ਲੂ ਸ਼ਬਦ ਤੋ ਕੀ ਭਾਵ ਹੈ
Answers
Answer:
Hyyy
Explanation:
ਉੱਤਰੀ ਭਾਰਤ ਵਿੱਚ ਗਰਮੀਆਂ ਵਿੱਚ ਉੱਤਰ-ਪੂਰਬ ਅਤੇ ਪੱਛਮ ਤੋਂ ਪੂਰਬ ਦਿਸ਼ਾ ਵਿੱਚ ਚਲਣ ਵਾਲੀ ਅਤਿ ਗਰਮ ਅਤੇ ਖੁਸ਼ਕ ਹਵਾ ਨੂੰ ਲੂ ਕਹਿੰਦੇ ਹਨ।[1] ਇਸ ਤਰ੍ਹਾਂ ਦੀ ਹਵਾ ਮਈ ਅਤੇ ਜੂਨ ਵਿੱਚ ਚੱਲਦੀ ਹੈ। ਗਰਮੀਆਂ ਦੇ ਇਸ ਮੌਸਮ ਵਿੱਚ ਲੂ ਚੱਲਣਾ ਆਮ ਗੱਲ ਹੈ। ਲੂ ਦੇ ਸਮੇਂ ਤਾਪਮਾਨ 45° ਤੋਂ 50° ਸੈਂਟੀਗਰੇਡ ਤੱਕ ਜਾ ਸਕਦਾ ਹੈ। ਲੂ ਲੱਗਣਾ ਗਰਮੀ ਦੇ ਮੌਸਮ ਦਾ ਰੋਗ ਹੈ।[1] ਲੂ ਲੱਗਣ ਦਾ ਪ੍ਰਮੁੱਖ ਕਾਰਨ ਸਰੀਰ ਵਿੱਚ ਲੂਣ ਅਤੇ ਪਾਣੀ ਦੀ ਕਮੀ ਹੋਣਾ ਹੈ। ਮੁੜ੍ਹਕੇ ਦੀ ਸ਼ਕਲ ਵਿੱਚ ਲੂਣ ਅਤੇ ਪਾਣੀ ਦਾ ਬਹੁਤ ਹਿੱਸਾ ਸਰੀਰ ਵਿਚੋਂ ਨਿਕਲਕੇ ਖੂਨ ਦੀ ਗਰਮੀ ਨੂੰ ਵਧਾ ਦਿੰਦਾ ਹੈ। ਸਿਰ ਵਿੱਚ ਭਾਰਾਪਣ ਪਤਾ ਹੋਣ ਲੱਗਦਾ ਹੈ। ਨਾੜੀ ਦੀ ਗਤੀ ਵਧਣ ਲੱਗਦੀ ਹੈ। ਖੂਨ ਦੀ ਗਤੀ ਵੀ ਤੇਜ ਹੋ ਜਾਂਦੀ ਹੈ। ਸਾਹ ਦੀ ਗਤੀ ਵੀ ਠੀਕ ਨਹੀਂ ਰਹਿੰਦੀ ਅਤੇ ਸਰੀਰ ਵਿੱਚ ਅਚਵੀ ਜਿਹੀ ਲੱਗਦੀ ਹੈ। ਬੁਖਾਰ ਕਾਫ਼ੀ ਵੱਧ ਜਾਂਦਾ ਹੈ। ਹੱਥ ਅਤੇ ਪੈਰਾਂ ਦੀਆਂ ਤਲੀਆਂ ਵਿੱਚ ਜਲਨ ਜਿਹੀ ਹੁੰਦੀ ਰਹਿੰਦੀ ਹੈ। ਅੱਖਾਂ ਵੀ ਬਲਦੀਆਂ ਹਨ। ਇਸ ਨਾਲ ਅਚਾਨਕ ਬੇਹੋਸ਼ੀ ਅਤੇ ਓੜਕ ਰੋਗੀ ਦੀ ਮੌਤ ਵੀ ਹੋ ਸਕਦੀ ਹੈ।