’s a great opportunity for your business to reach a large pool of people that are interested in your products or services.

ii.)You have a direct connection with your audience

Social media is one of the few marketing strategies that allow you to connect directly with your audience. You know who is interested in your business because they choose to follow your social media account.

iii.)You can join social media networks for free

One of the biggest advantages of social media marketing is that it is entirely free to start. None of the largest platforms have signup fees of any sort, so the only investment you’ll need to make is in the form of time.

2.) what are the disadvantages od social media

i.) You can receive negative feedback

People use social media to post content they love, but they also use it to share experiences they didn’t love. If someone had a poor experience with your business, it opens a door of opportunity for them to share their poor experience with others.

ii.)You open up the potential for embarrassment

It’s easy for posts to go viral on social media. People keep a close eye on the good and the bad on social media. If you aren’t careful about the content you post, you can end up embarrassing your company and getting caught in an awkward situation.

iii.)You must spend a lot of time on your campaigns

Social media isn’t a one and done type of marketing method. You must constantly create new content, post content, and engage with your audience on these platforms. A big drawback to social media is that it is time-consuming for companies.

Similar questions
Math, 2 months ago