Science, asked by js4709613, 5 months ago

ਮਲਾਹ ਦੁਆਰਾ ਅੱਗੇ ਕੁੱਦਣ ਦੀ ਸਥਿਤੀ ਵਿੱਚ ਕਿਸ਼ਤੀ ਪਿੱਛੇ ਵੱਲ ਨੂੰ ਗਤੀ ਕਰਦੀ ਹੈ, ਤਾਂ ਅਜਿਹਾ ਨਿਊਟਨ ਦੇ ............. ਕਾਰਨ ਹੁੰਦਾ ਹੈ।

Answers

Answered by SikhaSardar
4

Answer:

ਗਤੀ ਦਾ ਪਹਿਲਾ ਨਿਯਮ ਹਰੇਕ ਵਸਤੂ ਆਪਣੀ ਵਿਰਾਮ ਅਵਸਥਾ ਵਿੱਚ ਜਾਂ ਸਰਲ ਰੇਖਾ ਵਿੱਚ ਇੱਕ ਸਮਾਨ ਗਤੀ ਦੀ ਅਵਸਥਾ ਵਿੱਚ ਬਣੀ ਰਹਿੰਦੀ ਹੈ ਜਦੋਂ ਤੱਕ ਕੋਈ ਬਾਹਰੀ ਬਲ ਉਸ ਦੀ ਉਸ ਅਵਸਥਾ ਨੂੰ ਬਦਲਣ ਲਈ ਮਜ਼ਬੂਰ ਨਹੀਂ ਕਰਦਾ। ਗਤੀ ਦੇ ਪਹਿਲੇ ਨਿਯਮ ਨੂੰ ਜੜ੍ਹਤਾ ਦਾ ਨਿਯਮ ਵੀ ਕਿਹਾ ਜਾਂਦਾ ਹੈ। ਕਿਸੇ ਵੀ ਮੋਟਰ ਗੱਡੀ ਵਿੱਚ ਯਾਤਰਾ ਕਰਨ ਸਮੇਂ ਚਲਦੀ ਗੱਡੀ ਨੂੰ ਰੋਕਣ ਲਈ ਡਰਾਈਵਰ ਬਰੇਕ ਲਗਾਉਂਦਾ ਹੈ ਤਾਂ ਗਤੀ ਜੜ੍ਹਤਾ ਦੇ ਕਰਨ ਅਸੀਂ ਅੱਗੇ ਨੂੰ ਡਿੱਗ ਪੈਂਦੇ ਹਾਂ। ਇਸ ਦੇ ਉਲਟ ਜਦੋਂ ਵਿਰਾਮ ਅਵਸਥਾ ਵਿੱਚ ਗੱਡੀ ਨੂੰ ਡਰਾਈਵਰ ਅਚਾਨਕ ਚਲਾਉਂਦਾ ਹੈ ਤਾਂ ਵਿਰਾਮ ਜੜ੍ਹਤਾ ਦੇ ਕਾਰਨ ਅਸੀਂ ਪਿੱਛੇ ਵੱਲ ਡਿੱਗਦੇ ਹਾਂ।

ਵਸਤੂਆਂ ਦੁਆਰਾ ਆਪਣੀ ਵਿਰਾਮ ਅਵਸਥਾ ਜਾਂ ਇੱਕ ਸਮਾਨ ਗਤੀ ਦੀ ਅਵਸਥਾ ਵਿੱਚ ਪਰਿਵਰਤਨ ਦਾ ਵਿਰੋਧ ਕਰਨ ਦੀ ਪ੍ਰਵਿਰਤੀ ਨੂੰ ਜੜ੍ਹਤਾ ਕਹਿੰਦੇ ਹਨ।

ਰਗੜ ਬਲ ਹਮੇਸ਼ਾ ਵਸਤੂ ਦੀ ਗਤੀ ਦਾ ਵਿਰੋਧ ਕਰਦਾ ਹੈ।

Similar questions