India Languages, asked by akshdeepkaur11, 6 months ago

ਪੰਜਾਬੀਆਂ ਦਾ ਲੋਕ-ਗੀਤਾਂ ਨਾਲ ਕੀ ਸੰਬੰਧ ਹੈ ?​

Answers

Answered by brarr1789
1

Answer:

ਲੋਕ ਗੀਤ ਦੀ ਯਾਤਰਾ ਮਨੁੱਖ ਦੀਆਂ ਮੂਲ-ਪ੍ਰਵਿਰਤੀਆਂ ਦੀ ਹੀ ਵਿਕਾਸ-ਗਾਥਾ ਹੈ। ਕਿਸੇ ਵੀ ਜਾਤੀ ਦੇ ਮੂਲ-ਵਿਚਾਰ ਉਹਦੀਆਂ ਪੁਰਾਤਨ ਪੱਧਰਾਂ ਉੱਤੇ ਅਨੇਕ ਸਹੰਸਰਾਬਦੀਆਂ ਤੇ ਸ਼ਤਾਬਦੀਆਂ ਲੰਘ ਜਾਣ ਮਗਰੋਂ ਵੀ ਕਿਸੇ ਨਾ ਕਿਸੇ ਰੂਪ ਵਿੱਚ ਸਥਿਰ ਰਹਿਣ ਦੀ ਘਾਲਣਾ ਕਰਦੇ ਜਾਪਦੇ ਹਨ। ਕੋਈ ਨਾ ਕੋਈ ਪਰਿਪਾਟੀ ਜਾਂ ਰਹੁ-ਰੀਤ ਇਹਨਾਂ ਵਿਚਾਰਾਂ ਲਈ ਓਟ ਬਣਦੀ ਆਈ ਹੈ, ਤੇ ਲੋਕ-ਵਾਰਤਾ ਦੀ ਮੂੰਹ-ਵਚਨੀ ਪਰੰਪਰਾ ਵਿੱਚ ਕਿਸੇ ਵੀ ਜਾਤੀ ਦੇ ਚੇਤਨਾ, ਅਚੇਤਨ, ਅਵਚੇਤਨ ਸੰਸਕਾਰ ਪ੍ਰਗਟਾਉ ਪ੍ਰਾਪਤ ਕਰਦੇ ਰਹਿੰਦੇ ਹਨ। ਪੰਜਾਬੀ ਲੋਕ ਗੀਤ ਸੰਗ੍ਰਹਿ ਆਪਣੇ ਆਪ ਵਿੱਚ ਇੱਕ ਮਨੁੱਖੀ ਸਾਹਿਤਕ ਉਪਰਾਲਾ ਹੈ।ਵਿਸ਼ੇਸ਼ ਕਰਕੇ ਲੋਕ-ਗੀਤਾਂ ਦੇ ਸੰਗ੍ਰਹਿ ਤੇ ਅਧਿਐਨ ਬਾਰੇ ਭਾਰਤ ਦੇ ਵੱਖ-ਵੱਖ ਪ੍ਰਦੇਸ਼ਾਂ ਵਿੱਚ ਢੇਰ ਕੰਮ ਹੋਇਆ ਹੈ। ਚੀਨੀ ਲੋਕ-ਗੀਤਾਂ ਦਾ ਇੱਕ ਅਤਿ-ਪੁਰਾਤਨ ਸੰਗ੍ਰਹਿ ਚੀਨ ਵਿੱਚ ਪ੍ਰਚਲਤ ਹੈ,ਪੁਸਤਕ ਦਾ ਨਾਂ ਦੀ ਬੁਕ ਆਫ਼ ਸੌਂਗਸ, ਇਸ ਸੰਗ੍ਰਹਿ ਦਾ ਇੱਕ ਗੀਤ,ਜਿਹੜਾ ਪ੍ਰੇਮ -ਉਪਸੇਵਨ ਨਾਲ ਸੰਬੰਧਤ ਹੈ, ਕਿਸੇ ਵੀ ਦੇਸ਼ ਦੇ ਅਜੋਕੇ ਪ੍ਰੇਮੀਆਂ ਲਈ ਵੀ ਪ੍ਰੇਰਨਾ -ਦਾਇਕ ਹੈ। "ਮੈਂ ਕੱਢਾਂ ਤੇਰੇ ਹਾੜੇ ਵੇ ਚੰਗੂਆ!,ਲੋਕ ਗੀਤ ਯਾਤਰਾ ਦੇ ਸਿਲਸਿਲੇ ਵਿੱਚ ਬੰਬਈ ਦੀ ਜੁਹੂ ਸਾਗਰ ਤਟ ਤੇ ਆਪਣੇ ਮਿੱਤਰ ਬਲਰਾਜ ਸਾਹਨੀ ਨਾਲ ਗੁਜ਼ਾਰੀ ਇੱਕ ਪੁੰਨਿਆਂ ਦੀ ਰਾਤ ਦੇ ਸੁਪਨ ਮਈ ਛਿਨ ਮੇਰੀ ਕਲਪਨਾ ਨੂੰ ਸਦਾ ਟੁੰਬਦੇ ਰਹੇ ਹਨ, ਲੋਕ ਗੀਤ ਮਹਾਂਕਾਲ ਦੇ ਨਿੱਤ ਬਦਲਦੇ ਅਨੰਤ ਵਹਾਉ ਵਿੱਚ ਮਨੁੱਖੀ ਮਨ ਦੀਆਂ ਚੇਤਨ, ਅਚੇਤਨ, ਅਵਚੇਤਨ ਦੇ ਰੂਪ-ਚਿਤਰ ਹਨ, ਮਨੁੱਖ ਦਾ ਅਨੁਭਵ ਵਰਤਮਾਨ ਦੇ ਪ੍ਰਤੱਖ ਹੱਥਾਂ ਚੋਂ ਖੁੱਸ ਕੇ ਵੀ ਅਤੀਤ ਦੀ ਬੁੱਕਲ ਵਿੱਚ ਸੁਰੱਖਿਅਤ ਰਹਿੰਦਾ ਹੈ, ਤੇ ਮੁੜ ਉਸ ਅਨੁਭਵ ਨੂੰ ਅੰਗੀਕਾਰ ਕਰਦੇ ਹੋਏ ਵਰਤਮਾਨ ਦੇ ਪਿੜ ਗੂੰਜ ਉਠਦਾ ਹੈ, ਕੋਈ ਨਾ ਕੋਈ ਲੋਕ ਗੀਤ, ਜਿਸ ਦਾ ਮੂੰਹ ਸਦਾ ਭਵਿੱਖ ਵੱਲ ਹੁੰਦਾ ਹੈ।

Similar questions