ਨਾਵ ਜਾਂ ਪੜਨਾਵ ਦੀ ਪਰਿਭਾਸ਼ਾ ਲਿਖੋ
Answers
Answer:
ਨਾਂਵ (ਲਾਤੀਨੀ ਵਿੱਚ nōmen, ਸ਼ਾਬਦਿਕ 'ਨਾਮ') ਭਾਸ਼ਾ ਦੇ ਵਾਕ ਦੀ ਇੱਕ ਇਕਾਈ ਹੁੰਦੀ ਹੈ। ਕਿਸੇ ਥਾਂ, ਵਸਤੂ, ਸੰਕਲਪ, ਜੀਵ, ਗੁਣ, ਸਥਿਤੀ ਆਦਿ ਬਾਰੇ ਸੰਕੇਤਕ ਸ਼ਬਦਾਂ ਨੂੰ ਨਾਂਵ ਕਹਿੰਦੇ ਹਨ। ਭਾਸ਼ਾ ਵਿਗਿਆਨ ਵਿੱਚ ਨਾਂਵ ਇੱਕ ਵਿਸ਼ਾਲ ਅਤੇ ਖੁੱਲ੍ਹੀ ਸ਼ਬਦ ਸ਼੍ਰੇਣੀ ਦਾ ਮੈਂਬਰ ਹੈ ਜਿਸਦੇ ਮੈਂਬਰ ਵਾਕੰਸ਼ ਦੇ ਕਰਤਾ ਦੇ ਮੁੱਖ ਸ਼ਬਦ, ਕਿਰਿਆ ਦੇ ਕਰਮ, ਜਾਂ ਸੰਬੰਧਕ ਦੇ ਕਰਮ ਦੇ ਰੂਪ ਵਿੱਚ ਮੌਜੂਦ ਹੋ ਸਕਦੇ ਹਨ। ਨਾਂਵ ਦੀਆਂ ਪੰਜ ਕਿਸਮਾਂ ਹੁੰਦੀਆਂ ਹਨ:-
ਆਮ ਨਾਂਵ ਜਾਂ ਜਾਤੀ ਵਾਚਕ ਨਾਂਵ
ਖਾਸ ਨਾਂਵ ਜਾਂ ਨਿੱਜ ਵਾਚਕ ਨਾਂਵ
ਇਕੱਠਵਾਚਕ ਨਾਂਵ
ਵਸਤੂਵਾਚਕ ਨਾਂਵ
ਭਾਵਵਾਚਕ ਨਾਂਵ
Explanation:
ਪੜਨਾਂਵ ( Pronoun )
ਪਰਿਭਾਸ਼ਾ : ਜਿਹੜੇ ਸ਼ਬਦ ਨਾਉਂ ਦੀ ਥਾਂ ਵਰਤੇ ਜਾਣ ਉਨ੍ਹਾਂ ਨੂੰ ਪੜਨਾਂਵ ( ਪੜਨਾਉ ) ਕਹਿੰਦੇ ਹਨ । ਜਿਵੇਂ : ਮੈਂ, ਹਮਰਾ, ਹਮਰੋ ਆਦਿ।
ਪੜਨਾਂਵਾਂ ਦੀਆਂ ਅੱਗੇ ਛੇ ਸ਼੍ਰੇਣੀਆਂ ਹਨ :
1. ਪੁਰਖਵਾਚੀ ਪੜਨਾਂਵ = ਵਿਆਕਰਣਿਕ ਪੁਰਬ ਬਾਰੇ ਗਿਆਨ । ਜਿਵੇਂ : ਤੂੰ , ਤੈਨੂੰ , ਮੇਰਾ, ਤੇਰਾ, ਸਾਡਾ, ਤੈਂਡਾ, ਤਉ ਆਦਿ
2. ਸੰਬੰਧਵਾਚੀ ਪੜਨਾਂਵ = ਜੋ, ਜਿਨ, ਜਿਹ, ਜਿਤ, ਜਾਸ, ਤਿਨ, ਤਿਤ ਆਦਿ
3. ਪ੍ਰਸ਼ਨਵਾਚੀ ਪੜਨਾਂਵ = ਕਿਹੜਾ, ਕਿਸ, ਕਵਨ, ਕਾਹੇ, ਕੈ ਆਦਿ
4. ਨਿਜਵਾਚੀ ਪੜਨਾਂਵ = ਆਪ, ਆਪੌ, ਆਪਨਾ ਆਦਿ
5. ਨਿਸ਼ਚੇਵਾਚੀ ਪੜਨਾਂਵ = ਇਹ , ਓਇ , ਤਾਹੂ ਆਦਿ
6. ਅਨਿਸਚੇਵਾਚੀ ਪੜਨਾਂਵ = ਕਈ, ਬਹੁਤ, ਵਿਰਲੇ ਆਦਿ